'ਦੇਬੀ ਮਖਸੂਸਪੁਰੀ' ਦੇ 'ਸ਼ੇਰ' ਪੰਜਾਬੀ ਵਿੱਚ...

'ਦੇਬੀ ਮਖਸੂਸਪੁਰੀ' ਦੇ ਕੁਝ 'ਸ਼ੇਰ' ਪੰਜਾਬੀ ਵਿੱਚ....

ਅੱਖ ਵਿਚ ਪੈ ਜਾਵੇ ਵਾਲ ਤੰਗ ਕਰਦਾ,
ਜਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦਾ,
ਯਾਰ ਮਿਲੇ ਰੂਹ ਦਾ ਕੰਗਾਲ ਤੰਗ ਕਰਦਾ,
ਬੈਂਕ ਦਾ ਵਿਆਜ਼ ਕਈ ਸਾਲ ਤੰਗ ਕਰਦਾ,
ਲਾਲਚ ਤੇ ਗੁੱਸਾ, ਸਾਡ਼ਾ, ਈਰਖਾ ਹਰੇਕ ਜਗਾ੍ ,
ਉ ਪੈ ਗਿਆ ਮੋਹਬੱਤਾਂ ਦਾ ਕਾਲ ਤੰਗ ਕਰਦਾ,
ਜਵਾਨੀ ਵਿਚ ਜੇਨੂੰ ਕਦੇ ਰੱਬ ਨਈਉਂ ਯਾਦ ਆਉਂਦਾ,
ਬੁਡ਼ਾਪੇ ਵਿਚ ਮੌਤ ਦਾ ਖਿਆਲ ਤੰਗ ਕਰਦਾ,
ਮਿਲੇ ਨਾ ਜੇ ਮਾਲ ਬਡ਼ੇ ਚੀਕਦੇ ਟਰੱਕਾਂ ਵਾਲੇ,
ਅਮਲੀ ਦਾ ਮੁੱਕਜਾਵੇ ਮਾਲ ਤੰਗ ਕਰਦਾ,
ਉਏ ਆਸ਼ਕ ਨਲੈਕ ਤੇ ਮਸ਼ੂਕਾਂ ਹੋਸ਼ੀਆਰ ਬਹੁਤ,
ਅੱਖਾਂ ਰਾਹੀਂ ਪਾਉਦਿਆਂ ਸਵਾਲ ਤੰਗ ਕਰਦਾ,
ਘੁੱਟੀ ਚਾਰੇ ਪਾਸਿਉਂ ਰਜਾਈ ਤਾਵੀਂ ਠੰਡ ਲਗੇ,
"ਦੇਬੀ" ਛੜੇ ਬੰਦੇ ਨੂੰ ਸਿਆਲ ਤੰਗ ਕਰਦਾ....


ਉਤਲੀ ਹਵਾ 'ਚੋ ਮੁੜ ਪਿਆ ਧਰਤੀ ਤੇ ਆ ਰਿਹਾ,
ਅੌਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ,
ਓਏ ਚੰਗਾ ਹੋਇਆ ਮੇਰੇ ਬਿਨਾ ਉਹਨਾ ਦਾ ਸਰ ਗਿਆ,
ਮੈ ਉਹਦੀ ਯਾਦ ਤੋ ਪੱਲਾ ਛੁਡਾ ਰਿਹਾ,
ਮਿੱਠੀਆ ਗੱਲਾਂ ਵਿੱਚ ਆਉਣ ਦੀ ਆਦਤ ਹੈ ਚਿਰਾਂ ਦੀ,
ਰੱਜਿਆ ਨਹੀ ਹਾਲੇ ਵੀ ਧੋਖੇ ਹੀ ਮੈ ਖਾ ਰਿਹਾ,
ਮੈ ਕਿੰਨੇ ਜੋਗਾ ਪੁਹੰਚ ਕਿੰਨੀ ਸੋਚ ਦਾ ਕਿਓ ਨਹੀ,
ਲੇਖਾ ਵਿੱਚ ਜੋ ਲਿਖਿਆ ਨਹੀ ਮੈ ਕਾਤੋ ਚਾਹ ਰਿਹਾ,
ਇਹਨਾ 'ਚੋ ਸਾਇਦ ਆਪਣਾ ਕੋਈ ਚੇਹਰਾ ਦੇਖ ਲਏ,
ਲੋਕਾਂ ਦੇ ਗੀਤ ਲਿਖ ਰਿਹਾ ਲੋਕਾਂ ਲਈ ਗਾ ਰਿਹਾ,
ਗੁਸਤਾਖ਼ੀਆ ਵੱਧ ਨੇ ਜਾ ਅਹਿਸਾਨ ਉਹਨਾਂ ਦੇ,
ਗਿਣਤੀ ਨਾ "ਦੇਬੀ" ਹੋ ਸਕੀ ਮੈ ਜ਼ੋਰ ਲਾ ਲਿਆ....


ਮੌਤੋ ਬਚਣ ਦੀ ਕੋਸ਼ਿਸ਼ ਬੰਦਾ ਕਰਦਾ ਰਹਿੰਦਾ ਏ,
ਜਦ ਤੱਕ ਮਰਦਾ ਨਹੀ ਮੌਤ ਤੋ ਡਰਦਾ ਰਹਿੰਦਾ ਏ,
ਯਾਦਾ ਦਾ ਸੱਪ ਕਦੇ ਕਦੇ ਬਸ ਲੜਦਾ ਰਹਿੰਦਾ ਏ,
ਉਜ ਤਾ ਭਾਵੇ ਤੇਰੇ ਬਾਜੋ ਸਰਦਾ ਰਹਿੰਦਾ ਏ,
ਦੇਸ਼ ਦੀ ਸੇਵਾ ਕਰਨ ਦੇ ਨਾਹਰੇ ਲਾਉਣੇ ਵਾਲਿਆ ਨੂੰ,
ਦੇਸ਼ ਦੇ ਨਾਲੋ ਫ਼ਿਕਰ ਜ਼ਿਆਦਾ ਘਰ ਦਾ ਰਹਿੰਦਾ ਏ,
ਅਮਲ ਕਰੇ ਨਾ "ਦੇਬੀ" ਭਾਵੇ ਆਪ ਕਿਸੇ ਗੱਲ ਤੇ,
ਪਰ ਯਾਰਾਂ ਨੂੰ ਜਰੂਰ ਨਸ਼ੀਤਾ ਕਰਦਾ ਰਹਿੰਦਾ ਏ....


ਸਾਡੀ ਗੱਲ 'ਚ ਆਵੇ ਤਾਂ ਗੱਲ ਬਣ ਜੇ,
ਗੱਲ ਿਦਲ ਨੂੰ ਲਾਵੇ ਤਾਂ ਗੱਲ ਬਣ ਜੇ,
ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜੇ,
ਮੂੰਹ ਇਧਰ ਘੁਮਾਵੇ ਤਾਂ ਗੱਲ ਬਣ ਜੇ....

ਲੋਕੀ ਕਿਹੰਦੇ ਮੇਰਾ ਨਾਮ ਬੜਾ ਸੋਹਣਾ,
ਜੇ ਤੂੰ ਬੁਲਾਂ ਤੇ ਿਲਆਵੇ ਤਾਂ ਗੱਲ ਬਣ ਜੇ,
ਉਹ ਠੇਕੇ ਵਾਲੀ ਸ਼ਾਰਾਬ ਹੁਣ ਨਹੀ ਚੜਦੀ,
ਜੇ ਤੂੰ ਨੈਣਾਂ 'ਚੋ ਿਪਆਵੇ ਤਾਂ ਗੱਲ ਬਣ ਜੇ....

ਮਨਾਂ "ਦੇਬੀ" ਨੂੰ ਤੇਰੀ ਗੱਲੀ ਜਾਣਾ,
ਜੇ ਸਾਡੀ ਗੱਲੀ ਚ ਆਵੇ ਤਾਂ ਗੱਲ ਬਣ ਜੇ....


ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ ਏ
 

Pardeep

๑۩۩๑┼●ℛŐŶ
Re: 'ਦੇਬੀ ਮਖਸੂਸਪੁਰੀ' ਦੇ 'ਸ਼ੇਰ' ਪੰਜਾਬੀ ਵਿੱ

nice.... :thnx
Opera/9.50 (J2ME/MIDP; Opera Mini/4.1.11473/574; U; en)
 
Top