ਲੀਬੀਆ ਦੇ ਵਿਦੇਸ਼ ਮੰਤਰੀ ਨੇ ਦਿੱਤਾ ਅਸਤੀਫਾ, ਬਰਤਾ&#26

ਅਨਸ, ਏਜੰਸੀਆਂ)¸ਲੀਬੀਆ ਦੇ ਹੁਕਮਰਾਨ ਗੱਦਾਫੀ ਦੀ ਸਰਕਾਰ ਵਿਚ ਵਿਦੇਸ਼ ਮੰਤਰੀ ਮੂਸਾ ਨੇ ਅਸਤੀਫਾ ਦੇ ਦਿਤਾ ਹੈ ਅਤੇ ਉਹ ਬਰਤਾਨੀਆ ਪਹੁੰਚ ਗਏ ਹਨ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਵਿਚ ਦਸਿਆ ਕਿ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਮੂਸਾ 30 ਮਾਰਚ ਨੂੰ ਟਿਊਨੇਸ਼ੀਆ ਤੋਂ ਬਰਤਾਨੀਆ ਪੁੱਜੇ। ਉਹ ਆਪਣੀ ਇੱਛਾ ਨਾਲ ਇਥੇ ਆਏ ਅਤੇ ਆ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਬਰਤਾਨਵੀ ਸਰਕਾਰ ਮੁਤਾਬਕ ਮੂਸਾ ਹੁਣ ਗੱਦਾਫੀ ਸਰਕਾਰ ਲਈ ਕੰਮ ਨਹੀਂ ਕਰਨਾ ਚਾਹੁੰਦੇ। ਦੂਜੇ ਪਾਸੇ ਲੀਬੀਆ ਸਰਕਾਰ ਨੇ ਕਿਹਾ ਹੈ ਕਿ ਮੂਸਾ ਇਕ ਡਿਪਲੋਮੈਟਿਕ ਮਿਸ਼ਨ ‘ਤੇ ਬਰਤਾਨੀਆ ਗਏ ਹਨ ਅਤੇ ਉਹ ਲੀਬੀਆ ਤੋਂ ਭੱਜੇ ਨਹੀਂ। ਏਜੰਸੀ ਖਬਰਾਂ ਵਿਚ ਤਾਂ ਇਹ ਕਿਹਾ ਗਿਆ ਹੈ ਕਿ ਉਹ ਬਾਗੀ ਗਰੁੱਪ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਅਸਤੀਫਾ ਦੇਣ ਕਾਰਨ ਗੱਦਾਫੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਇਸ ਦੌਰਾਨ ਲੀਬੀਆ ਤੋਂ ਮਿਲੀਆਂ ਖਬਰਾਂ ਮੁਤਾਬਕ ਸੀ. ਆਈ. ਏ. ਨੇ ਹਵਾਈ ਹਮਲਿਆਂ ਲਈ ਖੁਫੀਆ ਜਾਣਕਾਰੀ ਹਾਸਲ ਕਰਨ ਦੇ ਮੰਤਵ ਨਾਲ ਆਪਣੀ ਇਕ ਖੁਫੀਆ ਟੀਮ ਨੂੰ ਲੀਬੀਆ ਵਿਚ ਭੇਜਿਆ ਹੈ।
 
Top