ਭੋਲੇ ਦੀ ਤਾਂ ਮੈਂ ਅੱਜ ਤੱਕ ਸ਼ਕਲ ਵੀ ਨਹੀਂ ਦੇਖੀ : ਬਾਜ

[JUGRAJ SINGH]

Prime VIP
Staff member
ਚੰਡੀਗੜ, (ਭੁੱਲਰ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ 'ਤੇ ਅੱਜ ਅਕਾਲੀ ਦਲ ਵਲੋਂ ਲਾਏ ਗਏ ਜਗਦੀਸ਼ ਭੋਲਾ ਨਾਲ ਸਬੰਧਾਂ ਦੇ ਦੋਸ਼ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਮੈਂ ਤਾਂ ਅੱਜ ਤੱਕ ਭੋਲਾ ਦੀ ਸ਼ਕਲ ਵੀ ਨਹੀਂ ਦੇਖੀ ਅਤੇ ਨਾ ਹੀ ਉਹ ਮੇਰੀ ਮਾਸੀ ਦਾ ਪੁੱਤ ਹੈ ਕਿ ਮੈਂ ਉਸ ਨਾਲ ਗੱਲ ਕਰਾਂਗਾ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਵਲੋਂ ਲਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਡਰੱਗ ਕਾਰੋਬਾਰ ਵਿਚ ਸ਼ਾਮਲ ਮੰਤਰੀਆਂ ਅਤੇ ਹੋਰ ਅਕਾਲੀ ਅਗੂਆਂ ਨੂੰ ਬਚਾਉਣ ਲਈ ਅਸਲ ਮਾਮਲੇ ਤੋਂ ਲੋਕਾਂ ਦਾ ਧਿਆਨ ਹਟਾਉਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਖੁਦ ਪੁਲਸ ਨੇ ਇੰਟਰਪੋਲ ਦੇ ਦਖਲ ਦੀ ਮੰਗ ਕੀਤੀ ਹੈ ਜੋ ਕਿ ਇਸ ਜਾਂਚ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਡਰੱਗ ਰੈਕੇਟ ਦੇ ਮੁੱਖ ਦੋਸ਼ੀ ਭੋਲਾ ਨੇ ਖੁਦ ਕੋਰਟ 'ਚ ਪੇਸ਼ ਹੋਣ ਸਮੇਂ ਖੁੱਲ੍ਹੇਆਮ ਕੈਬਨਿਟ ਮੰਤਰੀ ਮਜੀਠੀਆ ਦਾ ਨਾਮ ਲਿਆ ਹੈ। ਇਸ ਤੋਂ ਪਹਿਲਾਂ ਅਕਾਲੀ ਐੱਮ. ਪੀ. ਡਾ. ਰਤਨ ਸਿੰਘ ਅਜਨਾਲਾ ਅਤੇ ਉਸਦੇ ਲੜਕੇ ਦਾ ਵੀ ਨਾਮ ਸਾਹਮਣੇ ਆਇਆ ਸੀ, ਪਰੰਤੂ ਰਾਜ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਇਨ੍ਹਾਂ ਨੂੰ ਖੁਦ ਹੀ ਕਲੀਨ ਚਿੱਟ ਦੇ ਰਹੇ ਹਨ ਅਤੇ ਡੀ.ਜੀ.ਪੀ. ਨੇ ਵੀ ਕਲੀਨ ਚਿੱਟ ਦਿੱਤੀ ਹੈ, ਜਿਸ ਕਾਰਨ ਇਨ੍ਹਾਂ ਸਥਿਤੀਆਂ ਵਿਚ ਪੰਜਾਬ ਪੁਲਸ ਨਿਰਪੱਖ ਜਾਂਚ ਕਿਵੇਂ ਕਰ ਸਕਦੀ ਹੈ? ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਵਲੋਂ ਸੀ. ਬੀ. ਆਈ. ਜਾਂਚ ਦਾ ਵਿਰੋਧ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਬਾਜਵਾ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਵਿਚਾਰ ਹੈ, ਪਰੰਤੂ ਫਿਰ ਵੀ ਉਨ੍ਹਾਂ ਨੂੰ ਚਾਹੀਦਾ ਹੈ ਕਿ ਅਜਿਹੇ ਬਿਆਨ ਮੀਡੀਆ 'ਚ ਦੇਣ ਦੀ ਥਾਂ ਆਪਣੀ ਗੱਲ ਪਾਰਟੀ ਹਾਈਕਮਾਨ ਜਾਂ ਪਾਰਟੀ ਦੇ ਮੰਚ 'ਤੇ ਹੀ ਰੱਖਣ।
 
Top