ਹਾਕੀ ਵਿਸ਼ਵ ਲੀਗ 'ਚ ਭਾਰਤ ਦੀ ਲਗਾਤਾਰ ਦੂਜੀ ਹਾਰ

[JUGRAJ SINGH]

Prime VIP
Staff member
ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ 'ਚ ਜਾਰੀ ਹਾਕੀ ਵਿਸ਼ਵ ਲੀਗ ਫਾਈਨਲ ਦੇ ਵਿਚ ਭਾਰਤ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਹੈ, ਅੱਜ ਖੇਡੇ ਗਏ ਮੈਚ 'ਚ ਭਾਰਤੀ ਟੀਮ ਨਿਊਜ਼ੀਲੈਂਡ ਤੋਂ 1-3 ਨਾਲ ਹਾਰ ਗਈ, ਟੂਰਨਾਮੈਂਟ 'ਚ ਭਾਰਤੀ ਟੀਮ ਦੀ ਇਹ ਲਗਾਤਾਰ ਦੂਸਰੀ ਹਾਰ ਸੀ | ਨਿਊਜ਼ੀਲੈਂਡ ਦੀ ਟੀਮ ਨੇ ਤਿੰਨੋ ਗੋਲ ਮੈਦਾਨੀ ਕੀਤੇ, ਇਕ ਗੋਲ ਪਹਿਲੇ ਅੱਧ 'ਚ ਜਦਕਿ ਦੋ ਗੋਲ ਦੂਸਰੇ ਅੱਧ ਵਿਚ ਹੋਇਆ | ਨਿਊਜ਼ੀਲੈਂਡ ਵਲੋਂ ਪਹਿਲੇ ਮਿੰਟ 'ਚ ਹੀ ਸ਼ੇਆ ਮਕੇਲੀਜ਼ ਨੇ ਗੋਲ ਕੀਤਾ ਜਦਕਿ ਸਟੀਫਨ ਜੇਨਸ ਨੇ ਦੂਸਰੇ ਅੱਧ 'ਚ ਦੋ ਗੋਲ ਕੀਤੇ | ਹਾਲਾਂਕਿ ਮੈਚ ਖਤਮ ਹੋਣ ਤੋਂ 2 ਮਿੰਟ ਪਹਿਲਾਂ ਹੀ ਭਾਰਤੀ ਟੀਮ ਵਲੋਂ ਮਨਦੀਪ ਸਿੰਘ ਨੇ ਗੋਲ ਕਰਕੇ ਹਾਰ ਦਾ ਅੰਤਰ ਘੱਟ ਕੀਤਾ | ਕੱਲ੍ਹ ਵਾਂਗ ਅੱਜ ਦੇ ਮੈਚ 'ਚ ਵੀ ਭਾਰਤੀ ਟੀਮ ਪੂਰੇ ਮੈਚ 'ਚ ਬਿਖਰੀ ਨਜ਼ਰ ਆਈ ਅਤੇ ਪਹਿਲੇ ਅੱਧ 'ਚ ਟੀਮ ਗੋਲ ਕਰਨ ਦਾ ਇਕ ਮੌਕਾ ਵੀ ਬਣਾ ਨਹੀਂ ਸਕੀ | ਪੂਰੇ ਮੈਚ 'ਚ ਭਾਰਤ ਦੇ ਮਿਡਫੀਲਡ ਅਤੇ ਫਾਰਵਰਡ ਲਾਈਨ ਦੇ ਖਿਡਾਰੀਆਂ ਵਿਚਾਲੇ ਤਾਲਮੇਲ ਦੀ ਘਾਟ ਰਹੀ | ਡਿਫੈਂਸ 'ਚ ਵਰਿੰਦਰ ਲਾਕੜਾ ਨੇ ਬਹੁਤ ਖਰਾਬ ਪ੍ਰਦਰਸ਼ਨ ਕੀਤਾ |
 
Top