Poetry - Debi Makhsoospuri

Jaswinder Singh Baidwan

Akhran da mureed
Staff member
ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ, ਹੁਣ ਹੰਝੂ ਬਹਾਉਣ ਤੋਂ ਕਿਵੇਂ ਰੋਕਾਂ |
ਉਜੜੇ ਘਰਾਂ ਦੇ ਵਿੱਚ ਪਰਿੰਦਿਆਂ ਨੂੰ, ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ |
ਲੁੱਟਦੇ ਦਿਲ ਨੂੰ ਨਵੀਂ ਉਮੀਦ ਵਾਲੇ, "ਦੇਬੀ" ਦੀਵੇ ਜਗਾਉਣ ਤੋਂ ਕਿਵੇਂ ਰੋਕਾਂ |
ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ, ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ |
 

Jaswinder Singh Baidwan

Akhran da mureed
Staff member
ਹੁੰਦਾ ਨਾ ਜਵਾਨੀ ਉੱਤੇ ਲਾਗੂ ਕੋਈ ਕਾਨੂਨ ਨੀ

ਸੋਹਣੇਯਾ ਨੂ ਹੁੰਦੇ ਕੇਂਦੇ ਮਾਫ਼ ਸੱਤ ਖੂਨ ਨੀ
 

Jaswinder Singh Baidwan

Akhran da mureed
Staff member
ਅਕਲ ਸ਼ਕਲ ਤੇ ਨਾ ਜਾਇਓ ਇਹ ਬਹੁਤੀਆ ਚੰਗੀਆਂ ਨਹੀ..
ਇੱਕੋ ਖੂਬੀ ਜੋ ਕਹਿੰਦਾ ਹਾਂ ਦਿਲ ਤੋ ਕਹਿੰਦਾ ਹਾਂ..
 

Jaswinder Singh Baidwan

Akhran da mureed
Staff member
ਇਹ ਦਰਦ ਸਿਵੇ ਦੀ ਅੱਗ ਜਿਹਾ
ਜੀਹਦੇ ਬੁਝਣ ਦਾ ਮੈਂ ਇੰਤਜ਼ਾਰ ਕਰਾਂ
ਜੇ ਗਲਤੀ ਉਹਦੀ ਸੀ ਤਾਂ ਕੋਈ ਹੋਣੀ ਜ਼ਰੂਰ ਏ ਮੇਰੀ ਵੀ
ਇਸ ਗੱਲ ਤੋਂ ਨਾ ਇਨਕਾਰ ਕਰਾਂ

ਹਰ ਮਹੀਨੇ ਜਦੋਂ ਕਦੇ ਵੀ
ਤਰੀਕ 18 ਆਉਂਦੀ ਏ
ਉਸ ਵੇਲੇ ਮੇਰੇ ਸਾਹਾਂ ਦੇ ਵਿੱਚ
ਉਹਦੀ ਮਹਿਕ ਜਿਹੀ ਫ਼ੇਰੇ ਪਾਉਂਦੀ ਏ
ਜਿਨ੍ਹਾਂ ਗੀਤਾਂ ਵਿੱਚ ਭੁੱਲ ਭੁਲੇਖੇ ਮੈਂ ਨਾ ਉਹਦਾ ਕਿਧਰੇ ਲਿਖ ਦਿੰਨਾਂ
ਰੱਬ ਜਾਣਦਾ ਉਹੀਓ ਗੀਤ ਮੈਂ ਦਿਨ ਵਿੱਚ ਕਿੰਨੀ ਵਾਰ ਪੜ੍ਹਾਂ

ਉਸ ਤੋਂ ਬਾਝੋਂ ਹੋਰ ਕਿਸੇ ਨੂੰ
ਮੈਂ ਕਦੇ ਚਾਹ ਕੇ ਵੀ ਨਾ ਚਾਹ ਸਕਿਆ
ਦਿਖਾਵਾ ਕੀਤਾ ਕਿ ਖੁਸ਼ ਹਾਂ ਬਗੈਰ ਬੜਾ
ਪਰ ਉਹਦੇ ਦਿਲ ਤੋਂ ਇੱਕ ਪਲ ਵੀ 'debi' ਦੂਰ ਕਦੇ ਨਾ ਜਾ ਸਕਿਆ
ਉਹ ਵਾਪਿਸ ਆਉਣ ਦੀ ਇੱਕ ਵਾਰ ਜੇ ਕੋਸ਼ਿਸ਼ ਦਿਲ ਚੋਂ ਕਰ ਵੇਖੇ
ਮਹੀਵਾਲ਼ ਵੀ ਅਸ਼ ਅਸ਼ ਕਰ ਬੈਠੇ ਮੈਂ ਏਨਾ ਉਹਨੂੰ ਪਿਆਰ ਕਰਾਂ...
 

Jaswinder Singh Baidwan

Akhran da mureed
Staff member
ਸਿਰਨਾਵੇਂ ਰਹਿ ਗਏ ਯਾਦਾਂ ਦੇ
ਰੱਬਾ ਸੱਜਣ ਜੋ ਤੁਰ ਦੂਰ ਗਏ
ਅੱਖਾਂ ਵਿੱਚ ਨਾ ਅੱਥਰੂ ਸੀ
ਨਾ ਪੀੜ ਜੁਦਾਈ ਦੀ
ਫ਼ਿਰ ਕਿਹੜੀ ਗੱਲੋਂ ਆਖ ਗਏ
ਕਿ ਉਹ ਹੋ ਮਜਬੂਰ ਗਏ
ਅਹਿਸਾਨ ਜਾਂਦੇ ਹੋਏ ਉਹ ਕਰ ਗਏ
ਦੇ ਗਏ ਸਾਂਝ ਕੁਝ ਸ਼ਬਦਾਂ ਦੀ
ਉਹਨਾਂ ਸ਼ਬਦਾਂ ਦੇ ਬਣੇ ਹਰਫ਼ਾਂ ਸਦਕੇ
'ਦੇਬੀ' ਵਰਗੇ ਹੋ ਮਸ਼ਹੂਰ ਗਏ...
 

Jaswinder Singh Baidwan

Akhran da mureed
Staff member
ਸਤਾਉਣ ਵਾਲੀ ਚਾਹੀਦੀ

ਨਖਰੇ ਦੇ ਨਾਲ ਅੱਗ ਲਾਉਣ ਵਾਲੀ ਚਾਹੀਦੀ
ਗਲ ਵਿੱਚ ਗੋਰੀ ਬਾਂਹ ਪਾਉਣ ਵਾਲੀ ਚਾਹੀਦੀ
ਸਾਰੀ ਸਾਰੀ ਰਾਤ ਹੀ ਜਗਾਉਣ ਵਾਲੀ ਚਾਹੀਦੀ
ਸਾਰੀ ਸਾਰੀ ਰਾਤ ਹੀ ਜਗਾਉਣ ਵਾਲੀ ਚਾਹੀਦੀ
ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ

ਦਿਲੋਂ ਪਿਆਰ ਕਰੇ ਐਸੀ ਕੰਨਿਆਂ ਪਿਆਰੀ ਮਿਲੇ
ਹੇ ਰੱਬਾ ਸੱਚਿਆ ਕੁਆਰੇ ਨੂੰ ਕੁਆਰੀ ਮਿਲੇ
ਦੋਵਾਂ ਦਾ ਹੀ ਫੈਦਾ ਖਾਲੀ ਬੱਸ ਨੂੰ ਸਵਾਰੀ ਮਿਲੇ
ਧੁਰ ਦਾ ਹੀ ਟਿਕਟ ਕਟਾਉਣ ਵਾਲੀ ਚਾਹੀਦੀ
ਧੁਰ ਦਾ ਹੀ ਟਿਕਟ ਕਟਾਉਣ ਵਾਲੀ ਚਾਹੀਦੀ
ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ

ਜਿੰਨਾ ਵੀ ਉਹ ਸੋਨਾ ਕਹੇ ਪਾਉਣ ਨੰ ਤਿਆਰ ਹਾਂ
ਜਿੱਥੇ ਚਾਹੇ ਘੁੰਮਣਾ ਘੁੰਮਾਉਣ ਨੂੰ ਤਿਆਰ ਹਾਂ
ਕਿਤੇ ਵੀ ਬੁਲਾਵੇ ਮੈਨੂੰ ਆਉਣ ਨੂੰ ਤਿਆਰ ਹਾਂ
ਨੱਚਣੇ ਨੂੰ ਤਿਆਰ ਹਾਂ ਨਚਾਉਣ ਵਾਲੀ ਚਾਹੀਦੀ
ਨੱਚਣੇ ਨੂੰ ਤਿਆਰ ਹਾਂ ਨਚਾਉਣ ਵਾਲੀ ਚਾਹੀਦੀ
ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ

ਆਪਣੇ ਇਲਾਕੇ ਵਿੱਚ ਆਪਣੀ ਵੀ ਠੁਕ ਬਈ
ਯਾਰ ਕਹਿਣ ਮੌਡਲਾਂ ਜਹੀ ਆ ਤੇਰੀ ਲੁੱਕ ਬਈ
ਕਰਨਾ ਪਸੰਦ ਜੀਹਨੇ ਉਹ ਕਿੱਥੇ ਲੁਕ ਗਈ
ਮੁੰਡਾ ਲੋਕ ਗੀਤ ਜਿਹਾ ਗਾਉਣ ਵਾਲੀ ਚਾਹੀਦੀ
ਮੁੰਡਾ ਲੋਕ ਗੀਤ ਜਿਹਾ ਗਾਉਣ ਵਾਲੀ ਚਾਹੀਦੀ
ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ

ਛੋਟੀ ਭੈਣ ਚਾਹੁੰਦੀ ਟੌਹਰ ਦੱਸਣੀ ਨਣਾਨ ਦੀ
ਛੋਟਾ ਵੀਰ ਚਾਹੁੰਦਾ ਭਾਬੀ ਬੇਗੀ ਹੋਵੇ ਪਾਨ ਦੀ
“ਦੇਬੀ” ਚਾਹੁੰਦਾ ਸੋਹਣੀ ਉੱਚੀ ਲੰਮੀ ਪੂਰੀ ਹਾਣ ਦੀ
ਬੇਬੇ ਕਹਿੰਦੀ ਰੋਟੀਆਂ ਪਕਾਉਣ ਵਾਲੀ ਚਾਹੀਦੀ
ਬੇਬੇ ਕਹਿੰਦੀ ਰੋਟੀਆਂ ਪਕਾਉਣ ਵਾਲੀ ਚਾਹੀਦੀ
ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ
ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ.
 

Jaswinder Singh Baidwan

Akhran da mureed
Staff member
ਮਿੱਤਰਾਂ ਦੀ ਵਾਜ

ਤੂੰ ਤਾਂ ਹੁਣ ਕੀ ਮੁੜਨਾ ਜਿਹੜੀ ਲੰਘ ਗਈ ਘੜੀ ਕਦ ਮੁੜਦੀ
ਮਿੱਤਰਾਂ ਦੀ ਵਾਜ ਗੋਰੀਏ ਖਾਲੀ ਕੰਧਾ ਵਿੱਚ ਵੱਜ ਵੱਜ ਮੁੜਦੀ

ਯਾਰੀ ਲੋਹੇ ਉੱਤੇ ਲੀਕ ਸੀ ਤੂੰ ਆਖਦੀ ਪਾਣੀ ਉੱਤੇ ਲੀਕ ਨਿੱਕਲੀ
ਉੱਡੀ ਗੱਲ ਕਦੇ ਕੋਈ ਤੇਰੇ ਵਾਰੇ ਉਹ ਹੌਲੀ ਹੌਲੀ ਠੀਕ ਨਿੱਕਲੀ
ਵਿਹੜੇ 'ਚ ਬਿਗਾਨਿਆਂ ਦੇ ਤੇਰੀ ਗੋਟੇ ਵਾਲੀ ਚੁੰਨੀ ਕਹਿੰਦੇ ਉੜਦੀ
ਮਿੱਤਰਾਂ ਦੀ ਵਾਜ ਗੋਰੀਏ ਖਾਲੀ ਕੰਧਾ ਵਿੱਚ ਵੱਜ ਵੱਜ ਮੁੜਦੀ

ਇੰਝ ਉਕਦਾ ਸ਼ਿਕਾਰਨੇ ਨਿਸ਼ਾਨਾਂ ਨੀ ਆਕੇ ਤੂੰ ਗਰੀਬ ਮਾਰਿਆ
ਭੁੱਲ ਗਈ ਹੋਣੀ ਮਾੜੇ ਚੇਤੇ ਵਾਲੀਏ ਨੀ ਜਿਹੜਾ ਤੂੰ ਗਰੀਬ ਮਾਰਿਆ
ਉਹੀ ਚੀਜ਼ ਸਾਡੀ ਟੁੱਟ ਗਈ ਜਿਹੜੀ ਟੁੱਟ ਕੇ ਕਦੀ ਨਾ ਜੁੜਦੀ
ਮਿੱਤਰਾਂ ਦੀ ਵਾਜ ਗੋਰੀਏ ਖਾਲੀ ਕੰਧਾ ਵਿੱਚ ਵੱਜ ਵੱਜ ਮੁੜਦੀ

ਹੁੰਦੀ ਵੇਖ ਕੇ ਕਲੰਡਰ ਹੈਰਾਨੀ ਨੀ ਤੇਰੇ ਬਿਨਾ ਕਿੰਨੀ ਜੀਅ ਲਈ
ਪੱਕਾ ਪਤਾ ਨਹੀਂ ਹਿਸਾਬ ਨਹੀਉਂ ਕੋਈ ਨੀ ਤੇਰੇ ਪਿਛੋਂ ਕਿੰਨੀ ਪੀ ਲਈ
ਨੀ ਤੇਰੇ ਜਿਹਾ ਮੁੱਖ ਦੇਖਕੇ ਸਾਡੇ ਕਾਲਜੇ 'ਚ ਸੂਲ ਜਹੀ ਤੁਰਦੀ
ਮਿੱਤਰਾਂ ਦੀ ਵਾਜ ਗੋਰੀਏ ਖਾਲੀ ਕੰਧਾ ਵਿੱਚ ਵੱਜ ਵੱਜ ਮੁੜਦੀ

ਮਿਲੇ "ਦੇਬੀ" ਨੂੰ ਗੀਤ 'ਚ ਤੋਹਫੇ ਗੀਤਾਂ ਨੂੰ ਮਸ਼ਹੂਰੀ ਮਿਲ ਗਈ
ਕਹਿਣ ਕੁਝ ਵੀ ਨਾਂ ਰੱਬ ਨੇ ਲੁਕੋਇਆ ਹਰ ਸ਼ੈਅ ਜਰੂਰੀ ਮਿਲ ਗਈ
ਨੇੜੇ ਰਹਿਣ ਵਾਲੇ ਜਾਣਦੇ ਉਹਦੀ ਜ਼ਿੰਦਗੀ 'ਚ ਕਿਹੜੀ ਚੀਜ਼ ਥੁੜਦੀ
ਮਿੱਤਰਾਂ ਦੀ ਵਾਜ ਗੋਰੀਏ ਖਾਲੀ ਕੰਧਾ ਵਿੱਚ ਵੱਜ ਵੱਜ ਮੁੜਦੀ
ਮਿੱਤਰਾਂ ਦੀ ਵਾਜ ਗੋਰੀਏ ਖਾਲੀ ਕੰਧਾ ਵਿੱਚ ਵੱਜ ਵੱਜ ਮੁੜ
 

Jaswinder Singh Baidwan

Akhran da mureed
Staff member
ਧੀ ਮੈਂ ਪੰਜਾਬ ਦੀ ਤੇ ਪੰਜਾਬੀ ਮੇਰੀ ਮਾਂ-ਬੋਲੀ
ਪੂਰੀ ਰੂਹ ਨਾਲ ਸਾਰੀ ਉਮਰ ਮੈਂ ਗਾਈ ਏ...
ਧੀ ਮੈਂ ਪੰਜਾਬ ਦੀ ਤੇ ਪੰਜਾਬੀ ਮੇਰੀ ਮਾਂ-ਬੋਲੀ
ਪੂਰੀ ਰੂਹ ਨਾਲ ਸਾਰੀ ਉਮਰ ਮੈਂ ਗਾਈ ਏ....
ਰੱਜ ਕੇ ਪਿਆਰ ਮੈਨੂੰ ਦਿੱਤਾ ਏ ਪੰਜਾਬੀਆਂ ਨੇ
ਗੀਤਾਂ ਨਾਲ ਮੈਂ ਵੀ ਸਾਰੀ ਜ਼ਿੰਦਗੀ ਨਿਭਾਈ ਏ....
ਧੀ ਮੈਂ ਪੰਜਾਬ ਦੀ ਤੇ ਪੰਜਾਬੀ ਮੇਰੀ ਮਾਂ-ਬੋਲੀ
ਪੂਰੀ ਰੂਹ ਨਾਲ ਸਾਰੀ ਉਮਰ ਮੈਂ ਗਾਈ ਏ...

ਰੱਬ ਅਤੇ ਚਾਹੁਣ ਵਾਲੇ ਕਿੰਨੇ ਮਿਹਰਬਾਨ ਨੇ
ਮੇਰੇ ਤੇ ਬੁਢਾਪਾ,ਗੀਤ ਹਾਲੇ ਵੀ ਜੁਆਨ ਨੇ
ਇਹਨਾਂ ਗੀਤਾਂ ਸਿਰ ਤੇ ਹੀ ਦੁਨੀਆਂ ਮੈਂ ਘੁੰਮੀ ਸਾਰੀ
ਪੂਰੀ ਦੁਨੀਆ 'ਚ ਮਾ-ਬੋਲੀ ਵੀ ਘੁੰਮਾਈ ਏ...
ਧੀ ਮੈਂ ਪੰਜਾਬ ਦੀ ਤੇ ਪੰਜਾਬੀ ਮੇਰੀ ਮਾਂ-ਬੋਲੀ
ਪੂਰੀ ਰੂਹ ਨਾਲ ਸਾਰੀ ਉਮਰ ਮੈਂ ਗਾਈ ਏ...
 

Jaswinder Singh Baidwan

Akhran da mureed
Staff member
ਦੁੱਖ ਦੇਣ ਵਾਲਿਆ
ਕਦੀ ਮਾਰਦਾ ਸੀ ਗੇੜੇ ਹੁਣ ਢੁਕਦਾ ਨਹੀ ਨੇੜੇ
ਤੇਰੇ ਪਿੱਛੇ ਘੁੰਮੀ ਜਾਈਏ ਅਸੀ ਐਨੇ ਵੀ ਨੀਂ ਰਹੇ
ਦੁੱਖ ਦੇਣ ਵਾਲਿਆ ਵੇ ਅਸੀਂ ਮਰ ਤਾਂ ਨਹੀਂ ਗਏ

ਅਸੀ ਸੰਭਲ ਸਕੇ ਨਾ ਠੇਡਾ ਇੰਝ ਮਾਰਿਆ ਤੂੰ
ਚੰਨ ਕਹਿਣ ਵਾਲਿਆ ਵੇ ਚੰਗਾ ਚੰਨ ਚਾੜਿਆ ਤੂੰ
ਤੇਰੇ ਉਮਰਾਂ ਦੇ ਵਾਅਦੇ ਦੱਸ ਕਿਹੜੇ ਖੂਹ 'ਚ ਪਏ
ਦੁੱਖ ਦੇਣ ਵਾਲਿਆ ਵੇ ਅਸੀਂ ਮਰ ਤਾਂ ਨਹੀਂ ਗਏ

ਭੀਖ ਤਰਸ ਦੀ ਮੰਗੀਏ ਨਾ ਜ਼ਖਮ ਦਿਖਾਕੇ
ਅਸੀਂ ਮਹਿਫਲਾਂ 'ਚ ਹੱਸੀਏ ਤੇ ਰੋਈਏ ਕੁੰਡੇ ਲਾਕੇ
ਉਚੇ ਬੁਰਜਾਂ ਤੋਂ ਢੱਠੇ ਸਾਡੇ ਹੌਂਸਲੇ ਨਾ ਢਏ
ਦੁੱਖ ਦੇਣ ਵਾਲਿਆ ਵੇ ਅਸੀਂ ਮਰ ਤਾਂ ਨਹੀਂ ਗਏ

ਕੋਈ ਪੁੱਛੇ ਤੇਰੇ ਬਾਰੇ ਕੋਈ ਨਾ ਬਿਆਨ ਦੇਈਏ
ਥੋੜ੍ਹ ਦਿਲਿਆ ਤੇਰੇ ਤੋਂ ਅਸੀਂ ਅਜੇ ਜਾਨ ਦੇਈਏ
ਭਾਵੇਂ ਪਤਾ ਹੁਣ ਨਹੀਂਉਂ ਤੇਰੀ ਗਿਣਤੀ 'ਚ ਰਹੇ
ਦੁੱਖ ਦੇਣ ਵਾਲਿਆ ਵੇ ਅਸੀਂ ਮਰ ਤਾਂ ਨਹੀਂ ਗਏ

ਤੋੜ ਸਾਡੇ ਨਾਲੋਂ ਯਾਰੀ ਕੀ ਖੁਦਾ ਹੋ ਗਿਉਂ
ਸਾਨੂੰ ਸਾੜ ਦਿੱਤਾ ਖੁਦ ਵੀ ਸਵਾਹ ਹੋ ਗਿਉਂ
ਕਿਹੜੇ ਜਨਮਾਂ ਦੇ "ਦੇਬੀ" ਸਾਤੋਂ ਬਦਲੇ ਤੂੰ ਲਏ
ਦੁੱਖ ਦੇਣ ਵਾਲਿਆ ਵੇ ਅਸੀਂ ਮਰ ਤਾਂ ਨਹੀਂ ਗਏ
ਕਦੀ ਮਾਰਦਾ ਸੀ ਗੇੜੇ ਹੁਣ ਢੁਕਦਾ ਨਹੀ ਨੇੜੇ
 

Jaswinder Singh Baidwan

Akhran da mureed
Staff member
ਆਸ਼ਿਕਾਂ ਤੇ ਯੋਧਿਆਂ ਦਾ ਦੇਸ ਜੋ ਕਹਾਉਂਦਾ ਦੂਰ ਜਾ ਕੇ ਦੁੱਗਣਾਂ ਪੰਜਾਬ ਚ਼ੇਤੇ ਆਉਂਦਾ,
ਸਾਰੇ ਜੱਗ ਚ ਪੰਜਾਬੀ ਪਏ ਖਿੱਲਰੇ ਹੋਈ ਜਾਣਂ ਸੱਤਲੁਜ ਤੇ ਝ਼ਨਾਬ ਦੀਆਂ ਗੱਲ਼ਾਂ,
ਸਿੱਕਾ ਚੱਲਦਾ ਪੰਜਾਬੀਆਂ ਦਾ ਮਿੱਤਰੋ ਸਾਰੀ ਦੁਨੀਆਂ ਚ ਹੁੰਦੀਆ ਪੰਜਾਬ ਦੀਆਂ ਗੱਲ਼ਾਂ....

ਸੂਟ ਚੱਲਦੇ ਪੰਜਾਬੀ ਚਾਰੇ ਪਾਸੇ ਹੀ ਪੰਜਾਬੀਆਂ ਦੇ ਖ਼ਾਣੇਂ ਚੱਲਦੇ,
ਸਾਰੇ ਮੁਲ਼ਕਾਂ ਚ ਪਈ ਜਾਂਦਾ ਭੰਗੜਾ ਪੰਜਾਬੀਆਂ ਦੇ ਗਾਣੇਂ ਚੱਲਦੇ,
ਪੀ ਕੇ ਪੰਗਾ ਲੈਣਾਂ ਇਹਨਾਂ ਕੋਲੋਂ ਸਿੱਖ਼ ਲਓ ਦੇਖੋ ਛ਼ੇੜ ਕੇ ਲੜਾਈ ਤੇ ਸ਼ਰਾਬ ਦੀਆਂ ਗੱਲਾਂ,
ਸਿੱਕਾ ਚੱਲਦਾ ਪੰਜਾਬੀਆਂ ਦਾ ਮਿੱਤਰੋ ਸਾਰੀ ਦੁਨੀਆਂ ਚ ਹੁੰਦੀਆ ਪੰਜਾਬ ਦੀਆਂ ਗੱਲ਼ਾਂ...

ਇਹਦੇ ਖ਼ੂਨ ਵਿੱਚ ਰਚ਼ੀਆਂ ਮੋਹੱਬਤਾਂ ਪੰਜਾਬੀ ਯਾਰ ਪਿੱਛੇ ਖ਼ੜਦਾ,
ਰਾਂਝੇ ਮਹੀਵਾਲ ਮਿਰਜ਼ੇ ਦੇ ਰੂਪ ਵਿੱਚ ਨਿੱਤ ਨਵੇਂ ਕਿੱਸੇ ਘ਼ੜਦਾ,
ਕਿੰਝ ਮਰਿਆ ਨਿਹੱਥਾ ਥੱਲੇ ਜੰਡ ਦੇ ਪੱਟ ਚ਼ੀਰ ਕੇ ਖਵਾਏ ਹੋਏ ਕਬ਼ਾਬ ਦੀਆਂ ਗੱਲਾਂ,
ਸਿੱਕਾ ਚੱਲਦਾ ਪੰਜਾਬੀਆਂ ਦਾ ਮਿੱਤਰੋ ਸਾਰੀ ਦੁਨੀਆਂ ਚ ਹੁੰਦੀਆ ਪੰਜਾਬ ਦੀਆਂ ਗੱਲ਼ਾਂ....

ਸ਼ਿਵ, ਪਾਤ਼ਰ ਤੇ ਮੋਹਣਂ ਸਿੰਘ, ਬੁੱਲ਼ੇ ਸ਼ਾਹ ਤੇ ਵਾਰਿਸ ਦੀ ਹੀਰ ਦੀਆਂ ਗੱਲਾਂ,
ਫਾਹੇ ਲੱਗ ਗਏ ਸਰਾਭ਼ੇ ਤੇ ਭਗਤ ਜਾਂ ਉਧਮ ਸਿੰਘ ਵੀਰ ਦੀਆਂ ਗੱਲਾਂ,
ਹੋਏ ਕਿੰਨੇ ਕੁ ਸ਼ਹੀਦ ਸਰਹੱਦ ਤੇ "ਦੇਬੀ" ਸੱਚ ਜਾਣੀਂ ਇਹੋ ਬੇਹਿਸਾਬ ਦੀਆਂ ਗੱਲਾਂ,
ਸਿੱਕਾ ਚੱਲਦਾ ਪੰਜਾਬੀਆਂ ਦਾ ਮਿੱਤਰੋ ਸਾਰੀ ਦੁਨੀਆਂ ਚ ਹੁੰਦੀਆ ਪੰਜਾਬ ਦੀਆਂ ਗੱਲ਼ਾਂ....

ਮੱਥਾ ਟ਼ੇਕ ਸੁੱਚੇ ਮੂੰਹ ਨਾਲ ਹੁੰਦੀਆਂ ਬਾਬੇ ਨਾਨਕ ਦੀ ਬਾਣੀਂ ਤੇ ਰਬ਼ਾਬ ਦੀਆਂ ਗੱਲਾਂ
ਸਿੱਕਾ ਚੱਲਦਾ ਪੰਜਾਬੀਆਂ ਦਾ ਮਿੱਤਰੋ ਸਾਰੀ ਦੁਨੀਆਂ ਚ ਹੁੰਦੀਆ ਪੰਜਾਬ ਦੀਆਂ ਗੱਲ਼ਾਂ
 

Jaswinder Singh Baidwan

Akhran da mureed
Staff member
ਪੀ ਕੇ ਨਿਤ ਜੇ ਨਾ ਗਲਤੀਆ ਤੋ ਬਾਜ਼ ਆਓ ਗੇਂ,
ਖੁਦ ਵੀ ਬੁਰੇ ਬਣੋ ਗੇਂ ਤੇ ਸ਼ਾਰਾਬ ਵੀ ਮਾੜੀ ਬਣਾਓ ਗੇਂ,
ਅੱਧੀ ਰਾਤੀ ਡਿੱਗ ਦੇ ਢਹਿਦੇ ਜੇ ਘਰਾਂ ਨੂੰ ਜਾਓ ਗੇਂ,
ਤਾਂ ਕੋਈ ਸ਼ੱਕ ਨਹੀ ਵਾਹੁਟੀ ਤ ਖਾਤਰ ਕਰਾਓ ਗੇਂ,
ਏਹਦੀ ਸਿਫਤ ਹੈ ਏ ਬਿਨਾ ਗੱਲੋ ਲੜਾ ਦਿੰਦੀ,
ਬੇਹੋਸ਼ੀ 'ਚ ਨਾਲ ਸੱਜਣਾ ਦੇ ਰੁੱਸ ਜਾਓ ਗੇਂ,
ਫਿਕਰ ਜਿੰਦਗੀ ਦੇ ਸੁਪਨਿਆ ਵਿੱਚ ਵੀ ਪਿਛਾ ਨਹੀ ਛੱਡਦੇ,
ਦਾਰੂ ਨਾਲ ਇੰਨਾ ਨੂੰ ਕਿੰਨੀ ਦੇਰ ਭੁਲਾਓ ਗੇਂ,
ਕਹਿਣੀ ਕਰਨੀ "ਦੇਬੀ" ਇੱਕ ਹੋਵੇ ਤਾਂ ਅਸਰ ਹੁੰਦਾ,
ਖੁ਼ਦ ਪੀਦੇ ਹੋ kise ਨੂੰ ਕਿਦਾਂ ਹਟਾਓ ਗੇਂ.
 

Jaswinder Singh Baidwan

Akhran da mureed
Staff member
ਮੁੰਡੇ ਤੈਨੂੰ ਕਹਿੰਦੇ ਨੇ ਸ਼ਰੇਆਮ ਨਮਾਸਤੇ,
ਮੈ ਸੋਚਾ ਖਬਰੇ ਤੇਰਾ ਨਾਮ ਨਮਾਸਤੇ,
ਨਾ ਮੈ ਸ਼ੈਫ ਅਲੀ ਨਾ ਤੂੰ ਪੀ੍ਟੀ ਜ਼ੈਟਾ,
ਗੱਲ ਬਣਜੂ "ਦੇਬੀ" ਨੂੰ ਕੁਹਿ ਸ਼ਰੇਆਮ ਨਮਾਸਤੇ,
ਮੇਰੇ ਕੋਲ ਮੋਬਾਇਲ ਭੇਜ ਦਿਆ ਕਰ ਐਸ .ਐਮ.ਐਸ ਰਾਹੀ,
ਭੇਜ ਦਿਆ ਕਰ ਹੋਊ ਨਾ ਬਦਨਾਮ ਨਮਾਸਤੇ
 

Jaswinder Singh Baidwan

Akhran da mureed
Staff member
ਜਿਸ ਨਾਲ ਵਾਦਾ ਕਰਕੇ ਟੈਮ ਮਿਲਣ ਦਾ ਦੇਵੇ ਤੂੰ,
ਉਹ ਰਾਹਾ ਦੇ ਵਿੱਚ ਰਹਿੰਦਾ ਤੂੰ ਕਿੱਥੇ ਰਹਿ ਜਾਨੀ ਏ,
ਮਿਲੇ ਸਕੂਟਰ ਵਾਲਾ ਬਾਏ ਬਾਏ ਸਾਇਕਲ ਵਾਲੇ ਨੂੰ,
ਅੱਗੋ ਟਕਰੇ ਕਾਰ ਵਾਲਾ ਉਸ ਨਾਲ ਬਹਿ ਜਾਨੀ ਏ,
ਨੀ ਤੂੰ ਦਸ ਆਦਤ ਵਰਗੀ ਜਿਹੜੀ ਛੇਤੀ ਛੁੱਟਦੀ ਨਹੀ,
ਨਸ਼ੇ ਵਰਗੀਏ ਸਿੱਧੀ ਹੱਡਾਂ ਵਿੱਚ ਰਚ ਜਾਨੀ ਏ,
"ਦੇਬੀ" ਡਰਦਾ ਨਿੱਤ ਤੇਰੇ ਬਿਆਨ ਬਦਲਣੇ ਤੋ,
ਸੁਣਿਆ ਏ ਤੂੰ ਮਿੱਤਰਾਂ ਨੂੰ ਭਰਾ ਕਹਿ ਜਾਨੀ ਏ.
 

Jaswinder Singh Baidwan

Akhran da mureed
Staff member
ਹੱਥ ਰੋਕ ਨਾ ਥੋੜੀ ਜਿਹੀ ਹੋਰ ਪਾ ਦੇ,
ਜਦੇ ਪੀਣ ਦੇ ਉੱਤੇ ਹੀ ਤੁਲ ਗਏ ਹਾਂ,
ਅੱਜ ਪੀਣ ਦਾ ਫੇਰ ਸਬੱਬ ਬਣਿਆ,
ਕਸਮਾਂ ਤੋੜ ਕੇ ਪੀਣ ਤੇ ਡੁਲ ਗਏ ਹਾਂ,
ਮੈ ਤਾ ਕਹਿੰਨਾ ਸ਼ਰਾਬ ਨੂੰ ਮੈ ਪੀਨਾ,
ਲੋਕ ਕਹਿੰਦੇ ਇਹਨੂੰ ਸ਼ਰਾਬ ਪੀ ਗਈ,
ਜਿਹੜੀ ਗੱਲ ਤੋ ਪੀਤੀ ਏ ਉਮਰ ਸਾਰੀ,
ਉਹ ਗੱਲ ਵੀ "ਦੇਬੀ" ਹੁਣ ਭੁਲ ਗਏ ਆ.
 

Jaswinder Singh Baidwan

Akhran da mureed
Staff member
ਇਸ ਨਗਰ ਵਿੱਚ ਸੱਜਣਾ ਤੂੰ ਜਦ ਕਦੇ ਵੀ ਆਏਗਾਂ,
ਮੋਹ ਵਫਾ ਨੂੰ ਛੁੱਡ ਕੇ ਹਰ ਚੀਜ ਤੂੰ ਇਥੇ ਪਾਏਗਾਂ,
ਸੋਨੇ ਚਾਦੀ ਦੇ ਨਗਰ ਸਿੱਕੇ ਬੜੇ ਕਮਾਏਗਾਂ,
ਸੋਚ ਕੇ ਮੈ ਕੰਬਦਾ ਏੱਥੇ ਤੂੰ ਜੋ ਗਵਾਏਗਾ......

ਵੈਲ-ਕੱਮ ਲੋਖਿਆ ਮਿਲੂਗਾ ਤੈਨੂੰ ਬੁਹਤਿਆ ਦਰਾਂ ਤੇ,
ਪਰ ਕੱਲੇ ਕੱਲੇ ਬੂਹੇ ਨੂੰ ਤੂੰ ਬੰਦ ਅੰਦਰੋ ਪਾਏਗਾ,
ਇੱਥੋ ਦੇ ਪਾਣੀ ਹਵਾ ਖ਼ਬਰੇ ਸਰਾਪੇ ਹੋਏ ਨੇ,
ਇਸ ਨਗਰ ਵਿਚ ਆਣ ਕੇ ਤੂੰ ਆਪਣੇ ਭੁਲ ਜਾਏਗਾਂ.....

ਸਾਉਣ, ਜਾਗਣ, ਨਾਹੌਣ, ਕੰਮ ਤੇ ਖਾਣ ਵਿੰਚ ਕੋਈ ਵੇਹਲ ਨਹੀ,
ਸੋ ਵੀ ਹੰਜੂ ਗਿਰਉਣ ਨੂੰ ਵਕਤ ਕਿੱਥੋ ਲਿਆਏਗਾ,
ਜੇਲ ਵਾਗੂ ਚਾਹ ਕੇ ਵੀ ਨਹੀ ਜਾਦਾ ਇੱਥੋ ਨਿਕਲਿਆ,
ਇੱਥੋ ਛੁਟੇਗਾ ਉਦੋ ਜਦੋ ਦੁਨਿਆ ਤੋ ਹੀ ਜਾਏਗਾ,
ਅਜੇ ਤਾ "ਦੇਬੀ" ਦੀਆ ਅੱਖਾਂ 'ਚ ਥੋੜੀ ਬੁਹਤੀ ਸ਼ਰਮ ਹੈ,
ਫੇਰ ਖ਼ਬਰੇ ਉਹਦੇ ਤੋ ਵੀ ਨਾ ਪਹਿਚਾਨਿਆ ਜਾਏਗਾ
 

Jaswinder Singh Baidwan

Akhran da mureed
Staff member
ਵਾਦਾ ਕਰਨਾ ਸੌਖਾ ਏ ਪਰ ਬੋਲ ਪਗਾਉਣੇ ਔਖਾ ਨੇ,
ਸੱਜਣਾ ਖਾਤਰ ਕੱਚਿਆ ਉੰਤੇ ਤਰ ਕੇ ਆਉਣਾ ਔਖਾ ਏ,

ਹਲਕਾ ਫੁਲਕਾ ਲਿਖਕੇ ਗਾ ਕੇ ਬੱਚੇ ਪਾਲੀ ਜਾਨੇ ਆ,
ਸ਼ਾਇਰੀ ਦਾ ਘਰ ਦੂਰ ਸੁਰ ਵਿੱਚ ਗਾਓਣਾ ਔਖਆ ਏ......

ਉਹਨਾ ਦੀ ਆਖੀ ਗੱਲ ਦੇ ਕਿੰਨੇ ਮਤਲਬ ਨਿੱਕਲਦੇ,
ਭਾਸ਼ਾ ਹੌਰ ਫਕੀਰਾਂ ਵਾਲੀ ਰਮਜ਼ ਨੂੰ ਪਾਉਣਾ ਔਖਾ ਏ....

ਬੱਚ ਜਾਣੇ ਸ਼ੈਤਾਨ ਵੀ ਅੱਲਾ ਤੇ ਭਗਵਾਨ ਵੀ,
ਪਰ ਮੰਦਰ ਮਸਜ਼ੱਦ ਦੇ ਝਗੜੇ ਵਿੱਚ ਇਨਸਾਨ ਬਚਾਉਣਾ ਔਖਾ ਏ...

ਕਰਮਾ ਵਾਲੀ ਚੱਛ ਜਿਸ ਥੱਲੇ ਪਿਆਰ, ਵਫਾ, ਇਨਸਾਫ ਰਹੇ,
ਮਕਾਨ ਬਣਾਉਣਾ ਸੌਖਾ "ਦੇਬੀ" ਘਰ ਬਣਾਉਣਾ ਔਖਾ ਏ..
 

Jaswinder Singh Baidwan

Akhran da mureed
Staff member
ਨਵਿਆਂ ਨਾ ਤੇਰੀਆਂ ਮੁਲ਼ਾਜੇਦਾਰੀਆਂ ਨੀ ਨਿੱਤ ਨਵੇਂ ਚਰਚ਼ੇ
ਬੇਈਮਾਨੇਂ ਕੱਚੀਆਂ ਬਨਾਉਟੀ ਯਾਰੀਆਂ ਨੀ ਐਵੇਂ ਰਹੇ ਪਰਚ਼ੇ
ਨਵਿਆਂ ਨਾ ਤੇਰੀਆਂ ਮੁਲ਼ਾਜੇਦਾਰੀਆਂ ਨੀ ਨਿੱਤ ਨਵੇਂ ਚਰਚ਼ੇ

ਮਿੱਤਰਾਂ ਦੀ ਗਾਨੀ ਗਲੋਂ ਲਾਉਂਣ ਵਾਲੀਏ
ਨਵੀ ਛ਼ਤਰੀ ਤੇ ਡੇਰੇ ਲਾਉਂਣ ਵਾਲੀਏ
ਹੁਣਂ ਨਵੇਂ ਪਾਸੇ ਤੇਰੀਆਂ ਉਡਾਰੀਆਂ ਨੀ ਵੇਖੀ ਜਾਇਏ ਖ਼ੜਕੇ
ਨਵਿਆਂ ਨਾ ਤੇਰੀਆਂ ਮੁਲ਼ਾਜੇਦਾਰੀਆਂ ਨੀ ਨਿੱਤ ਨਵੇਂ ਚਰਚ਼ੇ

ਯਾਰਾਂ ਦੇ ਪੁਵਾਕੇ ਵੈਰ ਮੋਜਾਂ ਮਾਣੇਂ ਨੀ
ਸਾਡੇ ਲਈ ਕਚਿਹਰੀਆਂ ਪੰਚਾਇਤਾਂ ਥਾਣੇਂ ਨੀ
ਨਿਰੀ ਬਦਨਾਮੀ ਖੱਜਲ ਖ਼ੁਆਰੀਆਂ ਨੀ ਜੁਰਮਾਨੇ ਪਰਚ਼ੇ
ਨਵਿਆਂ ਨਾ ਤੇਰੀਆਂ ਮੁਲ਼ਾਜੇਦਾਰੀਆਂ ਨੀ ਨਿੱਤ ਨਵੇਂ ਚਰਚ਼ੇ

ਆਸ਼ਿਕੀ ਦੇ ਢੂੰਗੇ ਫ਼ੱਟ ਮਿਣੀਂ ਜਾਨੇ ਆਂ
ਗਿਣਂਤੀ ਤਾਂ ਔਖੀ ਪਰ ਗਿਣੀਂ ਜਾਨੇ ਆਂ
ਦੁਖ਼ਾਂ ਤਕਲੀਫਾਂ ਨਾਲ ਪੈਣਂ ਯਾਰੀਆਂ ਨੀ ਕਿਸੇ ਉੱਤੇ ਮਰ ਕੇ
ਨਵਿਆਂ ਨਾ ਤੇਰੀਆਂ ਮੁਲ਼ਾਜੇਦਾਰੀਆਂ ਨੀ ਨਿੱਤ ਨਵੇਂ ਚਰਚ਼ੇ

ਪੱਥਰ ਦਿਲੇ ਨੀ ਤੇਰਾ ਗਿਆ ਦੱਸ ਕੀ
ਕੌਣਂ ਪੁਛੇ "ਦੇਬੀ" ਕੋਲ ਰਿਹਾ ਦੱਸ ਕੀ
ਉਮਰਾਂ ਤੇਰੇ ਤੋਂ ਵੇਲਾਂ ਕਰ ਵਾਰੀਆਂ ਕਿੰਨੇ ਵਰ਼ੇ ਖ਼ਰਚੇ
ਨਵਿਆਂ ਨਾ ਤੇਰੀਆਂ ਮੁਲ਼ਾਜੇਦਾਰੀਆਂ ਨੀ ਨਿੱਤ ਨਵੇਂ ਚਰਚ਼ੇ..
 

Jaswinder Singh Baidwan

Akhran da mureed
Staff member
ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ
ਅੱਖ਼ ਲੜ ਗਈ ਏ ਸੱਜਣਾਂ ਨਾਲ ਹੁਣਂ ਸੁੱਖ਼ ਨਈਂ ਲੱਗਦੀ
ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ

ਆਸ਼ਿਕੀ ਦੇ ਗੇੜ ਚ ਮੁਸੀਬ਼ਤ ਸਹੇੜ ਲਈ
ਜਾਣਾਂ ਕਿੱਥੇ ਭੱਜ ਕੇ ਭਰਿੰਡ ਰੰਗੀ ਛ਼ੇੜ ਲਈ
ਬੜੀ ਮਹਿੰਗੀ ਪਈ ਸੱਤਸਰੀਆਕਾਲ ਹੁਣਂ ਭੁੱਖ਼ ਨਈਂ ਲੱਗਦੀ
ਅੱਖ਼ ਲੜ ਗਈ ਏ ਸੱਜਣਾਂ ਨਾਲ ਹੁਣਂ ਸੁੱਖ਼ ਨਈਂ ਲੱਗਦੀ
ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ

ਸੌਹਣਿਆਂ ਦੀ ਨੌਕਰੀ ਤਾਂ ਬਹੁਤੀ ਬੇਆਰਾਮ ਏ
ਖਾਣਾਂ ਪੀਣਾਂ ਸੌਣਾਂ ਆਉਂਣਾਂ ਜਾਣਾਂ ਵੀ ਹਰਾਮ ਏ
ਡੀਊਟੀ ਚੌਵੀਂ ਘੰਟੇ ਦੇਣੀਂ ਹਰ ਹਾਲ ਹੁਣਂ ਭੁੱਖ਼ ਨਈਂ ਲੱਗਦੀ
ਅੱਖ਼ ਲੜ ਗਈ ਏ ਸੱਜਣਾਂ ਨਾਲ ਹੁਣਂ ਸੁੱਖ਼ ਨਈਂ ਲੱਗਦੀ
ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ

ਲੱਗੀ "ਮਖ਼ਸੂਸਪੁਰੀ" ਕਿੱਦਾ ਵੀ ਨਿਭਾਵਾਂਗੇ
ਦਿਲ ਤਾਂ ਗਿਆ ਏ ਖ਼ੌਰੇ ਜਾਨ ਤੋਂ ਵੀ ਜਾਵਾਂਗੇ
ਘਾਟੇ ਵਾਧੇ ਦਾ ਕੀ ਰੱਖ਼ਣਾਂ ਖ਼ਿਆਲ ਹੁਣਂ ਭੁੱਖ਼ ਨਈਂ ਲੱਗਦੀ
ਅੱਖ਼ ਲੜ ਗਈ ਏ ਸੱਜਣਾਂ ਨਾਲ ਹੁਣਂ ਸੁੱਖ਼ ਨਈਂ ਲੱਗਦੀ
ਅਸੀਂ ਰੱਜੇ ਹਾਂ ਦਰਸ਼ਨਾਂ ਨਾਲ ਹੁਣਂ ਭੁੱਖ਼ ਨਈਂ ਲੱਗਦੀ
 

Jaswinder Singh Baidwan

Akhran da mureed
Staff member
ਕਿਤੇ ਵਾਅਦਿਆਂ ਸਮੇਤ ਦਿਲ ਤੋੜ ਕੇ ਬਦਨਾਮੀ ਵਾਲੀ ਨਹਿਰ ਵਿੱਚ ਰੋੜ ਕੇ
ਕਹਿੰਦੇ ਹੁਣਂ ਸਾਨੂੰ ਭੁੱਲਣਾਂ ਤੂੰ ਚਾਹੁਨੀ ਏ ਨੀ ਖ਼ਿਆਲ ਕੋਈ ਕਮੀਨ਼ੇ ਵਾਂਗਰਾਂ
ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ

ਸਾਡੇ ਨਾਂ ਉੱਤੇ ਝੱਟ ਕਾਟਾ ਮਾਰ ਤਾ ਤੂੰ ਸੱਜਣਾਂ ਤੋਂ ਛੇਤੀ ਰੱਜ ਗਈ
ਸਾਡੇ ਪਿਆਰ ਦਾ ਚਿਰਾਗ ਛੱਡ ਮੱਚਦਾ ਟਟੈਣਿਆਂ ਦੇ ਪਿੱਚੇ ਭ਼ੱਜ ਲਈ
ਤੋੜੇ ਕੱਚ ਕਹਿ ਕੇ ਜੜੇ ਸੀ ਜੋ ਦਿਲ ਵਾਲੀ ਮੁੰਦੀ ਚ ਨਗੀਨੇ ਵਾਂਗਰਾਂ
ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ

ਤੇਰੇ ਪਿੱਛੇ ਕੁਰਬਾਨੀਆਂ ਜੋ ਕੀਤੀਆਂ ਓਹਨਾਂ ਨੂੰ ਦੱਸੇ ਗੁਸਤਾਖ਼ੀਆਂ
ਤੇਰੇ ਕਰਕੇ ਹੀ ਰੁੱਸਿਆਂ ਤੋਂ ਸਾਡੇ ਕੌਲੋਂ ਵੈਰਨੇਂ ਮੰਗਾਈਆਂ ਮਾਫ਼ੀਆਂ
ਅਸੀਂ ਹੰਬ ਗਏ ਸਫ਼ਾਈਆਂ ਦਿੰਦੇ ਤੇਨੂੰ ਕਿਸੇ ਝੂਠ਼ੇ ਬੇਯ਼ਕੀਨੇਂ ਵਾਂਗਰਾਂ
ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ

ਤੇਰੀ ਯ਼ਾਰੀ ਮਾਰੂਥਲ਼ ਸੱਚੀ ਮਰਦ਼ੇ ਪਿਆਸਿਆਂ ਲਈ ਨੀਰ ਕੋਈ ਨਾਂ
ਜਾਂ ਫ਼ੇਰ ਤਿੱਖੀ ਡੌਰ ਗੁੰਜਲਾ ਤੇ ਪੇਚਾਂ ਵਾਲੀ ਜਿਸਦਾ ਅਖ਼ੀਰ ਕੋਈ ਨਾਂ
ਡਾਢਾ ਅੰਦਰੋਂ ਤੇ ਬਾਹਰੋਂ ਸਾਨੂੰ ਸਾੜਿਆ ਨੀ ਹਾੜ ਦੇ ਮਹੀਨੇਂ ਵਾਂਗਰਾਂ
ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ

ਤੇਰਾ ਵੇਖਣਾਂ ਤੇ ਬੋਲਣਾਂ ਦਿਖਾਵਿਆਂ ਦਾ ਹੁਣਂ ਪਹਿਲਾਂ ਵਾਲੀ ਸੁਰ ਨਾਂ
ਕਦੀ ਮੇਰਾ ਮੇਰਾ ਆਖ਼ਦੀ ਸੈਂ ਹੁਣਂ ਤੇਰੇ ਯ਼ਾਦ "ਮਖ਼ਸੂਸਪੁਰ" ਨਾਂ
ਅਸੀਂ ਵੇਖ਼ ਲੈ ਅਜੇ ਵੀ ਪੂਜੀ ਜਾਇਏ ਤੇਰੇ ਸ਼ਹਿਰ ਨੂੰ ਮਦ਼ੀਨੇ ਵਾਂਗਰਾਂ
ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ
 

Jaswinder Singh Baidwan

Akhran da mureed
Staff member
ਸੋਹਣੀ ਚੀਜ਼ ਏਸ ਦੀ ਕਮਜ਼ੋਰੀ ਸਹੀ ਤਾਂ ਵੀ ਹਰ ਇੱਕ ਨੂੰ ਸਜਦਾ ਨਹੀਂ ਕਰਦੀ
ਅੱਖ ਨੂੰ ਹੋਰ ਵੀ ਬੜੇ ਕੰਮ ਨੇ, ਇਸ਼ਕ ਦੇ ਹਰਫ ਨਹੀਂ ਸਦਾ ਪੜਦ੍ਹੀ
ਜਿਸਨੂੰ ਵੀ ਦੇਖੇ ਪਰਖ ਕੇ ਦੇਖੇ ਦੇਬੀ ਚਲਾਕ ਤੇ ਸਿਆਣੀ ਏ
ਕਵੀ ਬਦਨਾਮ ਐਵੇਂ ਕਰਦੇ ਨੇ, ਇੰਨੀ ਛੇਤੀ ਵੀ ਅੱਖ ਨਹੀਂ ਲੜ੍ਹਦੀ ..
 
Top