ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਫੌਰੀ ਜਾਂਚ ਦ&#263

[JUGRAJ SINGH]

Prime VIP
Staff member
ਸਾਕਾ ਨੀਲਾ ਤਾਰਾ 'ਚ ਥੈਚਰ ਦੀ ਭੂਮਿਕਾ ਦਾ ਮਾਮਲਾ

ਸਿੱਖ ਭਾਈਚਾਰੇ 'ਚ ਗੁੱਸੇ ਦੀ ਲਹਿਰ
ਅੱਜ ਪਾਰਲੀਮੈਂਟ 'ਚ ਮਾਮਲਾ ਉਠਣ ਦੇ ਅਸਾਰ
ਥੈਚਰ ਸਰਕਾਰ ਦੀ ਦੋਗਲੀ ਨੀਤੀ ਜ਼ਾਹਿਰ ਹੋਈ-ਸ਼ਰਮਾ
<br/> ਲੰਡਨ, 14 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਲੇਬਰ ਪਾਰਟੀ ਐਮ. ਪੀ. ਟੌਮ ਵਾਟਸਨ ਅਤੇ ਪਹਿਲੇ ਦਸਤਾਰਧਾਰੀ ਸਿੱਖ ਲਾਰਡ ਇੰਦਰਜੀਤ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਜੂਨ 1984 ਵਿਚ ਹੋਏ ਸਾਕਾ ਨੀਲਾ ਤਾਰਾ ਅਪ੍ਰੇਸ਼ਨ ਮੌਕੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਅਤੇ ਬਰਤਾਨੀਆ ਦੀ ਹਵਾਈ ਸੈਨਾ ਵੱਲੋਂ ਨਿਭਾਏ ਰੋਲ ਬਾਰੇ ਜਾਰੀ ਕੀਤੇ ਗੁਪਤ ਸਰਕਾਰੀ ਦਸਤਾਵੇਜ਼ਾਂ ਬਾਰੇ ਉਠਾਏ ਸਵਾਲਾਂ ਦੇ ਜਵਾਬ ਲਈ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਆਪਣੇ ਕੈਬਨਿਟ ਸਕੱਤਰ ਤੋਂ ਦਾਅਵੇ ਨਾਲ ਜੁੜੇ ਤੱਥਾਂ ਬਾਰੇ ਜਵਾਬ ਮੰਗਿਆ ਹੈ | ਪ੍ਰਧਾਨ ਮੰਤਰੀ ਨੇ ਇਨ੍ਹਾਂ ਤੱਥਾਂ ਤੋਂ ਖੁਦ ਨੂੰ ਅਣਜਾਣ ਦੱਸਿਆ ਹੈ, ਸਰਕਾਰੀ ਬੁਲਾਰੇ ਅਨੁਸਾਰ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ | ਇਹ ਚਿੱਠੀਆਂ ਲੰਡਨ ਦੇ ਰਿਕਾਰਡ ਸੰਗ੍ਰਹਿ ਨੇ 30 ਸਾਲਾਂ ਦੇ ਨਿਯਮ ਪੀ. ਆਰ. ਈ. ਐਮ. 19/1273 ਸੀਰੀਜ਼ ਦੇ ਰੂਪ ਵਿਚ ਜਾਰੀ ਕੀਤੀਆਂ ਹਨ | ਜਨਤਕ ਹੋਈਆਂ ਦੋ ਚਿੱਠੀਆਂ ਵਿਚੋਂ ਇਕ 6 ਫਰਵਰੀ 1984 ਦੀ ਪ੍ਰਧਾਨ ਮੰਤਰੀ ਦਫਤਰ ਦੀ ਹੈ ਜੋ 3 ਫਰਵਰੀ, 1984 ਦੇ ਇਕ ਪੱਤਰ ਦਾ ਜਵਾਬ ਹੈ, ਜਦ ਕਿ ਦੂਜੀ 23 ਫਰਵਰੀ, 1984 ਦੀ ਵਿਦੇਸ਼ ਮੰਤਰਾਲੇ ਦੇ ਦਫਤਰ ਦੀ ਹੈ | ਇਨ੍ਹਾਂ ਪੱਤਰਾਂ ਨੂੰ ਸਪੱਸ਼ਟ ਰੂਪ ਵਿਚ 'ਅਤਿ ਗੁਪਤ ਅਤੇ ਨਿੱਜੀ' ਲਿਖਿਆ ਗਿਆ ਹੈ | ਇਨ੍ਹਾਂ ਵਿਚ ਸਪੱਸ਼ਟ ਰੂਪ ਵਿਚ ਭਾਰਤ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਚੋਂ ਖਾੜਕੂਆਂ ਨੂੰ ਬਾਹਰ ਕੱਢਣ ਲਈ ਯੋਜਨਾ ਬਣਾਉਣ ਦਾ ਅਤੇ ਫੌਜੀ ਅਧਿਕਾਰੀਆਂ ਨੂੰ ਭਾਰਤ ਭੇਜਣ ਦਾ ਖੁਲਾਸਾ ਹੈ | ਇਨ੍ਹਾਂ ਚਿੱਠੀਆਂ ਨੇ ਜਿੱਥੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਜਲਦਬਾਜ਼ੀ ਵਿਚ ਨਹੀਂ ਬਲਕਿ ਪੂਰੇ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸੀ, ਜਿਸ ਵਿਚ ਬਰਤਾਨੀਆ ਦੀ ਮਦਦ ਮੰਗੀ ਗਈ ਸੀ | ਪਰ ਹੁਣ ਪੜਤਾਲ ਇਹ ਕਰਨੀ ਬਣਦੀ ਹੈ ਕਿ ਬਰਤਾਨੀਆ ਸਰਕਾਰ ਨੇ ਇਸ ਮਾਮਲੇ ਵਿਚ ਸ੍ਰੀਮਤੀ ਇੰਦਰਾ ਗਾਂਧੀ ਦੀ ਕਿੰਨੀ ਮਦਦ ਕੀਤੀ ਸੀ, ਕਿਉਂਕਿ ਚਿੱਠੀਆਂ ਵਿਚ ਸਪੱਸ਼ਟ ਲਿਖਿਆ ਹੈ ਕਿ ਯੋਜਨਾ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਹਿਮਤੀ ਵਾਲੀ ਸੀ | ਇਨ੍ਹਾਂ ਚਿੱਠੀਆਂ ਦੇ ਜਨਤਕ ਹੋਣ ਨਾਲ ਸਿੱਖ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਹੋ ਸਕਦਾ ਹੈ ਇਸ ਹਮਲੇ ਦੌਰਾਨ ਕਿਸੇ ਹੋਰ ਦੇਸ਼ ਤੋਂ ਵੀ ਭਾਰਤ ਸਰਕਾਰ ਨੇ ਮਦਦ ਮੰਗੀ ਹੋਵੇ | ਜਦ ਇਸ ਸਬੰਧੀ ਐਮ. ਪੀ. ਵਰਿੰਦਰ ਸ਼ਰਮਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕਿਸੇ ਦੂਜੇ ਦੇਸ਼ ਦੀ ਰਾਜਨੀਤੀ ਵਿਚ ਇਸ ਤਰ੍ਹਾਂ ਉਦੋਂ ਦੀ ਸਰਕਾਰ ਵੱਲੋਂ ਦਖ਼ਲ ਦਿੱਤਾ ਗਿਆ ਹੈ, ਜਦੋਂ ਸ਼ਰਮਾ ਨੂੰ ਇਹ ਪੁੱਛਿਆ ਗਿਆ ਕਿ ਇਕ ਪਾਸੇ ਬਰਤਾਨਵੀ ਸਰਕਾਰ ਇੰਦਰਾ ਗਾਂਧੀ ਦੀ ਮਦਦ ਕਰ ਰਹੀ ਹੈ ਅਤੇ ਦੂਜੇ ਪਾਸੇ ਬਰਤਾਨੀਆ ਵਿਚ 1984 ਅਤੇ ਬਾਅਦ ਵਿਚ ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਰਾਜਸੀ ਸ਼ਰਨ ਦਿੱਤੀ ਹੈ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਦੋਗਲੀ ਨੀਤੀ ਸੀ, ਮੈਂ ਸਮਝਦਾ ਹਾਂ ਉਦੋਂ ਦੀ ਥੈਚਰ ਸਰਕਾਰ ਨੇ ਦੋ ਬੇੜੀਆਂ ਵਿਚ ਪੈਰ ਰੱਖੇ ਹਨ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਹ ਆਪਣੇ ਸਾਥੀ ਟੌਮ ਵਾਟਸਨ ਨਾਲ ਹਨ ਜੋ ਇਸ ਮਾਮਲੇ ਦੀ ਅਵਾਜ਼ ਨੂੰ ਬੁਲੰਦ ਕਰ ਰਹੇ ਹਨ | ਸਿੱਖ ਫੈਡਰੇਸ਼ਨ ਯੂ. ਕੇ. ਦੇ ਭਾਈ ਅਮਰੀਕ ਸਿੰਘ ਗਿੱਲ ਨੇ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਵਿਚ ਬਰਤਾਨੀਆ ਦੀ ਸ਼ਮੂਲੀਅਤ ਸਬੰਧੀ ਜਾਰੀ ਹੋਏ ਪੱਤਰਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ, ਇਸ ਲਈ ਜਾਂਚ ਦੀ ਮੰਗ ਕੀਤੀ ਹੈ | ਅਖੰਡ ਕੀਰਤਨੀ ਜਥਾ ਯੂ. ਕੇ. ਦੇ ਭਾਈ ਰਘਬੀਰ ਸਿੰਘ, ਰਾਜਿੰਦਰ ਸਿੰਘ ਪੁਰੇਵਾਲ, ਯੂਨਾਈਟਿਡ ਖਾਲਸਾ ਦਲ ਯੂ. ਕੇ. ਦੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਤੇ ਸਿੱਖ ਕੌਾਸਲ ਯੂ. ਕੇ. ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਨ੍ਹਾਂ ਤੱਥਾਂ ਬਾਰੇ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਾਰੀ ਰਿਪੋਰਟ ਜਨਤਕ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਸ ਹਮਲੇ ਵਿਚ ਬਰਤਾਨੀਆ ਦੀ ਕਿੰਨੀ ਭੂਮਿਕਾ ਸੀ | ਇਹ ਸਵਾਲ ਕੱਲ੍ਹ ਨੂੰ ਪ੍ਰਧਾਨ ਮੰਤਰੀ ਸਵਾਲ ਜਵਾਬ ਮੌਕੇ ਪਾਰਲੀਮੈਂਟ ਵਿਚ ਪੂਰੇ ਜ਼ੋਰ-ਸ਼ੋਰ ਨਾਲ ਉਠਾਏ ਜਾਣ ਦੀ ਸੰਭਾਵਨਾ ਹੈ | ਸਿੱਖ ਐਮ. ਪੀ. ਪਾਲ ਉੱਪਲ ਨੇ ਵੀ ਲਿਖਤੀ ਰੂਪ ਵਿਚ ਪਟੀਸ਼ਨ ਕਰਕੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਤੋਂ ਪਰਦਾ ਉਠਾਇਆ ਜਾਵੇ ਅਤੇ ਪੂਰਾ ਮਾਮਲਾ ਲੋਕਾਂ ਸਾਹਮਣੇ ਲਿਆਂਦਾ ਜਾਵੇ |
ਭਾਰਤ ਸਰਕਾਰ ਵੀ ਬਰਤਾਨੀਆ ਕੋਲ ਉਠਾਵੇਗੀ ਮੁੱਦਾ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਅਕਬਰੂਦੀਨ ਨੇ ਕਿਹਾ ਕਿ ਭਾਰਤ ਸਰਕਾਰ ਬਰਤਾਨੀਆ ਸਰਕਾਰ ਕੋਲ ਇਹ ਮਾਮਲਾ ਉਠਾਵੇਗੀ | ਉਨ੍ਹਾਂ ਕਿਹਾ ਕਿ ਅਸੀਂ ਇਹ ਮਾਮਲਾ ਆਪਣੀ ਬਰਤਨਵੀ ਹਮਰੁਤਬਾ ਕੋਲ ਉਠਾਵਾਂਗੇ ਅਤੇ ਉਨ੍ਹਾਂ ਤੋਂ ਜਾਣਕਾਰੀ ਲਵਾਂਗੇ | ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਹੋਰ ਕੁਝ ਨਹੀਂ ਕਹਿਣਗੇ ਕਿਉਂਕਿ ਇਹ ਰਿਪੋਰਟਾਂ ਸਿਰਫ ਮੀਡੀਆ ਵਿਚ ਆਈਆਂ ਹਨ ਅਤੇ ਸਾਡੇ ਨਾਲ ਕਿਸੇ ਵੀ ਤੱਥਾਂ ਨੂੰ ਸਾਂਝਾ ਨਹੀਂ ਕੀਤਾ ਗਿਆ |
ਮੁੱਦੇ 'ਤੇ ਰਾਜਨੀਤੀ ਸ਼ੁਰੂ
ਇਸੇ ਦੌਰਾਨ ਇਸ ਮੁੱਦੇ 'ਤੇ ਰਾਜਨੀਤੀ ਸ਼ੁਰੂ ਹੋ ਗਈ ਹੈ | ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਨ ਜੇਤਲੀ ਨੇ ਭਾਰਤ ਸਰਕਾਰ ਤੋਂ ਇਸ ਸਬੰਧੀ ਬਿਆਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਦਸਤਾਵੇਜ਼ ਸਾਬਤ ਕਰਦੇ ਹਨ ਕਿ ਭਾਰਤ ਸਰਕਾਰ ਨੇ ਬਰਤਾਨੀਆ ਦੀ ਮਦਦ ਮੰਗੀ ਸੀ | ਉਨ੍ਹਾਂ ਦੇ ਮਾਹਿਰਾਂ ਨੇ ਭਾਰਤ ਦਾ ਦੌਰਾ ਕੀਤਾ, ਇਸ ਲਈ ਬਰਤਾਨੀਆ ਦੀ ਇਸ ਵਿਚ ਭੂਮਿਕਾ ਹੈ | ਸ੍ਰੀ ਜੇਤਲੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮੁੱਦੇ 'ਤੇ ਸਪਸ਼ਟ ਬਿਆਨ ਦੇਣਾ ਚਾਹੀਦਾ ਹੈ | ਇਹ ਗੰਭੀਰ ਮਾਮਲਾ ਹੈ | ਉਨ੍ਹਾਂ ਕਿਹਾ ਕਿ ਅਸੀਂ ਫੌਰੀ ਜਾਂਚ ਦੀ ਮੰਗ ਕਰਾਂਗੇ ਪਰ ਇਸ ਤੋਂ ਪਹਿਲਾਂ ਹੀ ਸਰਕਾਰ ਨੂੰ ਜਵਾਬ ਦੇਣ ਦੀ ਲੋੜ ਹੈ |
ਬਰਤਾਨੀਆ ਤੋਂ ਕੋਈ ਮਦਦ ਨਹੀਂ ਲਈ -ਜਨਰਲ ਬਰਾੜ

ਮੁੰਬਈ-ਆਪਰੇਸ਼ਨ ਬਲਿਊ ਸਟਾਰ ਦੀ ਅਗਵਾਈ ਕਰਨ ਵਾਲੇ ਲੈਫਟੀਨੈਟ ਜਨਰਲ (ਸੇਵਾਮੁਕਤ) ਕੁਲਦੀਪ ਸਿੰਘ ਬਰਾੜ ਨੇ ਅੱਜ ਕਿਹਾ ਕਿ ਇਸ ਦੀ ਯੋਜਨਾ ਭਾਰਤੀ ਫ਼ੌਜ ਦੇ ਕਮਾਂਡਰਾਂ ਨੇ ਬਣਾਈ ਸੀ ਅਤੇ ਉਸ ਨੂੰ ਨੇਪਰੇ ਚਾੜਿ੍ਹਆ ਸੀ | ਖ਼ਬਰਾਂ ਦੇ ਇਕ ਚੈਨਲ ਨਾਲ ਮੁਲਾਕਾਤ ਵਿਚ ਬਰਾੜ ਨੇ ਕਿਹਾ ਕਿ ਅਸੀਂ ਕੋਈ ਵੀ ਬਰਤਾਨਵੀ ਇਥੇ ਆਉਂਦਾ ਅਤੇ ਸਾਨੂੰ ਇਹ ਦੱਸਦਾ ਨਹੀਂ ਦੇਖਿਆ ਕਿ ਆਪਰੇਸ਼ਨ ਦੀ ਯੋਜਨਾ ਕਿਵੇਂ ਬਣਾਉਣੀ ਹੈ | ਬਰਤਾਨਵੀ ਏਜੰਸੀਆਂ ਦੀ ਕਿਸੇ ਭੂਮਿਕਾ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਹਮਣੇ ਆਏ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਦੀ ਜਾਂਚ ਹੋਣੀ ਚਾਹੀਦੀ ਹੈ |
 
Top