ਲੂਣਾ ਮਹਿਲੀ ਪਈ ਕੁਰਲਾਵੇ, ਉਹਦੀ ਪੇਸ਼ ਕੋਈ ਨਾ ਜਾਵੇ,
ਕਿਹੜਾ ਰਾਜੇ ਨੂੰ ਸਮਝਾਂਵੇ, ਹੀਰੇ ਚੱਟੇ ਜਾਂਦੇ ਨਹੀਂ,
ਸੋਨੇ ਚਾਂਦੀ ਨਾਲ ਇਹ ਜੀਵਨ, ਕੱਟੇ ਜਾਂਦੇ ਨਹੀਂ,
ਲੂਣਾ ਆਖੇ ਦਰਦ ਕਹਾਣੀ ਮੇਰੀ ਕੰਜ਼ਕ ਉਮਰ ਨਿਆਣੀ,
ਮੇਰਾ ਕੰਤ ਪਿਉ ਦਾ ਹਾਣੀ ਕੀਨੂੰ ਦਰਵ ਸੁਣਾਵਾਂ ਨੀ,
ਜੜ੍ਹ ਤੋਂ ਸੁੱਕਾ ਰੁੱਖ ਕਰੁ ਮੈਨੂੰ ਕੀ ਛਾਵਾਂ ਨੀ,
ਮੇਰਾ ਹੋ ਗਿਆ ਬਾਪ ਅਧਰਮੀ, ਜਿਹਦੇ ਘਰ ਮੈਂ ਲੋਕੋ ਜਨਮੀ,
ਡਾਢੇ ਦੁਸ਼ਮਣ ਵਾਲੀ ਕਰਨੀ, ਕਰ ਉਹ ਮੇਰੇ ਨਾਲ ਗਿਆ,
ਆਟੇ ਦਾਣੇ ਖਾਤਿਰ ਪਿਉ ਤੋਂ ਬਣ ਦਲਾਲ ਗਿਆ,
ਇਹ ਜੋ ਬਣਦੇ ਮਰਦ ਸਿਆਣੇ, ਸਾਰੇ ਔਰਤ ਮੂਹਰੇ ਕਾਣੇਂ,
ਹਰ ਕੋਈ ਨਾਰ ਮੁਲਖ ਦੀ ਜਾਣੇ ਕਿਹੜੇ ਚੰਦ ਚੜ੍ਹਾਉਂਦੇ ਨੇ,
ਔਰਤ ਕੁੱਖੋਂ ਜੰਮੇ ਔਰਤ ਦਾ ਮੁੱਲ ਪਾਉਂਦੇ ਨੇ,
ਜਿਹੜਾ ਪੂਰਨ ਭੌਰੇ ਪਾਇਆ ਦੇਬੀ ਦਿੱਤੇ ਰੂਪ ਸਵਾਇਆ,
ਉਹ ਮਖ਼ਸੂਸਪੁਰੀ ਜਦ ਆਈਆ ਉਹਨੂੰ ਕੀਲ ਬਠਾ ਲਉਂਗੀ,
ਜੋੜ ਨਾ ਬਣਿਆ ਮਾਪਿਆਂ ਤੋਂ ਮੈਂ ਆਪ ਬਣਾ ਲਉਂਗੀ,