ਹਾਕੀ ਇੰਡੀਆ ਲੀਗ : ਰਘੂਨਾਥ ਦੀ ਹੈਟਿ੍ਕ ਬਦੌਲਤ ਉੱਤ&#2

[JUGRAJ SINGH]

Prime VIP
Staff member
ਮੁੰਬਈ, 29 ਜਨਵਰੀ (ਏਜੰਸੀ)-ਕਪਤਾਨ ਵੀ. ਆਰ. ਰਘੂਨਾਥ ਦੀ ਹੈਟਿ੍ਕ ਬਦੌਲਤ ਅੱਜ ਹੀਰੋ ਹਾਕੀ ਇੰਡੀਆ ਲੀਗ ਦੇ ਇਕ ਮੈਚ 'ਚ ਉੱਤਰ ਪ੍ਰਦੇਸ਼ ਵਿਜ਼ਾਰਡ ਨੇ ਮੁੰਬਈ ਮੈਜੇਸ਼ਿਨ ਨੂੰ 5-3 ਨਾਲ ਹਰਾ ਦਿੱਤਾ | ਰਘੂਨਾਥ ਨੇ ਮੈਚ ਦੇ 28ਵੇਂ, 41ਵੇਂ ਅਤੇ 56ਵੇਂ ਮਿੰਟ 'ਚ ਗੋਲ ਕੀਤੇ | ਉਸ ਨੇ ਤਿੰਨੋ ਗੋਲ ਪੈਨਲਟੀ ਕਾਰਨਰ ਰਾਹੀਂ ਕੀਤੇ, ਅਤੇ ਆਪਣੀ ਟੀਮ ਨੂੰ ਲੀਗ ਦੇ ਵਿਚ ਦੂਸਰੀ ਜਿੱਤ ਦਿਵਾਈ | ਹਾਲਾਂਕਿ ਮੈਚ ਦਾ ਪਹਿਲਾਂ ਗੋਲ 12ਵੇਂ ਮਿੰਟ 'ਚ ਮੇਜ਼ਬਾਨ ਟੀਮ ਵਲੋਂ ਗੁਰਜਿੰਦਰ ਸਿੰਘ ਨੇ ਕੀਤਾ, ਜਿਸ ਨੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਦਿੱਤਾ | ਇਸ ਤੋਂ ਕੁਝ ਮਿੰਟ ਬਾਅਦ ਹੀ ਉੱਤਰ ਪ੍ਰਦੇਸ਼ ਵਿਜ਼ਾਰਡ ਨੂੰ ਉਸ ਸਮੇਂ ਬਰਾਬਰੀ ਕਰਨ ਦਾ ਬੇਹਤਰੀਨ ਮੌਕਾ ਮਿਲਿਆ, ਜਦੋਂ ਉਨ੍ਹਾਂ ਨੂੰ ਪੈਨਲਟੀ ਸਟਰੋਕ ਹਾਸਿਲ ਹੋਇਆ, ਪ੍ਰੰਤੂ ਉੱਤਰ ਪ੍ਰਦੇਸ਼ ਵਲੋੋਂ ਲਿਊਕ ਡੋਰਨਰ ਗੋਲ ਕਰਨ 'ਚ ਅਸਫਲ ਰਹੇ | ਇਸ ਤੋਂ ਬਾਅਦ 18ਵੇਂ ਮਿੰਟ 'ਚ ਮੁੰਬਈ ਵਲੋਂ ਗਲੇਨ ਟਰਨਰ ਨੇ ਗੋਲ ਕਰਕੇ ਸਕੋਰ 2-0 ਕਰ ਦਿੱਤਾ | 28ਵੇਂ ਮਿੰਟ 'ਚ ਰਘੂਨਾਥ ਨੇ ਗੋਲ ਕਰਕੇ ਆਪਣੀ ਟੀਮ ਨੂੰ ਮੈਚ 'ਚ ਵਾਪਸੀ ਦਿਵਾਈ, 41ਵੇਂ ਮਿੰਟ 'ਚ ਰਘੂਨਾਥ ਨੇ ਫਿਰ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ | ਪ੍ਰੰਤੂ ਉੱਤਰਪ੍ਰਦੇਸ਼ ਵਲੋਂ ਸ਼ਿਧਾਰਥ ਸ਼ੰਕਰ ਨੇ 52ਵੇਂ ਮਿੰਟ 'ਚ ਗੋਲ ਕਰਕੇ ਆਪਣੀ ਟੀਮ ਨੂੰ 3-2 ਨਾਲ ਅੱਗੇ ਕਰ ਦਿੱਤਾ | ਉਥੱਪਾ ਨੇ ਵੀ 59ਵੇਂ ਮਿੰਟ 'ਚ ਗੋਲ ਕੀਤਾ | ਹਾਲਾਂਕਿ ਮੁੰਬਈ ਦੇ ਸਰਵਣਜੀਤ ਸਿੰਘ ਨੇ 57ਵੇਂ ਮਿੰਟ 'ਚ ਗੋਲ ਕਰਕੇ ਹਾਰ ਦਾ ਅੰਤਰ ਘੱਟ ਕਰਨ ਦੀ ਕੋਸ਼ਿਸ਼ ਕੀਤੀ | ਇਸ ਜਿੱਤ ਨਾਲ ਉੱਤਰ ਪ੍ਰਦੇਸ਼ ਦੀ ਟੀਮ ਨੂੰ 5 ਅੰਕ ਹਾਸਿਲ ਹੋਏ |
 
Top