Poetry - Debi Makhsoospuri

Jaswinder Singh Baidwan

Akhran da mureed
Staff member
ਕੁਝ ਥਾਵਾਂ ਕੁਝ ਗੱਲਾਂ ਨਾਲ ਮਸ਼ਹੂਰ ਨੇ ,
ਯਾਦ ਕਰੋ ਉਹਨਾ ਨੂ ਜੋ ਦਿੰਦਿਆਂ ਸਰੂਰ ਨੇ ,
ਸ਼ਹਿਰ ਲਖਨਊ ਵਿਚੋ ਸ਼ਾਯਰੀ ,ਸ਼ਰਾਬ ਤੇ ਨਵਾਬ ;
ਕਢ ਦੇਈਏ ਪਿਛੇ ਕੀ ਬਚਦਾ ,
ਅਸ਼ਿਕ਼ਾਂ ਦੀ ਪਿਆਰ ਦੀ ਕਹਾਨੀ ਵਿਚੋ ਸੱਜਣਾ ਦਾ ਦਿਤਾ ਹੋਆ ਜਬਾਬ ਕਢ ਦੇਈਏ ,
ਪਿਛੇ ਕੀ ਬਚਦਾ
 

Jaswinder Singh Baidwan

Akhran da mureed
Staff member
ਲੋਕੋ ਮੈਂ ਪਾਕਿ ਮੁਹੱਬਤ ਹਾਂ, ਮੈਨੂੰ ਰਹਿਮਤ ਪੀਰ ਫਕੀਰਾਂ ਦੀ
ਮੈਂ ਮੇਲਾ ਸੱਚੀਆਂ ਰੂਹਾਂ ਦਾ, ਮੈਂ ਨਹੀਂਉ ਖੇਡ ਸਰੀਰਾਂ ਦੀ

ਜੋ ਲੋਕ ਮੈਨੂੰ ਅਪਣਾਉਂਦੇ ਨੇ, ਇੱਕ ਤਰਾਂ ਖੁਦਾ ਨੂੰ ਪਾ ਜਾਂਦੇ
ਸੱਜਣਾਂ ਨੂੰ ਵਸਦੇ ਵੇਖਣ ਲਈ, ਉਹ ਆਪਣ ਆਪ ਲੁਟਾ ਜਾਂਦੇ
ਉਹ ਸਾਰੇ ਮੇਰੇ ਆਪਣੇ ਨੇ, ਜੋ ਸੁਨਣ ਅਵਾਜ ਜ਼ਮੀਰਾਂ ਦੀ
ਲੋਕੋ ਮੈਂ ਪਾਕਿ ਮੁਹੱਬਤ ਹਾਂ......

ਮੈਂ ਸਿੱਕਿੱਆਂ ਦੇ ਨਾਲ ਤੁਲਦੀ ਨਾ, ਮੇਰੀ ਇਸ ਗੱਲ ਤੋਂ ਮਸ਼ਹੂਰੀ ਏ
ਜੋ ਵਿਕਦੀ ਏ ਉਹ ਮੈਂ ਨਹੀ, ਉਹ ਸ਼ੌਂਕ ਤੇ ਜਾਂ ਮਜ਼ਬੂਰੀ ਏ
ਮੈਂ ਪੈਸਾ, ਰੁਤਬਾ, ਵੇਂਹਦੀ ਨਾ, ਨਹੀਂ ਖਾਹਿਸ਼-ਮੰਦ ਜਗੀਰਾਂ ਦੀ
ਲੋਕੋ ਮੈਂ ਪਾਕਿ ਮੁਹੱਬਤ ਹਾਂ......

ਨਫਰਤ ਤਾਂ ਮੇਰੀ ਸੌਂਕਣ ਹੈ, ਕਿੰਝ ਉਹਦੇ ਨਾਲ ਨਿਭਾਵਾਂ ਮੈਂ
ਨਹੀਂ ਕਿਸੇ ਨੂੰ ਧੋਖਾ ਦੇ ਸਕਦੀ, ਖੁਦ ਨਿੱਤ ਹੀ ਧੋਖੇ ਖਾਵਾਂ ਮੈਂ
ਮੈਂ ਹਾਦਸਿਆਂ ਦੀ ਆਸ਼ਿਕ ਹਾਂ, ਮੈਂ ਗਾਥਾ ਅਟਕੇ ਨੀਰਾਂ ਦੀ
ਲੋਕੋ ਮੈਂ ਪਾਕਿ ਮੁਹੱਬਤ ਹਾਂ......

ਇਹ ਦੁਨੀਆਂ ਲੈਕੇ ਓਟ ਮੇਰੀ, ਜਦ ਆਪਣਿਆਂ ਨੂੰ ਲੁੱਟਦੀ ਏ
'ਮਖਸੂਸਪੁਰੀ' ਉਸ ਵਕਤ ਮੇਰੀ, ਜਿਉਂਦੀ ਦੀ ਅਰਥੀ ਉੱਠਦੀ ਏ
ਜਦ ਚੌਧਰ ਪਿੱਛੇ ਖੂਨ ਵਹੇ, ਜਾਂ ਪਵੇ ਦੁਸ਼ਮਣੀ ਵੀਰਾਂ ਦੀ
ਲੋਕੋ ਮੈਂ ਪਾਕਿ ਮੁਹੱਬਤ ਹਾਂ.......
 

Jaswinder Singh Baidwan

Akhran da mureed
Staff member
ਅੱਖ਼ੀਆਂ ਵਿੱਚ ਕਜਲੇ ਵਾਂਗ ਸਜਾ ਤਲ਼ੀਆਂ ਤੇ ਮਹਿੰਦੀ ਵਾਂਗੂੰ ਲਾ
ਜੋ ਤੇਰੀ ਖ਼ਾਤਿਰ ਘ਼ੜੇ ਗਏ ਓਹ ਗਹਿਣੇਂ ਤੂੰਹੀਓ ਪਾ ਅੜੀਏ
ਨੀ ਤੇਰੇ ਯ਼ਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ

ਅਸੀਂ ਪਿਆਰ ਦੇ ਪਹਿਲੇ ਖ਼ੱਤ ਵਰਗੇ ਪਹਿਲੀ ਮਿਲਣੀਂ ਦੇ ਬੋਲ ਜਹੇ
ਤੇਰੇ ਦਿਲ ਦੀ ਸੁੰਨੀ ਟਾਹਣੀਂ ਤੇ ਬੈਠੇ ਪੰਛੀ ਅਣਭ਼ੋਲ ਜਹੇ
ਪਾ ਗਾਨੀ ਗਲ਼ੇ ਨਿਸ਼ਾਨੀ ਤੂੰ ਨਾਂ ਤਾੜੀ ਮਾਰ ਉੜਾ ਅੜੀਏ
ਨੀ ਤੇਰੇ ਯ਼ਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ

ਅਸੀਂ ਪਿਆਰ ਦੇ ਪਹਿਲੇ ਖ਼ੱਤ ਵਰਗੇ ਪਹਿਲੀ ਮਿਲਣੀਂ ਦੇ ਬੋਲ ਜਹੇ
ਤੇਰੇ ਦਿਲ ਦੀ ਸੁੰਨੀ ਟਾਹਣੀਂ ਤੇ ਬੈਠੇ ਪੰਛੀ ਅਣਭ਼ੋਲ ਜਹੇ
ਪਾ ਗਾਨੀ ਗਲ਼ੇ ਨਿਸ਼ਾਨੀ ਤੂੰ ਨਾਂ ਤਾੜੀ ਮਾਰ ਉੜਾ ਅੜੀਏ
ਨੀ ਤੇਰੇ ਯ਼ਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ

ਤੂੰ ਜਿੱਦਾਂ ਮਰਜ਼ੀ ਪਰਖ਼ ਕੁੜੇ ਕਦ਼ ਇਸ਼ਕ ਡਰ਼ੇ ਕਸਵੱਟੀ ਤੋਂ
ਚੰਗਾ ਨੀ ਖ਼ਾਲੀ ਹੱਥ ਮੁੜਨਾਂ ਆ ਕੇ ਮਿੱਤਰਾਂ ਦੀ ਹੱਟੀ ਤੋਂ
ਤੂੰ ਦਿਲ ਲੈ ਜਾ ਜਾਂ ਸਿਰ ਲੈ ਜਾ ਮਰਜ਼ੀ ਦਾ ਲਾ ਕੇ ਭਾਅ ਅੜੀਏ
ਨੀ ਤੇਰੇ ਯ਼ਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ

ਤੂੰ ਹਾਂ ਕਰਦੇ ਜਾਂ ਨਾਂ ਕਰਦੇ ਇਹ ਜੱਕਾਂ ਤੱਕਾਂ ਮਾਰਦੀਆਂ
“ਮਖ਼ਸੂਸਪੁਰੀ” ਨੂੰ ਇੰਤਜ਼ਾਰ ਵਿੱਚ ਪੱਕੀਆਂ ਅੱਖ਼ੀਆਂ ਮਾਰਦੀਆਂ
ਜੇ ਅੱਖ਼ ਪਾਰਖੂ ਰੱਖਦੀ ਏਂ ਹੀਰੇ ਦੀਆਂ ਕਦਰਾਂ ਪਾ ਅੜੀਏ
ਨੀ ਤੇਰੇ ਯ਼ਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ |
 

Jaswinder Singh Baidwan

Akhran da mureed
Staff member
ਕੌਣ ਕਿੰਨਾ ਤੈਨੂੰ ਚਾਹੁੰਦਾ ਤੈਨੂੰ ਕੱਖ ਵੀ ਪਤਾ ਨਹੀ
ਕੌਣ ਰਾਤਾਂ ਨੂੰ ਨਹੀਂ ਸੌਂਦਾ ਤੈਨੂੰ ਕੱਖ ਵੀ ਪਤਾ ਨਹੀ
ਤੇਰੇ ਨਖਰੇ ਦਾ ਭਾਅ ਹਰ ਰੋਜ ਵਧੀ ਜਾਵੇ
ਕੌਣ ਕਿੰਨਾ ਮੁੱਲ ਪਾਉਂਦਾ ਤੈਨੂੰ ਕੱਖ ਵੀ ਪਤਾ ਨਹੀਂ
ਦੁਨੀਆਂ 'ਚ ਕਿੰਨੇ ਸੋਹਣੇ ਉਂਗਲਾਂ ਤੇ ਗਿਣੀਏ ਜੇ
ਤੇਰਾ ਨਾਂ ਕਿੱਥੇ ਆਉਂਦਾ ਤੈਨੂੰ ਕੱਖ ਵੀ ਪਤਾ ਨਹੀ
ਤੂੰ ਆਖੇਂ "ਦੇਬੀ" ਨਾਲ ਬੱਸ ਜਾਣ ਪਹਿਚਾਣ
ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ ਤੈਨੂੰ ਕੱਖ ਵੀ ਪਤਾ ਨਹੀ
 

Jaswinder Singh Baidwan

Akhran da mureed
Staff member
ਸਾਨੂੰ ਚੜ੍ਹਦੀ ਵਰੇਸ ਦੀ ਨਦਾਨੀ ਮਾਰ ਗਈ
ਬਚਦਿਆ ਬਚਦਿਆਂ ਨੂੰ ਜਵਾਨੀ ਮਾਰ ਗਈ
ਰੋਕਾਂ, ਬੰਦਸ਼ਾ, ਨਸੀਹਤਾਂ, ਵਾਅਦੇ, ਲਾਰੇ ਮਾਰ ਗਏ
ਸੌਂਹਾਂ ਖਾਣ ਵਾਲਿਆਂ ਦੀ ਬੇਈਮਾਨੀ ਮਾਰ ਗਈ
ਦਿਲ ਜੋੜਨੇ ਦੇ ਵਿੱਚ ਕੁਸ਼ ਆਪਾਂ ਸੀ ਅਨਾੜੀ
ਤੇ ਕੁਸ਼ ਕਾਲੇ ਦਿਲਾਂ ਵਾਲਿਆਂ ਦੀ ਭਾਨੀ ਮਾਰ ਗਈ
ਸਾਨੂੰ ਉਂਗਲਾਂ ਦੇ ਉੱਤੇ ਜੋ ਨਚਾ ਕੇ ਤੁਰ ਗਏ
ਪਾਈ ਉਂਗਲੀ 'ਚ ਉਹਨਾਂ ਦੀ ਨਿਸ਼ਾਨੀ ਮਾਰ ਗਈ
ਬੁਰੇ ਤੁਸੀਂ ਵੀ ਨਹੀਂ ਮਾੜੇ ਅਸੀਂ ਵੀ ਨਹੀਂ
"ਦੇਬੀ" ਵਿਚਲੇ ਲੋਕਾਂ ਦੀ ਮਿਹਰਬਾਨੀ ਮਾਰ ਗਈ
 

Jaswinder Singh Baidwan

Akhran da mureed
Staff member
ਇੱਥੇ ਹਰ ਕੋਈ 'ਦੇਬੀ' ਸਾਧ ਬਣੇ ਤੇ ਦੂਜੇ ਨੂੰ ਪਿਆ ਚੋਰ ਕਹੇ|
ਇੱਥੇ ਦਿਲ ਅੰਦਰ ਗਲ ਹੋਰ ਰਹੇ ਪਰ ਬੁਲਾਂ ਤੇ ਗਲ ਹੋਰ ਰਹੇ|
ਮੂੰਹ ਰਾਮ ਬਗਲ ਵਿਚ ਛੁਰੀਆਂ ਨੇ ਤੂੰ ਜਿਗਰ ਬਚਾਉਂਦਾਂ ਰਹਿ ਸੱਜਣਾ|
ਇਹ ਦੁਨੀਆ ਚੰਦਰੀ ਸਾਕ ਜਿਹੀ ਚੁੱਪ ਚਾਪ ਨਿਭਾਓਂਦਾ ਰਹਿ ਸੱਜਣਾ |
 

Jaswinder Singh Baidwan

Akhran da mureed
Staff member
ਨਚਾਇਆ ਉਂਗਲਾਂ ਤੇ ਬੜਾ ਬਲੌਰੀ ਅੱਖ ਨੇ....
ਘੁਮਾਇਆ ਅੱਗੇ ਪਿੱਛੇ ਬੜਾ ਪਤਲੇ ਜੇ ਲੱਕ ਨੇ...
ਅੱਖ ਤੱਕ ਤੱਕ ਮਾਰੇਂ..ਨਾਲੇ ਵਾਲਾਂ ਨੂੰ ਸਵਾਰੇਂ...
ਤੇਰਾ "Debi" ਦੇ ਗੀਤਾਂ ਵਿੱਚ ਨਾਮ ਰਹਿ ਗਿਆ...
ਗੋਰੇ ਹੁਸਨ ਦਾ ਹੋਕੇ ਮੈਂ ਗੁਲਾਮ ਰਹਿ ਗਿਆ..
 

Jaswinder Singh Baidwan

Akhran da mureed
Staff member
ਧੁੱਪ 'ਚ ਵਿਛੋੜਿਆਂ ਦੀ ਭੁੱਜਣੇ ਨੂੰ ਛੱਡ ਗਈ
ਕਿਹੜੀ ਨਿਰਮੋਹੀ ਸੀ ਉਹ ਛਾਂ ਪੁੱਛਦੇ
ਦੱਸ ਤੇਰੇ ਬਾਰੇ ਕੁਝ ਦੱਸੀਏ ਕਿ ਨਾ
ਮੈਨੁੰ ਪੱਟਣੇ ਵਾਲੀ ਦਾ ਲੋਕੀ ਨਾਂ ਪੁੱਛਦੇ
ਨਾਂ ਤੇਰਾ ਮੁੰਹੋਂ ਨਹੀਉ ਲੈਣਾ
ਇੱਕੋ ਕਸਮ ਨਿਭਾਈ ਫਿਰਦਾ
ਦੁਨੀਆਂ ਤੋਂ ਖੌਰੇ "ਮਖਸੂਸਪੁਰੀ"
ਕੀ ਕੀ ਲੁਕਾਈ ਫਿਰਦਾ
ਦੁੱਖ ਅਤੇ ਭਾਰ ਦੋਵੇਂ ਘੱਟ ਜਾਂਦੇ ਵੰਡੇ
ਦੁੱਖ ਦੇਣੀਏਂ ਨੀ ਉਹੋ ਖੌਰੇ ਤਾਂ ਪੁੱਛਦੇ
ਦੱਸ ਤੇਰੇ ਬਾਰੇ ਕੁਝ ਦੱਸੀਏ ਕਿ ਨਾ
ਮੈਨੁੰ ਪੱਟਣੇ ਵਾਲੀ ਦਾ ਲੋਕੀ ਨਾਂ ਪੁੱਛਦੇ.
 

Jaswinder Singh Baidwan

Akhran da mureed
Staff member
ਕਿੰਨੇ ਔਖੇ ਹੋਕੇ ਸੁੰਨੇ ਦਿਲ ਨੂੰ ਅਬਾਦ ਕੀਤਾ
ਕੀ ਦੱਸਾਂ ਅੱਜ ਤੈਨੂੰ ਕਿੰਨੀ ਵਾਰੀ ਯਾਦ ਕੀਤਾ
ਸਾਨੂੰ ਦਿਲੋਂ ਕੱਢ ਦਿਲ ਲਾਉਣ ਦੀ ਸਲਾਹ ਦੇਵੇਂ
ਕਿੰਨਾ ਸਾਡਾ ਹੇਜ ਵਾਹ ਸੋਹਣਿਆਂ ਸਵਾਦ ਕੀਤਾ
ਸਾਡੇ ਨਾ ਤੂੰ ਫਿੱਟ ਅਸੀਂ ਕਿਸੇ ਦਾ ਨਾ ਰਾਸ ਉਏ
ਉਂਝ ਸਾਡਾ ਪਿੱਛਾ ਕਿੰਨਿਆਂ ਨੇ ਤੇਰੇ ਬਾਅਦ ਕੀਤਾ
ਤੂੰ ਵੀ ਕੁਝ ਬਣਿਆਂ ਨਾ, ਆਪਾਂ ਵੀ ਤਬਾਹ ਹੋਏ
ਕੀ ਦੱਸਾਂ "ਦੇਬੀ" ਕੀਹਨੇ ਕਿਹਨੂੰ ਬਰਬਾਦ ਕੀਤਾ
 

Jaswinder Singh Baidwan

Akhran da mureed
Staff member
ਰਲਕੇ ਮੀਟਿੰਗ ਕੀਤੀ ਇੱਕ ਮੁਸੀਬਤਾਂ ਕਈਆਂ ਨੇ
ਘਰ ਸਮਝ ਕੇ ਆਪਣਾ ਮੇਰੇ ਘਰ ਆ ਗਈਆਂ ਨੇ
ਸਭ ਦੀਆਂ ਯਾਦਾਂ ਹਾਲੇ ਤੀਕਰ ਸਾਂਭੀਆਂ ਪਈਆਂ ਨੇ
ਜਿੰਨੀਆਂ ਕੁੜੀਆਂ ਦਿਲ ਮੇਰੇ ਵਿੱਚ ਰਹਿਕੇ ਗਈਆਂ ਨੇ
ਯਾਰਾਂ ਦੇ ਅਹਿਸਾਨਾ ਦੇ ਵੀ ਚਰਚੇ ਕਾਫੀ ਨੇ
ਮੇਰੀ ਚੰਦਰੀ ਨੀਤ ਦੀਆਂ ਵੀ ਧੁੰਮਾਂ ਪਈਆਂ ਨੇ
ਉਹਨੂੰ ਵੀ ਕਹਿ ਇੱਕ ਅੱਧ ਆਪਣੀ ਗਲਤੀ ਮੰਨ ਲਵੇ
ਲਿਖਤੀ ਮਾਫੀ ਮੰਗਾਂਗੇ ਜੋ ਮੂੰਹੋਂ ਕਹੀਆਂ ਨੇ
ਸਦਕੇ ਜਾਵਾਂ ਸਿਰ ਤੇ ਸਾਇਆ ਸੋਹਣੇ ਸਾਈਂਆਂ ਦਾ
ਵਿਗੜਿਆ ਨਹੀਂ ਕੁਝ ਜੋਰ ਤਾਂ "ਦੇਬੀ" ਲਾਇਆ ਕਈਆਂ ਨੇ
 

Jaswinder Singh Baidwan

Akhran da mureed
Staff member
ਉਹਦਾ ਆਉਂਣਾ ਬਣਦਾ ਸੀ,.............

ਉੱਤਲੇ ਮਨੋਂ ਹੀ ਭਾਵੇਂ ਸਹੀ, ਪਰ ਮੁਸਕੁਰਾਉਂਣਾ ਬਣਦਾ ਸੀ,
ਉਹ ਬੋਲਿਆ ਨਹੀਂਓ ਮਰਜ਼ੀ ਉਹਦੀ, ਸਾਡਾ ਬੁਲਾਉਂਣਾ ਬਣਦਾ ਸੀ,

ਅੱਨੀ ਤਾਕਤ ਅੱਨਾ ਪੈਸਾ ਤੂੰ ਜਿਸ ਘਰ ਵਿੱਚ ਜਨਮ ਲਿਆ,
ਮੈਂ ਹੀ ਸ਼ਾਇਦ ਗਲਤ ਹਾਂ ਯਾਰਾ, ਤੇਰਾ ਸਤਾਉਂਣਾ ਬਣਦਾ ਸੀ,

ਬੁੱਲ੍ਹਾਂ ਨੂੰ ਸੀ ਹਾਸੇ ਦਿੰਦਾ, ਮਨਪ੍ਰਚਾਵਾ ਕਰਦਾ ਸੀ,
ਲੋਕੀ ਭੁੱਲ ਜਾਂਦੇ ਉਹਨਾਂ ਲਈ ਕੌਣ ਖਿਡਾਉਂਣਾ ਬਣਦਾ ਸੀ,

ਗੁਸਾ ਕਾਹਦਾ, ਕਾਹਦਾ ਰੋਸਾ, ਕਿਹੜੀਆਂ ਡਾਗਾਂ ਚੱਲੀਆਂ ਸੀ,
ਇਜ਼ਤ ਦੇ ਨਾਲ ਸੱਦਿਆ ਸੀ, ਉਹਦਾ ਆਉਂਣਾ ਬਣਦਾ ਸੀ,

ਸਿਰਫ ਜੇ ਲਿਖਦਾ ਰਹਿੰਦਾ ਫੋਕੀ ਵਾਹ - ਵਾਹ ਜੋਗਾ ਰਹਿ ਜਾਂਦਾ,
ਦੁਨੀਆਂ ਕੁਝ ਵੀ ਆਖੇ **ਦੇਬੀ** ਤੇਰਾ ਗਾਉਂਣਾ ਬਣਦਾ ਸੀ,
 

Jaswinder Singh Baidwan

Akhran da mureed
Staff member
ਸਾਡੇ ਪਿਆਰ ਉੱਤੇ ਰੁਜ਼ਗਾਰ ਭਾਰੀ ਪੈ ਗਿਆ,
ਆਪਾਂ ਦੂਰ ਹੋਏ ਤੇ ਵਿਛੋੜਾ ਕੋਲ ਰਹਿ ਗਿਆ,

ਤੂੰ ਬੱਸ ਤਵੇ ਤੇ ਪਰਾਤ ਜੋਗੀ ਰਹਿ ਗਈ ,
**ਦੇਬੀ** ਬੱਸ ਕਲਮ ਦਵਾਤ ਜੋਗਾਂ ਰਹਿ ਗਿਆ,
 

Jaswinder Singh Baidwan

Akhran da mureed
Staff member
ਹੁਣ ਮੈਂ ਵੀ ਹੋਰਾਂ ਦਾ ਤੇ ਤੂੰ ਵੀ ਹੋਰਾਂ ਦੀ,
ਸਮਝੌਤੇ ਕਰ ਲੈਂਦੇ ਫਿੱਤਰਤ ਕਮਜੋਰਾਂ ਦੀ,
ਬੁੱਲ੍ਹੀਆਂ ਵਿੱਚ *** ਦੇਬੀ *** ਕਹਿ,
ਹੌਕਾਂ ਜਿਹਾ ਭਰਦੀ ਸੈਂ,
ਮੈਂ ਅਜੇ ਨਹੀਂ ਭੁੱਲਿਆ , ਕਦੇ ਪਿਆਰ ਤੂੰ ਕਰਦੀ ਸੈਂ


ਤੇਰੇ ਸੌਲੇ ਨਕਸ਼ ਕੁੜੇ ਦਿਲ ਦੀ ਇੱਕ ਨੁੱਕਰੇ ਨੇ,
ਨਹੀਂ ਵਕਤ ਮਿਟਾ ਸਕਿਆ ,ਬੜੇ ਡੂੰਘੇ ਉਕਰੇ ਨੇ,
ਬੜੇ ਮੋਹ ਨਾਲ ਤੱਕਦੀ ਤੂੰ,
ਕਦੇ ਅੱਖੀਆਂ ਭੱਰਦੀ ਸੈਂ,
ਮੈਂ ਅਜੇ ਨਹੀਂ ਭੁੱਲਿਆ , ਕਦੇ ਪਿਆਰ ਤੂੰ ਕਰਦੀ ਸੈਂ



ਰਾਹ ਆਪਣਿਆਂ ਪਿੰਡਾਂ ਦੇ , ਜਿਸ ਥਾਂ ਤੋ ਅੱਡ ਹੁੰਦੇ,
ਜ਼ਿੰਦਗੀ ਦੀ ਫ਼ਿਲਮ ਵਿੱਚੋਂ ਉਹ ਸੀਨ ਨਹੀਂ ਕੱਢ ਹੁੰਦੇ,
ਜਿੱਥੇ ਧੁੱਪ ਵਿੱਚ ਸੱੜਦੀ ਸੈਂ,ਕਦੇ ਪਾਲੇ ਠੱਰਦੀ ਸੈਂ,
ਮੈਂ ਅਜੇ ਨਹੀਂ ਭੁੱਲਿਆ , ਮੈਨੂੰ ਪਿਆਰ ਤੂੰ ਕਰਦੀ ਸੈਂ



ਮੈਂ ਪਹਿਲਾ ਪਿਆਰ ਤੇਰਾ ਕਿਆ ਕਿਸਮਤ ਮੇਰੀ ਏ,
ਇੱਕ ਪੱਲ ਦੀ ਮੁੱਹਬਤ ਹੀ ਇੱਕ ਜਨਮ ਬਥੇਰੀ ਏ,
ਆਖਿਰ ਨੂੰ ਵਿੱਛੜ ਗਈ, ਵਿਛੜਣ ਤੋਂ ਡੱਰਦੀ ਸੈਂ,
ਮੈਂ ਅਜੇ ਨਹੀਂ ਭੁੱਲਿਆ , ਕਦੇ ਪਿਆਰ ਤੂੰ ਕਰਦੀ ਸੈਂ
 

Jaswinder Singh Baidwan

Akhran da mureed
Staff member
ਰੋ ਕੇ, ਰੁਸ ਕੇ, ਲੱੜ ਕੇ ਵੀ ਦਿਆਲ ਰਹੀ,



ਰੋ ਕੇ, ਰੁਸ ਕੇ, ਲੱੜ ਕੇ ਵੀ ਦਿਆਲ ਰਹੀ,
ਯਾਦਾਂ ਖ਼ੁਵਾਬਾਂ ਦੇ ਵਿੱਚ ਮੇਰੇ ਨਾਲ ਰਹੀ,

ਸੁਣਿਆਂ ਹੁਣ ਵੀ ਵਰਤ ਮੇਰੇ ਲਈ ਰੱਖਦੀ ਏ,
ਅਜ਼ੇ ਵੀ ਮੇਰੇ ਨਾਂ ਦਾ ਦੀਵਾ ਬਾਲ ਰਹੀ,
ਰੋ ਕੇ, ਰੁਸ ਕੇ, ਲੱੜ ਕੇ ਵੀ ਦਿਆਲ ਰਹੀ,
ਯਾਦਾਂ ਖ਼ੁਵਾਬਾਂ ਦੇ ਵਿੱਚ ਮੇਰੇ ਨਾਲ ਰਹੀ,

ਰਕਮ ਵਿਆਜੋਂ ਵਰਗੀ ਸੀ ਤਕਲੀਫ ਮੇਰੀ,
ਵੱਧਦੀ ਆਪਣੇ ਆਪ ਸਮੇਂ ਦੇ ਨਾਲ ਰਹੀ,
ਰੋ ਕੇ, ਰੁਸ ਕੇ, ਲੱੜ ਕੇ ਵੀ ਦਿਆਲ ਰਹੀ,
ਯਾਦਾਂ ਖ਼ੁਵਾਬਾਂ ਦੇ ਵਿੱਚ ਮੇਰੇ ਨਾਲ ਰਹੀ,

ਰੂਹ ਦਾ ਰਿਸ਼ਤਾ ਵੀ ਝੁੰਬਦਾ ਏ ਦੁਨੀਆਂ ਨੂੰ,
ਕੀ ਕੁੱਝ ਮੈਥੋਂ ਪੁੱਛਦੀ ਕਿਨੇਂ ਸਾਲ ਰਹੀ,
ਰੋ ਕੇ, ਰੁਸ ਕੇ, ਲੱੜ ਕੇ ਵੀ ਦਿਆਲ ਰਹੀ,
ਯਾਦਾਂ ਖ਼ੁਵਾਬਾਂ ਦੇ ਵਿੱਚ ਮੇਰੇ ਨਾਲ ਰਹੀ,

ਕੁੱਝ ਤਾਂ *** ਦੇਬੀ *** ਆਪ ਹੀ ਸਿੱਧਰਾਂ, ਭੋਲਾ ਸੀ,
ਕੁੱਝ ਉਸ ਨਾਲ ਕਿਸਮਤ ਵੀ ਚੱਲਦੀ ਚਾਲ ਰਹੀ,
ਰੋ ਕੇ, ਰੁਸ ਕੇ, ਲੱੜ ਕੇ ਵੀ ਦਿਆਲ ਰਹੀ,
ਯਾਦਾਂ ਖ਼ੁਵਾਬਾਂ ਦੇ ਵਿੱਚ ਮੇਰੇ ਨਾਲ ਰਹੀ,
 

Jaswinder Singh Baidwan

Akhran da mureed
Staff member
ਵਿੱਛੜਿਆਂ ਮੁੱਦਤਾਂ ਹੋਗਈਆਂ ,
ਨਾ ਤੈ ਖ਼ਬਰਾਂ ਨਾ ਮੈਂ ਲਈਆਂ ,
ਬੁਝ ਗਈ ਧੂਣੀ ਆਸ ਦਾ ਕੋਇਲਾ ਮੱਘਦਾ ਰਹਿਦਾ,
ਸਾਡੇ ਦਿਲ ਦੇ ਬਨੇਰੇ ਤੇ, ਤੇਰੀ ਯਾਦ ਦਾ ਦੀਵਾ,
ਸੋਹਣੀਏ ਜੱਗਦਾ ਰਹਿਦਾ,

ਇਸ ਅੱਨੇ ਦੀਵੇ ਨੂੰ ਜੱਕਦਮ ਲੋਂ ਮਿਲਦੀ ਏ,
ਜਦ ਯਾਰ ਪੁਰਾਣਿਆਂ ਤੋਂ ਤੇਰੀ ਸੋਹ ਮਿਲਦੀ ਏ,
ਤੂੰ ਜਿਊਂਦੇ ਜੀ ਕਦੇ ਟੱਕਰੇ ਗੀ ਇੰਝ ਲੱਗਦਾ ਰਹਿਦਾ,
ਸਾਡੇ ਦਿਲ ਦੇ ਬਨੇਰੇ ਤੇ, ਤੇਰੀ ਯਾਦ ਦਾ ਦੀਵਾ,
ਸੋਹਣੀਏ ਜੱਗਦਾ ਰਹਿਦਾ,

ਜਿਥੇ ਪੈਰ ਨਹੀਂ ਧਰ ਸਕਦੇ, ਤੂੰ ਐਸੀਂ ਥਾਂ ਹੋ ਗਈ,
ਮੈਂ ਜਿੰਮੇਵਾਰ ਪਿਉ, ਤੂੰ ਵੀ ਇੱਕ ਮਾਂ ਹੋ ਗਈ,
ਕਿਉ ਬੰਦਾ ਉਮਰ ਕੁਵਾਰੀ ਦੇ ਦਿਨ ਲੱਭਦਾ ਰਹਿਦਾ,
ਸਾਡੇ ਦਿਲ ਦੇ ਬਨੇਰੇ ਤੇ, ਤੇਰੀ ਯਾਦ ਦਾ ਦੀਵਾ,
ਸੋਹਣੀਏ ਜੱਗਦਾ ਰਹਿਦਾ,

ਜੋ ਗੀਤ ਤੇਨੂੰ ਟੁੰਬਦੇ , ਦਿਲ ਛੂਹ ਕੇ ਲੰਘਦੇ ਨੇ ,
*** ਦੇਬੀ *** ਦੇ ਖੂਨ ਵਿੱਚੋਂ ਉਹ ਹੋ ਕੇ ਲੰਘਦੇ ਨੇ,
ਵਕਤ ਗੁਜ਼ਰਿਆ ਹਝੂੰ ਬਣ ਕੇ ਵੱਗਦਾ ਰਹਿਦਾ,
ਸਾਡੇ ਦਿਲ ਦੇ ਬਨੇਰੇ ਤੇ, ਤੇਰੀ ਯਾਦ ਦਾ ਦੀਵਾ,
ਸੋਹਣੀਏ ਜੱਗਦਾ ਰਹਿਦਾ,
 

Jaswinder Singh Baidwan

Akhran da mureed
Staff member
ਜਿਹੜੇ ਰੋਗ ਦਿੰਦੇ ਨੇ, ਉਹ ਕਦੇ ਦਵਾ ਨਹੀਂ ਦੇਦੇ ,
ਜਿਹੜੇ ਨਜ਼ਰ ਲਾਉਂਦੇ ਨੇ , ਉਹ ਕਦੇ ਦੁਵਾ ਨਹੀਂ ਦੇਦੇ,
ਖਾਕੇ ਠੋਕਰਾਂ ਵੀ ਕਾਹਤੋਂ ਤੈਨੂੰ ਸਮਝ ਨਾ ਆਉਂਦੀ,
ਇਹ ਦੁਨੀਆਂ ਜ਼ਖ਼ਮ ਲਾਉਂਦੀ ਏ, ਕਦੇ ਨਾ ਮੱਲ੍ਹਮਾਂ ਲਾਉਂਦੀ,

ਹੈ ਕਿਸ ਨੇ ਲੁਟਿਆ ਮੈਨੂੰ , ਕੀਨੇਂ ਗ਼ਲ ਘੁੱਟਿਆ ਮੇਰਾ,
ਕੀਨੇ ਦਿਲ ਤੋੜਿਆਂ ਮੇਰਾ, ਕਿਵੇਂ ਘਰ ਟੁੱਟਿਆਂ ਮੇਰਾ,
ਤਾਂਣੀ ਉੱਲਝ ਗਈ ਏ ਤਾਂ, ਕਿਤੋਂ ਤੰਦ ਹੱਥ ਨਾ ਆਉਂਦੀ,
ਇਹ ਦੁਨੀਆਂ ਜ਼ਖ਼ਮ ਲਾਉਂਦੀ ਏ, ਕਦੇ ਨਾ ਮੱਲ੍ਹਮਾਂ ਲਾਉਂਦੀ

ਤੇਰੇ ਨਾਲ ਮੁਸਕੁਰਾ ਲਈਦਾ, ਸਮਾਂ ਹੱਸ ਕੇ ਟਪਾ ਲਈਦਾ,
ਹੈ ਖ਼ੁਸ਼ੀਆਂ ਸਾਂਝੀਆਂ ਕਰ ਕੇ,ਤੇਰੇ ਤੋਂ ਗ਼ਮ ਛੁਪਾ ਲਈਦਾ,
ਮੈਂ ਕੱਲੀ ਰੋ ਲਵਾਂ , ਮੈਂ ਹਝੂੰਆਂ ਦੀ ਨੁਮਾਇਸ਼ ਨਹੀਂ ਲਾਉਂਦੀ,
ਇਹ ਦੁਨੀਆਂ ਜ਼ਖ਼ਮ ਲਾਉਂਦੀ ਏ, ਕਦੇ ਨਾ ਮੱਲ੍ਹਮਾਂ ਲਾਉਂਦੀ,

ਹਾਏ *** ਦੇਬੀ *** ਓਦੋਂ ਨਾ ਮਿਲਿਆ ਲਏ ਸੀ ਖੁਵਾਬ ਜਦ ਤੇਰੇ,
ਮੇਰੇ ਦਿਲ ਵਿੱਚ ਤੂੰ, ਕੀ ਹੋਇਆ ਜੇ ਨਾ ਲੇਖ ਵਿੱਚ ਮੇਰੇ,
ਤੇਰੀ ਦੀਂਦ ਹੋ ਜਾਂਦੀ, ਮੈ ਤੇਰਾ ਗੀਤ ਜਦ ਗਾਉਂਦੀ,
ਇਹ ਦੁਨੀਆਂ ਜ਼ਖ਼ਮ ਲਾਉਂਦੀ ਏ, ਕਦੇ ਨਾ ਮੱਲ੍ਹਮਾਂ ਲਾਉਂਦੀ,
 

Jaswinder Singh Baidwan

Akhran da mureed
Staff member
ਮੇਰੇ ਵੀ ਕਲੇਜੇ ਉਦੋਂ ਹੌਲ ਪਈਦਾ ਵੇ,
ਘਰ ਬਾਹਰ ਤੇਰਾ ਜਦ ਨਿਲਾਂਮ ਹੁੰਦਾ ਏ,
ਨਾਂ ਵਿੱਚ ਮੇਰਾ ਬਦਨਾਮ ਹੁੰਦਾ ਏ,
ਮੇਰੀ ਵੀ ਤੂੰ ਇੱਜ਼ਤ ਗਵਾਈ ਪੀਣ ਵਾਲਿਆ,
ਪੀਣੀ ਨਾ ਸ਼ਰਾਬ ਤੈਂਨੂੰ ਆਈ ਪੀਣ ਵਾਲਿਆ,

ਦੋ ਪੈਗਾਂ ਤੱਕ ਸੁਰਗਾਂ ਦੀ ਲਹਿਰ ਹਾਂ,
ਓਹਦੇ ਪਿੱਛੋਂ ਕਹਿਰ ਹਾਂ ਮੈਂ ਨਿਰੀ ਜ਼ਹਿਰ ਹਾਂ,
ਮੈਂ ਉਹ ਨਦੀ ਜੋ ਕਦੇ ਨਾ ਸੁਕਦੀ,
ਮੁਕ ਜਾਂਦੇ ਪੀਣ ਵਾਲੇ ਮੈਂ ਨਹੀਂ ਮੁੱਕਦੀ,
ਮੈਂ ਨਾ ਕਦੇ ਕਿਸੇ ਨੇ ਹਰਾਈ ਪੀਣ ਵਾਲਿਆ,
ਪੀਣੀ ਨਾ ਸ਼ਰਾਬ ਤੈਂਨੂੰ ਆਈ ਪੀਣ ਵਾਲਿਆ,

ਤੇਰੇ ਲਈ ਬਣੀ ਮੈਂ ***ਦੇਬੀ*** ਤੇਰੀ ਰਹਿਣਾਂ ਵੇ,
ਤੈਂਨੂੰ ਵੀ ਤਰੀਕਾ ਸਿਖਣਾਂ ਕੋਈ ਪੈਣਾਂ ਵੇ ,
ਮੈਂਨੂੰ ਪੀ ਕੇ ਗ਼ਲੀਆਂ 'ਚ ਤੂੰ ਬੁਕਦਾ ,
ਉਂਗਲ੍ਹਾਂ ਜਹਾਨ ਮੇਰੇ ਵੱਲ ਚੁੱਕਦਾ,
ਲਾਜ਼ ਮੇਰੀ ਯਾਰੀ ਨੂੰ ਵੀ ਲਾਈਂ ਪੀਣ ਵਾਲਿਆ,
ਪੀਣੀ ਨਾ ਸ਼ਰਾਬ ਤੈਂਨੂੰ ਆਈ ਪੀਣ ਵਾਲਿਆ,
 

Jaswinder Singh Baidwan

Akhran da mureed
Staff member
ਤੇਰੇ ਕੋਲ ਬਹਿਣ ਵਾਲੇ ਹੋਰ ਬੜੇ ਹੋ ਗਏ,
ਅਸੀਂ ਚੰਗੇ ਵੇਲੇ ਯਾਰਾ ਤੈਥੋਂ ਪਰੇ ਹੋ ਗਏ,

ਅੱਖਾਂ ਮੀਚ ਕੇ ਹੀ ਤੇਰੇ ਪਿੱਛੇ ਤੁਰੇ ਰਹਿਣ ਵਾਲੇ,
ਤੂੰ ਦਿਨ ਤਾਂਹੀ ਰਾਤ ਕਹੇਂ ਰਾਤ ਕਹਿਣ ਵਾਲੇ,
ਜੀ - ਜੀ ਕਹਿਣ ਵਾਲੇ ਸਾਡੇ ਨਾਲੋਂ ਖ਼ਰੇ ਹੋ ਗਏ,
ਅਸੀਂ ਚੰਗੇ ਵੇਲੇ ਯਾਰਾ ਤੈਥੋਂ ਪਰੇ ਹੋ ਗਏ,

ਪਰੇ ਹੋਣ ਵਾਲਿਆਂ ਨੂੰ ਛੱਜ਼ੀ ਪਾ ਕੇ ਸ਼ੱਟ ਦਿਨੈਂ,
ਹੱਥੀਂ ਪਾਲ ਕੇ ਪਰਿੰਦੇ ਤੂੰ ਤਾਂ ਪੱਰ ਕੱਟ ਦਿਨੈਂ,
ਸਾਨੂੰ ਭੋਰਾ ਵੀ ਨੀ ਦੁੱਖ ਬੇ - ਪੱਰੇ ਹੋ ਗਏ,
ਅਸੀਂ ਚੰਗੇ ਵੇਲੇ ਯਾਰਾ ਤੈਥੋਂ ਪਰੇ ਹੋ ਗਏ,

ਜੁੱਤੀ ਸੋਨੇ ਦੀ ਵੀ ਵੱਢੇ ਲਾਹ ਕੇ ਸੁੱਟੀ ਹੋਈ ਚੰਗੀ,
ਬੇ-ਕਦਰਾਂ ਦੇ ਨਾਲੋਂ ***ਦੇਬੀ*** ਟੁੱਟੀ ਹੋਈ ਚੰਗੀ,
ਤੂੰ ਸੋਚਦਾਂ ਕੇ ਆਪਾਂ ਵੀ ਦਰੇ ਹੋ ਗਏ,
ਅਸੀਂ ਚੰਗੇ ਵੇਲੇ ਯਾਰਾ ਤੈਥੋਂ ਪਰੇ ਹੋ ਗਏ,
 

Jaswinder Singh Baidwan

Akhran da mureed
Staff member
ਅਸੀਂ ਉੱਥੇ ਹੀ ਰਹਿਦੇਂ ਹਾਂ ਤੂੰ ਸ਼ਹਿਰ ਸ਼ੱਡ ਗਿਆਂ ਏ,
ਅਸੀਂ ਨਾ ਸ਼ੱਡੇ ਨਾ ਸ਼ੱਡਣੇ ਤੂੰ ਪੈਰ ਸ਼ੱਡ ਗਿਆਂ ਏ,


ਅਜ਼ੀਬ ਫੁੱਲ ਹੈਂ ਤੂੰ ਭੁੱਲ ਗਿਆ ਖ਼ਸ਼ਬੋਂ ਆਪਣੀ,
ਕੈਸਾ ਨਿਰਮੋਹਾ ਸਾਗਰ ਤੂੰ ਵੇ ਲਹਿਰ ਸ਼ੱਡ ਗਿਆ ਏ,


ਬਹਿ ਕੇ ਬੁੱਕਲ ਵਿੱਚ ਦੁੱਧ, ਬੁੱਕਾਂ ਨਾਲ ਪੀਤਾ ਤੂੰ,
ਡੰਗ ਕੇ ਕੱਢ ਲਿਆ ਤੂੰ ਡੰਗ ਵੇ ਜ਼ਹਿਰ ਸ਼ੱਡ ਗਿਆ ਏ,


***ਦੇਬੀ*** ਦੇ ਲਹੂ ਤੇ ਹੱਡਾਂ ਵਿੱਚ ਰੱੜਕਦਾ ਰਹਿਣਾਂ,
ਵੈਰੀਆ ਖ਼ੁਦ ਚੱਲਾ ਗਿਆ ਵੇ ਵੈਰ ਸ਼ੱਡ ਗਿਆ ਏ,

ਅਸੀਂ ਨਾ ਸ਼ੱਡੇ ਨਾ ਸ਼ੱਡਣੇ ਤੂੰ ਪੈਰ ਸ਼ੱਡ ਗਿਆਂ ਏ,
ਅਸੀਂ ਉੱਥੇ ਹੀ ਰਹਿਦੇਂ ਹਾਂ ਤੂੰ ਸ਼ਹਿਰ ਸ਼ੱਡ ਗਿਆਂ ਏ,
 

Jaswinder Singh Baidwan

Akhran da mureed
Staff member
ਅੜੀਓ ਨੀ ਮਾਹੀ ਮੇਰਾ ਸੋਹਣਾ ਰੱਜ ਕੇ,
ਰੱਜ ਕੇ ਪਿਆਰ ਮੈਨੂੰ ਕਰਦਾ ਨੀ,
ਮੇਰੇ ਕੋਲ ਬੈਠਾ ਰਹਿਦਾ ਉਠਦਾ ਨਹੀਂ,
ਓਹਦੇ ਬਾਝੋਂ ਮੇਰਾ ਵੀ ਤਾਂ ਸੱਰਦਾ ਨਹੀਂ,
ਅੜੀਓ ਨੀ ਮਾਹੀ ,ਅੜੀਓ ਨੀ ਮਾਹੀ ਮੇਰਾ ,

ਰਹਿਣ ਨੂੰ ਹੈ ਵੱਡੀ ਕੋਠੀ ਬੱੜੀ ਮਹਿਗੀ ਕਾਰ ਨੀ,
ਫੁੱਲਾਂ ਵਾਂਗੂੰ ਰੱਖੇ ਮੈਨੂੰ ਮੇਰਾ ਸਰਦਾਰ ਨੀ,
ਜਦੋਂ ਦਾ ਵਿਆਹ ਹੋਇਆ ਦਾਰੂ ਸ਼ੱਡ ਤੀ,
ਮੇਰੀਆਂ ਅੱਖਾਂ 'ਚੋਂ ਘੁੱਟ ਭਰਦਾ ਨੀ,
ਅੜੀਓ ਨੀ ਮਾਹੀ ਮੇਰਾ ਸੋਹਣਾ ਰੱਜ ਕੇ,
ਰੱਜ ਕੇ ਪਿਆਰ ਮੈਨੂੰ ਕਰਦਾ ਨੀ,
ਅੜੀਓ ਨੀ ਮਾਹੀ ,ਅੜੀਓ ਨੀ ਮਾਹੀ ਮੇਰਾ ,

ਦਿਉਰ ਨਾ ਕੋਈ ਜੇਠ ਨਾ ਨਣਾਨ ਕਾਦੀ ਤੱਗੀ ਆ,
ਮਾਹੀ ਮੇਰਾ ਭੋਲਾ ਭਾਲਾ ਸੱਸ ਮੇਰੀ ਚੰਗੀ ਆ,
ਹਾਏ ਰੱਬਾ ਸੱਸ ਨਾ ਕਪੱਤੀ ਟੱਕਰੇ,
ਦਿਲ ਮੇਰਾ ਰਹਿਦਾ ਸੀ ਗਾ ਡਰਦਾ ਨੀ,
ਅੜੀਓ ਨੀ ਮਾਹੀ ਮੇਰਾ ਸੋਹਣਾ ਰੱਜ ਕੇ,
ਰੱਜ ਕੇ ਪਿਆਰ ਮੈਨੂੰ ਕਰਦਾ ਨੀ,
ਅੜੀਓ ਨੀ ਮਾਹੀ ,ਅੜੀਓ ਨੀ ਮਾਹੀ ਮੇਰਾ ,

ਜਾਨ ਕੱਢ ਲੈਦਾ ਜਦੋਂ ਪਿਆਰ ਨਾਲ ਝਾਕਦਾ ,
ਰਾਣੀ ਤੂੰ ਵਲੈਤ ਦੀ ਏਂ ** ਦੇਬੀ ** ਮੈਨੂੰ ਆਖਦਾ ,
ਮੇਰੇ ਸਾਰੇ ਨੱਖ਼ਰੇ ਉਠਾਓਦਾਂ ਹੱਸ ਕੇ,
ਮੇਰੀਆਂ ਅੱਖਾਂ ਦੀ ਘੂਰ ਜਰਦਾ ਨੀ,
ਅੜੀਓ ਨੀ ਮਾਹੀ ਮੇਰਾ ਸੋਹਣਾ ਰੱਜ ਕੇ,
ਰੱਜ ਕੇ ਪਿਆਰ ਮੈਨੂੰ ਕਰਦਾ ਨੀ,
ਅੜੀਓ ਨੀ ਮਾਹੀ ,ਅੜੀਓ ਨੀ ਮਾਹੀ ਮੇਰਾ ,
 
Top