Poetry - Debi Makhsoospuri

Jaswinder Singh Baidwan

Akhran da mureed
Staff member
ਜੇ ਨਹੀਂ ਰਹਿੰਦੇ ਤਾਂ ਜਾਣ ਦਿਉ ਤੁਰਿਆਂ ਨੂੰ ਡੱਕ ਕੇ ਕੀ ਕਰਨਾ
ਮੂੰਹ ਚੰਦਰਾ ਜਿਹਾ ਜੋ ਕਰ ਬੈਠੇ ਉਹਨਾਂ ਵੱਲ ਤੱਕ ਕੇ ਕੀ ਕਰਨਾ
ਤੇਰੀ ਸ਼ਕਲ ਜਿੰਨ੍ਹਾਂ ਨੂੰ ਭੁੱਲ ਗਈ ਏ ਤੇਰਾ ਨਾਂ ਵੀ ਜਿੰਨ੍ਹਾਂ ਨੂੰ ਯਾਦ ਨਹੀਂ,
ਤੂੰ "ਦੇਬੀ" ਜੇਬ 'ਚ ਉਹਨਾਂ ਦੀਆਂ ਤਸਵੀਰਾਂ ਰੱਖ ਕੇ ਕੀ ਕਰਨਾ |
 

Jaswinder Singh Baidwan

Akhran da mureed
Staff member
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ, ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ
ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ, ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ ਦਿਲਾਂ ਵਿੱਚ "ਦੇਬੀ" ਪਿਆਰ ਹੋਣਾ ਚਾਹੀਦਾ
 

Jaswinder Singh Baidwan

Akhran da mureed
Staff member
ਕਿਸੇ ਨਾਲ ਤੁਸਾਂ ਬਣਾਈ ਹੋਵੇ ਤਾਂ ਕਹੀਏ
ਇੱਕ ਦੇ ਨਾਲ ਲੜਾਈ ਹੋਵੇ ਤਾਂ ਕਹੀਏ
ਆਸ਼ਕ ਜੁੱਤੀਆਂ ਜਿੰਨ੍ਹਾਂ ਮਗਰ ਘਸਾ ਲੈਂਦੇ,
ਉਹਨਾਂ ਨੇ ਕਦੀ ਘਸਾਈ ਹੋਵੇ ਤਾਂ ਕਹੀਏ
ਪਿੱਠ ਮਗਰ ਤਾਂ ਸਾਰੇ ਈ ਗੱਲਾਂ ਕਰਦੇ ਨੇ,
ਮੂੰਹ ਤੇ ਕਿਸੇ ਸੁਣਾਈ ਹੋਵੇ ਤਾਂ ਕਹੀਏ
"ਦੇਬੀ" ਨੂੰ ਅਫਸੋਸ ਨਹੀਂ ਪਛਤਾਵਾ ਨਹੀਂ,
ਕਿਸੇ ਨਾਲ ਉਹਨੇ ਨਿਭਾਈ ਹੋਵੇ ਤਾਂ ਕਹੀਏ
 

Jaswinder Singh Baidwan

Akhran da mureed
Staff member
ਮੂੰਡੇ ਅਕਸਰ ਹੀ ਆਉਂਦੇ ਨੇ, ਛੱਤ ਉਤੇ,
ਸੋਹਣੇ ਚੰਨ ਕਰਕੇ, ਜਾਂ ਜ਼ਨਾਬ ਕਰਕੇ

ਚਿੱਤ ਲੱਗਦਾ ਹੈ ਬਾਗ ਵਿਚ, ਭੌਰੀਆਂ ਦਾ ,
ਕੁੱਝ ਤਿੱਤਲੀਆਂ , ਜਾਂ ਗੁਲਾਬ ਕਰਕੇ

ਸੋਹਣੀ ਵਿਚ ਇਤਿਹਾਸ ਦੇ, ਨਾਂ ਛੱਡ ਗਈ,
ਕੱਚੇ ਘੜੇ ਕਰਕੇ ਜਾਂ ਝਨਾਬ ਕਰਕੇ

ਹੋ "ਦੇਬੀ" ਉਜੜੀਆ ਏ...
ਹਾਏ..ਲੋਕੀਂ ਆਖਦੇ ਨੇ,
ਇਕ ਤੇਰੇ ਕਰਕੇ ਜਾਂ ਸ਼ਰਾਬ ਕਰਕੇ
ਇਕ ਤੇਰੇ ਕਰਕੇ ਜਾਂ ਸ਼ਰਾਬ ਕਰਕੇ...
 

Jaswinder Singh Baidwan

Akhran da mureed
Staff member
ਰੱਬ ਬੰਦਿਆਂ ਅੰਦਰ ਰਹਿੰਦਾ ਏ,
ਮੂੰਹੋਂ ਤਾਂ ਦੁਨੀਆ ਇਹ ਕਹਿੰਦੀ

ਉਂਝ ਪੂਜਾ ਧਰਮ ਸਥਾਨਾਂ ਉਤੇ
ਰੱਬ ਨੂੰ ਲੱਭਦੀ ਵੀ ਰਹਿੰਦੀ

ਮੈਨੂੰ ਤਾਂ ਮੁਰਸ਼ਦ ਉਹ ਮਿਲਿਆ
ਜੋ ਸੱਜਣ ਵੀ ਤੇ ਰੱਬ ਵੀ ਏ

ਹੋ "ਦੇਬੀ" ਮੁਖੜਾ ਉਹਦਾ ਵੇਖ ਲਵਾਂ
ਤਾਂ ਮੈਨੂੰ ਰੱਬ ਦੀ ਲੋੜ ਨਹੀਂ ਪੈਂਦੀ
 

Jaswinder Singh Baidwan

Akhran da mureed
Staff member
ਅੱਖ ਵਿਚ ਪੈ ਜਾਵੇ ਵਾਲ ਤੰਗ ਕਰਦਾ,
ਜਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦਾ,
ਯਾਰ ਮਿਲੇ ਰੂਹ ਦਾ ਕੰਗਾਲ ਤੰਗ ਕਰਦਾ,
ਬੈਂਕ ਦਾ ਵਿਆਜ਼ ਕਈ ਸਾਲ ਤੰਗ ਕਰਦਾ,
ਲਾਲਚ ਤੇ ਗੁੱਸਾ, ਸਾਡ਼ਾ, ਈਰਖਾ ਹਰੇਕ ਜਗਾ੍ ,
ਉ ਪੈ ਗਿਆ ਮੋਹਬੱਤਾਂ ਦਾ ਕਾਲ ਤੰਗ ਕਰਦਾ,
ਜਵਾਨੀ ਵਿਚ ਜੇਨੂੰ ਕਦੇ ਰੱਬ ਨਈਉਂ ਯਾਦ ਆਉਂਦਾ,
ਬੁਡ਼ਾਪੇ ਵਿਚ ਮੌਤ ਦਾ ਖਿਆਲ ਤੰਗ ਕਰਦਾ,
ਮਿਲੇ ਨਾ ਜੇ ਮਾਲ ਬਡ਼ੇ ਚੀਕਦੇ ਟਰੱਕਾਂ ਵਾਲੇ,
ਅਮਲੀ ਦਾ ਮੁੱਕਜਾਵੇ ਮਾਲ ਤੰਗ ਕਰਦਾ,
ਉਏ ਆਸ਼ਕ ਨਲੈਕ ਤੇ ਮਸ਼ੂਕਾਂ ਹੋਸ਼ੀਆਰ ਬਹੁਤ,
ਅੱਖਾਂ ਰਾਹੀਂ ਪਾਉਦਿਆਂ ਸਵਾਲ ਤੰਗ ਕਰਦਾ,
ਘੁੱਟੀ ਚਾਰੇ ਪਾਸਿਉਂ ਰਜਾਈ ਤਾਵੀਂ ਠੰਡ ਲਗੇ,
"ਦੇਬੀ" ਛੜੇ ਬੰਦੇ ਨੂੰ ਸਿਆਲ ਤੰਗ ਕਰਦਾ..
 

Jaswinder Singh Baidwan

Akhran da mureed
Staff member
ਉਤਲੀ ਹਵਾ 'ਚੋ ਮੁੜ ਪਿਆ ਧਰਤੀ ਤੇ ਆ ਰਿਹਾ,
ਅੌਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ,
ਓਏ ਚੰਗਾ ਹੋਇਆ ਮੇਰੇ ਬਿਨਾ ਉਹਨਾ ਦਾ ਸਰ ਗਿਆ,
ਮੈ ਉਹਦੀ ਯਾਦ ਤੋ ਪੱਲਾ ਛੁਡਾ ਰਿਹਾ,
ਮਿੱਠੀਆ ਗੱਲਾਂ ਵਿੱਚ ਆਉਣ ਦੀ ਆਦਤ ਹੈ ਚਿਰਾਂ ਦੀ,
ਰੱਜਿਆ ਨਹੀ ਹਾਲੇ ਵੀ ਧੋਖੇ ਹੀ ਮੈ ਖਾ ਰਿਹਾ,
ਮੈ ਕਿੰਨੇ ਜੋਗਾ ਪੁਹੰਚ ਕਿੰਨੀ ਸੋਚ ਦਾ ਕਿਓ ਨਹੀ,
ਲੇਖਾ ਵਿੱਚ ਜੋ ਲਿਖਿਆ ਨਹੀ ਮੈ ਕਾਤੋ ਚਾਹ ਰਿਹਾ,
ਇਹਨਾ 'ਚੋ ਸਾਇਦ ਆਪਣਾ ਕੋਈ ਚੇਹਰਾ ਦੇਖ ਲਏ,
ਲੋਕਾਂ ਦੇ ਗੀਤ ਲਿਖ ਰਿਹਾ ਲੋਕਾਂ ਲਈ ਗਾ ਰਿਹਾ,
ਗੁਸਤਾਖ਼ੀਆ ਵੱਧ ਨੇ ਜਾ ਅਹਿਸਾਨ ਉਹਨਾਂ ਦੇ,
ਗਿਣਤੀ ਨਾ "ਦੇਬੀ" ਹੋ ਸਕੀ ਮੈ ਜ਼ੋਰ ਲਾ ਲਿਆ....
 

Jaswinder Singh Baidwan

Akhran da mureed
Staff member
ਸਾਡੀ ਗੱਲ 'ਚ ਆਵੇ ਤਾਂ ਗੱਲ ਬਣ ਜੇ,
ਗੱਲ ਿਦਲ ਨੂੰ ਲਾਵੇ ਤਾਂ ਗੱਲ ਬਣ ਜੇ,
ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜੇ,
ਮੂੰਹ ਇਧਰ ਘੁਮਾਵੇ ਤਾਂ ਗੱਲ ਬਣ ਜੇ....

ਲੋਕੀ ਕਿਹੰਦੇ ਮੇਰਾ ਨਾਮ ਬੜਾ ਸੋਹਣਾ,
ਜੇ ਤੂੰ ਬੁਲਾਂ ਤੇ ਿਲਆਵੇ ਤਾਂ ਗੱਲ ਬਣ ਜੇ,
ਉਹ ਠੇਕੇ ਵਾਲੀ ਸ਼ਾਰਾਬ ਹੁਣ ਨਹੀ ਚੜਦੀ,
ਜੇ ਤੂੰ ਨੈਣਾਂ 'ਚੋ ਿਪਆਵੇ ਤਾਂ ਗੱਲ ਬਣ ਜੇ....

ਮਨਾਂ "ਦੇਬੀ" ਨੂੰ ਤੇਰੀ ਗੱਲੀ ਜਾਣਾ,
ਜੇ ਸਾਡੀ ਗੱਲੀ ਚ ਆਵੇ ਤਾਂ ਗੱਲ ਬਣ ਜੇ.
 

Jaswinder Singh Baidwan

Akhran da mureed
Staff member
ਮੌਤੋ ਬਚਣ ਦੀ ਕੋਸ਼ਿਸ਼ ਬੰਦਾ ਕਰਦਾ ਰਹਿੰਦਾ ਏ,
ਜਦ ਤੱਕ ਮਰਦਾ ਨਹੀ ਮੌਤ ਤੋ ਡਰਦਾ ਰਹਿੰਦਾ ਏ,
ਯਾਦਾ ਦਾ ਸੱਪ ਕਦੇ ਕਦੇ ਬਸ ਲੜਦਾ ਰਹਿੰਦਾ ਏ,
ਉਜ ਤਾ ਭਾਵੇ ਤੇਰੇ ਬਾਜੋ ਸਰਦਾ ਰਹਿੰਦਾ ਏ,
ਦੇਸ਼ ਦੀ ਸੇਵਾ ਕਰਨ ਦੇ ਨਾਹਰੇ ਲਾਉਣੇ ਵਾਲਿਆ ਨੂੰ,
ਦੇਸ਼ ਦੇ ਨਾਲੋ ਫ਼ਿਕਰ ਜ਼ਿਆਦਾ ਘਰ ਦਾ ਰਹਿੰਦਾ ਏ,
ਅਮਲ ਕਰੇ ਨਾ "ਦੇਬੀ" ਭਾਵੇ ਆਪ ਕਿਸੇ ਗੱਲ ਤੇ,
ਪਰ ਯਾਰਾਂ ਨੂੰ ਜਰੂਰ ਨਸ਼ੀਤਾ ਕਰਦਾ ਰਹਿੰਦਾ ਏ
 

Jaswinder Singh Baidwan

Akhran da mureed
Staff member
ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ ਏ
 

Jaswinder Singh Baidwan

Akhran da mureed
Staff member
ਵਿਦੇਸ਼ਾ ਚ੍ ਰਹਿੰਦੇ ਹੋਏ ਵਤਨੀਂ ਭਰਾਵੋ ,
ਮਿਟਦੀ ਹੈ ਜਾਂਦੀ ਪਛਾਣ ਬਚਾਵੋ
ਹਰ ਗੱਲੋ ਕਰ-ਕਰ ਨਕਲਾਂ ਪਰਾਈਆਂ ,
ਖੁਦ ਚੰਗੀਆਂ ਭਲੀਆਂ ਨੇਂ ਸ਼ਕਲਾਂ ਗਵਾਈਆਂ
ਪੂਰਬ ਨੂੰ ਪੱਛਮ ਚ ਕਿਆ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ

ਨਹੀਂ ਸਕਦਾ ਹੋ ਕਹਿੰਦੇ ਜੋ ਦੇਸ ਹੁੰਦਾ ,
ਜਿਸ ਦੇਸ ਰਹੀਏ ਓਹੀ ਭੇਸ ਹੁੰਦਾ
ਪਰ ਆਪਣੀ ਤਾਂ ਹਰ ਚੀਜ਼ ਹੈ ਦੰਦੀਆਂ ਵੱਢਦੀ
ਹੋਰਾਂ ਦੀ ਕੈਸੀ ਵੀ ਹੈ ਚੰਗੀ ਲੱਗਦੀ
ਢਕੇ ਨਾਮ ਬਦਨ , ਉਹ ਕਾਹਦਾ ਪਹਿਰਾਵਾ
ਨੰਗੀਆਂ ਪੁਸ਼ਾਕਾਂ ਨੇ ਦਿੱਤਾ ਛਲਾਵਾ
ਖੁਦ ਨਾਲ ਖੁਦ ਤੋਂ ਦਗਾ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ

ਰੁਜ਼ਗਾਰਾਂ ਖਾਤਰ ਹੀ ਪਰਦੇਸੀ ਆਈਏ
ਪਰ ਸਾਨੂੰ ਇਹ ਹੱਕ ਨੀ ਪਿਛੋਕੜ ਭੁਲਾਈਏ
ਪੈਸੇ ਵੱਲੋਂ ਭਾਂਵੇ ਕਿੰਨੇ ਸੌਖੇ ਹੋ ਜਾਈਏ
ਪਰ ਵਿਗੜਨ ਤੋਂ ਨਸਲਾਂ ਤੇ ਹੋਂਦ ਬਚਾਈਏ
ਸੱਭਿਅਤਾ ਤੇ ਅਦਬ-ਓ-ਅਦਾਬ ਨਾਂ ਭੁੱਲੋ
ਮਿਸਟਰ ਤਾਂ ਸਿੱਖੋ ਜਨਾਬ ਨਾਂ ਭੁੱਲੋ
ਰੀਸਾਂ ਤੇ ਨਕਲਾਂ ਨਾਲ ਕੁੱਝ ਨਹੀਓਂ ਹੋਣਾਂ
ਭੁੱਲ ਆਪਣੀ ਔਕਾਤ ਕੀ ਖੋਹਣ-ਖੋਹਣਾ
ਆਪਣੇ ਮਹਾਨ ਇਤਿਹਾਸ ਨੂੰ ਵਾਚੋ
ਚਾਹੀਦਾ ਖੁਦ ਆਪਣੇ ਤੇ ਮਾਣ ਹੋਣਾ
ਪਰ ਆਪਣਾਂ ਆਪਾ ਭੁਲਾ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ

ਪਿਆਰੀ ਮਾਂ ਬੋਲੀ ਜੁਬਾਨ ਦਾ ਮਸਲਾ
ਸਮਝੋ ਤੇ ਇੱਜ਼ਤ ਤੇ ਆਣ ਦਾ ਮਸਲਾ
ਓਏ ਸੌਂਹ ਖਾ ਕੇ ਆਪਣੀ ਕਹੋ ਗੱਲ ਦਿਲ ਦੀ
ਕਿਤੇ ਮਾਂ ਬੋਲੀ ਜਿਹੀ ਮਿਠਾਸ ਹੈ ਮਿਲਦੀ
ਓਏ ਕੁੱਝ ਸੋਚੋ ਐਨੀ ਕੜੀ ਤੇ ਨਾਂ ਘੋਲੋ
ਆਪਸ ਦੇ ਵਿੱਚ ਤਾਂ ਅੰਗਰੇਜੀ ਨਾਂ ਬੋਲੋ
ਬੈਠੇ ਹੋ ਕਾਹਤੋਂ ਪੰਜਾਬੀ ਨੂੰ ਛੱਡੀ
ਆਪਣੀ ਜੇ ਮਾਂ ਨੂੰ ਅਸੀ ਮਾਂ ਨੀਂ ਕਹਿੰਦੇ
ਦੱਸੋ ਫ਼ੇਰ ਯਾਰੋ ਕਿਸੇ ਦੀ ਕੀ ਲੱਗੀ
ਮਾਂ-ਪੁੱਤ ਚ੍ ਕਿਉਂ ਫਾਸਲਾ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ

ਜਾਣੇ ਨਾਂ ਕੋਈ ਦੂਜੀ ਪੀਹੜੀ ਕੋਈ ਵੱਸ ਨਾਂ
ਮਾਂ-ਪਿਓ ਦਾ ਫਰਜ ਹੈ ਓਹਨਾਂ ਨੂੰ ਦੱਸਣਾ....ਕੀ ਦੱਸਣਾਂ ..?
ਦੱਸੋ ਅਸੀ ਕੌਣ ਕਿੱਥੋਂ ਹਾਂ ਆਏ
ਵਤਨ ਗਰਾਂ ਕਿਹੜੇ ਕਿੰਨਾਂ ਦੇ ਜਾਏ
ਓ ਬਣੇ ਫ਼ਿਰਦੇ ਜੋ ਮਾਈਕਲ ਜੈਕਸਨਾਂ ਨੂੰ ਦੱਸੋ
ਸਰਾਭੇ ਭਗਤ ਕਾਹਤੋਂ ਫਾਂਸੀ ਸੀ ਲਾਏ
ਕਿਉਂ ਦਿੱਲੀ ਜਾ ਕੇ ਸੀ ਸਿਰ ਕਿਸੇ ਦਿੱਤਾ
ਕਿਉਂ ਕਿਸੇ ਬਾਲਕ ਸੀ ਕੰਧੀ ਚਿਣਾਏ
ਕੀ ਸਾਡਾ ਆਦਰਸ਼ ਕੀ ਇਸ਼ਟ ਪੱਕਾ
ਕਿੱਥੇ ਹੈ ਕਾਸ਼ੀ , ਅੰਮਿ੍ਤਸਰ ਤੇ ਮੱਕਾ
ਹੈ ਮਤਲਬ ਓਹਨਾਂ ਥਾਵਾਂ ਤੇ ਜਾਣ ਦਾ ਕਿ
ਤਸਬੀ , ਜਨੇਊ ਤੇ ਕਿਰਪਾਨ ਦਾ ਕੀ
ਨਾਂ ਦੱਸਣੇ ਦਾ ਅਸਰ ਬੁਰਾ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ

ਜੇ ਪਹਿਲੀ ਪੀਹੜੀ ਹੈ ਦੂਜੀ ਨੂੰ ਦੱਸਦੀ
ਤਾਂ ਆਪਣੀ ਹੋਂਦ ਹੈ ਕਾਇਮ ਰਹਿ ਸਕਦੀ
ਜੇ ਅਸੀਂ ਆਪਣੀਆਂ ਐਸ਼ਾਂ ਵਿੱਚ ਮਸਤ ਰਹਿਣਾਂ
ਤਾਂ ਬੱਚਿਆਂ ਤੇ ਬੁਰਾ ਅਸਰ ਪੈਣਾਂ ਹੀ ਪੈਣਾਂ
ਜੇ ਮਾਂ-ਪਿਓ ਨੇਂ ਡੇਰੇ ਕਲੱਬਾਂ ਚ੍ ਲਾਉਣੇ
ਤਾਂ ਭਾਈ ਜੈਸੀ ਕੋਕੋ ਬੱਚੇ ਵੀ ਵੈਸੇ ਨੇਂ ਹੋਣੇ
ਡਿੱਠਾ ਇਹ ਕੁਝ ਕਈ ਜਗਾ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ

ਜੇ ਰਹੇ ਬੱਚੇ ਵਿਰਸੇ ਜੁਬਾਨ ਤੋਂ ਵਾਝੇ
ਤਾਂ ਹੋ ਜਾਓਗੇ ਆਪਣੀ ਪਛਾਣ ਤੋਂ ਵਾਝੇ
ਕਿ ਕੌਮ ਦੁਨੀਆਂ ਦੇ ਨਕਸ਼ੇ ਚੋਂ ਲਹਿ ਜਾਏਗੀ
ਕਿ ਜੋ ਗੁਰੂਆਂ , ਪੀਰਾਂ-ਪੈਗੰਬਰਾਂ ਨਵਾਜ਼ੀ
ਕਿਤਾਬਾਂ ਕਲੰਡਰਾਂ ਤੇ ਹੀ ਰਹਿ ਜਾਏਗੀ
ਕਾਲੇ ਨੀ ਰਹਿਣਾ ਹੋ ਸਕਣਾਂ ਨੀ ਬੱਗੇ
ਪਿੱਛਾ ਗਵਾਉਣਾਂ ਹੋ ਸਕਣਾਂ ਨੀ ਅੱਗੇ
ਸਿੰਘ , ਰਾਮ , ਅਲੀ ਸਭ ਬੀਤੀ ਗੱਲ ਬਣ ਜਾਣੇ
ਸਾਰੇ ਹੀ ਹੈਰੀ , ਗੇਰੀ . ਟੈਰੀ ਚ ਬਦਲ ਜਾਣੇ
ਵਾਸਤਾ ਈ " ਦੇਬੀ " ਦਾ ਕੁਛ ਰਹਿਮ ਖਾਵੋ
ਨਾਂ ਆਉਂਦੀਆਂ ਨਸਲਾਂ ਦੇ ਮੁਜ਼ਰਮ ਕਹਾਵੋ
ਨਹੀਂ ਤਾਂ ਤੀਜੀ ਪੀਹੜੀ ਹੋਊ ਖ਼ਤਮ ਕਹਾਣੀ
ਕੌਮ ਸੂਰਜ ਵਰਗੀ ਡੁੱਬ ਪੱਛਮ ਚ੍ ਜਾਣੀਂ
ਮਖਸੂਸਪੁਰੀ ਇਹ ਬੁਰਾ ਹੋ ਰਿਹਾ ਏ
ਹਰ ਦਿਲ ਨੂੰ ਖਤਰਾ ਜਿਹਾ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ
 

Jaswinder Singh Baidwan

Akhran da mureed
Staff member
ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦਾ
ਜਿੰਦਰੇ ਨੂੰ ਲੱਗ ਜਾਏ ਜੰਗਾਲ ਤੰਗ ਕਰਦਾ

ਯਾਰ ਮਿਲੇ ਰੂਹ ਦਾ ਕੰਗਾਲ ਤੰਗ ਕਰਦਾ
ਬੈਂਕ ਦਾ ਵਿਆਜ ਕਈ ਸਾਲ ਤੰਗ ਕਰਦਾ

ਲਾਲਚ ਤੇ ਗੁੱਸਾ, ਸਾੜਾ, ਈਰਖਾ ਹਰੇਕ ਜਗ੍ਹਾ
ਪੈ ਗਿਆ ਮੁੱਹਬਤਾਂ ਦਾ ਕਾਲ ਤੰਗ ਕਰਦਾ

ਜੁਆਨੀ ਵਿੱਚ ਜੀਹਨੂੰ ਕਦੇ ਰੱਬ ਨਹੀਉਂ ਯਾਦ ਆਉਂਦਾ
ਬੁੜਾਪੇ ਵਿੱਚ ਮੌਤ ਦਾ ਖਿਆਲ ਤੰਗ ਕਰਦਾ

ਮਿਲੇ ਨਾ ਜੇ ਮਾਲ ਬੜੇ ਚੀਕਦੇ ਟਰੱਕਾਂ ਵਾਲੇ
ਅਮਲੀ ਦਾ ਮੁੱਕ ਜਾਵੇ ਮਾਲ ਤੰਗ ਕਰਦਾ

ਆਸ਼ਕ ਨਲੈਕ ਤੇ ਮਸ਼ੂਕਾਂ ਹੁਸ਼ਿਆਰ ਬਹੁਤ
ਅੱਖਾਂ ਰਾਹੀਂ ਪਾਉਂਦੀਆਂ ਸਵਾਲ ਤੰਗ ਕਰਦਾ

ਘੁੱਟੀ ਜਾਵੇ ਪਾਸਿਉਂ ਰਜਾਈ ਤਾਂ ਵੀ ਠੰਡ ਲੱਗੇ
'ਦੇਬੀ' ਛੜੇ ਬੰਦੇ ਨੂੰ ਸਿਆਲ ਤੰਗ ਕਰਦਾ
 

Jaswinder Singh Baidwan

Akhran da mureed
Staff member
ਮੌਤੋਂ ਬਚਣ ਦੀ ਕੋਸ਼ਿਸ਼ ਬੰਦਾ ਕਰਦਾ ਰਹਿੰਦਾ ਏ
ਜਦ ਤੱਕ ਮਰਦਾ ਨਹੀਂ ਮੌਤ ਤੋਂ ਡਰਦਾ ਰਹਿੰਦਾ ਏ

ਯਾਦਾਂ ਦਾ ਸੱਪ ਕਦੇ ਕਦੇ ਬਸ ਲੜਦਾ ਰਹਿੰਦਾ ਏ
ਉਂਝ ਤਾਂ ਭਾਵੇਂ ਤੇਰੇ ਬਾਝੋਂ ਸਰਦਾ ਰਹਿੰਦਾ ਏ

ਦੇਸ ਦੀ ਸੇਵਾ ਕਰਨ ਦੇ ਨਾਹਰੇ ਲਾਉਣੇ ਵਾਲਿਆਂ ਨੂੰ
ਦੇਸ ਦੇ ਨਾਲੋ ਫਿਕਰ ਜਿਆਦਾ ਘਰ ਦਾ ਰਹਿੰਦਾ ਏ

ਅਮਲ ਕਰੇ ਨਾਂ 'ਦੇਬੀ' ਭਾਵੇ ਆਪ ਕਿਸੇ ਗੱਲ 'ਤੇ
ਪਰ ਯਾਰਾਂ ਨੁੰ ਜਰੂਰ ਨਸੀਹਤਾਂ ਕਰਦਾ ਰਹਿੰਦਾ ਏ
 

Jaswinder Singh Baidwan

Akhran da mureed
Staff member
ਮੁਲਕਾਂ ਸਾਰਿਆਂ ਅੰਦਰ, ਸਰਕਾਰਾਂ ਦੀ ਚੱਲਦੀ ਏ
ਵਜ਼ੀਰਾਂ, ਅਫਸਰਾਂ ਜਾਂ ਅਹਿਲਕਾਰਾਂ ਦੀ ਚੱਲਦੀ ਏ

ਹਵਾ ਦਾ ਰੁਖ ਸਮਝਣ ਜੋ ਸਮਝਦਾਰਾਂ ਦੀ ਚੱਲਦੀ ਏ
ਕੇਣ ਇਖਲਾਕ ਨੂੰ ਪੁੱਛਦਾ ਜੀ ਬਦਕਾਰਾਂ ਦੀ ਚੱਲਦੀ ਏ

ਘਟ ਗਈ ਪੁੱਛਗਿੱਛ ਪਹਿਲਾਂ ਦੇ ਨਾਲੋਂ ਹੁਣ ਬਜੁਰਗਾਂ ਦੀ
ਗੱਬਰੂਆਂ ਦੀ ਚੱਲਦੀ ਏ ਜਾਂ ਮੁਟਿਆਰਾਂ ਦੀ ਚੱਲਦੀ ਏ

ਬਾਹਰ ਆਕੜਦਾ "ਦੇਬੀ" ਤੇ ਘਰ ਵਿੱਚ ਕੁਸਕਦਾ ਵੀ ਨਹੀਂ
ਬਾਹਰ ਮਰਦਾਂ ਦੀ ਚੱਲਦੀ ਏ,ਘਰੇ ਨਾਰਾਂ ਦੀ ਚੱਲਦੀ ਏ
 

Jaswinder Singh Baidwan

Akhran da mureed
Staff member
ਸੋਹਣਿਆਂ ਦੀ ਤਿਆਰੀ ਭੁੰਜੇ ਲੱਗਦਾ ਪੈਰ ਨਹੀਂ
ਚੜ੍ਹ ਪਈਆਂ ਸਰਕਾਰਾਂ ਅੱਜ ਤਾਂ ਬਚਦਾ ਸ਼ਹਿਰ ਨਹੀਂ
ਲੱਖ ਆਖਣ ਕਿ ਕਿਸੇ ਨਾਲ ਵੀ "ਦੇਬੀ" ਵੈਰ ਨਹੀਂ
ਆਸ਼ਕਾਂ ਦੀ ਅੱਜ ਰਾਸ਼ੀ ਮਾੜੀ ਬਚ ਲਉ ਖ੍ਹੈਰ ਨਹੀਂ
 

Jaswinder Singh Baidwan

Akhran da mureed
Staff member
ਜ਼ੁਲਫਾਂ ਦਰਾਂ ਵਿੱਚ ਖੜ੍ਹਕੇ ਸਵਾਰੀਆਂ ਨੇ
ਕਹੋ ਮਾਲਕੋ ਕਿੱਧਰ ਤਿਆਰੀਆਂ ਨੇ
ਸੁਰਖੀ, ਕਜਲਾ, ਕੋਕਾ, ਕਲਿੱਪ, ਝਾਂਜਰ
ਹੋਈਆਂ ਸ਼ਾਮਤਾਂ ਕੱਠੀਆ ਸਾਰੀਆਂ ਨੇ
"ਦੇਬੀ" ਅੱਖ ਦੇ ਵਾਰ ਤੋਂ ਬੜਾ ਈ ਡਰਦਾ
ਬੰਦ ਕਰ ਲਏ ਬੂਹੇ ਤੇ ਬਾਰੀਆਂ ਨੇ
 

Jaswinder Singh Baidwan

Akhran da mureed
Staff member
ਉਦੀ ਯਾਦ ਉਹਨੂੰ ਸੋਪ ਕੇ ਅਮਾਨਤ ਅਦਾ ਕਰਾ,
ਪਰ ਉਸ ਪੋਣ ਵਰਗੀ ਕੁੜੀ ਦਾ ਕਿਥੋ ਪਤਾ ਕਰਾ,
ਕੁਝ ਇਸ ਤਰਾ ਦੀ ਚੋਟ ਦਿਤੀ,
ਮੈ ਮੁੜਕੇ ਕਿਸੇ ਨੂੰ ਚਾਹੁੰਣ ਦਾ ਨਾ ਹੋਸਲਾ ਕਰਾ,
ਮਹਿਦੀ ਰਚਾ ਕੇ ਹੱਥਾ ਤੇ ਉਹ ਭੁੱਲ ਗਈ ਮੈਨੂੰ
"ਦੇਬੀ" ਲਹੂੰ ਵਿਚ ਰਚੀ ਨੂੰ ਕਿਵੇ ਜੁਦਾ ਕਰਾ ।
 

Jaswinder Singh Baidwan

Akhran da mureed
Staff member
ਹੁਸਨ ਨੂੰ ਨਖਰੇ ਕੋਣ ਸਖਾਉਦਾ ਅਕਲ ਤੋ ਏਹ ਗੱਲ ਦੂਰ ਏ,
ਸੋਹਣੀ ਸੂਰਤ ਅਪਣੇ ਆਪ 'ਚ ਰਹਿਦੀ ਕਿਉ ਐਨੀ ਮਗਰੂਰ ਏ,
ਗੱਲ ਪਤਾ ਲੱਗੀ ਕਿ ਇਸ ਵਿਚ ਕੁਝ ਆਸਕਾ ਦਾ ਤੇ ਅੱਧਾ
ਸਿਸੇ ਦਾ ਕਸੂਰ ਏ।
 

Jaswinder Singh Baidwan

Akhran da mureed
Staff member
ਬਦਲ ਗਿਆ ਦਾ ਦੋਸ ਸਾਡੇ ਉੱਤੇ ਥੱਪਦੇ ਹੋ
ਸੱਚ ਗੱਲ ਮਿਲਣਾ ਅਸਾ ਨੂੰ ਤੁਸੀ ਚੋਹਦੇ ਨਹੀ
ਗੁਆਡੀਆ ਦੇ ਆ ਕੇ ਤੁਸੀ ਮੁੜ ਜਾਦੇ
ਪੁਛਦੇ ਹੋ ਸਾਨੂੰ ਕਿਉ ਅਸੀ ਤੁਹਾਡੇ ਆਉਦੇ ਨਹੀ ।
ਵਾਧੂ ਨਹੀ ਪੈਸਾ ਨਾ ਹੀ ਟੈਮ
ਖਤ ਲਿਖਿ ਜਾਈਏ ਆਪ ਕਦੇ ਭੁੱਲ ਬਰੰਗ ਪਾਉਦੇ ਨਹੀ
ਡਾਇਰੀ ਵਿੱਚੋ ਨਾਮ "ਦੇਬੀ" ਜੇ ਤੁਸਾ ਕੱਟ ਦਿੱਤਾ
ਤਾ ਸੱਚ ਜਾਣੋ ਸਾਡੀ ਗਿਣਤੀ 'ਚ ਵੀ ਆਉਦੇ ।
 

Jaswinder Singh Baidwan

Akhran da mureed
Staff member
ਓਹਨੁ ਜੀਣ ਦੀ ਜਾਂਚ ਨਹੀ ਆ ਸਕਦੀ ਜੇਹੜਾ ਕਿਸੇ ਤੇ ਨਹੀ ਮਾਰ ਸਕਦਾ ,
ਜੇਹੜਾ ਗਿਣਤੀ ਮਿਣਤੀ ਬਹੁਤ ਕਰੇ 'ਦੇਬੀ 'ਇਸ਼ਕ਼ ਕਦੇ ਨੀ ਕਰ ਸਕਦਾ .
 
Top