ਆਪ੍ਰੇਸ਼ਨ ਬਲਿਊ ਸਟਾਰ ਲਈ ਥੈਚਰ ਨੇ ਕੀਤੀ ਸੀ ਇੰਦਰਾ &#2

[JUGRAJ SINGH]

Prime VIP
Staff member
ਲੰਡਨ- ਬ੍ਰਿਟੇਨ ਦੇ ਇਕ ਸੰਸਦ ਮੈਂਬਰ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਅਤਿ ਗੁਪਤ ਦਸਤਾਵੇਜ਼ਾਂ ਅਨੁਸਾਰ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ ਦੀ ਸਰਕਾਰ ਨੇ 1984 'ਚ ਅੰਮ੍ਰਿਤਸਰ ਦੇ ਗੋਲਡਨ ਟੈਂਪਲ 'ਚੋਂ ਅੱਤਵਾਦੀਆਂ ਨੂੰ ਕਢਵਾਉਣ ਲਈ ਆਪ੍ਰੇਸ਼ਨ ਬਲਿਊ ਸਟਾਰ ਦੀ ਯੋਜਨਾ 'ਚ ਇੰਦਰਾ ਗਾਂਧੀ ਦੀ ਮਦਦ ਕੀਤੀ ਸੀ।
ਲੇਬਰ ਪਾਰਟੀ ਦੇ ਸੰਸਦ ਮੈਂਬਰ ਟਾਮ ਵਾਟਸਨ ਨੇ ਕਿਹਾ ਕਿ ਬ੍ਰਿਟੇਨ ਦੇ 30 ਸਾਲ ਦੇ ਸ਼ਾਸਨ ਤਹਿਤ ਜਾਰੀ ਦਸਤਾਵੇਜ਼ਾਂ 'ਚ ਉਹ ਕਾਗਜ਼ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਇਹ ਪਤਾ ਚਲਦਾ ਹੈ ਕਿ ਥੈਚਰ ਨੇ ਵਿਸ਼ੇਸ਼ ਹਵਾਈ ਫੌਜ ਨੂੰ ਗੋਲਡਨ ਟੈਂਪਲ 'ਤੇ ਹਮਲਾ ਕਰਨ ਦੀ ਯੋਜਨਾ 'ਚ ਭਾਰਤ ਸਰਕਾਰ ਦੀ ਮਦਦ ਕਰਨ ਦਾ ਕੰਮ ਸੌਂਪਿਆ ਸੀ।
ਵਾਟਸਨ ਨੇ ਬੀ. ਬੀ. ਸੀ. ਏਸ਼ੀਅਨ ਨੈੱਟਵਰਕ ਨੂੰ ਕਿਹਾ ਕਿ ਸਰਕਾਰ ਨੇ ਜ਼ਾਹਿਰ ਤੌਰ 'ਤੇ ਕੁਝ ਹੋਰ ਦਸਤਾਵੇਜ਼ਾਂ ਨੂੰ ਗੁਪਤ ਰੱਖਿਆ ਹੈ।
ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਬ੍ਰਿਟਿਸ਼ ਸਿੱਖ ਅਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚਿੰਤਤ ਸਾਰੇ ਲੋਕ ਜਾਨਣਾ ਚਾਹੁਣਗੇ ਕਿ ਇਸ ਸਮਾਂ ਹੱਦ 'ਚ ਅਤੇ ਇਸ ਘਟਨਾਕ੍ਰਮ 'ਚ ਬ੍ਰਿਟੇਨ ਦੀ ਸ਼ਮੂਲੀਅਤ ਕਿਸ ਪੱਧਰ ਤੱਕ ਸੀ ਅਤੇ ਅਸੀਂ ਵਿਦੇਸ਼ ਮੰਤਰੀ ਤੋਂ ਕੁਝ ਜਵਾਬ ਦੀ ਵੀ ਉਮੀਦ ਕਰਾਂਗੇ।
 
Top