ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਚਾਨਕ ਇਸਲਾਮਾਬਾਦ ‘&#258

ਲੰਡਨ, 4 ਅਪ੍ਰੈਲ (ਕ੍ਰਿਸ਼ਨ ਭਾਟੀਆ)-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਇਕ ਦਿਨ ਦੀ ਯਾਤਰਾ ‘ਤੇ ਮੰਗਲਵਾਰ ਨੂੰ ਅਚਾਨਕ ਇਸਲਾਮਾਬਾਦ ਪਹੁੰਚ ਰਹੇ ਹਨ। ਬ੍ਰਿਟਿਸ਼ ਮੀਡੀਆ ਵਿਚ ਇਸ ਦੌਰੇ ਬਾਰੇ ਕੋਈ ਵਿਸ਼ੇਸ਼ ਚਰਚਾ ਨਹੀਂ ਕੀਤੀ ਗਈ ਪਰ ਪਾਕਿਸਤਾਨੀ ਅਖਬਾਰਾਂ ਨੇ ਸੋਮਵਾਰ ਅੱਧੀ ਰਾਤ ਤੋਂ ਬਾਅਦ ਦੀਆਂ ਖਬਰਾਂ ਵਿਚ ਦੱਸਿਆ ਕਿ ਡੇਵਿਡ ਕੈਮਰੂਨ ਲੀਬੀਆ ਦੀ ਸਥਿਤੀ ਬਾਰੇ ਪਾਕਿਸਤਾਨ ਦੇ ਰਾਸ਼ਟਰਪਤੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਨਾਲ ਚਰਚਾ ਕਰਨਗੇ। ਇਸ ਦੌਰਾਨ ਕਈ ਹੋਰ ਵਿਸ਼ਿਆਂ ‘ਤੇ ਵੀ ਵਿਚਾਰ-ਵਟਾਂਦਰਾ ਹੋਵੇਗਾ। ਵਿਸ਼ੇਸ਼ਕਰ ਕਰਕੇ ਅੱਤਵਾਦ ਤੇ ਅਫਗਾਨਿਸਤਾਨ ‘ਤੇ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਵਲੋਂ ਜਾਰੀ ਕੀਤੇ ਗਏ ਪ੍ਰਵੇਜ਼ ਮੁਸ਼ੱਰਫ ਦੀ ਗ੍ਰਿਫਤਾਰੀ ਦੇ ਵਾਰੰਟ ਦਾ ਮੁੱਦਾ ਵੀ ਗੱਲਬਾਤ ਦਾ ਇਕ ਅਹਿਮ ਵਿਸ਼ਾ ਹੋਵੇਗਾ। ਵਰਣਨਯੋਗ ਹੈ ਕਿ ਜੁਲਾਈ 2010 ‘ਚ ਆਪਣੀ ਭਾਰਤ ਯਾਤਰਾ ਦੌਰਾਨ ਕੈਮਰੂਨ ਨੇ ਕਿਹਾ ਸੀ ਕਿ ਪਾਕਿਸਤਾਨ ਅੱਤਵਾਦ ਦੀ ਜੜ੍ਹ ਹੈ। ਉਨ੍ਹਾਂ ਦੇ ਇਸ ਬਿਆਨ ‘ਤੇ ਪਾਕਿਸਤਾਨ ਬੜਾ ਪਿੱਟਿਆ ਸੀ। ਹਾਲਾਂਕਿ ਬਾਅਦ ਵਿਚ ਪਾਕਿ ਦੇ ਰਵੱਈਏ ‘ਚ ਨਰਮੀ ਆ ਗਈ ਅਤੇ ਜ਼ਰਦਾਰੀ ਨੇ ਡੇਵਿਡ ਕੈਮਰੂਨ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ।
 
Top