ਹਾਕੀ ਇੰਡੀਆ ਲੀਗ-ਰਾਂਚੀ ਰਾਇਨੋਜ਼ ਨੇ ਦਿੱਲੀ ਵੈਬਰ&#262

[JUGRAJ SINGH]

Prime VIP
Staff member
ਰਾਂਚੀ. ਏਜੰਸੀ
27 ਜਨਵਰੀ -ਐਸ਼ਲੇ ਜੈਕਸਨ ਦੇ ਗੋਲ ਦੀ ਬਦੌਲਤ ਰਾਂਚੀ ਰਾਇਨੋਜ਼ ਦੀ ਟੀਮ ਨੇ ਇਥੇ ਖੇਡੇ ਗਏ ਹਾਕੀ ਇੰਡੀਆ ਲੀਗ ਦੇ ਇਕ ਮੈਚ 'ਚ ਸਰਦਾਰ ਸਿੰਘ ਦੀ ਅਗਵਾਈ ਵਾਲੀ ਦਿੱਲੀ ਵੈਬਰਾਈਡਰਸ ਨੂੰ 1-0 ਨਾਲ ਹਰਾ ਦਿੱਤਾ। ਜੈਕਸਨ ਨੇ ਮੈਚ ਦੇ ਆਖਰੀ ਮਿੰਟਾਂ 'ਚ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਤੋਂ ਪਹਿਲਾਂ ਰਾਂਚੀ ਰਾਇਨੋਜ਼ ਸ਼ਨਿਚਰਵਾਰ ਨੂੰ ਆਪਣਾ ਪਹਿਲਾ ਮੁਕਾਬਲਾ ਉੱਤਰ ਪ੍ਰਦੇਸ਼ ਵਿਜ਼ਾਰਡ ਤੋਂ 2-3 ਨਾਲ ਹਾਰ ਗਈ ਸੀ।
ਅੱਜ ਦੇ ਮੈਚ 'ਚ 'ਮੈਨ ਆਫ ਦਾ ਮੈਚ' ਰਹੇ ਫ੍ਰਾਂਸਸਿਸਕੋ ਕੋਰਟਸ ਨੇ 3 ਵਾਰ ਆਪਣੀ ਟੀਮ ਲਈ ਸ਼ਾਨਦਾਰ ਬਚਾਓ ਕੀਤਾ, ਜਿਨ੍ਹਾਂ 'ਚ ਉਸਨੇ ਇਕ ਤੋਂ ਇਕ ਬਾਅਦ 2 ਲਗਾਤਾਰ ਵਾਰ ਆਪਣੀ ਟੀਮ ਨੂੰ ਗੋਲ ਖਾਣ ਤੋਂ ਬਚਾਇਆ। ਇਸ ਰੋਮਾਂਚਕ ਮੈਚ ਵਿਚ ਰਾਂਚੀ ਦੀ ਟੀਮ ਨੂੰ 2 ਪੈਨਲਟੀ ਕਾਰਨਰ ਮਿਲੇ ਜਦਕਿ ਦਿੱਲੀ ਦੀ ਟੀਮ ਨੂੰ 3 ਪੈਨਲਟੀ ਕਾਰਨਰ ਹਾਸਿਲ ਹੋਏ, ਜਿਨ੍ਹਾਂ 'ਚੋਂ ਉਹ ਇਕ ਦਾ ਫਾਇਦਾ ਵੀ ਨਹੀਂ ਉਠਾ ਸਕੀ। ਭਲਕੇ ਪੰਜਾਬ ਵਾਰੀਅਰਜ਼ ਅਤੇ ਕਲਿੰਗਾ ਲੈਨਸਰ ਦਾ ਮੁਕਾਬਲਾ ਭੁਵਨੇਸ਼ਵਰ ਵਿਖੇ ਹੋਵੇਗਾ।
 
Top