ਹਾਰਿਆ ਏ ਦਿੱਲ ਅਸੀਂ ਪਹਿਲੀ ਵਾਰੀ ਤੇਰੇ ਤੇ

ਹਾਰਿਆ ਏ ਦਿੱਲ ਅਸੀਂ ਪਹਿਲੀ ਵਾਰੀ ਤੇਰੇ ਤੇ
ਸਦਾ ਵੇ ਭਰੋਸਾ ਰੱਖੀੰ ਸੱਜਣਾ ਤੂੰ ਮੇਰੇ ਤੇ
ਬੋਲ ਪਿਆ ਕਾਗ ਅੱਜ ਸਾਡੇ ਵੀ ਬਨੇਰੇ ਤੇ
ਸਦਾ ਵੇ ਭਰੋਸਾ ਰੱਖੀੰ ਸੱਜਣਾ ਤੂੰ ਮੇਰੇ ਤੇ

ਦਿੰਨ ‘ਚ ਖਿਆਲ ਰਾਤੀਂ ਆਉਂਦੇ ਤੇਰ ਖੁਆਬ ਵੇ
ਨੈਣਾਂ ਦੇ ਸਵਾਲ ਮੈਥੋਂ ਪੁੱਛਦੇ ਜਵਾਬ ਵੇ
ਤੈਨੂੰ ਮੈਂ ਉਡੀਕਾਂ ਬੈਠੀ ਦਿੱਲ ਵਾਲੇ ਵਿਹੜੇ ਤੇ
ਸਦਾ ਵੇ ਭਰੋਸਾ ਰੱਖੀੰ ਸੱਜਣਾ ਤੂੰ ਮੇਰੇ ਤੇ

ਖੁਸ਼ੀਆਂ ਤੇ ਚਾਵਾਂ ਨਾਲ ਬੈਠਾਂ ਤੇਰੇ ਨੇੜੇ ਵੇ
ਮੁੱਕ ਗਏ ਹਨੇਰੇ ਚੰਨਾਂ ਹੋ ਗਏ ਸਵੇਰੇ ਵੇ
ਉੱਡ ਗਈ ਉਦਾਸੀ ਨੂਰ ਰਹਿੰਦਾ ਨਿੱਤ ਚਿਹਰੇ ਤੇ
ਸਦਾ ਵੇ ਭਰੋਸਾ ਰੱਖੀੰ ਸੱਜਣਾ ਤੂੰ ਮੇਰੇ ਤੇ

ਲੱਖਾਂ ਨੇ ਸਲਾਮਾਂ ਪਿਆਰ ਜਿਸ ਨੇ ਬਣਾਇਆ ਏ
ਅਜ਼ਲੋਂ ਪਿਆਸੀਆਂ ਦੋ ਰੂਹਾਂ ਨੂੰ ਮਿਲਾਇਆ ਏ
ਖਿੜ ਪੈਂਦਾ ਫੁੱਲ ਝਾਤ ਪਾਵੇ ਉਹ ਤਾਂ ਜਿਹੜੇ ਤੇ
ਸਦਾ ਵੇ ਭਰੋਸਾ ਰੱਖੀੰ ਸੱਜਣਾ ਤੂੰ ਮੇਰੇ ਤੇ

ਸਾਹਾਂ ਦਾ ਸਵਾਮੀ ਤੂੰ ਤੇ ਮੇਰੀ ਜਿੰਦ ਜਾਨ ਵੇ
ਹੋ ਗਈ ਤੇਰੇ ਨਾਲ ਮੇਰੀ ਜੱਗ ਤੇ ਪਛਾਣ ਵੇ
ਦਿੱਲ ‘ਚ ਲ੍ਕੋਵਾਂ ਮੈਂ ਤਾਂ ਰਹਾਂ ਸਦਾ ਪਹਿਰੇ ਤੇ
ਸਦਾ ਵੇ ਭਰੋਸਾ ਰੱਖੀੰ ਸੱਜਣਾ ਤੂੰ ਮੇਰੇ ਤੇ

ਆਰ.ਬੀ.ਸੋਹਲ
 
Top