ਚਾਕਲੇਟ, ਕੌਫੀ ਵਿਚ ਜ਼ਹਿਰ ਮਿਲਾਇਆ ਸੀ ਹਿਟਲਰ ਨੇ

ਲੰਡਨ, 4 ਅਪ੍ਰੈਲ (ਭਾਸ਼ਾ)¸ਨਾਜ਼ੀ ਸ਼ਾਸਕ ਅਡੋਲਫ ਹਿਟਲਰ ਦੇ ਵਫਾਦਾਰ ਸੈਨਾਪਤੀ ਦੂਜੀ ਸੰਸਾਰ ਜੰਗ ਦੇ ਆਖਰੀ ਦਿਨਾਂ ਵਿਚ ਇਤਨਾ ਹਤਾਸ਼ ਹੋ ਗਏ ਸਨ ਕਿ ਉਨ੍ਹਾਂ ਮਿੱਤਰ ਦੇਸ਼ਾਂ ਦੇ ਨੇਤਾਵਾਂ ਨੂੰ ਮਾਰਨ ਲਈ ਜ਼ਹਿਰੀਲੇ ਚਾਕਲੇਟ, ਕੌਫੀ ਅਤੇ ਵਿਸਕੀ ਭੇਜਣ ਦੀ ਸਾਜ਼ਿਸ਼ ਰਚੀ। ਇਹ ਖੁਲਾਸਾ ਕੁਝ ਗੁਪਤ ਦਸਤਾਵੇਜ਼ਾਂ ਵਿਚ ਕੀਤਾ ਗਿਆ ਹੈ। ਦਸਤਾਵੇਜ਼ਾਂ ਅਨੁਸਾਰ ਹਿਟਲਰ ਦੇ ਭਰੋਸੇਯੋਗ ਲੋਕਾਂ ਨੇ ਪੂਰੀ ਦੁਨੀਆ ਵਿਚ ਫਾਸ਼ੀਵਾਦ ਨੂੰ ਵਧਾਉਣ ਅਤੇ ਅਸ਼ਾਂਤੀ ਫੈਲਾਉਣ ਲਈ ਗੁਪਤ ਏਜੰਟ ਭੇਜ ਕੇ ‘ਫੋਰਥ ਰੀਚ’ ਬਣਾਉਣ ਦੀ ਵੀ ਯੋਜਨਾ ਬਣਾਈ ਸੀ। ਇਹ ਸਿਧਾਂਤਕ ਤੌਰ ‘ਤੇ ਤਾਜ਼ੀ ਸ਼ਾਸਤ ਜਰਮਨੀ ਦੇ ਭਵਿੱਖ ਦੇ ਜਾਨਸ਼ੀਨ ਲਈ ਇਸਤੇਮਾਲ ਕੀਤਾ ਗਿਆ ਸੀ। ਦੋਵੇਂ ਹੀ ਸਾਜ਼ਿਸ਼ਾਂ ਜੰਗ ਦੇ ਆਖਰੀ ਮਹੀਨਿਆਂ ਵਿਚ ਰਚੀਆਂ ਗਈਆਂ ਜਦੋਂ ਹਿਟਲਰ ਦਾ ਹਾਰਨਾ ਲਗਭਗ ਤੈਅ ਹੋ ਗਿਆ ਸੀ ਅਤੇ ਮਿੱਤਰ ਦੇਸ਼ਾਂ ਵਲੋਂ ਯੂਰਪ ‘ਤੇ ਕਬਜ਼ੇ ਦੀ ਸੰਭਾਵਨਾ ਸੀ। ਬ੍ਰਿਟੇਨ ਦੇ ਖੁਫੀਆ ਅਧਿਕਾਰੀਆਂ ਵਲੋਂ 1945 ਵਿਚ ਗ੍ਰਿਫਤਾਰ ਕੀਤੇ ਗਏ ਨਾਜ਼ੀ ਏਜੰਟਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ। ‘ਡੇਲੀ ਐਕਸਪ੍ਰੈੱਸ’ ਦੀ ਖਬਰ ਅਨੁਸਾਰ ਲੰਡਨ ਦੇ ਕਿਊ ਸਥਿਤ ਰਾਸ਼ਟਰੀ ਗਜ਼ਟ ਵਿਚ ਪ੍ਰਕਾਸ਼ਿਤ ਬ੍ਰਿਟਿਸ਼ ਜਾਸੂਸੀ ਏਜੰਸੀ ਐੱਮ. ਆਈ. ਦੇ ਦਸਤਾਵੇਜ਼ਾਂ ਵਿਚ ਪਹਿਲੀ ਵਾਰ ਇਸ ਖੁਲਾਸੇ ਦਾ ਵੇਰਵਾ ਦਿੱਤਾ ਗਿਆ ਹੈ। ਇਸ ਵਿਚ ਇਕ ਥਾਂ ਦੱਸਿਆ ਗਿਆ ਹੈ ਕਿ ਅਕਤੂਬਰ 1944 ਵਿਚ ਬਰਲਿਨ ਅਜਲਾਸ ਵਿਚ ਜ਼ਹਿਰ ਮਿਲਾਉਣ ਦੀ ਸਾਜ਼ਿਸ਼ ‘ਤੇ ਚਰਚਾ ਹੋਈ। ਇਸ ਵਿਚ ਹਤਿਆਰੀਆਂ ਨੂੰ ਕਿਹਾ ਗਿਆ ਕਿ ਵਿਸਕੀ ਅਤੇ ਹੋਰ ਖੁਰਾਕੀ ਚੀਜ਼ਾਂ ਵਿਚ ਜਾਨਲੇਵਾ ਪਦਾਰਥਾਂ ਅਤੇ ਕੀਟਨਾਸ਼ਕ ਰਸਾਇਣਾਂ ਦੀ ਵਰਤੋਂ ਕੀਤੀ ਜਾਵੇ। ਦੂਜੇ ਪਾਸੇ ਮਿੱਤਰ ਦੇਸ਼ਾਂ ਦੇ ਫੌਜੀਆਂ ਨੂੰ ਜਰਮਨੀ ਤੋਂ ਖੁਰਾਕੀ ਚੀਜ਼ਾਂ ਨਾ ਖਾਣ ਦੀ ਹਦਾਇਤ ਕੀਤੀ ਗਈ ਅਤੇ ਉਨ੍ਹਾਂ ਦੇ ਚਾਕਲੇਟ ਅਤੇ ਕੌਫੀ ਜਾਂਚ ਲਈ ਲੰਡਨ ਭੇਜ ਦਿੱਤੇ ਗਏ।
 
Top