ਹਾਕੀ ਇੰਡੀਆ ਲੀਗ ਟਰਾਫੀ ਦੀ ਹੋਈ ਘੁੰਡ ਚੁਕਾਈ

[JUGRAJ SINGH]

Prime VIP
Staff member

ਨਵੀਂ ਦਿੱਲੀ. ਏਜੰਸੀ
23 ਜਨਵਰੀ P ਹੀਰੋ ਹਾਕੀ ਇੰਡੀਆ ਲੀਗ (ਐਚ. ਆਈ. ਐਲ.) ਦੀ ਪ੍ਰਬੰਧਕੀ ਕਮੇੇਟੀ ਨੇ ਵੀਰਵਾਰ ਨੂੰ ਲੀਗ ਦੇ ਦੂਸਰੇ ਸੀਜ਼ਨ ਦੇ ਲਈ ਟਰਾਫੀ ਦੀ ਘੁੰਡ ਚੁਕਾਈ ਕੀਤੀ | ਹਾਕੀ ਇੰਡੀਆ ਲੀਗ ਦੇ ਮਸਕਟ ਨੂੰ 'ਗੌਰਵ' ਨਾਂਅ ਦਿੱਤਾ ਗਿਆ ਹੈ | ਹਾਕੀ ਇੰਡੀਆ ਦੇ ਸਕੱਤਰ ਅਤੇ ਐਚ. ਆਈ. ਐਲ. ਦੇ ਮੁਖੀ ਨਰਿੰਦਰ ਬੱਤਰਾ ਨੇ ਟੂਰਨਾਮੈਂਟ ਨਿਰਦੇਸ਼ਕ ਅਤੇ ਟੂਰਨਾਮੈਂਟ ਅੰਪਾਇਰ ਮੈਨੇਜਰ ਅਤੇ ਲੀਗ ਨਾਲ ਜੁੜੀਆਂ ਹੋਰਨਾਂ ਪ੍ਰਮੁੱਖ ਹਸਤੀਆਂ ਦੀ ਮੌਜੂਦਗੀ 'ਚ ਟਰਾਫੀ ਲਾਂਚ ਕੀਤੀ ਗਈ | ਇਹ ਟਰਾਫੀ ਸਾਰਵੋਸਕੀ ਕ੍ਰਿਸਟਲ ਨਾਲ ਬਣੀ ਹੈ | ਇਸ ਟਰਾਫੀ ਦੇ ਲਈ 6 ਟੀਮਾਂ ਦੇ ਵਿਚਾਲੇ 25 ਜਨਵਰੀ ਤੋਂ ਜੰਗ ਸ਼ੁਰੂ ਹੋਵੇਗੀ | ਲੀਗ ਦਾ ਪਹਿਲਾਂ ਮੈਚ ਅਜੀਤਗੜ੍ਹ 'ਚ 25 ਜਨਵਰੀ ਤੇ ਫਾਈਨਲ 23 ਫਰਵਰੀ ਨੂੰ ਰਾਂਚੀ 'ਚ ਖੇਡਿਆ ਜਾਵੇਗਾ | ਇਸ ਲੀਗ 'ਚ ਕੁੱਲ 144 ਖਿਡਾਰੀ ਹਿੱਸਾ ਲੈ ਰਹੇ ਹਨ, ਜਿਨ੍ਹਾਂ 'ਚ 72 ਉਲੰਪਿਕ ਖੇਡ ਚੁੱਕੇ ਹਨ |
 
Top