Punjab News ਪ੍ਰਧਾਨ ਮੰਤਰੀ ਨੇ ਪੰਜਾਬ 'ਚ ਕੈਂਸਰ ਹਸਪਤਾਲ ਦਾ ਰੱ&#2

[JUGRAJ SINGH]

Prime VIP
Staff member
ਮੁੱਲਾਪੁਰ/ਪੰਜਾਬ- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਯੂ. ਪੀ. ਏ. ਸਰਕਾਰ ਕੈਂਸਰ ਵਰਗੀ ਖਤਰਨਾਕ ਬੀਮਾਰੀਆਂ ਨਾਲ ਲੜਨ ਲਈ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਨੂੰ ਲੈ ਕੇ ਵਚਨਬੱਧ ਹੈ। ਪ੍ਰਧਾਨ ਮੰਤਰੀ ਨੇ ਕਿਹਾ, ''ਸਰਕਾਰ ਸਮਾਜ ਦੇ ਸਾਰੇ ਤਬਕਿਆਂ ਖਾਸ ਕਰ ਕੇ ਕਮਜ਼ੋਰ ਤਬਕੇ ਨੂੰ ਸਿਹਤ ਸਹੂਲਤਾਵਾਂ ਮੁਹੱਈਆਂ ਕਰਾਉਣਾ ਚਾਹੁੰਦੀ ਹਨ। ਉਹ ਚੰਡੀਗੜ੍ਹ ਦੇ ਬਾਹਰੀ ਇਲਾਕੇ ਮੁੱਲਾਪੁਰ ਵਿਚ 450 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਬੋਲ ਰਹੇ ਸਨ। ਸਿੰਘ ਨੇ ਕਿਹਾ ਕਿ ਹਸਪਤਾਲ ਪੂਰੀ ਤਰ੍ਹਾਂ ਬਣ ਜਾਣ ਤੋਂ ਬਾਅਦ ਇੱਥੇ ਨਾ ਸਿਰਫ ਪੰਜਾਬ ਦੇ ਲੋਕ ਸਗੋਂ ਕਿ ਉੱਤਰ ਭਾਰਤ ਦੇ ਲੋਕ ਇਲਾਜ ਕਰਵਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਕੈਂਸਰ ਦੇ 11 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ, ਜਦੋਂ ਕਿ ਹਰ ਸਾਲ ਦੇਸ਼ ਵਿਚ ਇਸ ਬੀਮਾਰੀ ਨਾਲ 9 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਅਤੇ ਇਹ ਗਿਣਤੀ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੰਭਵ ਨਹੀਂ ਹੈ ਪਰ ਰੋਗੀਆਂ ਨੂੰ ਘੱਟ ਮੁੱਲ 'ਤੇ ਸਹੂਲਤ ਮੁਹੱਈਆ ਕਰਵਾਈ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ, ''ਸਾਡੀ ਪਹਿਲੀ ਤਰਜ਼ੀਹ ਸਿਹਤ ਖੇਤਰ ਵਿਚ ਸੁਧਾਰ ਲਿਆਉਣਾ ਹੈ।'' ਮੁੱਲਾਪੁਰ ਕੈਂਸਰ ਹਸਪਤਾਲ ਨੂੰ ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਦੀ ਤਰਜ਼ 'ਤੇ ਭਾਭਾ ਪ੍ਰਮਾਣੂੰ ਖੋਜ ਕੇਂਦਰ 450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕਰੇਗਾ।
ਪ੍ਰਧਾਨ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਪ੍ਰਾਜੈਕਟ ਅਗਲੇ 4 ਸਾਲਾਂ 'ਚ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਇਸ ਸੰਸਥਾਨ ਲਈ ਮੁੱਲਾਪੁਰ ਵਿਚ 50 ਏਕੜ ਜ਼ਮੀਨ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਪ੍ਰਾਜੈਕਟ 'ਚ ਯੋਗਦਾਨ ਲਈ ਆਨੰਦਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਵੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੱਲਾਪੁਰ ਸੰਸਥਾਨ ਦੇ ਬਣ ਕੇ ਤਿਆਰ ਹੋਣ 'ਤੇ ਇਸ ਵਿਚ 200 ਡਾਕਟਰ, 500 ਨਰਸਾਂ ਅਤੇ ਹੋਰ ਪੈਰਾ-ਮੈਡੀਕਲ ਕਰਮੀ ਹੋਣਗੇ ਅਤੇ ਹਰ ਸਾਲ ਇਸ ਵਿਚ 10 ਹਜ਼ਾਰ ਨਵੇਂ ਮਾਮਲੇ ਦੇਖੇ ਜਾਣਗੇ, ਜਦੋਂ ਕਿ ਹਰ ਸਾਲ 40 ਹਜ਼ਾਰ ਹੋਰ ਮਾਮਲਿਆਂ ਨੂੰ ਵੀ ਦੇਖਿਆ ਜਾਵੇਗਾ। ਹਸਪਤਾਲ ਵਿਚ ਕੈਂਸਰ ਦੇ ਇਲਾਜ ਲਈ ਆਧੁਨਿਕ ਸਹੂਲਤਾਂ ਹੋਣਗੀਆਂ ਅਤੇ ਹਰ ਸਾਲ ਇੱਥੇ 2500 ਆਪਰੇਸ਼ਨ ਕੀਤੇ ਜਾਣਗੇ। ਸਿੰਘ ਨੇ ਕਿਹਾ ਕਿ ਚੰਡੀਗੜ੍ਹ ਦੇ ਆਲੇ-ਦੁਆਲੇ ਇਸ ਹਸਪਤਾਲ ਦੀ ਸਥਾਪਨਾ ਕੀਤੀ ਜਾਣੀ ਉਪਯੁਕਤ ਹੈ, ਕਿਉਂਕਿ ਕੇਂਦਰ ਸ਼ਾਸਤ ਖੇਤਰ 'ਚ ਬਿਹਤਰ ਸੰਪਰਕ ਮਾਰਗ ਹੋਣ ਤੋਂ ਇਲਾਵਾ ਮੁੱਲਾਪੁਰ ਕੋਲ ਹੀ ਪੀ. ਜੀ. ਆਈ. ਐਮ. ਈ. ਆਰ. ਵਰਗੇ ਉੱਚ ਸੰਸਥਾਨ ਹੈ ਅਤੇ ਮੁੱਲਾਪੁਰ ਵਿਚ ਇਲਾਜ ਕਰਾਉਣ ਵਾਲੇ ਰੋਗੀ ਇਨ੍ਹਾਂ ਸੰਸਥਾਵਾਂ ਦੀਆਂ ਸੇਵਾਵਾਂ ਵੀ ਲੈ ਸਕਣਗੇ। ਪ੍ਰਧਾਨ ਮੰਤਰੀ ਨੇ ਪੋਸਟ ਗ੍ਰੈਜ਼ੁਏਟ ਇੰਸਟੀਚਿਊਟ ਆਫ ਮੈਡੀਕਲ ਏਜੁਕੇਸ਼ਨ ਐਂਡ ਰਿਸਰਚ ਸੈਟੇਲਾਈਟ ਸੈਂਟਰ ਬਾਰੇ ਦੱਸਿਆ ਜੋ ਕਿ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਘਾਬਦਾਨ ਪਿੰਡ ਵਿਚ ਬਣਾਇਆ ਜਾ ਰਿਹਾ ਹੈ। ਇਸ ਦਾ ਨੀਂਹ ਪੱਥਰ ਇਸ ਸਾਲ ਅਕਤੂਬਰ ਵਿਚ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਰੱਖਿਆ ਸੀ।


 
Top