ਬਾਜਵਾ ਦੇ ਇਸ਼ਾਰੇ 'ਤੇ ਭੋਲਾ ਨੇ ਮੇਰੇ ਵਿਰੁੱਧ ਬਿਆਨ &#

[JUGRAJ SINGH]

Prime VIP
Staff member
ਜਲੰਧਰ, (ਲਾਭ ਸਿੰਘ ਸਿੱਧੂ, ਸੁਨੀਲ ਕੁਮਾਰ ਧਵਨ)—ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਇਸ਼ਾਰਿਆਂ 'ਤੇ ਡਰੱਗ ਰੈਕੇਟ ਦੇ ਸਰਗਣਾ ਜਗਦੀਸ਼ ਭੋਲਾ ਨੇ ਉਨ੍ਹਾਂ ਦੇ ਖਿਲਾਫ ਬਿਆਨ ਦਿੱਤਾ ਹੈ।
ਅੱਜ ਐੱਨ. ਆਰ. ਆਈ. ਸੰਮੇਲਨ ਵਿਚ ਹਿੱਸਾ ਲੈਣ ਪਹੁੰਚੇ ਮਜੀਠੀਆ ਨੇ ਕਿਹਾ ਕਿ ਅਸਲ ਵਿਚ ਭੋਲਾ ਅਤੇ ਬਾਜਵਾ ਦੇ ਬਿਆਨ ਇਕ-ਦੂਜੇ ਨਾਲ ਮੇਲ ਖਾਂਦੇ ਹਨ। ਉਨ੍ਹਾਂ ਕਿਹਾ ਕਿ ਭੋਲਾ ਇਕ ਖਤਰਨਾਕ ਅਪਰਾਧੀ ਹੈ ਅਤੇ ਕੀ ਲੋਕ ਇਕ ਅਪਰਾਧੀ ਦੇ ਬਿਆਨ 'ਤੇ ਵਿਸ਼ਵਾਸ ਕਰਨਗੇ?
ਉਨ੍ਹਾਂ ਕਿਹਾ ਕਿ ਭੋਲਾ ਨੇ ਡਰੱਗ ਰੈਕੇਟ ਵਿਚ ਉਨ੍ਹਾਂ ਦਾ ਨਾਂ ਲਿਆ ਤਾਂ ਉਸਦੇ ਬਾਅਦ ਬਾਜਵਾ ਅਤੇ ਉਸਦੇ ਸਾਥੀਆਂ ਨੇ ਵੀ ਉਸਦੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੂੰ ਬਾਜਵਾ ਤੋਂ ਕਲੀਨ ਚਿਟ ਦੀ ਲੋੜ ਨਹੀਂ।
ਮਜੀਠੀਆ ਨੇ ਬਾਜਵਾ 'ਤੇ ਹਮਲਾ ਤੇਜ਼ ਕਰਦਿਆਂ ਕਿਹਾ ਕਿ ਬਾਜਵਾ ਦੇ ਪਿਤਾ ਦਾ ਪਿਛੋਕੜ ਕਿਸ ਤਰ੍ਹਾਂ ਦਾ ਰਿਹਾ ਹੈ, ਇਸਦੇ ਬਾਰੇ ਵਿਚ ਅਵਤਾਰ ਸਿੰਘ ਬਰਾੜ ਪਹਿਲਾਂ ਹੀ ਬਿਆਨ ਦੇ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ 'ਤੇ ਅੱਜ ਤੱਕ ਨਸ਼ਾ ਸਮੱਗਲਰਾਂ ਨੂੰ ਸਰਪ੍ਰਸਤੀ ਦੇਣ ਦੇ ਦੋਸ਼ ਨਹੀਂ ਲੱਗੇ ਹਨ। ਅਕਾਲੀ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਅਤੇ ਲੋਕ ਜਾਣ ਜਾਣਗੇ ਕਿ ਇਸ ਮਾਮਲੇ ਵਿਚ ਕਿਸ ਨੇ ਘਟੀਆ ਰਾਜਨੀਤੀ ਖੇਡੀ ਹੈ।
ਮਜੀਠੀਆ ਨੇ ਕਿਹਾ ਕਿ ਬਾਜਵਾ ਦਾ ਪਿਛੋਕੜ ਕਿਸ ਤਰ੍ਹਾਂ ਦਾ ਰਿਹਾ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮਾਂ ਆਉਣ 'ਤੇ ਸਰਕਾਰ ਇਸ ਮਾਮਲੇ 'ਤੇ ਸਖ਼ਤ ਕਦਮ ਚੁੱਕਣ ਤੋਂ ਪ੍ਰਹੇਜ਼ ਨਹੀਂ ਕਰੇਗੀ।
 
Top