ਹਾਕੀ ਇੰਡੀਆ ਲੀਗ ਦੇ ਜੇਤੂ ਨੂੰ ਮਿਲਣਗੇ ਢਾਈ ਕਰੋੜ &#2

[JUGRAJ SINGH]

Prime VIP
Staff member
21 ਜਨਵਰੀ p ਹਾਕੀ ਇੰਡੀਆ ਲੀਗ (ਐਚ. ਆਈ. ਐਲ.) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸਨਿੱਚਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੂਰਨਾਮੈਂਟ ਦੀ ਜੇਤੂ ਟੀਮ ਨੂੰ 2.5 ਕਰੋੜ ਰੁਪਏ ਦਾ ਇਨਾਮ ਮਿਲੇਗਾ | ਪ੍ਰਬੰਧਕਾਂ ਦੇ ਬਿਆਨ ਅਨੁਸਾਰ ਜੇਤੂ ਟੀਮ ਨੂੰ ਜਿਥੇ 2.5 ਕਰੋੜ ਰੁਪਏ ਮਿਲਣਗੇ, ਉਥੇ ਉਪ-ਜੇਤੂ ਟੀਮ ਨੂੰ 1.25 ਕਰੋੜ ਤੇ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 75 ਲੱਖ ਰੁਪਏ ਦਾ ਇਨਾਮ ਮਿਲੇਗਾ | ਇਸ ਲੀਗ ਦੇ ਮੈਚ ਦਿੱਲੀ, ਮੁੰਬਈ, ਮੋਹਾਲੀ, ਭੁਵਨੇਸ਼ਵਰ, ਰਾਂਚੀ ਤੇ ਲਖਨਊ 'ਚ ਖੇਡੇ ਜਾਣਗੇ | ਪਹਿਲਾਂ ਤਿੰਨ ਟੀਮਾਂ ਨੂੰ ਮਿਲਣ ਵਾਲੇ ਇਨਾਮ ਤੋਂ ਇਲਾਵਾ ਟੂਰਨਾਮੈਂਟ ਦੇ ਸਰਬੋਤਮ ਖਿਡਾਰੀ ਨੂੰ 25 ਲੱਖ ਰੁਪਏ ਦਾ ਇਨਾਮ ਮਿਲੇਗਾ | ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ 10 ਲੱਖ ਰੁਪਏ ਮਿਲਣਗੇ | ਉਭਰ ਰਹੇ ਖਿਡਾਰੀ ਨੂੰ 20 ਲੱਖ ਰੁਪਏ ਦਿੱਤੇ ਜਾਣਗੇ | ਹਰ ਮੈਨ ਆਫ਼ ਦ ਮੈਚ ਖਿਡਾਰੀ ਨੂੰ 25 ਹਜ਼ਾਰ ਰੁਪਏ ਦਿੱਤੇ ਜਾਣਗੇ | ਹੀਰੋ ਹਾਕੀ ਇੰਡੀਆ ਲੀਗ ਦਾ ਪਹਿਲਾ ਮੈਚ ਜੇ. ਪੀ. ਪੰਜਾਬ ਵਰੀਅਰਜ਼ ਤੇ ਦਿੱਲੀ ਵੇਵਰਾਈਡਰਜ਼ ਵਿਚਾਲੇ ਮੁਹਾਲੀ ਦੇ ਨਵੇਂ ਹਾਕੀ ਸਟੇਡੀਅਮ 'ਚ ਖੇਡਿਆ ਜਾਵੇਗਾ |
 
Top