ਆਪਣੇ ਖਰਚੇ ਯਾਦ ਨਹੀਂ ਰੱਖਦੇ ਸਾਨੂੰ ਸਾਡੇ ਸੂਟ ਗਿਣਾਉਂਦੇ,
ਸਾਰਾ ਟੱਬਰ ਵਿੱਚ ਦੀ ਕੱਢਦਾ ਜੇ ਕੋਈ ਮੁੰਦੀ ਸੰਗਲੀ ਪਾਉਂਦੇ,
ਸਾਡੇ ਪੇਕਿਆਂ ਤਾਈ ਛੱਟਦੇ, ਆਪਣੇ ਵਾਰੀ ਬੂਥੇ ਵੱਟਦੇ,
ਗਾਲਾਂ ਕੱਢਣ ਕੁਫਰ ਵੀ ਤੋਲਣ ਨਹੀਂ ਜਰਦੇ ਜੇ ਤੀਵੀਆਂ ਬੋਲਣ,
ਜਾਨੋਂ ਪਿਆਰੇ ਜਾਨ ਦੇ ਵੈਰੀ ਅੱਕ ਦੇ ਮੁੱਡੋਂ ਜੰਮੇ ਜ਼ਹਿਰੀ,
ਉੱਡਣੇ ਫਨੀਅਰ ਮੁੱਡ ਤੋਂ ਬੁੱਕਲਾਂ ਵਿੱਚ ਪਾਲੇ,
ਇਹ ਹਸਬੈਂਡ ਇਹ ਪਤੀ ਦੇਵ ਇਹ ਘਰ ਵਾਲੇ,
ਘਰ ਵਿੱਚ ਘੁੱਗੂ ਬਣ ਕੇ ਰਹਿਦੇ ਘਰੋਂ ਬਾਹਰ ਮਨ ਆਈਆਂ ਕਰਦੇ,
ਘਰ ਵਿੱਚ ਵੌਟੀ ਸੋਨੇ ਵਰਗੀ ਫੇਰ ਵੀ ਬਾਹਰ ਟਰਾਈਆਂ ਕਰਦੇ,
ਸਾਰੇ ਦੇ ਸਾਰੇ ਹੀ ਠੱਰਕੀ ਸਦਾ ਵਾਸ਼ਨਾ ਰਹਿੰਦੀ ਭੜਕੀ,
ਵੇਖੀ ਸੜਕ ਤੇ ਜਾਂਦੀ ਲੜਕੀ, ਨੀਅਤ ਵਿਗੜੀ ਅੱਖ ਵੀ ਫੜਕੀ,
ਵੇਖ ਲਏ ਅਸੀਂ ਬੰਦੇ ਲੱਖਾਂ ਜਦ ਤੱਕ ਦਿਸਦਾ ਮਾਰਨ ਅੱਖਾਂ,
ਇਹਨਾਂ ਵਰਗੇ ਮਜ਼ਨੂੰ ਲੱਭਣੇ ਨਹੀਂ ਭਾਲੇ,
ਇਹ ਹਸਬੈਂਡ ਇਹ ਪਤੀ ਦੇਵ ਇਹ ਘਰ ਵਾਲੇ,
ਬੀਵੀਆਂ ਆਪਣੀ ਉਮਰ ਲਕੋਵਣ, ਘਰ ਵਾਲੇ ਤਨੁਖਾਹ ਲਕਾਉਂਦੇ,
ਘਰ ਵਾਲੀ ਤੋਂ ਅੱਖ ਬਚਾ ਕੇ ਬਾਹਰ ਵਾਲੀ ਤੇ ਮਾਲ ਲੁਟਾਉਂਦੇ,
ਦਾਅ ਲੱਗ ਜਾਵੇ ਫੱਟੇ ਚੱਕਦੇ ਇੱਕ ਅੱਧ ਬਾਹਰ ਸਹੇਲੀ ਰੱਖਦੇ,
ਫੜੇ ਜਾਣ ਫੇਰ ਵੀ ਨਾ ਡਰਦੇ ਬਹਿਸ ਵਕੀਲਾਂ ਵਾਗੂੰ ਕਰਦੇ,
ਸੈਕਟਰੀ ਦਾ ਬਰਡੇ ਮਨਾਇਆ, ਸੌ ਤੇਰੀ ਬਸ ਲਚ ਖਵਾਇਆ,
ਮਿਲ ਗਏ ਸੀ ਕੁੱਝ ਮਿੱਤਰ ਪਿਆਰੇ ਤਾਂਈਉਂ ਅੱਜ ਮੈਂ ਲੇਟ ਹਾਂ ਆਇਆ,
ਗੱਲ ਗੱਲ ਉੱਤੇ ਦਿੰਦੇ ਗੋਲੀ ਸੱਚ ਮਨ ਜਾਂਦੀ ਬੀਵੀ ਭੋਲੀ,
ਚੋਰੀ ਦਾ ਗੁੜ ਖਾਣ ਨੂੰ ਰਹਿੰਦੇ ਸਭ ਕਾਹਲੇ,
ਇਹ ਹਸਬੈਂਡ ਇਹ ਪਤੀ ਦੇਵ ਇਹ ਘਰ ਵਾਲੇ,
ਜਿਦਗੀ ਵਾਲੀ ਬਗੀਚੀ **ਦੇਬੀ** ਬਿਨ੍ਹਾਂ ਪਿਆਰ ਤੋਂ ਖਿੜ ਨ੍ਹੀਂ ਸਕਦੀ,
ਗੱਡੀ ਦੇ ਦੋ ਪਹੀਏ ਗੱਡੀ ਇੱਕ ਪਹੀਏ ਨਾਲ ਰਿੜ ਨਹੀਂ ਸਕਦੀ,
ਅਡਰਸਟੈਂਡਿਗ ਬਹੁਤ ਜਰੂਰੀ ਤਾਂ ਹੀ ਪੈ ਸਕਦੀ ਹੈ ਪੂਰੀ ,
ਬੀਵੀ ਹੱਥ ਤਨੁਖਾਹ ਫੜਾਵੇ ਆਪੇ ਅਗਲੀ ਘਰ ਚਲਾਵੇ,
ਨਾ ਨੀਵੀ ਨਾ ਉੱਚੀ ਸਮਝੇ ਨਾ ਹੀ ਪੈਰ ਦੀ ਜੁੱਤੀ ਸਮਝੇ,
ਬੀਵੀ ਇਜ਼ਤ ਕਰਨੀ ਸਿੱਖੇ ਮੀਆਂ ਆਪਣਾ ਫਰਜ਼ ਪਛਾਣੇ,
ਜੇ ਮੀਆਂ ਬੀਵੀ ਵਿੱਚ ਮੁਹੱਬਤ ਤਾਂਹੀ ਸੋਣੇ ਜੰਮਣ ਨਿਆਣੇ,
ਹਿਸੇ ਆਉਂਦਾ ਪਿਆਰ ਹੈ ਮੰਗਦੀ ਔਰਤ ਜੇ ਅਧਿਕਾਰ ਹੈ ਮੰਗਦੀ,
ਖੋਟੇ ਮਚਲੇ ਦੇਣ ਤੋਂ ਕਰਦੇ ਨੇ ਟਾਲੇ,