ਡਰੱਗ ਰੈਕੇਟ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੇਸ ਨੂੰ ਲ&#259

[JUGRAJ SINGH]

Prime VIP
Staff member
ਚੰਡੀਗੜ੍ਹ, (ਪਰਾਸ਼ਰ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਏ. ਆਈ. ਸੀ. ਸੀ. ਦੀ ਕਾਰਜਕਾਰਨੀ 'ਚ ਪਰਮਾਨੈਂਟ ਇਨਵਾਇਟੀ ਕੈ. ਅਮਰਿੰਦਰ ਸਿੰਘ ਨੇ ਇਕ ਵਾਰ ਮੁੜ ਦੁਹਰਾਇਆ ਹੈ ਕਿ ਹਾਲ ਹੀ 'ਚ ਡਰੱਗ ਰੈਕੇਟ ਦਾ ਪਰਦਾਫਾਸ਼ ਕਰਨ ਵਾਲੀ ਪੁਲਸ ਤੋਂ ਇਸਦੀ ਜਾਂਚ ਖੋਹ ਕੇ ਸੀ. ਬੀ. ਆਈ. ਦੇ ਹਵਾਲੇ ਕੀਤੇ ਜਾਣ ਦਾ ਨਾ ਕੋਈ ਤੁਕ ਹੈ ਨਾ ਹੀ ਕੋਈ ਮਤਲਬ।
ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਅਮਰਿੰਦਰ ਨੇ ਕਿਹਾ ਕਿ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਡਰੱਗ ਰੈਕੇਟ ਦੀ ਜਾਂਚ ਸਿਰਫ ਪਟਿਆਲਾ ਦੇ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਦੀ ਅਗਵਾਈ ਵਾਲੀ ਪੁਲਸ ਟੀਮ ਹੀ ਕਰ ਰਹੀ ਹੈ, ਸਗੋਂ ਇਸ ਜਾਂਚ ਵਿਚ 6 ਕੇਂਦਰੀ ਏਜੰਸੀਆਂ ਸ਼ਾਮਲ ਹਨ। ਜਿਨ੍ਹਾਂ 'ਚ ਮਿਲਟਰੀ ਇੰਟੈਲੀਜੈਂਸ, ਬੀ. ਐੱਸ. ਐੱਫ., ਨਾਰਕੋਟਿਕਸ ਕੰਟ੍ਰੋਲ ਬਿਊਰੋ, ਰੈਵੇਨਿਊ ਇੰਟੈਲੀਜੈਂਸ, ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਇੰਟੈਲੀਜੈਂਸ ਬਿਊਰੋ ਸ਼ਾਮਲ ਹਨ। ਜਿਨ੍ਹਾਂ ਨੇ ਵੱਖ-ਵੱਖ ਤਰੀਕਾਂ 'ਤੇ ਇਸ ਰੈਕੇਟ ਦੇ ਮੁੱਖ ਦੋਸ਼ੀ ਜਗਦੀਸ਼ ਭੋਲਾ ਤੋਂ ਪੁੱਛਗਿਛ ਕੀਤੀ ਹੈ। ਅਜਿਹੇ 'ਚ ਜੇਕਰ ਉਹ ਇਹ ਜਾਂਚ ਸੀ. ਬੀ. ਆਈ. ਦੇ ਹਵਾਲੇ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਇਸ ਜਾਂਚ ਨੂੰ ਭਟਕਾਉਣ ਅਤੇ ਲਟਕਾਉਣ ਦੀ ਚਾਲ ਦੇ ਇਲਾਵਾ ਕੁਝ ਵੀ ਨਹੀਂ ਹੈ।
ਅਮਰਿੰਦਰ ਨੇ ਕਿਹਾ ਕਿ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਡਰੱਗ ਰੈਕੇਟ ਦਾ ਜਾਲ ਸਾਰੇ ਸੂਬੇ 'ਚ ਫੈਲਿਆ ਹੋਇਆ ਹੈ ਅਤੇ ਅਜਿਹਾ ਲੱਗਦਾ ਹੈ ਕਿ ਕਈ ਪ੍ਰਭਾਵਸ਼ਾਲੀ ਵਿਅਕਤੀ ਵੀ ਇਸ 'ਚ ਸ਼ਾਮਲ ਹਨ। ਸ਼ਾਇਦ ਇਸੇ ਲਈ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਇਹ ਜਾਂਚ ਇਸੇ ਤਰ੍ਹਾਂ ਚਲਦੀ ਰਹੀ ਤਾਂ ਅੱਜ ਨਹੀਂ ਤਾਂ ਕੱਲ ਪੁਲਸ ਦੇ ਹੱਥ ਉਨ੍ਹਾਂ ਦੇ ਗਲੇ ਤਕ ਵੀ ਪਹੁੰਚ ਜਾਣਗੇ। ਇਸੇ ਲਈ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿਸੇ ਨਾ ਕਿਸੇ ਤਰ੍ਹਾਂ ਜਾਂਚ ਨੂੰ ਪਟਰੀ ਤੋਂ ਉਤਾਰ ਦਿੱਤਾ ਜਾਏ। ਸੀ. ਬੀ. ਆਈ. ਵਲੋਂ ਜਾਂਚ ਕੀਤੇ ਜਾਣ ਦੀ ਮੰਗ ਨੂੰ ਇਸੇ ਪਿੱਠਭੂਮੀ 'ਚ ਵੇਖਿਆ ਜਾਣਾ ਚਾਹੀਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਜਾਂਚ ਨੂੰ ਸੀ. ਬੀ. ਆਈ. ਦੇ ਹਵਾਲੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸੂਬੇ ਭਰ 'ਚ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਸਟੈਂਡ ਹੋ ਸਕਦਾ ਹੈ ਪਰ ਜੋ ਮੈਂ ਕਹਿ ਰਿਹਾ ਹਾਂ ਇਹ ਮੇਰੇ ਨਿੱਜੀ ਵਿਚਾਰ ਹਨ। ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਆਪਣੀ ਗੱਲ ਕਹਿਣਾ ਦਾ ਪੂਰਾ ਹੱਕ ਹੈ। ਇਸ 'ਚ ਕੁਝ ਵੀ ਗਲਤ ਨਹੀਂ ਹੈ।
ਮੁੱਖ ਮੰਤਰੀ ਹੋਣ ਦੇ ਨਾਤੇ ਪੂਰੀ ਜਾਣਕਾਰੀ ਸੀ ਮੈਨੂੰ : ਅਮਰਿੰਦਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਬਾਜਵਾ ਦੇ ਵਿਰੁੱਧ ਲੱਗੇ ਇਨ੍ਹਾਂ ਦੋਸ਼ਾਂ ਦੀ ਉਨ੍ਹਾਂ ਨੂੰ ਪੂਰੀ ਜਾਣਕਾਰੀ ਸੀ। ਇਸੇ ਤਰ੍ਹਾਂ ਅਕਾਲੀਆਂ ਨੂੰ ਵੀ ਇਸ ਗਲ ਦਾ ਪਤਾ ਹੈ। ਇਸ ਲਈ ਜੇਕਰ ਬਾਜਵਾ ਨੂੰ ਸੂਬਾ ਪ੍ਰਧਾਨ ਦਾ ਅਹੁਦਾ ਸੌਂਪਿਆ ਗਿਆ ਤਾਂ ਕਾਂਗਰਸ ਅਕਾਲੀਆਂ ਦੇ ਨਿਸ਼ਾਨੇ 'ਤੇ ਆ ਜਾਏਗੀ। ਇਕ ਕੌਮੀ ਮੈਗਜ਼ੀਨ ਦਾ ਹਵਾਲਾ ਦਿੰਦੇ ਹੋਏ ਅਮਰਿੰਦਰ ਨੇ ਕਿਹਾ ਕਿ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਬਾਜਵਾ ਦੇ ਅੱਤਵਾਦੀਆਂ ਨਾਲ ਵੀ ਸੰਬੰਧ ਰਹੇ ਅਤੇ ਉਨ੍ਹਾਂ ਦੇ ਪਿਤਾ ਸਤਨਾਮ ਸਿੰਘ ਬਾਜਵਾ 1987 'ਚ ਅੱਤਵਾਦੀਆਂ ਦੇ ਹੱਥੋਂ ਨਹੀਂ ਸਗੋਂ ਸਮੱਗਲਰਾਂ ਦੀ ਆਪਸੀ ਲੜਾਈ 'ਚ ਮਾਰੇ ਗਏ ਸਨ।
ਸੋਨੀਆ ਨੂੰ ਪੱਤਰ ਲਿਖਣ ਦੀ ਪੁਸ਼ਟੀ : ਜਦੋਂ ਇਸ ਪੱਤਰ ਦੇ ਸੰਬੰਧ 'ਚ ਅਮਰਿੰਦਰ ਤੋਂ ਅੱਜ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਪੱਤਰ ਤਾਂ ਲਿਖਿਆ ਸੀ ਪਰ ਇਸ 'ਚ ਕੀ ਕਿਹਾ ਸੀ ਇਹ ਉਹ ਨਹੀਂ ਦੱਸਣਗੇ। ਜਦੋਂ ਇਹ ਪੱਤਰ ਬੀਤੇ ਵਰ੍ਹੇ ਕੁਝ ਅਖਬਾਰਾਂ 'ਚ ਛਪਿਆ ਤਾਂ ਬਾਜਵਾ ਨੇ ਅਮਰਿੰਦਰ ਤੋਂ ਇਸ ਸੰਬੰਧ 'ਚ ਪੁੱਛਿਆ ਸੀ ਅਤੇ ਉਨ੍ਹਾਂ ਨੇ ਇਸਦੀ ਪੁਸ਼ਟੀ ਵੀ ਕੀਤੀ ਸੀ।
 
Top