'ਗੁਲਾਬ ਗੈਂਗ' 'ਚ ਆਪਣੇ ਕਿਰਦਾਰ ਨੂੰ ਲੈ ਕੇ ਚਿੰਤਤ ਸੀ

[JUGRAJ SINGH]

Prime VIP
Staff member
ਮੁੰਬਈ, 18 ਜਨਵਰੀ (ਏਜੰਸੀ)-'ਗੁਲਾਬ ਗੈਂਗ' 'ਚ ਪਹਿਲੀ ਵਾਰ ਨਕਰਾਤਮਕ ਕਿਰਦਾਰ ਨਿਭਾ ਰਹੀ ਅਭਿਨੇਤਰੀ ਜੂਹੀ ਚਾਵਲਾ ਦਾ ਕਹਿਣਾ ਹੈ ਕਿ ਉਹ ਆਪਣੇ ਕਿਰਦਾਰ ਨੂੰ ਲੈ ਕੇ ਬਹੁਤ ਚਿੰਤਤ ਸੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਦੇ ਪ੍ਰਸ਼ੰਸਕ ਇਸ ਤਰ੍ਹਾਂ ਦੇ ਰੋਲ ਨੂੰ ਪਸੰਦ ਨਹੀਂ ਕਰਨਗੇ। ਇਹ ਫਿਲਮ ਬੁੰਦੇਲਖੰਡ ਦੀ ਮਹਿਲਾ ਸਮਾਜਿਕ ਕਾਰਜ ਕਰਤਾਵਾਂ ਨਾਲ ਪ੍ਰੇਰਿਤ ਹੈ। ਔਰਤਾਂ ਦਾ ਇਹ ਸਮੂਹ ਮਹਿਲਾ ਸਸ਼ਕਤੀਕਰਨ ਦੇ ਬਾਰੇ 'ਚ ਜਾਗਰੂਕਤਾ ਫੈਲਾਉਂਦਾ ਹੈ। ਜੂਹੀ ਨੇ ਕਿਹਾ ਕਿ ਫਿਲਮ ਦੇ ਨਿਰਦੇਸ਼ਕ ਨੇ ਜਦੋਂ ਫਿਲਮ ਦੀ ਕਹਾਣੀ ਸੁਣਾਈ ਤਾਂ ਸਕਰਿਪਟ ਮੈਨੂੰ ਵਧੀਆ ਲੱਗੀ। ਉਨ੍ਹਾਂ ਕਿਹਾ ਕਿ ਉਹ ਇਸ ਨਕਰਾਤਮਕ ਰੋਲ ਨੂੰ ਕਰ ਸਕਣਗੇ ਕਿ ਨਹੀਂ ਇਹ ਸੋਚ ਕੇ ਉਹ ਚਿੰਤਤ ਸਨ।
 
Top