Poetry - Debi Makhsoospuri

Jaswinder Singh Baidwan

Akhran da mureed
Staff member
ਤੂੰ ਮਿਲਿਆ ਤੈਥੋਂ ਹੋਰ ਕੀ ਮੰਗਣਾ ਐ,
ਤੂੰ ਕਿਸੇ ਕਬੂਲ ਦੁਆ ਵਰਗਾ.
ਅੰਮਿ੍ਤ ਵੇਲੇ ਦੇ ਬੋਲ ਜਿਹਾ,
ਤੀਰਥ ਨੂੰ ਜਾਂਦੇ ਰਾਹ ਵਰਗਾ,
ਤੂੰ ਦੇਬੀ ਦੀ ਕਮਜ਼ੋਰੀ, ਤੂੰ ਦੇਬੀ ਦੀ ਮਜਬੂਰੀ ਐਂ,
ਤੇਰੇ ਬਿਨਾਂ ਗੁਜ਼ਾਰਾ ਨਹੀਂ ਹੋਣਾ,
ਤੂੰ ਆਉਂਦੇ ਜਾਂਦੇ ਸਾਹ ਵਰਗਾ
 

Jaswinder Singh Baidwan

Akhran da mureed
Staff member
ਖ਼ਬਰ ਝੂਠੀ ਸੀ, ਪਤ਼ਾ ਸੀ, ਉੜਾਈ ਜਾਣਂ ਕੇ
ਗੱਲ਼ ਮੇਰੀ ਸੀ, ਤਾਂਹੀ ਤਾਂ ਸੀ, ਫੈਲਾਈ ਜਾਣਂ ਕੇ
ਹੁਣਂ ਆਪਣਿਆਂ ਵਾਂਗ ਐਵੇਂ ਹੇਜ਼ ਨਾਂ ਵਿਖਾ
ਨੀ "ਦੇਬੀ" ਤੇਨੂੰ ਭੁੱਲ ਗਿਆ ਪਰਾਈ ਜਾਣਂ ਕੇ |
 

Jaswinder Singh Baidwan

Akhran da mureed
Staff member
ਨਾਮ ਸਾਡਾ ਵੀ ਉਹਨਾਂ ਦੇ ਵਿੱਚ ਲਿਖ ਲਓ, ਜਿਹੜੇ ਮਿੱਤਰਾਂ ਹੱਥੋਂ ਤਬਾਹ ਹੋ ਗਏ ....
ਪੀਂਘ ਝੂਟਦੇ ਰਹੇ ਅਸੀਂ ਲਾਰਿਆਂ ਦੀ, ਸੱਜਣ ਗੈਰਾਂ ਦੇ ਨਾਲ ਵਿਆਹ ਹੋ ਗਏ ....
ਪਤਾ ਲਿਆ ਨਾ ਅੱਗ ਲਾਉਣ ਵਾਲਿਆਂ ਨੇ, ਅਜੇ ਧੁਖਦੇ ਨੇ ਜਾਂ ਸੁਆਹ ਹੋ ਗਏ ....
ਦੇਬੀ ਚੰਦਰਿਆ ਤੈੰਨੂ ਨਾ ਖਬਰ ਹੋਈ, ਤੇਰੇ ਰਾਹਾਂ ਵਿੱਚ ਬੈਠੇ ਅਸੀਂ ਰਾਹ ਹੋ ਗਏ ....
 

Jaswinder Singh Baidwan

Akhran da mureed
Staff member
ਦੁਨੀਆਂ ਨਹੀਂ ਬਦਲੀ


ਸਦੀਆਂ ਸਾਲ ਗੁਜ਼ਰ ਗਏ ਪਰ ਇਹ ਪਹਿਲਾਂ ਵਰਗੀ ਏ,
ਦੁਨੀਆਂ ਨਹੀਂ ਬਦਲੀ .......
ਮਾੜੇ ਤਾਈਂ ਡਰਾਉਂਦੀ ਏ ਤਕੜੇ ਤੋਂ ਡਰਦੀ ਏ,
ਦੁਨੀਆਂ ਨਹੀਂ ਬਦਲੀ ........

ਕਹਿੰਦੇ ਨੇ ਦੁਨੀਆਂ ਬਦਲ ਗਈ ਪਰ ਕਿੱਥੇ ਬਦਲੀ ਏ
ਅਖੇ ਆਦਮ ਜਾਤੀ ਸੰਭਲ ਗਈ ਪਰ ਕਿਥੈ ਸੰਭਲੀ ਏ
ਮਜ਼ਬਾਂ ਦੇ ਨਾ ਤੇ ਲੜਦੀ ਸੀ ਹਾਲੇ ਵੀ ਲੜਦੀ ਏ,
ਦੁਨੀਆਂ ਨਹੀਂ ਬਦਲੀ ........

ਬੇਗਾਨੇ ਜਿਸਮਾਂ ਦੀ ਭੁੱਖ ਪਹਿਲਾਂ ਵੀ ਸੀ ਤੇ ਹੁਣ ਵੀ ਹੈ
ਇਹ ਦੁਨੀਆਂ ਪੈਸੇ ਦੀ ਪੁੱਤ ਪਹਿਲਾਂ ਵੀ ਸੀ ਤੇ ਹੁਣ ਵੀ ਹੈ
ਚੰਦ ਸਿੱਕਿਆਂ ਲਈ ਕਤਲ ਸੀ ਕਰਦੀ ਹੁਣ ਵੀ ਕਰਦੀ ਏ,
ਦੁਨੀਆਂ ਨਹੀਂ ਬਦਲੀ ........

ਜੰਮਦੀਆਂ ਦੇ ਖੂਨ ਉਦੋਂ ਵੀ ਸਨ ਤੇ ਹੁਣ ਵੀ ਨੇ
ਮਰਦਾਂ ਹੱਥ ਕਨੂੰਨ ਉਦੋਂ ਵੀ ਸਨ ਤੇ ਹੁਣ ਵੀ ਨੇ
ਔਰਤ ਮਜ਼ਲੂਮ ਦਾ ਰੋਲ ਸੀ ਕਰਦੀ ਅਜੇ ਵੀ ਕਰਦੀ ਏ,
ਦੁਨੀਆਂ ਨਹੀਂ ਬਦਲੀ..........

ਲੋਕ ਉਦੋਂ ਵੀ ਜ਼ੁਲਮ ਸੀ ਜਰਦੇ ਹੁਣ ਵੀ ਜਰਦੇ ਨੇ
ਹਾਕਮ ਕੁਰਸੀ ਲਈ ਸੀ ਲੜਦੇ ਹੁਣ ਵੀ ਲੜਦੇ ਨੇ
ਖਲਕਤ ਬੇਦੋਸ਼ੀ ਮਰਦੀ ਸੀ ਜੋ ਹੁਣ ਵੀ ਮਰਦੀ ਏ,
ਦੁਨੀਆਂ ਨਹੀਂ ਬਦਲੀ.......

ਰੋਟੀ ਲਈ ਪਿੰਡੇ ਵਿਕਦੇ ਸੀ ਜੋ ਹੁਣ ਵੀ ਵਿਕਦੇ ਨੇ
ਕੁੱਲੀਆਂ ਤੇ ਧੌਲਰ ਟਿਕਦੇ ਸੀ ਜੋ ਹੁਣ ਵੀ ਟਿਕਦੇ ਨੇ
ਤੱਕ ਖਾਂਦਾ "ਦੇਬੀ" ਸੜਦੀ ਸੀ ਜੋ ਅਜੇ ਵੀ ਸੜਦੀ ਏ
ਦੁਨੀਆਂ ਨਹੀਂ ਬਦਲੀ ਹਾਏ ਦੁਨੀਆਂ ਨਹੀਂ ਬਦਲੀ.....
 

Jaswinder Singh Baidwan

Akhran da mureed
Staff member
ਬੜਾ ਅਫਸੋਸ ਹੈ ਮੈਨੂੰ !!!


ਖਬਰੇ ਪਾਸ ਹੋ ਜਾਂਦਾ ਉਹਨਾਂ ਨੇ ਪਰਖਿਆ ਹੀ ਨਹੀ.ਬੜਾ ਅਫਸੋਸ ਹੈ ਮੈਨੂੰ

ਜਿਸਨੂੰ ਚਾਹਿਆ ਉਹਦਾ ਦਿਲ ਮੇਰੇ ਲਈ ਤੜਫਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ

ਜਿਹਨਾਂ ਨੂੰ ਸਮਝਿਆ ਆਪਣਾ ਉਹਨਾ ਨੇ ਸਮਝਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ

ਅੱਖਾਂ ਵਿੱਚ ਰੜਕਿਆ ਹਾਂ ਦਿਲਾਂ ਵਿੱਚ ਧੜਕਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ

ਜਾਲ ਕਿੰਨੇ ਸੀ ਜ਼ੁਲਫਾਂ ਦੇ ਕਿਸੇ ਵਿੱਚ ਉਲਝਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ

ਸਿੱਕਾ ਕੀਮਤੀ ਸਾਂ ਪਰ ਕਿਸੇ ਨੇ ਖਰਚਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ

ਉਮਰ ਬੀਤ ਚੱਲੀ ਕਈ ਦਿਲਾਂ ਤੱਕ ਪਹੁੰਚਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ

ਜਿਸਤੇ ਮਾਣ ਕਰਾਂ "ਦੇਬੀ" ਐਸਾ ਸਿਰਜਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ ...
 

Jaswinder Singh Baidwan

Akhran da mureed
Staff member
ਦਿਲ ਵਾਲਾ ਦੁਖੜਾ


ਦਿਲ ਵਾਲਾ ਦੁਖੜਾ ਲਕੋਣ ਦਾ ਸੁਆਦ ਬੜਾ,
ਹੰਝੂਆਂ ਦੇ ਨਾਲ ਅੱਖਾਂ ਧੋਣ ਦਾ ਸੁਆਦ ਬੜਾ
"ਦੇਬੀ" ਜਿਹੜਾ ਬਹੁਤਾ ਨੇੜੇ ਉਹੀ ਬਹੁਤਾ ਦੁੱਖ ਦੇਵੇ,
ਆਪਣੇ ਤੋਂ ਚੋਟ ਖਾਕੇ ਰੋਣ ਦਾ ਸੁਆਦ ਬੜਾ
 

Jaswinder Singh Baidwan

Akhran da mureed
Staff member
ਹੁਸਨ ਦੀ ਸਰਕਾਰ


ਸੁੰਨਾ ਮੈਨੂੰ ਕਦੇ ਹੁਸਨ ਦੀ ਸਰਕਾਰ ਨਾ ਛੱਡੇ
ਡਰ ਲੱਗਦਾ ਏ ਏਨਾ ਪਿਆਰ ਕਿਧਰੇ ਮਾਰ ਨਾ ਛੱਡੇ
ਸ਼ਮਾ ਕਾਹਦੀ ਜੋ ਪਰਵਾਨਿਆਂ ਨੂੰ ਸਾੜ ਨਾ ਛੱਡੇ
ਕੀ ਮਸ਼ੂਕ ਜੋ ਹੱਥਾਂ ਤੇ ਆਸ਼ਿਕ ਚਾਰ ਨਾ ਛੱਡੇ

ਬੀਵੀ ਵੇਲਣੇ ਦਾ ਵੇਖਿਆ ਵਸਾਹ ਨਹੀ ਖਾਂਦੀ
ਯੋਧਾ ਉਹੀ ਜੋ ਹੱਥੋਂ ਕਦੇ ਹਥਿਆਰ ਨਾ ਛੱਡੇ

ਬਈ ਆਦਤ ਲਹੂ ਵਿੱਚ ਰਚ ਜਾਵੇ ਤਾਂ ਫਿਰ ਛੱਡ ਨਹੀ ਹੁੰਦੀ
ਅਸੀਂ ਹਲੀਮੀ ਨਾ ਛੱਡੀਏ ਤੇ ਉਹ ਹੰਕਾਰ ਨਾ ਛੱਡੇ

ਟੁੱਟੇ ਤੀਰ ਲੇਖਾਂ ਸਾਥ ਛੱਡਿਆ ਦਿਲ ਨਹੀ ਛੱਡਿਆ
ਅਖੀਰੀ ਦਮ ਤਾਈਂ ਮਿਰਜ਼ੇ ਨੇ ਕਰਨੇ ਵਾਰ ਨਾ ਛੱਡੇ

ਜਾਂਦਾ ਬਿਨਾ ਗੱਲੋਂ ਰੁੱਸਕੇ ਤਾਂ ਜਾਵੇ ਸੌ ਵਾਰੀ
ਉਹ ਬੰਦਾ ਆਪਣੀ ਗਲਤੀ ਨਾਲ ਕੋਈ ਯਾਰ ਨਾ ਛੱਡੇ

"ਦੇਬੀ" ਤੇਰੀ ਕੀ ਔਕਾਤ ਇਹਨਾ ਨਿੰਦਕਾਂ ਨੇ ਤਾਂ
ਪੀਰ ਫਕੀਰ ਨਹੀ ਬਖਸ਼ੇ ਗੁਰੂ ਅਵਤਾਰ ਨਾ ਛੱਡੇ
 

Jaswinder Singh Baidwan

Akhran da mureed
Staff member
ਪਾਪੀ ਪੇਟ ਦਾ ਸਵਾਲ


ਠੱਗੀ ਠੋਰੀ ਹੁੰਦੀ ਏ ਜੀ ਹੇਰਾ ਫੇਰੀ ਹੁੰਦੀ ਏ
ਮਾਇਆ ਪਿੱਛੇ ਦੌੜੇ ਸਭ ਮੇਰੀ ਮੇਰੀ ਹੁੰਦੀ ਏ
ਮਸਲੇ ਤਾਂ ਹੋਰ ਵੀ ਨੇ ਮਿੱਤਰੋ, ਰੋਟੀ ਵਾਲਾ ਮਸਲਾ ਮੁਹਾਲ ਏ
ਦੁਨੀਆਂ ਚ ਸਾਰਿਆਂ ਤੋਂ ਮੁਸ਼ਕਿਲ, ਪਾਪੀ ਪੇਟ ਦਾ ਸਵਾਲ ਏ

ਫੋਨ ਆਇਆ ਬੌਸ ਦਾ ਦਿਹਾੜੀ ਲਾਉਣੀ ਪੈ ਗਈ
ਮੇਲੇ ਚ ਮਸ਼ੂਕ ਤਾਂ ਉਡੀਕਦੀ ਹੀ ਰਹਿ ਗਈ
ਲਾਲ ਪੀਲੀ ਹੋਈ ਕੱਢੀ ਗਾਲ ਉੱਤੇ ਗਾਲ ਏ
ਜਾਨਮ ਸਮਝਾ ਕਰੋ ਜੀ, ਪਾਪੀ ਪੇਟ ਦਾ ਸਵਾਲ ਏ

ਲਿਖਦਾ ਸੀ ਗਾਣੇ ਹੇਕਾਂ ਲਾਉਣ ਲੱਗ ਪਿਆ ਏ
ਸੌਖਾ ਏ ਜਦੋਂ ਦਾ "ਦੇਬੀ" ਗਾਉਣ ਲੱਗ ਪਿਆ ਏ
ਕਿੰਨਿਆਂ ਦੇ ਢਿੱਡ ਵਿੱਚ ਉੱਠਦਾ ਗਬਾਲ ਏ
ਮਾਫ ਕਰੋ ਮਿੱਤਰੋ ਪਿਆਰਿਉ, ਪਾਪੀ ਪੇਟ ਦਾ ਸਵਾਲ ਏ
 

Jaswinder Singh Baidwan

Akhran da mureed
Staff member
ਮਹਿੰਗਾਈ
ਲੈਣ ਦੇਣ ਮਹਿੰਗਾਈ ਨੇ ਅੱਤ ਕੀਤੀ, ਬਈ ਗੌਰਮੈਂਟ ਦੇ ਟੈਕਸ ਵੀ ਛਿੱਲਣ ਲੱਗ ਪਏ
ਦੋਸ਼ ਬੰਦੇ ਦਾ ਨਹੀ ਬੁੜਾਪੇ ਦਾ ਏ, ਵਾਲ ਝੜਨ ਲੱਗ ਪਏ ਗੋਡੇ ਹਿੱਲਣ ਲੱਗ ਪਏ
ਅੱਧੀ ਉਮਰ ਵਿੱਚ ਜਿਹਨਾਂ ਨੂੰ ਇਸ਼ਕ ਲੱਗਾ, ਮੁਰਝਾਏ ਹੋਏ ਚਿਹਰੇ ਵੀ ਖਿਲਣ ਲੱਗ ਪਏ
"ਦੇਬੀ" ਰੱਬ ਨੇ ਸੁਣ ਲਈ ਅਮਲੀਆਂ ਦੀ, ਕਨੇਡਾ ਵਿੱਚ ਵੀ ਡੋਡੇ ਹੁਣ ਮਿਲਣ ਲੱਗ ਪਏ
 

Jaswinder Singh Baidwan

Akhran da mureed
Staff member
ਤਾੜੀਆਂ ਮਾਰੋ

ਆਕੇ ਦੁਨੀਆਂ ਦੇ ਰੌਸ਼ਨ ਨਾਮ ਜੋ ਕਰ ਗਏ
ਉਹਨਾ ਲਈ ਤਾੜੀਆਂ ਮਾਰੋ ...
ਵਤਨ ਦੀ ਆਬਰੂ ਅਜ਼ਾਦੀ ਖਾਤਿਰ ਲੋਕ ਜੋ ਮਰ ਗਏ
ਉਹਨਾ ਲਈ ਤਾੜੀਆਂ ਮਾਰੋ ...
ਰਿਸ਼ਵਤ ਲਈ ਨਾ ਭੁੱਖੇ ਮਰੇ ਸਵੈਮਾਣ ਨਹੀ ਛੱਡਿਆ
ਉਹਨਾ ਲਈ ਤਾੜੀਆਂ ਮਾਰੋ ...
ਹਿੰਦੁਸਤਾਨ ਵਿੱਚ ਰਹਿਕੇ ਜਿਹਨਾਂ ਈਮਾਨ ਨਹੀ ਛੱਡਿਆ
ਉਹਨਾ ਲਈ ਤਾੜੀਆਂ ਮਾਰੋ ...
ਸ਼ਰਮ ਦਾ ਗਹਿਣਾ ਨਾ ਲਾਹਿਆ ਨਜ਼ਰਾਂ ਤਾਂਹ ਨਹੀ ਚੱਕੀਆਂ
ਉਹਨਾ ਲਈ ਤਾੜੀਆਂ ਮਾਰੋ ...
ਜਿਹਨਾਂ ਧੀਆਂ ਨੇ ਮਾਪਿਆਂ ਦੀਆਂ ਇੱਜ਼ਤਾਂ ਬਚਾ ਰੱਖੀਆਂ
ਉਹਨਾ ਲਈ ਤਾੜੀਆਂ ਮਾਰੋ ...
ਆਪਣੇ ਪਰਿਵਾਰ ਦੇ ਲੇਖੇ ਜਿਹਨਾਂ ਸਾਰੀ ਉਮਰ ਲਾਈ
ਉਹਨਾ ਲਈ ਤਾੜੀਆਂ ਮਾਰੋ ...
ਜਿਹਨਾ ਦੇ ਕੀਤੇ ਕੰਮਾਂ ਦੀ ਕਿਸੇ ਨੇ ਕਦਰ ਨਾ ਪਾਈ
ਉਹਨਾ ਲਈ ਤਾੜੀਆਂ ਮਾਰੋ ...
ਜੋ ਪਰਿੰਦੇ ਜਿੱਥੋਂ ਉੱਡੇ ਸਨ ਉਹ ਚਮਨ ਨਹੀ ਭੁੱਲੇ
ਉਹਨਾ ਲਈ ਤਾੜੀਆਂ ਮਾਰੋ ...
ਉਹਨਾ ਲਈ ਤਾੜੀਆਂ ਮਾਰੋ ...
ਵਿੱਚ ਪਰਦੇਸ ਜਾਕੇ ਜਿਹੜੇ ਆਪਣਾ ਵਤਨ ਨਹੀ ਭੁੱਲੇ
ਉਹਨਾ ਲਈ ਤਾੜੀਆਂ ਮਾਰੋ ...
ਜਿਹੜੇ ਮਾਂ ਬੋਲੀ ਪੰਜਾਬੀ ਨੂੰ ਮੁਹੱਬਤ ਕਰਦੇ ਨੇ
ਉਹਨਾ ਲਈ ਤਾੜੀਆਂ ਮਾਰੋ ...
ਜੋ ਸਰੋਤੇ "ਦੇਬੀ"ਵਰਗੇ ਨੂੰ ਬਰਦਾਸ਼ਤ ਕਰਦੇ ਨੇ
ਉਹਨਾ ਲਈ ਤਾੜੀਆਂ ਮਾਰੋ ...
 

Jaswinder Singh Baidwan

Akhran da mureed
Staff member
ਸੋਹਣੇ ਚੇਹਰੇ ਖਿੜੇ ਹੋਏ ਹਾਸਿਆ ਦਾ ਮੁਲ ਨੇ,
ਬੁਲਾਂ ਉੱਤੇ ਨੱਚਦੇ ਦੰਦਾਸਿਆ ਦਾ ਮੁਲ ਨੇ,
ਸੋਹਣਿਆ ਦੀ ਅੱਖ ਵਿਚ ਰਹਿਣ ਵਾਲੇ,
ਸਜਣਾਂ ਦੇ ਖਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ,
ਪਿਆਰ ਦੀ ਕਹਾਣੀ ਵਿੱਚੋ ਸਜਣਾਂ ਦਾ ਦਿੱਤਾ ਜੇ ਜਵਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ .........

ਗੱਲ ਕਰੋ ਉਹਨਾਂ ਦੀ ਤਾ ਦਿੰਦੀਆ ਸਾਰੂਰ ਨੇ,
ਕੁਝ ਚੀਜ਼ਾ ਕੁਝ ਗੱਲਾਂ ਨਾਲ ਮਸ਼ਹੂਰ ਨੇ,
ਸ਼ਹਿਰ ਲੱਖਨਊ ਵਿੱਚੋ ਸਾਇਰ, ਸ਼ਾਰਾਬ ਤੇ ਸ਼ਬਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ,
ਪਿਆਰ ਦੀ ਕਹਾਣੀ ਵਿੱਚੋ ਸਜਣਾਂ ਦਾ ਦਿੱਤਾ ਜੇ ਜਵਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ .........

ਬਾਕੀ ਜਿੰਦਗੀ ਤਾਂ ਐਵੇ ਬੋਝ ਜਿਹਾ ਢੋਹਣਾ ਏ,
ਸੋਲਵੇ ਤੇ ਵੀਹਮੇ ਤੱਕ ਹੋ ਲੈਦਾ ਏਜੋ ਹੋਣਾ ਏ,
ਕੀਮਤੀ ਵਰੇਸ ਇਹਨੂੰ ਯਾਦਾ ਵਿਚੋ ਆਖ ਕੇ ਖਰਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ .........
ਪਿਆਰ ਦੀ ਕਹਾਣੀ ਵਿੱਚੋ ਸਜਣਾਂ ਦਾ ਦਿੱਤਾ ਜੇ ਜਵਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ .........

ਜਿਹਨਾਂ ਹੱਥ "ਦੇਬੀ" ਦਿਆ ਗੀਤਾਂ ਵਾਲੀ ਡੋਰ ਏ,
ਇੱਕ ਬਿੰਦਾ,ਇੱਕ ਬੌਬੀ,ਇੱਕ ਕੋਈ ਹੌਰ ਆ,
ਉਹਦੀ ਮਾਲਾ ਵਿੱਚੋ ਤਿੰਨੇ ਮੋਤੀ ਅਣਮੁਲੇ ਲਾਜਵਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ .........
ਪਿਆਰ ਦੀ ਕਹਾਣੀ ਵਿੱਚੋ ਸਜਣਾਂ ਦਾ ਦਿੱਤਾ ਜੇ ਜਵਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ .........
 

Jaswinder Singh Baidwan

Akhran da mureed
Staff member
ਜਿਹਨੀ ਸਾਡੇ ਰਾਹੀਂ ਪੁੱਟੇ ਟੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਹਾੜ ਸੀ ਗ਼ਰੀਬੀ ਦਾ ਤੇ ਛਾਂਵਾਂ ਕਿਹਨਾਂ ਕੀਤੀਆਂ
ਸਾਡੀ ਮੌਤ ਵਾਸਤੇ ਦੁਆਵਾਂ ਕਿਹਨਾਂ ਕੀਤੀਆਂ
ਸਾਡੇ ਪਿੱਛੇ ਮੋਏਆਂ ਜਹੇ ਹੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ* ਚ ਖਲੋਏ ਸਾਨੂੰ ਯਾਦ ਨੇ
ਕਿਹੜੇ ਮਹਿਰਵਾਨਾਂ ਦੇ ਦਿਲਾਸਿਆਂ ਨੇ ਮਾਰਿਆ
ਪਿੱਠ ਪਿਛੇ ਹੱਸੇ ਕਹਿੜੇ ਹਾਸਿਆਂ ਨੇ ਮਾਰਿਆ
ਸਾਡੀ ਜੋ ਤਬਾਹੀ ਉੱਤੇ ਰੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕਿਤੇ ਇਹਸਾਨ ਕਈਆਂ ਸਾਡੇ ਤੇ ਕੁਵੱਲੇ ਨੇ
ਖੋਲ ਕੇ ਵਿਛਾਏ ਹੱਥ ਸਾਡੇ ਪੈਰਾਂ ਥੱਲੇ ਨੇ
ਪੈਰੀ ਕੱਚ ਜਿਹਨਾਂ ਨੇ ਚਬੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ
ਕੋਣ ਬਣੇਂ ਪੌੜੀਆਂ ਕੇ "ਦੇਬੀ" ਉੱਚਾ ਹੋ ਜਾਵੇ
ਲੱਗ ਜਾਵੇ ਜੜ ਏਹਦੀ ਪੈਰਾਂ ਤੇ ਖ਼ਲੋ ਜਾਵੇ
ਸਾਡੀ ਥੜੀ ਤੇਲ ਜਿਹਨਾਂ ਚੋਏ ਸਾਨੂੰ ਯਾਦ ਨੇ
ਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇ |
 

Jaswinder Singh Baidwan

Akhran da mureed
Staff member
ਸਭਿਆਚਾਰ ਦੇ ਰਾਖੇ ਬਣਦੇ
ਮਾਰਾਨ ਉਚੀਆ ਟਾਰਾ
ਜਿਹਨਾ ਦੇ ਹੱਥਾ ਥੱਲੇ
ਚੰਦ ਰਸਾਲੇ ਤੇ ਅਖਬਾਰਾਂ
ਉਚੀਆਂ ਕੁਰਸੀਆ ਤਾਈਂ
ਸਲਾਮ ਨਹੀ ਹੁੰਦੀ
ਉਹ ਸਾਰੀਆ ਰਹਿਣ ਨਰਾਜ਼
ਤਾਂ ਮੈਂ ਕੀ ਕਰ ਸਕਦਾ
ਜਿਹੜੇ ਸੱਜਣਾ ਨਾਲ
ਮੇਰਾ ਕੋਈ ਵੈਰ ਨਹੀਂ
ਉਹ ਕਰੀ ਜਾਣ ਇਤਰਾਜ਼
ਤਾ ਮੈਂ ਕੀ ਕਰ ਸਕਦਾ................
 

Jaswinder Singh Baidwan

Akhran da mureed
Staff member
ਉੰਝ ਲੰਬੀਆਂ ਨੇ ਬਹੁਤ ਜਿੰਦਗਾਨੀ ਦੀਆਂ ਗੱਲਾਂ
ਵਿੱਚੋਂ ਕੰਮ ਦੀਆਂ ਚਾਰ ਕੁ ਜਵਾਨੀ ਦੀਆਂ ਗੱਲਾਂ
ਨਿੱਕੇ ਹੁੰਦੇ ਸੋਚਦੇ ਸਾਂ ਕੇ ਫਜੂਲ ਜਹੀਆਂ ਬਾਤਾਂ
ਪਰ ਪੈਰ਼ ਪੈਰਂ ਕੰਮ ਆਈਆਂ ਦਾਦੀ ਨਾਨੀ ਦੀਆਂ ਗੱਲਾਂ
ਤੇਰੇ ਦਿੱਤੇ ਫ਼ੱਟ ਗਏ ਜਾਂਦੇ ਦਾਗ਼ ਛੱਡ ਗਏ
ਨੀ ਵਾਹ ਵਾਹ ਤੇਰੀ ਓ ਨਿਸ਼ਾਨੀ ਦੀ ਨਿਸ਼ਾਨੀ ਦੀਆਂ ਗੱਲਾਂ
ਤੁਰ ਗਏ ਓ ਤਾਂ ਸਾਨੂੰ ਕਿਉਂ ਯਾਦ ਆਉਂਦੇ ਹੋ
ਆਓ ਯਾਦ ਨਾ ਤਾਂ ਬਹੁਤ ਹੀ ਮਹਿਰਬਾਨੀ ਦੀਆਂ ਗੱਲਾਂ
ਭੋਲੇਪਣਂ ਦੇ ਤੂੰ ਕਿੱਸੇ ਅਖ਼ਬਾਰਾਂ ਚ ਛਪਾਵੇਂ
ਲੋਕੀ ਕਰਦੇ ਨੇ ਤੇਰੀ ਬੇਈਮਾਨੀ ਦੀਆਂ ਗੱਲਾਂ
"ਦੇਬੀ" ਹੋਰੀ ਕਿਤੇ ਕਿਤੇ ਛੇੜ ਲੈਣਂ ਹਾਲੇ ਵੀ
ਨੀ ਤੇਰੀ ਧੌਣਂ ਉੱਤੇ ਮਿੱਤਰਾਂ ਦੀ ਗਾਨੀ ਦੀਆਂ ਗੱਲਾਂ |
 

Jaswinder Singh Baidwan

Akhran da mureed
Staff member
ਤੂੰ ਮਿਲ ਗਈ ਹੋਰ ਕੀ ਮੰਗਣਾਂ ਏ
ਤੂੰ ਕਿਸੇ ਕਬੂਲ ਦੁਆ ਵਰਗੀ
ਤੂੰ ਅਮਰਿਤ ਵੇਲੇ ਦੇ ਬੋਲ ਜਹੀ
ਤੀਰਥ਼ ਨੂੰ ਜਾਂਦੇ ਰਾਹ ਵਰਗੀ
ਤੂੰ ਦੇਬੀ ਦੀ ਕਮਜ਼ੋਰੀ ਏਂ
ਤੂੰ "ਦੇਬੀ" ਦੀ ਮਜਬੂਰੀ ਏਂ
ਤੇਰੇ ਬਿਨ਼ਾ ਗੁਜਾਰਾ ਨਹੀਂ ਹੋਣਾਂ
ਤੂੰ ਆਉਂਦੇ ਜਾਂਦੇ ਸਾਹ ਵਰਗੀ |
 

Jaswinder Singh Baidwan

Akhran da mureed
Staff member
ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ,
ਜੇ ਮੈਂ ਕਰਾਂ ਨਾ ਗੁਨਾਹ, ਕੀਹਨੂੰ ਦੇਵੇਂ ਤੂੰ ਸਜਾਵਾਂ,
ਇਸ ਗੱਲ ਦੀ ਤਮੀਜ਼ ਤੇ ਤੌਫ਼ੀਕ ਰੱਬ ਦੇਵੇ,
ਕਦੇ ਕੰਮ ਤੋਂ ਬਗੈਰ ਵੀ ਮਿਲਨ ਤੈਨੂੰ ਆਵਾਂ,
ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ,
ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਹਾਂ,
ਤੂੰ ਹੀ ਦਿੱਤੀ ਮਸ਼ਹੂਰੀ, ਤੂੰ ਓਕਾਤ ਵਿੱਚ ਰੱਖੀਂ,
ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ,
ਨਾਮ ਸ਼ਾਇਰਾ 'ਚ ਆਵੇ ਕਿਥੇ debi ਦੀ ਓਕਾਤ,
ਗੱਲਾਂ ਤੇਰੀਆ 'ਚੋ ਗੱਲ ਲੈ ਕੇ ਸ਼ੇਅਰ ਆਖੀ ਜਾਵਾ...
 

Jaswinder Singh Baidwan

Akhran da mureed
Staff member
ਗੱਲ ਕਰਨੀ ਨਾ ਉਹਦੇ ਨਾਲ ਆਵੇ,
ਨੇੜੇ ਜਾ ਕੇ ਆਵੇ ਤਾਂ ਖੰਘ ਆਵੇ,
ਸਾਡੇ ਵਾਗ ਹੀ ਕੇਸ ਖਰਾਬ ਉਹਦਾ,
ਜਾ ਗੁੱਸਾ ਆਵੇ ਤੇ ਜਾ ਸੰਗ ਆਵੇ,
"ਦੇਬੀ" ਆਲਸੀ ਬੈਠਾ ਉਡੀਕ ਦਾ ਏ,
ਸਾਰਾ ਫ਼ਾਸਲਾ ਆਪੇ ਹੀ ਲੰਘ ਆਵੇ,
ਵੈਸੇ ਨਜ਼ਰਾ ਦੇ ਤੀਰ ਤਾ ਆਉਣ ਲੱਗ ਪਏ ਨੇ,
ਨਾਲੇ ਕੋਠੇ ਤੇ ਉਹਦੀ ਪੰਤਗ ਆਵੇ........
 

Jaswinder Singh Baidwan

Akhran da mureed
Staff member
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।।।।।।।
 

Jaswinder Singh Baidwan

Akhran da mureed
Staff member
ਕੁਝ ਸਵਾਲ
ਲੋਕ ਐਸੇ ਕਿਉਂ ਮਿਲਦੇ ਨੇ ਜਿਹਨਾ ਦਾ ਹਿਸਾਬ ਨਹੀ ਆਉਂਦਾ ?
ਸਵਾਲ ਐਸੇ ਕਿਉਂ ਮਿਲਦੇ ਨੇ ਜਿਹਨਾ ਦਾ ਜਵਾਬ ਨਹੀ ਆਉਂਦਾ ?
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ .........

ਖਿਆਲ ਕਈ ਐਸੇ ਹੁੰਦੇ ਨੇ ਜਿਹਨਾ ਨੂੰ ਸ਼ਬਦ ਨਹੀ ਮਿਲਦੇ
ਰਿਸ਼ਤੇ ਕਈ ਐਸੇ ਹੁੰਦੇ ਨੇ ਜਿਹਨਾ ਨੂੰ ਨਾਮ ਨਹੀ ਮਿਲਦਾ
ਜਾਮ ਕਈ ਐਸੇ ਹੁੰਦੇ ਨੇ ਜਿਹਨਾ ਨੂੰ ਹੋਂਠ ਨਹੀ ਮਿਲਦੇ
ਹੋਂਠ ਕਈ ਐਸੇ ਹੁੰਦੇ ਨੇ ਜਿਹਨਾ ਨੂੰ ਜਾਮ ਨਹੀ ਮਿਲਦਾ

ਜਿਹਦੀ ਅਵਾਜ ਨੂੰ ਤਰਸਾਂ ਉਹ ਸਦਾ ਕਿਉਂ ਨਹੀ ਦਿੰਦਾ ?
ਮੈਂ ਮੁਜਰਿਮ ਸਾਬਿਤ ਹੋ ਚੁੱਕਿਆਂ ਫਿਰ ਸਜਾ ਕਿਉਂ ਨਹੀ ਦਿੰਦਾ ?

ਜੋ ਮੇਰੇ ਦਿਲ ਦੇ ਅੰਦਰ ਹੈ ਜੁਬਾਨ ਤੇ ਕਿਉਂ ਨਹੀ ਆਉਂਦਾ ?
ਤੇਰੇ ਨੌਕਰਈ ਹਾਸੇ ਦੇ ਅਰਥ ਕਿਉਂ ਸਮਝ ਨਹੀ ਪਾਉਂਦਾ ?
ਜੇ ਮੈਂ ਦੁਆਵਾਂ ਵਿੱਚ ਤੇਰੇ ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀ ?
ਅਗਰ ਮੈਂ ਰਾਹਵਾਂ ਵਿੱਚ ਤੇਰੇ ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀ ?
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....

ਜਿਹਨਾਂ ਦੇ ਸਿਰਫ ਪੁੱਤ ਨੇ ਗੱਲਾਂ ਕਿਉਂ ਕਰਾਰੀਆਂ ਆਖਣ ?
ਜਿਹਨਾਂ ਦੇ ਸਿਰਫ ਧੀਆਂ ਉਹਨਾ ਨੂੰ ਵਿਚਾਰੀਆਂ ਆਖਣ
ਨਿੱਕੀ ਜਹੀ ਫਜੂਲ ਗੱਲ ਨੂੰ ਦਿਲ ਚੋਂ ਨਹੀ ਕੱਢਦੀ
ਔਰਤ ਔਰਤ ਦੇ ਨਾਲ ਵੈਰ ਕਰਨਾ ਕਿਉਂ ਨਹੀ ਛੱਡਦੀ ?
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....

ਕਿਸੇ ਦੀ ਕਾਮਯਾਬੀ ਤੇ ਕਿਸੇ ਨੂੰ ਸਾੜਾ ਕਿਉਂ ਹੁੰਦਾ ?
ਜੋ ਮੂੰਹ ਤੇ ਚੰਗਾ ਹੁੰਦਾ ਏ ਉਹ ਪਿੱਠ ਤੇ ਮਾੜਾ ਕਿਉਂ ਹੁੰਦਾ ?
ਜੋ ਪਹਿਲਾਂ ਫੁੱਲ ਦਿਸਦੇ ਨੇ ਉਹ ਛੇਤੀ ਖਾਰ ਕਿਉਂ ਬਣਦੇ ?
ਜਿਹਨਾ ਨੇ ਦੁਸ਼ਮਣ ਬਣਨਾ ਏ ਉਹ ਪਹਿਲਾਂ ਯਾਰ ਕਿਉਂ ਬਣਦੇ ?
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....

ਪੈਸੇ ਵਾਲਿਆਂ ਵਿੱਚੋਂ ਹੰਕਾਰ ਨਿੱਕਲਦਾ ਈ ਨਹੀ
ਗਰੀਬਾ ਦੇ ਦਿਲਾਂ ਵਿੱਚੋਂ ਪਿਆਰ ਨਿੱਕਲਦਾ ਈ ਨਹੀ
ਮੁੱਦਤ ਨਾਲ ਰਹਿਕੇ ਵੀ ਆਦਤ ਕਿਉਂ ਨਹੀ ਮਿਲਦੀ
"ਦੇਬੀ" ਉਮਰ ਲੰਘ ਜਾਂਦੀ ਮੁਹੱਬਤ ਕਿਉਂ ਨਹੀ ਮਿਲਦੀ ?
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....
ਜੋ ਪਰੇਸ਼ਾਨ ਕਰਦੇ ਨੇ ..ਜੋ ਪਰੇਸ਼ਾਨ ਕਰਦੇ ਨੇ .....
 

Jaswinder Singh Baidwan

Akhran da mureed
Staff member
ਜੰਮਨ ਭੂਮੀ ਨੂੰ ਛੱਡ ਕੇ ਆੳਣਾ ਸੌਖਾ ਨਹੀਂ ਹੁੰਦਾ,
ੳਪਰੀ ਧਰਤੀ ਤੇ ਚਿੱਤ ਲਾਉਣਾ ਸੌਖਾ ਨਹੀਂ ਹੁੰਦਾ,
ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾ ਦੇ,
ਟੁਕੜਿਆ ਵਿੱਚ ਵੱਖ ਹੌ ਕੇ ਜਿਉਣਾ ਸੌਖਾ ਨਹੀਂ ਹੁੰਦਾ,
ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਹੈ ਬੰਦੇ ਨੂੰ,
ਬਈ ਸੱਜਣਾ ਕੌਲੌ ਉੱਠ ਕੇ ਆਉਣਾ ਸੌਖਾ ਨਹੀਂ ਹੁੰਦਾ,
ਸੌਹਰਤ ਦੇ ਦੀਵੇ ਵਿੱਚ ਖੂਨ ਜਿਗਰ ਦਾ ਪੈਂਦਾ ਹੈ,
ਬਈ ਦੁਨੀਆ ਦੇ ਵਿੱਚ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ
ਇਸ ਨਗਰ ਵਿੱਚ ਦੌਸਤਾ ਤੂੰ ਜਦ ਵੀ ਆਵੇਗਾ,
ਮੌਹ ਵਫਾ ਨੂੰ ਛੱਡ ਕੇ ਹਰ ਚੀਜ਼ ਇਥੇ ਪਾਏਗਾ,
ਸੌਨੇ ਚਾਦੀਂ ਦੇ ਨਗਰ ਇਥੇ ਸਿੱਕੇ ਬੜੇ ਕਮਾਏਗਾ,
ਪਰ ਸੌਚ ਕੇ ਮੈ ਕੰਬਦਾ ਹਾਂ ਤੂੰ ਇਥੇ ਜੌ ਗਵਾਏਗਾ,
welcome ਲਿਖਿਆ ਮਿਲੇਗਾ ਤੈਨੂੰ ਬਹੁਤੇ ਦਰਾਂ ਤੇ,
ਪਰ ਕੱਲੌ-ਕੱਲੇ ਬੂਹੇ ਨੂੰ ਤੂੰ ਬੰਦ ਅੰਦਰੌ ਪਾਏਗਾ,
ਜੇਲ ਵਾਂਗੂ ਚਾਹ ਕੇ ਵੀ ਜਾਂਦਾ ਨੀ ਇੱਥੌ ਨਿਕਲਿਆ,
ਇੱਥੌ ਛੁਟੇਗਾ ਉਦੌਂ ਦੁਨੀਆ ਤੌਂ ਹੀ ਜਦ ਜਾਏਗਾ
 
Top