ਹਾਕੀ ਵਿਸ਼ਵ ਲੀਗ ਦਾ ਿਖ਼ਤਾਬ ਨੀਦਰਲੈਂਡ ਨੇ ਜਿੱਤ&#262

[JUGRAJ SINGH]

Prime VIP
Staff member

ਨਵੀਂ ਦਿੱਲੀ, 18 ਜਨਵਰੀ (ਪੀ. ਟੀ. ਆਈ.)-ਸੀ. ਜ਼ੌਾਕਰ ਦੀ ਹੈਟਰਿਕ ਬਦੌਲਤ ਇਥੇ ਜਾਰੀ ਹਾਕੀ ਵਿਸ਼ਵ ਲੀਗ ਫਾਈਨਲ ਦੇ ਵਿਚ ਨੀਦਰਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਨੂੰ 7-2 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਿਲ ਕੀਤੀ ਜਦਕਿ ਭਾਰਤ ਦੀ ਟੀਮ ਬੈਲਜੀਅਮ ਤੋਂ 1-2 ਨਾਲ ਹਾਰ ਕੇ ਛੇਵੇਂ ਸਥਾਨ 'ਤੇ ਰਹੀ | ਮੈਚ ਦਾ ਪਹਿਲਾਂ ਗੋਲ ਨੀਦਰਲੈਂਡ ਵਲੋਂ ਜ਼ੌਾਕਰ ਨੇ 17ਵੇਂ ਮਿੰਟ ਵਿਚ ਕੀਤਾ | 23ਵੇਂ ਮਿੰਟ 'ਚ ਬਿਲੀ ਬੇਕਰ ਨੇ ਗੋਲ ਕਰਕੇ ਆਪਣੀ ਬੜ੍ਹਤ ਨੂੰ ਦੁੱਗਣੀ ਕਰ ਦਿੱਤਾ, ਮੈਚ ਦੇ ਅੱਧੇ ਸਮੇ ਤੋਂ ਕੁਝ ਸੈਕਿੰਡ ਪਹਿਲਾਂ ਹੀ ਜ਼ੌਾਕਰ ਨੇ ਇਕ ਹੋਰ ਗੋਲ ਕਰਕੇ ਸਕੋਰ ਨੂੰ 3-0 ਕਰ ਦਿੱਤਾ | ਮੈਚ ਦੇ ਦੂਸਰੇ ਅੱਧ 'ਚ ਵੀ ਨੀਦਰਲੈਂਡ ਦੀ ਸ਼ਾਨਦਾਰ ਖੇਡ ਜਾਰੀ ਰਹੀ ਅਤੇ ਟੀਮ ਨੇ ਇਕ ਤੋਂ ਇਕ ਬਾਅਦ 7 ਗੋਲ ਕਰ ਦਿੱਤੇ ਅਤੇ ਇਹ ਮੁਕਾਬਲਾ ਆਸਾਨੀ ਨਾਲ ਜਿੱਤ ਲਿਆ | ਇਸ ਤੋਂ ਪਹਿਲਾਂ ਖੇਡੇ ਗਏ ਇਕ ਹੋਰ ਮੈਚ 'ਚ ਇੰਗਲੈਂਡ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ |
 
Top