ਆਰ.ਜੇ. ਤੋਂ ਅਦਾਕਾਰ ਬਣੇ - ਪਕ ਪਕ ਦੀਪਕ

[JUGRAJ SINGH]

Prime VIP
Staff member
'ਬੜੇ ਚੰਗੇ ਨੇ ਮੇਰੇ ਯਾਰ ਕਮੀਨੇ' ਸਾਲ 2014 ਦੀ ਪਹਿਲੀ ਪੰਜਾਬੀ ਫਿਲਮ 'ਚ ਪੈਰ ਧਰਨ ਵਾਲੇ ਆਰ.ਜੇ. ਪਕ ਪਕ ਦੀਪਕ ਕਿਸੇ ਪਹਿਚਾਣ ਦੇ ਮੁਥਾਜ ਨਹੀਂ। ਦੀਪਕ ਨੇ ਆਪਣੀ ਆਵਾਜ਼ ਰਾਹੀ ਜਿੱਥੇ ਦਰਸ਼ਕਾਂ ਦਾ ਮਨ ਮੋਹਿਆ ਹੈ ਉਥੇ ਹੀ ਉਸ ਨੇ ਆਪਣੀ ਪਲੇਠੀ ਪੰਜਾਬੀ ਫਿਲਮ 'ਮੇਰੇ ਯਾਰ ਕਮੀਨੇ' ਨਾਲ ਆਪਣੇ ਡਾਇਲਾਗਜ਼ ਅਤੇ ਅਦਾਕਾਰੀ ਰਾਹੀ ਉਸ ਦਾ ਇਕ ਹੋਰ ਟੈਲੰਟ ਵੀ ਉਭਰ ਕੇ ਸਾਹਮਣੇ ਆਇਆ ਹੈ। ਪੰਜਾਬੀ ਫਿਲਮ ' ਮੇਰੇ ਯਾਰ ਕਮੀਨੇ ' 'ਚ ਦੀਪਕ ਸ਼ਰਮਾ ਨੇ ਕਰਨ ਕੁੰਦਰਾ ਦੇ ਸਾਲੇ ਦਾ ਕਿਰਦਾਰ ਨਿਭਾਇਆ ਹੈ। ਆਪਣੀ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਬਾਅਦ ਆਰ.ਜੇ. ਤੋਂ ਅਦਾਕਾਰ ਬਣੇ ਦੀਪਕ ਸ਼ਰਮਾ ਜਗਬਾਣੀ ਦੇ ਵਿਹੜੇ ਪੁੱਜੇ ਅਤੇ ਗੱਲਬਾਤ ਦੌਰਾਨ ਉਨਾਂ ਨੇ ਦੱਸਿਆ ਕਿ ਉਨਾਂ ਲਈ ਇਹ ਕਿਰਦਾਰ ਨਿਭਾਉਣਾ ਕਾਫੀ ਚੁਣੌਤੀ ਭਰਪੂਰ ਰਿਹਾ ਹੈ। ਦੀਪਕ ਨੇ ਦੱਸਿਆ ਕਿ ਉਹ ਕਾਲਜ ਦੇ ਸਮੇਂ ਤੋਂ ਹੀ ਯੂਥ ਫੈਸਟੀਵਲ 'ਚ ਹਿੱਸਾ ਲੈਂਦੇ ਰਹੇ ਹਨ ਅਤੇ ਥੀਏਟਰ ਆਰਟਿਸਟ ਵੀ ਰਹਿ ਚੁੱਕੇ ਹਨ। ਉਨਾਂ ਕਿਹਾ ਇਸ ਫਿਲਮ ਨੂੰ ਬਣਾਉਣ ਲਈ ਉਨਾਂ ਨੇ ਜਿੰਨੀ ਮਿਹਨਤ ਕੀਤੀ ਉਨੀ ਜ਼ਿਆਦਾ ਉਨਾਂ ਨੇ ਮਸਤੀ ਵੀ ਕੀਤੀ ਹੈ। ਫਿਲਮ 'ਚ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਹੋਇਆ ਦੀਪਕ ਨੇ ਕਿਹਾ ਕਿ ਉਨਾਂ ਲਈ ਲਈ ਫਿਲਮ 'ਚ ਕੰਮ ਕਰਨ ਦਾ ਤਜ਼ਰਬਾ ਕਾਫੀ ਮਜ਼ੇਦਾਰ ਰਿਹਾ ਹੈ। ਸਭ ਨੂੰ ਆਪਣੀ ਅਨੋਖੀ ਆਵਾਜ਼ 'ਚ ਮੁਰਗਾ ਬਣਾਉਣ ਵਾਲੇ ਦੀਪਕ ਦਾ ਕਹਿਣਾ ਹੈ ਕਿ ਇਸ ਫਿਲਮ ਤੋਂ ਬਾਅਦ ਉਨਾਂ ਨੂੰ ਦਰਸ਼ਕਾਂ ਦਾ ਕਾਫੀ ਚੰਗਾ ਹੁੰਗਾਰਾ ਮਿਲਿਆ ਹੈ ਜਿਸ ਕਾਰਨ ਉਨਾਂ ਦੇ ਹੌਂਸਲੇ ਵਿਚ ਵਾਅਦਾ ਹੋਇਆ ਹੈ। ਦੀਪਕ ਦੇ ਮੁਤਾਬਕ ਉਹ ਆਉਣ ਵਾਲੇ ਸਮੇਂ ਵਿਚ ਕਈ ਹੋਰ ਫਿਲਮਾਂ ਦੀ ਕਹਾਣੀ ਵੀ ਲਿਖ ਰਹੇ ਹਨ ਅਤੇ ਕਈਆਂ ਦੀ ਲਿਖ ਚੁੱਕੇ ਹਨ ਜੋ ਕਿ ਆਉਣ ਵਾਲੇ ਸਮੇਂ 'ਚ ਦਰਸ਼ਕਾਂ ਦੇ ਸਾਹਮਣੇ ਹੋਵੇਗੀ।
 
Top