Singer jelly booked for gang rape

Singh-a-lion

Prime VIP
ਮੋਹਾਲੀ— ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਜੈਲੀ ਤੇ ਮਨਿੰਦਰ ਬੰਗਾ ਤੇ ਉਨ੍ਹਾਂ ਦੇ ਦੋ ਦੋਸਤਾਂ ਦੇ ਖਿਲਾਫ ਸੈਕਟਰ 56 ਦੀ ਇਕ ਮਹਿਲਾ ਨੇ ਗੈਂਗਰੇਪ ਦੇ ਗੰਭੀਰ ਦੋਸ਼ ਲਗਾਏ ਹਨ। ਮਹਿਲਾ ਦੇ ਮੈਡੀਕਲ ਟੈਸਟ ਵਿਚ ਰੇਪ ਦੀ ਪੁਸ਼ਟੀ ਹੋ ਗਈ ਹੈ ਤੇ ਜੈਲੀ ਤੇ ਮੰਗਾਂ ਸਮੇਤ ਚਾਰ ਵਿਅਕਤੀਆਂ ਦੇ ਖਿਲਾਫ ਫੇਜ-1 ਦੀ ਪੁਲਸ ਨੇ ਬੁੱਧਵਾਰ ਨੂੰ ਰੇਪ ਦਾ ਮਾਮਲਾ ਦਰਜ ਕਰ ਲਿਆ ਹੈ।
ਮਹਿਲਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਜੈਲੀ ਤੋਂ ਮਿਊਜ਼ਿਕ ਦਾ ਕਲਾਸ ਲੈਣ ਲਈ ਉਸ ਨਾਲ ਸੰਪਰਕ ਕੀਤਾ ਸੀ। ਇਸ ਸਾਲ ਸੈਕਟਰ-57 ਦੇ ਇਕ ਫਲੈਟ ਵਿਚ ਜੈਲੀ ਨੇ ਉਸ ਦੀ ਮੁਲਾਕਾਤ ਇਹ ਕਹਿ ਕੇ ਗਾਇਕ ਮਨਿੰਦਰ ਮੰਗਾ ਨਾਲ ਕਰਵਾਈ ਕਿ ਉਹ ਉਸ ਨੂੰ ਮਿਊਜ਼ਿਕ ਦੀ ਟਰੇਨਿੰਗ ਦੇਵੇਗਾ। ਉੱਥੇ ਹੀ ਮਹਿਲਾ ਨੂੰ ਕੋਲਡ ਡਰਿੰਕ ਵਿਚ ਕੁਝ ਮਿਲਾ ਕੇ ਪਿਲਾ ਦਿੱਤਾ ਗਿਆ, ਜਿਸ ਨਾਲ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਜੈਲੀ ਤੇ ਮੰਗਾ ਸਮੇਤ ਉਨ੍ਹਾਂ ਦੇ ਦੋ ਹੋਰ ਦੋਸਤਾਂ ਨੇ ਉਸ ਨਾਲ ਗੈਂਗਰੇਪ ਕੀਤਾ।
ਮਹਿਲਾ ਦਾ ਦੋਸ਼ ਹੈ ਕਿ ਜੈਲੀ ਹੁਣਾ ਨੇ ਉਸ ਦੀ ਵੀਡੀਓ ਵੀ ਬਣਾਈ ਸੀ, ਜਿਸ ਨੂੰ ਦਿਖਾ ਕੇ ਉਸ ਨੂੰ ਬਲੈਕਮੇਲ ਕੀਤਾ ਗਿਆ ਤੇ ਕਈ ਵਾਰ ਉਸ ਦਾ ਰੇਪ ਕੀਤਾ ਗਿਆ। ਜਦੋਂ ਉਹ ਗਰਭਵਤੀ ਹੋ ਗਈ ਤਾਂ ਦੋਸ਼ੀਆਂ ਨੇ ਉਸ ਦਾ ਗਰਭਪਾਤ ਵੀ ਕਰਵਾ ਦਿੱਤਾ।
ਐੱਸ. ਪੀ. (ਨੋਡਲ ਅਫਸਰ) ਹਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ 'ਤੇ ਦੋਸ਼ੀਆਂ ਦੇ ਖਿਲਾਫ ਧਾਰਾ 376 ਬੀ ਦੇ ਤਹਿਤ ਗੈਂਗਰੇਪ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪੀੜਤ ਮਹਿਲਾ ਸ਼ਾਦੀਸ਼ੁਦਾ ਹੈ ਅਤੇ ਅਦਾਲਤ ਵਿਚ ਉਸ ਦਾ ਆਪਣੇ ਪਤੀ ਤੋਂ ਤਲਾਕ ਦਾ ਮਾਮਲਾ ਚੱਲ ਰਿਹਾ ਹੈ।
 

Royal Singh

Prime VIP
:lol2
nachattar gill te hor singers bare suniya c par oh ajj v wadiya gah rehe I mean lagda nai kuch enj hoya hauga fer daso mei hassa na :))
 

Jaswinder Singh Baidwan

Akhran da mureed
Staff member
kaun sacha kaun jhootha ajjkal kujh pta nhi laggda

es industry ch lokki use wi bahut karde aa dujjya nu,, te no doubt,, jhoothe aarop wi bahut chal pye :np
 
Top