Birha Tu Sultan
Kitu
ਲੰਡਨ, 5 ਅਪ੍ਰੈਲ (ਭਾਸ਼ਾ)¸ ਆਪਣੇ ਰਾਸ਼ਟਰਪਤੀ ਰਾਜ ਦੇ ਅੰਤਿਮ ਦਿਨਾਂ ਦੌਰਾਨ ਜਾਰਜ ਡਬਲਯੂ ਬੁਸ਼ ਨੇ ਓਸਾਮਾ ਬਿਨ ਲਾਦੇਨ ਦੇ ਬੇਟੇ ਉਮਰ ਨੂੰ ਵ੍ਹਾਈਟ ਹਾਊਸ ਵਿਖੇ ਸੱਦਿਆ ਸੀ ਤਾਂ ਜੋ ਉਮਰ ਦੀ ਮਦਦ ਨਾਲ ਲਾਦੇਨ ਨੂੰ ਫੜਿਆ ਜਾ ਸਕੇ। ਲਾਦੇਨ ਦੇ ਚੌਥੇ ਪੁੱਤਰ ਨੇ ਸਪੇਨ ਦੀ ਇਕ ਅਖਬਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਜਨਵਰੀ 2009 ‘ਚ ਵ੍ਹਾਈਟ ਹਾਊਸ ਦੇ ਇਕ ਮੁਲਾਜ਼ਮ ਤੋਂ ਇਹ ਸੱਦਾ ਮਿਲਿਆ ਸੀ। ਉਮਰ ਨੇ ਅਖਬਾਰ ਨੂੰ ਦੱਸਿਆ ਕਿ ਉਨ੍ਹਾਂ ਮੈਨੂੰ ਵ੍ਹਾਈਟ ਹਾਊਸ ਸੱਦਿਆ ਅਤੇ ਨਾਲ ਹੀ ਮੇਰੀ ਮਦਦ ਕਰਨ ਅਤੇ ਮੈਨੂੰ ਮੁਕੰਮਲ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦੀ ਸ਼ਰਤ ਇਹੀ ਸੀ ਕਿ ਮੈਂ ਆਪਣੇ ਪਿਤਾ ਦੀ ਭਾਲ ਵਿਚ ਉਨ੍ਹਾਂ ਦੀ ਮਦਦ ਕਰਾਂ।