ਫਿਲਸਤੀਨ ਨੂੰ ਬਰਬਾਦ ਕਰਨ ’ਤੇ ਤੁਲਿਆ ਇਜ਼ਰਾਈਲ

Yaar Punjabi

Prime VIP
ਇਜ਼ਰਾਈਲ ਵਲੋਂ ਹਮਲਿਆਂ ਦਾ ਸਿਲਸਿਲਾ ਜਾਰੀ, ਸੰਯੁਕਤ ਰਾਸ਼ਟਰ ਨੇ ਕੀਤੀ ਸੰਜ਼ਮ ਵਰਤਣ ਦੀ ਅਪੀਲ
ਗਾਜ਼ਾ- ਇਜ਼ਰਾਈਲ ਅਤੇ ਫਿਲਸਤੀਨ ਦੇ ਵਿਚਕਾਰ ਹਮਲਿਆਂ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਇਜ਼ਰਾਈਲੀ ਸੈਨਾ ਨੇ ਗਾਜ਼ਾ ਪੱਟੀ ਵਿਚ ਸੱਤਾਧਾਰ ਹੱਮਾਸ ਦੇ ਪ੍ਰਧਾਨ ਮੰਤਰੀ http://www.punjabspectrum.com/images/2012/11/israil.jpgਦਫ਼ਤਰ ਸਮੇਤ ਕਈ ਮੰਤਰਾਲਿਆਂ ਦੇ ਭਵਨਾਂ ਨੂੰ ਬੰਬਾਰੀ ਨਾਲ ਤਬਾਹ ਕਰ ਦਿੱਤਾ। ਇਨ੍ਹਾਂ ਹਮਲਿਆਂ ਵਿਚ 10 ਫਿਲਸਤੀਨੀ ਮਾਰੇ ਗਏ। ਗਾਜ਼ਾ ਵਿਚ ਬੀਬੀਸੀ ਰਿਪੋਰਟ ਜਿਹਾਦ ਮਸ਼ਰਵੀ ਦੇ ਘਰ ’ਤੇ ਗਿਰੇ ਬੰਬ ਨਾਲ ਉਸ ਦੇ 10 ਮਹੀਨੇ ਦੇ ਬੱਚੇ ਉਮਰ ਅਤੇ ਪਤਨੀ ਦੀ ਭੈਣ ਦੀ ਮੌਤ ਹੋ ਗਈ। ਇਸ ਹਮਲੇ ਵਿਚ ਉਸ ਦਾ ਦੂਜਾ ਬੇਟਾ ਅਤੇ ਭਰਾ ਜ਼ਖਮੀ ਹੋ ਗਏ। ਸੁਰੱਖਿਅਤ ਸੈਨਾ ਦੇ ਕਰੀਬ 75 ਹਜ਼ਾਰ ਜਵਾਨਾਂ ਨੂੰ ਫਿਲਸਤੀਨ ਦੀ ਸਰਹੱਦ ’ਤੇ ਤਾਇਨਾਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚ ਪ੍ਰਧਾਨ ਮੰਤਰੀ ਦਫ਼ਤਰ ’ਤੇ ਸ਼ਨੀਵਾਰ ਨੂੰ ਹਮਲਾ ਬੋਲਿਆ ਸੀ। ਇੱਥੇ ਹੀ ਮਿਸਰ ਦੇ ਪ੍ਰਧਾਨ ਮੰਤਰੀ ਨੇ ਇਕ ਦਿਨ ਫਿਲਸਤੀਨੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਮਿਸਰ, ਤੁਰਕੀ ਅਤੇ ਟਿਊਨੀਸ਼ੀਆ ਨੇ ਹੱਮਾਸ ਨੂੰ ਸਮਰਥਨ ਦਾ ਐਲਾਨ ਕੀਤਾ ਹੈ। ਇਟਲੀ ਦੇ ਪ੍ਰਧਾਨ ਮੰਤਰੀ ਮੌਂਟੀ ਨੇ ਇਜ਼ਰਾਈਲ ਨੂੰ ਸਮਰਥਨ ਦਿੱਤਾ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਾਨ ਕੀ ਮੂਨ ਨੇ ਇਜ਼ਰਾਈਲ ਨੂੰ ਸੰਜ਼ਮ ਵਰਤਣ ਦੀ ਬੇਨਤੀ ਕੀਤੀ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਬਾਨ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਮਿਸਰ ਦੇ ਰਾਸ਼ਟਰਪਤੀ ਮੁਰਸੀ ਨਾਲ ਫ਼ੋਨ ’ਤੇ ਗੱਲ ਕੀਤੀ ਸੀ।
 
Top