Mazboori - Debi Makhsoospuri

[JUGRAJ SINGH]

Prime VIP
Staff member



ਰਾਤ ਦੇ ਪਰਦੇ ਵਿੱਚ ਮਜ਼ਬੂਰੀ.. ਪੇਟ ਦੀ ਖਾਤਿਰ ਵਿਕ ਜਾਂਦੀ ਏ..

ਦੌਲਤ ਲੋੜ ਦੇ ਪਿੰਡੇ ਉੱਤੇ.. ਪਤਾ ਆਪਣਾ ਲਿਖ ਜਾਂਦੀ ਏ..

ਗੁੱਸਾ ਆਉਂਦਾ ਘਰ ਦੀ ਕੰਧ ਤੇ.. ਇੱਕ ਦਮ ਕਿੰਨੀ ਛੋਟੀ ਹੋ ਗਈ..
ਕਿ ਧੀ ਕੁਆਰੀ.. ਵਿਹੜੇ ਦੇ ਵਿੱਚ ਫਿਰਦੀ ਯਾਰੋ ਦਿਖ ਜਾਂਦੀ ਏ..

ਜੇ ਮਿਲੇ ਗਰੀਬੀ ਵਿਰਸੇ ਵਿੱਚ ਤਾਂ.. ਆਦਤ ਜਿਹੀ ਹੋ ਜਾਂਦੀ ਇਹਦੀ..
ਦੋ ਵੇਲੇ ਕਿੰਝ ਬਾਲਣਾ ਚੁੱਲਾ.. ਸੋਚ ਹੀ ਇੱਥੇ ਟਿਕ ਜਾਂਦੀ ਏ..

ਕਦੋਂ ਬੋਲਣਾ.. ਕਦ ਚੁੱਪ ਰਹਿਣਾ.. ਕੀ ਮੰਗਣਾ ਤੇ ਕੀ ਨਹੀਂ ਮੰਗਣਾ..
ਗਰੀਬ ਦੀ ਬੇਟੀ ਆਪਣੀ ਮਾਂ ਦਾ.. ਚਿਹਰਾ ਪੜਣਾ ਸਿੱਖ ਜਾਂਦੀ ਏ..

ਛੋਟੇ ਘਰਾਂ 'ਚ ਲੋਕ ਨਹੀਂ ਛੋਟੇ.. ਵੇਖਣ ਵਾਲੀ ਨਜ਼ਰ ਜੇ ਹੋਵੇ..
ਬਹੁਤ ਕੀਮਤੀ ਸ਼ੈਅ ਜੋ ਹੁੰਦੀ.. ਉਹ ਲੀਰਾਂ ਵਿੱਚੋਂ ਦਿਸ ਜਾਂਦੀ ਏ..

ਗੈਰਤਮੰਦ ਗਰੀਬੀ ਔਖੀ ਹੋਕੇ ਵੀ ਤਨ ਪੂਰਾ ਢੱਕਦੀ..
ਪਰ ਬੇਸ਼ਰਮ ਅਮੀਰੀ ਵੇਖੋ.. ਕੱਢਕੇ ਨੰਗੀ ਹਿੱਕ ਜਾਂਦੀ ਏ..

ਇੱਜ਼ਤ ਵੱਟੇ.. ਆਟਾ ਚਾਵਲ.. ਦਾਲ ਖਰੀਦਣ ਵਾਲੇ ਸੋਚਣ..
ਘਰ ਵਿੱਚ ਆਉਂਦੀਆਂ ਕਿੰਨੀਆਂ ਚੀਜ਼ਾਂ.. ਘਰ ਚੋਂ ਕੇਵਲ ਇੱਕ ਜਾਂਦੀ ਏ..

ਕਿਸ ਕੰਮ ਦੇ ਇਹ ਰੰਗ ਤਮਾਸ਼ੇ.. ਕਾਹਦੀ ਰੀਝਾਂ ਕਾਹਦੇ ਸੁਪਨੇ..
"ਦੇਬੀ" ਤੰਗੀਆਂ ਨਾਲ ਲੜਦਿਆਂ.. ਇੱਕ ਦਿਨ ਹਸਤੀ ਮੁਕ ਜਾਂਦੀ ਏ.. !!



 
Top