Poetry - Debi Makhsoospuri

Jaswinder Singh Baidwan

Akhran da mureed
Staff member
ਚਮਕੀਲੇ ਵਰਗਾ ਲਿਖਣਾ ਔਖਾ


ਗੈਰਤਮੰਦ ਬੰਦੇ ਲਈ ਆਪਣੀ ਨਜ਼ਰ ਚੋਂ ਡਿੱਗ ਕੇ ਵਿਕਣਾ ਔਖਾ
ਦੁਨੀਆ ਵਿੱਚ ਮਸ਼ਹੂਰ ਹੋਣਾ ਫਿਰ ਉਸੇ ਥਾਂ ਤੇ ਟਿੱਕਣਾ ਔਖਾ
ਜਾਨ ਮਾਰਨੀ ਪੈਂਦੀ "ਦੇਬੀ" ਇਲਮ ਕੋਈ ਵੀ ਸਿੱਖਣਾ ਔਖਾ
ਨਬਜ਼ ਸਮਝ ਕੇ ਦੁਨੀਆਂ ਦੀ ਚਮਕੀਲੇ ਵਰਗਾ ਲਿਖਣਾ ਔਖਾ
 

Jaswinder Singh Baidwan

Akhran da mureed
Staff member
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,


ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ,
ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ,
"ਦੇਬੀ" ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ......
 

Jaswinder Singh Baidwan

Akhran da mureed
Staff member
ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗਏ ਸੱਜਣਾ ਦੇ,
ਅਸੀ ਲੋਕਾਂ ਕੋਲੋ ਸੁਣਿਆ ਏ ਖਿਆਲਾਤ ਬਦਲ ਗਏ ਸੱਜਣਾਂ ਦੇ,
ਕੱਲ ਹੋਰ ਕਿਹਾ ਅੱਜ ਹੋਰ ਕਹਿਣ ਬਿਆਨਾਤ ਬਦਲ ਗਏ ਸੱਜਣਾਂ ਦੇ,
ਹੁਣ ਦਿਨੇ ਚੜਉਦੇ ਤਾਰੇ ਨੇ ਦਿਨ ਰਾਤ ਬਦਲ ਗਏ ਸੱਜਣਾਂ ਦੇ,
ਅਸੀ ਆਪਣਿਆ ਤੋ ਹੋਰ ਹੋਏ ਕਈ ਹੌਰ ਤੋ ਆਪਣੇ ਹੋ ਗਏ ਨੇ,
ਹੁਣ "ਦੇਬੀ" ਫੈ਼ਸ਼ਨ ਵਾਗੂ ਹੀ ਅੰਗ ਸਾਕ ਬਦਲ ਗਏ ਸੱਜਣਾ ਦੇ...
 

Jaswinder Singh Baidwan

Akhran da mureed
Staff member
ਜਨਾਬ

ਕੱਚੇ ਪੱਕੇ ਦਾ ਫ਼ਰਕ ਮਹਿਸੂਸ ਹੁੰਦਾ ਜਦੋ ਕਿਤੇ ਝਣਾਂ ਦੀ ਗੱਲ ਤੁਰਦੀ,
ਮੇਰੇ ਸਾਰੇ ਸਵਾਲ ਖ਼ਮੋਸ਼ ਹੋ ਜਾਦੇ ਜਦੋ ਤੇਰੇ ਜਵਾਬ ਦੀ ਗੱਲ ਤੁਰਦੀ,
ਮਨਫ਼ੀ ਹੋਈ ਤੂੰ ਕਰਨਾ ਜਮਾਂ ਪੈਦਾ ਜਦੋ ਕੁਲ ਹਿਸਾਬ ਦੀ ਗੱਲ ਤੁਰਦੀ,
"ਦੇਬੀ ਜ਼ਿਕਰ ਸ਼ਾਰਾਬ ਦਾ ਨਹੀ ਕਰਦਾ ਜਦੋ ਕਿਤੇ ਜਨਾਬ ਦੀ ਗੱਲ ਤੁਰਦੀ....
 

Jaswinder Singh Baidwan

Akhran da mureed
Staff member
ਰਜਿਸਟਰੀ

ਦਿਲ ਕੀਤਾ ਰਜਿਸਟਰੀ ਤੇਰੇ ਨਾਵੇ ਤੇ ਵਿੱਚ ਜਾਨ ਚੰਨਾ ਲਿਖਾਈ ਹੋਈ ਆ,
ਸੂਰਤ ਚੰਨ ਵਰਗੀ ਸਣੇ ਨਖ਼ਰਿਆ ਦੇ ਸਾਰੀ ਉਮਰ ਲਈ ਗਹਿਣੇ ਪਾਈ ਹੋਈ ਆ,
ਹੱਥ ਹਾਕਮਾਂ ਦੇ ਮੰਨਜ਼ੂਰ ਕਰਨੀ ਗਰਜ਼ਾ ਵਾਲਿਆ ਅਰਜ਼ ਪਾਈ ਹੋਈ ਆ,
"ਦੇਬੀ" ਚੰਦਰਿਆ ਤੂੰ ਨਾ ਭੂਲ ਜਾਵੀ ਤੇਰੇ ਪਿਛੇ ਏ ਦੁਨਿਆ ਭੁਲਾਈ ਹੋਈ ਆ....
 

Jaswinder Singh Baidwan

Akhran da mureed
Staff member
ਗੱਲ ਕਰਨੀ


ਗੱਲ ਕਰਨੀ ਨਾ ਉਹਦੇ ਨਾਲ ਆਵੇ,
ਨੇੜੇ ਜਾ ਕੇ ਆਵੇ ਤਾਂ ਖੰਘ ਆਵੇ,
ਸਾਡੇ ਵਾਗ ਹੀ ਕੇਸ ਖਰਾਬ ਉਹਦਾ,
ਜਾ ਗੁੱਸਾ ਆਵੇ ਤੇ ਜਾ ਸੰਗ ਆਵੇ,
"ਦੇਬੀ" ਆਲਸੀ ਬੈਠਾ ਉਡੀਕ ਦਾ ਏ,
ਸਾਰਾ ਫ਼ਾਸਲਾ ਆਪੇ ਹੀ ਲੰਘ ਆਵੇ,
ਵੈਸੇ ਨਜ਼ਰਾ ਦੇ ਤੀਰ ਤਾ ਆਉਣ ਲੱਗ ਪਏ ਨੇ,
ਨਾਲੇ ਕੋਠੇ ਤੇ ਉਹਦੀ ਪੰਤਗ ਆਵੇ....
 

Jaswinder Singh Baidwan

Akhran da mureed
Staff member
ਫੂਕ ਮਾਰ ਗਏ ਚਾਲੀ ਓਂਸ ਦੀ ਨੂੰ ਯਾਰ ਹੋਣਾ ਦੀ ਢਿੰਮਰੀ ਟੈਟ ਹੋ ਗਈ,
ਫੋਰਮੈਨ ਨੂੰ ਦਸ ਤਾਂ ਕਿਸੇ ਭੜੂਏ ਪੰਗਾ ਪੈ ਗਿਆ ਦਿਸ ਐਂਡ ਦੈਟ ਹੋ ਗਈ,
ਸਾਡੀ ਮਸ਼ੂਕ ਦਾ ਇੰਡੀਆ ਵਿਆਹ ਹੋਣਾ ਕੱਲ ਕਹਿੰਦੇ ਆ ਉਹਦੀ ਫਲੈਟ ਹੋ ਗਈ,
ਸਾਡਾ ਡੌਗੀ ਸਵੇਰ ਦਾ ਸਿਕ ਹੋਇਆ ਖ਼ਬਰੇ ਕਿੱਥੇ ਹੈ ਸੁਹਰੇ ਦੀ ਕੈਂਟ ਖੋ ਗਈ,
ਲੈਦੀ ਜੂ.ਆਈ.ਸੀ ਖਾਦੀ ਘਰੇ ਬੈਠੀ ਵਾਈਫ ਅੱਗੇ ਨਾਲੋ ਕਿੰਨੀ ਫੈ਼ਟ ਹੋ ਗਈ,
ਚਲਓਦਾ ਟੈਕਸੀ ਕਵਿਤਾ ਲਿਖੇ "ਦੇਬੀ" ਖੜੇ ਖੜੇ ਨੂੰ ਰੈਂਡ ਲਾਈਟ ਹੋ ਗਈ.
 

Jaswinder Singh Baidwan

Akhran da mureed
Staff member
ਕੱਖ ਸਮਝ ਨਾ ਆਵੇ ਪਰ ਦਿੱਖਾਵੇ ਲਈ ਸੀਡੀ ਉੱਤੇ ਇੰਗਲਿਸ਼ ਗਾਣੇ ਲਾਉਦਾ ਏ,
ਨੰਗ ਦਿਖਾਲਾਣ ਵਿੱਚ ਕਹਿੰਦੇ ਹਰਜ਼ ਹੈ ਕੀ ਪੈਸੇ ਦੇਖੋ ਕਹਿੜਾ ਵੱਧ ਕਮਉਦਾ ਏ,
"ਦੇਬੀ" ਆਸ਼ਕ ਥੋੜੇ ਸੁਥਰੇ ਗੀਤਾਂ ਦੇ ਕਿਹੜਾ ਵੇਖੇ ਕੌਣ ਸੁਰੀਲਾ ਗਾਉਦਾ ਏ,
ਲੋਕੀ ਵੱਡਾ ਸਿੰਗਰ ਕਹਿੰਦੇ ਉਸੇ ਨੂੰ ਟੀ.ਵੀ ਉਤੇ ਰੋਜ਼ ਹੀ ਜਿਹੜਾ ਆਉਦਾ ਏ....
 

Jaswinder Singh Baidwan

Akhran da mureed
Staff member
ਜਾ ਬੇਕਦਰਾ

ਹਰ ਰੀਝ ਮੈਂ ਹਥੀ ਜਾਲੀ ਵੇ
ਪਈ ਕੇਹੜੇ ਮੁਲ ਦਿਵਾਲੀ ਵੇ
ਉਜੜ ਜੇਹੀ ਹੋਗੀ ਮਰਿਯਾ ਜੇਹੀ
ਤੇਰੇ ਤੇ ਮਰਨੇ ਵਾਲੀ ਵੇ
ਜੇਓਂਦੇ ਵਾਸਦੇਯਾ ਦਾ ਕੂੰਡਾ ਖੜਕਾਅ ਕੇ ਵੇਖ ਲਿਆ |
ਜਾ ਬੇਕਦਰਾ ਤੈਨੂ ਯਾਰ ਬਣਾਅ ਕੇ ਵੇਖ ਲਿਆ |
 

Jaswinder Singh Baidwan

Akhran da mureed
Staff member
ਅਸੀ ਮੰਨਦੇ ਹਾ ਅਸੀ ਨੀਵੇਂ ਹਾਂ, ਥੋਡੇ ਰਹਿਣ ਮੁਲਾਹਜੇ ਉਚਿਆ ਨਾਲ,
ਅਸੀ ਸਾਫ ਨਹੀ ਦਿਲ ਅੰਦਰੋ ਵੀ, ਤੁਸੀ ਰੱਖਦੇ ਹੋਂ ਸਦਾ ਸੁੱਚਿਆ ਨਾਲ,
ਅਸੀ ਭੋਲੇ ਹਾਂ ਬੱਚਿਆ ਵਾਗੂੰ, ਸਾਨੂੰ ਉਲਟ ਫੇਰ ਜਿਹੇ ਆਉਦੇਂ ਨਾ,
debi ਐਹੋ ਹੀ ਕਮਜੋਰੀ ਹੈ, ਅਸੀ ਕਿਸੇ ਦੇ ਮਨ ਨੂੰ ਭਾਉਦੇਂ ਨਾ...
 

Jaswinder Singh Baidwan

Akhran da mureed
Staff member
ਦੇਬੀ' ਦੇ ਜੋ ਸ਼ੇਅਰ ਚੁਰਾ ਕੇ ਗੀਤ ਬਣਾਉਦੇ ਨੇ,
ਉਹਨਾਂ ਨੂੰ ਵੀ ਲੋਕੀ ਕਹੀ ਲਿਖਾਰੀ ਜਾਂਦੇਂ ਨੇ,
ਮੁਲਾਕਾਤ ਖੁਦ ਨਾਲ ਮੈਂ ਆਪੇ ਕਰ ਜਾਵਾਂਗਾ,
ਸਾਰੀਆਂ ਗੱਲਾਂ ਗੀਤ ਦੇ ਵਿੱਚ ਭਰ ਜਾਵਾਂਗਾ,
ਖੁਸ਼ੀਆਂ ਤੁਹਾਡੇ ਲਈ ਇਕੱਠੀਆਂ ਕਰਦਾ ਰਹਾਂਗਾ,
ਆਪ ਗਮਾਂ ਦੇ ਨਾਲ ਗੁਜਾਰਾ ਕਰ ਲਵਾਂਗਾ,
ਓ ਹਿੱਸੇ ਅਉਂਦੀ ਜਿੰਦਗੀ ਜੀਅ ਲੈਣ ਦਿਓ 'ਦੇਬੀ' ਨੂੰ,
ਓ ਹਿੱਸੇ ਅਉਂਦੀ ਮੋਤ ਨੂੰ ਲੈ ਕੇ ਮਰ ਜਾਵਾਂਗਾ...
 

Jaswinder Singh Baidwan

Akhran da mureed
Staff member
ਜੱਗ ਤੇ ਹਾਰਾ

ਬੰਦਾ ਓਦੋ ਹਾਰਦਾ ਜਦੋ ਹੋਣੀ ਆਉਂਦੀ ,
ਵੇਹਲਾ ਅੰਦਰ ਬੇਠਆ ਨੂ ਮੰਗਣ ਲੋਉਂਦੀ,
ਰੋਟੀ ਖਾਤਰ ਨਚਣਾ ਪਵੇ ਵਿਚ ਬਾਜ਼ਾਰਾ |
ਲੋਕੋ ਏਹਦੇ ਵਰਗੀਆ ਨਾ ਜੱਗ ਤੇ ਹਾਰਾ |
 

Jaswinder Singh Baidwan

Akhran da mureed
Staff member
ਦਿਲ ਵਾਲਾ ਦੁੱਖੜਾ ਲੁਕੋਣ ਦਾ ਸਵਾਦ ਬੜਾ
ਹੰਝੂਆਂ ਦੇ ਨਾਲ ਅੱਖਾਂ ਧੋਣ ਦਾ ਸਵਾਦ ਬੜਾ
"ਦੇਬੀ" ਜਿਹੜਾ ਬਹੁਤਾ ਨੇੜੇ ਉਹੀ ਬਹੁਤਾ ਦੁੱਖ ਦੇਵੇ
ਆਪਣੇ ਤੋਂ ਚੋਟ ਖਾ ਕੇ ਰੋਣ ਦਾ ਸਵਾਦ ਬੜਾ |
 

Jaswinder Singh Baidwan

Akhran da mureed
Staff member
ਤੇਰੀਆਂ ਰੇਸ਼ਮੀ ਜੁਲਫਾਂ ਦੀ, ਹੋਰਾਂ ਦੇ ਮੁੱਖ ਤੇ ਛਾਂ ਹੋ ਗਈ
ਕਦੇ ਰੋਣਕ ਜਿਥੇ ਵਸਦੀ ਸੀ, ਅੱਜ ਉਜ਼ੱੜ ਗਿਆਂ ਦੀ ਥਾਂ ਹੋ ਗਈ....

ਮੇਂ ਚਾਹੇ ਜਿਹਦਾ ਯਾਰ ਬਣਾ, ਜਿਸ ਨਾਲ ਮੇਂ ਚਾਹੇ ਰੁੱਸ ਜਾਵਾਂ...
ਤੂੰ ਨਜਰੋਂ ਸੁਟਿਆ ਤੇਨੂ ਕੀ, ਜੇ ਦੁਨਿਆ ਵਿੱਚੋਂ ਉੱਠ ਜਾਵਾਂ...
ਹੁਣ ਤੇਨੂ ਮੇਰਾ ਫਿਕਰ ਕਿਓਂ, ਜਾ ਰਿਸ਼ਤੇ ਤੋੜ ਪਰਾਂ ਹੋ ਗਈ...
ਤੇਰੀਆਂ ਰੇਸ਼ਮੀ ਜੁਲਫਾਂ ਦੀ, ਹੋਰਾਂ ਦੇ ਮੁੱਖ ਤੇ ਛਾਂ ਹੋ ਗਈ
ਕਦੇ ਰੋਣਕ ਜਿਥੇ ਵਸਦੀ ਸੀ, ਅੱਜ ਉਜ਼ੱੜ ਗਿਆਂ ਦੀ ਥਾਂ ਹੋ ਗਈ....

ਕਿਓਂ ਬਣਿਆਂ ਕਾਹਤੋਂ ਤਿੜਕ ਗਿਆ, ਇਹ ਕੇਹੜੇ ਢੰਗ ਦਾ ਸਾਕ ਕੂੜੇ...
ਮੇਰੇ ਵਿਚ ਖਾਮੀਂ ਕੇਹੜੀ ਸੀ, ਤੂ ਅਪਣੇ ਮੂਹੋਂ ਆਖ ਕੂੜੇ...
"ਦੇਬੀ" ਨੂੰ ਯਾਰ ਜੇ ਪੁਛੱਣ ਗੇ, ਕਿੱਹ ਦਉਗਾ ਵਖਰੀ ਤਾਂ ਹੋ ਗਈ....
ਤੇਰੀਆਂ ਰੇਸ਼ਮੀ ਜੁਲਫਾਂ ਦੀ, ਹੋਰਾਂ ਦੇ ਮੁੱਖ ਤੇ ਛਾਂ ਹੋ ਗਈ
ਕਦੇ ਰੋਣਕ ਜਿਥੇ ਵਸਦੀ ਸੀ, ਅੱਜ ਉਜ਼ੱੜ ਗਿਆਂ ਦੀ ਥਾਂ ਹੋ ਗਈ....
 

Jaswinder Singh Baidwan

Akhran da mureed
Staff member
ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ,
ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ।
ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ,
ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ।
ਜਿਹਦਾ ਜਿਸ ਤਰਾਂ ਦਾ ਹੈ, ਮੁਕਾਮ ਲਿਖ ਦੇਣਾ,
ਉਹਨੂੰ ਸਫਲ ਲਿਖ ਦੇਣਾ,ਮੈਨੂੰ ਨਾਕਾਮ ਲਿਖ ਦੇਣਾ।
ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
ਵਕਤ ਨਾਲ਼ ਬਦਲਿਆਂ ਦੇ ਵਿੱਚ, ਉਹਦਾ ਜਿਕਰ ਕਰ ਦੇਣਾ,
ਵਕਤ ਦੇ ਮਾਰਿਆਂ ਦੇ ਵਿੱਚ, ਅਸਾਂ ਦਾ ਨਾਮ ਲਿਖ ਦੇਣਾ।
ਇਸ਼ਕ ਤੋਂ ਤੌਬਾ ਕਰਕੇ ਪੁੱਛਣਾ, ਕਿੰਝ ਲੱਗਿਆ ਉਹਨੂੰ,
ਇਸ਼ਕ ਵਿੱਚ ਉੱਜੜਿਆਂ ਦਾ, ਹੋਇਆ ਕੀ ਅੰਜਾਮ ਲਿਖ ਦੇਣਾ।
ਉਹਦੀ ਤਸਵੀਰ ਵਾਹ, ਸਿਰਲੇਖ ਲਿਖਣਾਂ ਸੁਬਹਾ ਜਿੰਦਗੀ ਦੀ,
ਮੇਰੀ ਜਿੰਦਗੀ ਦੀ ਹੋ ਗਈ ਏ, ਸ਼ਾਮ ਲਿਖ ਦੇਣਾ।
ਜਿਉਂਦੇ ਨੂੰ ਰੁਵਾਇਆ, ਮੋਏ ਨੂੰ ਸਤਾਉਣ ਆਵੇ ਨਾਂ,
ਮੇਰੀ ਕਬਰ ਤੇ ,"ਦੇਬੀ ਕਰਦਾ ਆਰਾਮ" ਲਿਖ ਦੇਣਾ।
 

Jaswinder Singh Baidwan

Akhran da mureed
Staff member
ਕੋਈ ਖਤ ਕਿਸੇ ਦਾ ਪੜਦਾ ਹੈ ਤਾਂ ਤੇਰਾ ਚੇਤਾ ਆਉਂਦਾ ਏ
ਕੋਈ ਕਿਸੇ ਨਾ ਰੁਸਦਾ ਲੜਦਾ ਹੈ ਤਾਂ ਤੇਰਾ ਚੇਤਾ ਆਉਂਦਾ ਏ
ਕੋਈ ਦੋਸ਼ ਕਿਸੇ ਸਿਰ ਮੜਦਾ ਹੈ ਤਾਂ ਤੇਰਾ ਚੇਤਾ ਆਉਂਦਾ ਏ
ਕੋਈ ਅਚਨਚੇਤ ਆ ਖੜਦਾ ਹੈ ਤਾਂ ਤੇਰਾ ਚੇਤਾ ਆਉਂਦਾ ਏ
"ਦੇਬੀ" ਨਾਲ ਤੇਰੇ ਰਿਸ਼ਤੇ ਦਾ ਬਸ ਪਤਾ ਥੋੜਿਆਂ ਲੋਕਾਂ ਨੂੰ
ਜਿਨੂੰ ਪਤਾ ਜ਼ਿਕਰ ਜਦ ਕਰਦਾ ਹੈ ਤਾਂ ਤੇਰਾ ਚੇਤਾ ਆਉਂਦਾ ਏ.....
 

Jaswinder Singh Baidwan

Akhran da mureed
Staff member
ਪਾ ਨੀਵੀਆਂ ਕੋਲੋਂ ਲੰਘ ਜਾਣਾ. ਨੀ ਮੈਂ ਅੱਖ ਤੇਰੇ ਵੱਲ ਨਹੀਂ ਤੱਕਣੀ
ਆਪਣੇ ਵਿੱਚ ਵਾਹੀ ਲੀਕ ਜੋ ਤੂੰ, ਮੈਂ ਉਹ ਵੀ ਭੁੱਲ ਕੇ ਨਹੀਂ ਟੱਪਣੀ
ਯਾਰੀ ਦਾ ਲੇਖਾ ਜੋਖਾ ਤੂੰ ਜਦ ਮਰਜ਼ੀ ਕਰ ਲਈਂ ਅੜੀਏ ਨੀਂ,
ਗਮ ਰੱਖ ਲਏ ਤੇਰੇ "ਦੇਬੀ" ਨੇ ਤੇਰੀ ਹੋਰ ਕੋਈ ਚੀਜ ਨਹੀ ਰੱਖਣੀ
 

Jaswinder Singh Baidwan

Akhran da mureed
Staff member
ਇੱਕ ਦੀਦ ਤੋ ਬਗੈਰ ਹੌਰ ਕੰਮ ਕੋਈ ਨਾ,
ਸੋਹਣੇ ਹੌਰ ਬੜੇ ਅਸਾਂ ਨੂੰ ਪਸੰਦ ਕੋਈ ਨਾ,
ਰੋਟੀ ਪਾਣੀ ਕਿਸੇ ਡੰਗ ਮਿਲੇ ਨਾ ਮਿਲੇ,
ਉਹਨੂੰ ਦੇਖੇ ਬਿਨਾ ਲੰਘੇ ਸਾਡਾ ਪਲ ਕੋਈ ਨਾ,
ਜੀ ਕੀਤਾ ਰੁੱਸ ਗਏ ਜੀ ਕੀਤਾ ਬੋਲ ਪਏ,
ਇਹ ਤਾਂ ਦੋਸਤੀ ਨਿਭਓਣ ਵਾਲਾ ਢੰਗ ਕੋਈ ਨਾ,
ਕਿੰਨੇ ਚੇਹਰੇ ਕਿੰਨੇ ਨਾਮ ਯਾਦਾ ਵਿੱਚ ਉਕਰੇ,
ਸੱਚ ਪੁਛੋ ਹੁਣ ਕਿਸੇ ਨਾਲ ਸਬੰਧ ਕੋਈ ਨਾ,
ਦਿਲ ਤੋੜਣੇ ਵਾਲੇ ਤੇ ਜੇ ਕੋਈ ਕੇਸ ਹੋ ਸਕੇ,
ਹਾਲੇ ਤੱਕ "ਦੇਬੀ" ਐਸਾ ਪਰਬੰਧ ਕੋਈ ਨਾ.........
 

Jaswinder Singh Baidwan

Akhran da mureed
Staff member
ਦਿਲ ਜਾਨ ਵੀ ਅਸੀਂ ਉਹਨਾ ਦੇ ਨਾਂ ਕਰਵਾਕੇ ਵੇਖ ਲਿਆ |
ਗੁੱਸਾ ਮਿਟਿਆ ਨਾਂ ਬੇਦਰਦਾਂ ਦਾ ਅਸੀਂ ਖੁਦ ਨੂੰ ਮਿਟਾ ਕੇ ਵੇਖ ਲਿਆ |
ਖੌਰੇ ਸੌਂਹ ਖਾਧੀ ਨਾਂ ਮੰਨਣੇ ਦੀ, ਅਸੀਂ ਬੜਾ ਮਨਾਕੇ ਵੇਖ ਲਿਆ |
ਖੌਰੇ ਦੁਖਦੀ ਜੀਭ ਤੇ ਬੋਲਦੇ ਈ ਨਹੀਂ, ਸੌ ਵਾਰ ਬੁਲਾ ਕੇ ਵੇਖ ਲਿਆ |
ਥੋਨੂੰ ਹੇਡ ਹੈ ਨਵੇਂ ਮੁਲਾਹਜੇ ਦਾ, 'ਤੇ ਅਸੀਂ ਰੱਜੇ ਉਹਨਾ ਦੀ ਯਾਰੀ ਤੋਂ,
ਤੁਸੀ ਸੌਂਕ ਨਾਲ ਅਜਮਾ ਦੇਖੋ, "ਦੇਬੀ" ਨੇ ਅਜਮਾ ਕੇ ਵੇਖ ਲਿਆ....
 

Jaswinder Singh Baidwan

Akhran da mureed
Staff member
ਹੁਸਨ ਵਾਲਿਆਂ ਦੀ ਨਾ ਸੂਰਤ ਤੇ ਜਾਣਾ, ਕਿਉਂਕਿ ਇਹਨਾ ਕਈ ਦਿਲਾਂ ਵਾਲੇ ਮਾਰੇ ਹੋਏ ਨੇ |
ਭੋਲੇ ਮਸੂਮ ਤੇ ਖੁਬਸੂਰਤ ਚੇਹਰੇ, ਦਿਲਾਂ ਦੇ ਸਦਾ ਹਤਿਆਰੇ ਹੋਏ ਨੇ |
ਜਿਹਨਾਂ ਹਾਰ ਇਹਨਾ ਦੇ ਪਿਆਰਾਂ 'ਚੋਂ ਖਾਧੀ, ਉਹ ਛੇਤੀਂ ਹੀ ਰੱਬ ਨੂੰ ਪਿਆਰੇ ਹੋਏ ਨੇ |
ਮਿਠੀਆਂ ਜ਼ੁਬਾਨਾਂ ਦੇ ਲਾਰਿਆਂ ਮਾਰੇ, ਬਚੇ ਬੱਸ ਸ਼ਰਾਬਾਂ ਦੇ ਸਹਾਰੇ ਹੋਏ ਨੇ |
ਹੁਸਨਾਂ ਦੇ ਰਾਖੇ ਜੋ ਪਹਿਰੇ ਤੇ ਬੈਠੇ, ਉਹ ਤਾਂ ਮੱਥੇ ਗਿਰਦ ਖਿਲਾਰੇ ਹੋਏ ਨੇ |
ਜ਼ਹਿਰ ਵੀ ਨਾ ਉੱਤਰੇ ਤੇ ਮਰਦੇ ਵੀ ਨਹੀਉਂ, ਜਿਹਨਾ ਦੇ ਇਹਨਾ ਨੇ ਡੰਗ ਮਾਰੇ ਹੋਏ ਨੇ |
ਉਹਦੀ ਤੁਸੀਂ ਰੀਸ ਬਿਲਕੁਲ ਕਰਿਉ ਨਾ, ਕਿਸੇ ਕੰਮ ਦਾ ਨਹੀ ਬੱਸ ਉਹਨਾ ਜੋਗਾ,
"ਦੇਬੀ' ਨੇ ਮਹਿੰਗੇ ਵਰੇ ਜ਼ਿੰਦਗੀ ਦੇ, ਹਸੀਨਾਂ ਦੇ ਸਿਰ ਉੱਤੋਂ ਵਾਰੇ ਹੋਏ ਨੇ...........
 
Top