ਕਬੱਡੀ ਮਹਾਕੁੰਭ ਦੇ ਸਮਾਪਨ ਸਮਾਰੋਹ 'ਚ ਲੱਗਾ ਬਾਲੀ&#26

[JUGRAJ SINGH]

Prime VIP
Staff member
ਲੁਧਿਆਣਾ- ਗੁਰੂ ਨਾਨਕ ਸਟੇਡੀਅਮ ਵਿਚ ਹੋਏ ਕਬੱਡੀ ਮਹਾਕੁੰਭ ਦੇ ਸਮਾਪਨ ਸਮਾਰੋਹ 'ਚ ਬਾਲੀਵੁੱਡ ਦਾ ਜਮ ਕੇ ਤੜਕਾ ਲੱਗਾ। ਰੰਗ-ਬਿਰੰਗੀਆਂ ਲਾਈਟਾਂ ਨਾਲ ਸਜੇ ਸਟੇਡੀਅਮ ਵਿਚ ਬਾਲੀਵੁਡ ਅਭਿਨੇਤਾ ਰਣਵੀਰ ਸਿੰਘ ਨੇ ਆਪਣੀ ਪ੍ਰਫਾਰਮੈਂਸ ਨਾਲ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ। ਰਣਵੀਰ ਨੇ ਆਪਣੀ ਫਿਲਮ 'ਬੈਂਡ ਵਾਜਾ ਔਰ ਬਰਾਤ' ਦੇ ਗੀਤ ਦੇ ਸਟਾਈਲ ਵਿਚ ਐਂਟਰੀ ਕੀਤੀ। ਬੁਲੇਟ ਮੋਟਰਸਾਈਕਲ ਦੇ ਨਾਲ ਬੰਨ੍ਹੀ ਸਜੀ ਹੋਈ ਰਿਕਸ਼ਾ 'ਤੇ ਸਵਾਰ ਹੋ ਕੇ ਉਹ ਸਟੇਜ 'ਤੇ ਪਹੁੰਚੇ। ਸਟੇਜ 'ਤੇ ਆਉਂਦੇ ਹੀ ਉਸਨੇ ਬਾਲੀਵੁਡ ਦੇ ਸੁਪਰ ਸਟਾਰਾਂ ਧਰਮਿੰਦਰ, ਅਮਿਤਾਭ ਬੱਚਨ, ਮਿਥੁਨ ਚੱਕਰਵਤੀ, ਸ਼ਾਹਰੁਖ਼ ਖਾਨ, ਸਲਮਾਨ ਦੇ ਡਾਂਸ ਸਟਾਈਲਾਂ ਵਿਚ ਵੱਖ-ਵੱਖ ਗੀਤਾਂ 'ਤੇ
ਪੇਸ਼ਕਾਰੀ ਕੀਤੀ। 14 ਮਿੰਟ ਦੀ ਸ਼ਾਨਦਾਰ ਪੇਸ਼ਕਾਰੀ ਵਿਚ ਰਣਬੀਰ ਨੇ ਦਰਸ਼ਕਾਂ ਨੂੰ ਸਵ. ਰਾਜੇਸ਼ ਖੰਨਾ ਦੀ ਯਾਦ ਦਿਵਾਉਂਦੇ ਹੋਏ ਉਨ੍ਹਾਂ ਦੇ ਫਿਲਮੀ ਗੀਤਾਂ 'ਤੇ ਖੂਬ ਰਾਜੇਸ਼ ਖੰਨਾ ਸਟਾਈਲ ਵਿਚ ਡਾਂਸ ਕੀਤਾ। ਰਣਬੀਰ ਨੇ ਪ੍ਰੋਗਰਾਮ ਦੇ ਅੰਤ ਵਿਚ ਅਭਿਨੇਤਰੀ ਮੋਨਾ ਸਿੰਘ ਨਾਲ 'ਜੈ ਹੋ' ਗੀਤ 'ਤੇ ਪੇਸ਼ਕਾਰੀ ਦਿੱਤੀ ਤਾਂ ਆਤਿਸ਼ਬਾਜ਼ੀ ਨਾਲ ਆਸਮਾਨ ਜਗਮਗਾ ਉੱਠਿਆ। ਉਥੇ ਲੇਜ਼ਰ ਸ਼ੋਅ ਨੇ ਇਸ ਮਨਮੋਹਕ ਨਜ਼ਾਰੇ ਨੂੰ ਹੋਰ ਵੀ ਆਕਰਸ਼ਿਤ ਕਰ ਦਿੱਤਾ।
ਕਬੱਡੀ ਕੱਪ ਦੇ ਸਮਾਪਨ ਸਮਾਰੋਹ 'ਚ ਕਲਾਕਾਰਾਂ ਨੇ ਆਪਣੀ ਅਦਾਕਾਰੀ ਦਾ ਖੂਬ ਜਲਵਾ ਬਿਖੇਰਿਆ। ਇਹ ਪ੍ਰੋਗਰਾਮ ਪੂਰੀ ਤਰ੍ਹਾਂ ਨਾਲ ਪੰਜਾਬੀ ਰੰਗਾਂ ਵਿਚ ਰੰਗਿਆ ਰਿਹਾ। ਮੰਚ ਦਾ ਸੰਚਾਲਨ ਕਰ ਰਹੀ ਅਭਿਨੇਤਰੀ ਮੋਨਾ ਸਿੰਘ ਨੇ ਸਭ ਤੋਂ ਪਹਿਲਾਂ ਪਾਕਿਸਤਾਨ ਦੀ ਪ੍ਰਸਿੱਧ ਗਾਇਕਾ ਫਰੀਹਾ ਪ੍ਰਵੇਜ਼ ਨੂੰ ਮੰਚ 'ਤੇ ਸੱਦਾ ਦਿੱਤਾ। ਕਾਲੇ ਰੰਗ ਦੇ ਡਿਜ਼ਾਈਨਰ ਫਰਾਕ ਸੂਟ ਵਿਚ ਸਜੀ ਫਰੀਹਾ ਨੇ ਮੰਚ 'ਤੇ ਆਉਂਦੇ ਹੀ ਆਪਣੀ ਆਵਾਜ਼ ਦਾ ਜਾਦੂ ਚਲਾਇਆ। ਇਸ ਸਮੇਂ ਫਰੀਹਾ ਦੀ ਆਵਾਜ਼ ਨਾਲ ਪੰਜਾਬੀ ਸੱਭਿਆਚਾਰ ਦੇ ਮਿਲਣ ਨੇ ਕਲਾਕਾਰੀ ਦਾ ਇਕ ਵੱਖਰਾ ਹੀ ਨਜ਼ਾਰਾ ਪੇਸ਼ ਕੀਤਾ ਅਤੇ ਦਰਸ਼ਕ ਇਸ ਮਿਲਣ 'ਤੇ ਝੂਮ ਉੱਠੇ। ਫਰੀਹਾ ਨੇ ਰਾਂਝਣਾ, ਦਮਾਦਮ ਮਸਤ ਕਲੰਦਰ, ਘੁੰਮ ਚਰਖੜਿਆ ਆਦਿ ਗੀਤਾਂ ਦੀ ਪੇਸ਼ਕਾਰੀ ਕਰਕੇ ਸਭ ਦਾ ਮਨੋਰੰਜਨ ਕੀਤਾ। ਉਪਰੰਤ ਪੰਜਾਬੀ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਜੁਗਨੀ ਕੱਤਦੀ ਚਰਖਾ, ਤੁਸੀਂ ਜਦ ਕੋਲ ਹੁੰਦੇ ਓ ਗੀਤਾਂ 'ਤੇ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ। ਸਮਾਰੋਹ ਨੂੰ ਅੱਗੇ ਵਧਾਉਂਦੇ ਹੋਏ ਡਾਂਸ ਗਰੁੱਪ ਨੇ ਆਕਰਸ਼ਕ ਡਾਂਸ ਦੀ ਪੇਸ਼ਕਾਰੀ ਕਰਦੇ ਹੋਏ ਸਾਰਿਆਂ ਨੂੰ ਬੰਨ੍ਹੀ ਰੱਖਿਆ। ਇਸ ਦੇ ਬਾਅਦ ਵਾਰੀ ਆਈ ਮਾਂ ਦੇ ਲਾਡਲੇ ਮਾਸਟਰ ਸਲੀਮ ਦੀ, ਜਿਨ੍ਹਾਂ ਨੇ ਆਪਣੇ ਪ੍ਰਸਿੱਧ ਗੀਤਾਂ 'ਤੇ ਦਰਸ਼ਕਾਂ ਨੂੰ ਨਚਾਇਆ। ਉਥੇ ਪੰਜਾਬੀ ਬਾਲੀਵੁਡ ਗਾਇਕਾ ਜਸਪਿੰਦਰ ਨਰੂਲਾ ਨੇ ਮੇਰਾ ਲੌਂਗ ਗਵਾਚਾ, ਮੁੰਡਾ ਤੂੰ ਏ ਪੰਜਾਬੀ ਸੋਹਣਾ 'ਤੇ ਦਰਸ਼ਕਾਂ ਦਾ ਦਿਲ ਜਿੱਤਿਆ, ਉਥੇ ਰੌਸ਼ਨ ਪ੍ਰਿੰਸ ਨੇ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ।​
[/img][/CENTER]
 
Top