ਓਸਾਮਾ 'ਤੇ ਹਮਲਾ

Android

Prime VIP
Staff member
ਜ਼ਰਦਾਰੀ ਤੇ ਕਿਆਨੀ ਨੇ ਏਜਾਜ਼ ਦਾ ਦਾਅਵਾ ਕੀਤਾ ਰੱਦ
ਇਸਲਾਮਾਬਾਦ,
- ਪਾਕਿਸਤਾਨ ਦੇ ਫੌਜੀ ਅਤੇ ਸਿਵਲ ਅਧਿਕਾਰੀਆਂ ਨੇ ਪਾਕਿਸਤਾਨੀ ਮੂਲ ਦੇ ਅਮਰੀਕਨ ਵਪਾਰੀ ਮਨਸੂਰ ਏਜਾਜ਼ ਇਸ ਦਾਅਵੇ ਨੂੰ ਗਲਤ ਕਰਾਰ ਦਿਤਾ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਆਰਮੀ ਚੀਫ ਜਨਰਲ ਕਿਆਨੀ ਨੂੰ ਦਸਿਆ ਸੀ ਕਿ ਓਸਾਮਾ ਬਿਨ ਲਾਦੇਨ ਵਿਰੁੱਧ ਅਮਰੀਕਾ ਦਾ ਖੁਫੀਆ ਆਪਰੇਸ਼ਨ ਉਨ੍ਹਾਂ ਦੀ ਮਨਜ਼ੂਰੀ ਨਾਲ ਹੋਇਆ ਸੀ। ਰਾਸ਼ਟਰਪਤੀ ਦਫਤਰ ਦੇ ਇਕ ਬੁਲਾਰੇ ਫਰਹਤ ਅੱਲਾ ਬਾਬਰ ਨੇ ਏਜਾਜ਼ ਦੇ ਇਸ ਦਾਅਵੇ ਨੂੰ ਮੁੱਢੋਂ ਰੱਦ ਕਰ ਦਿਤਾ ਕਿ ਬਿਨ ਲਾਦੇਨ ਉਪਰ ਅਮਰੀਕੀ ਹਮਲੇ ਦੀ ਜਾਣਕਾਰੀ ਜ਼ਰਦਾਰੀ ਨੂੰ ਪਹਿਲਾਂ ਤੋਂ ਸੀ। ਯਾਦ ਰਹੇ ਕਿ ਮੀਡੀਆ ਦੇ ਇਕ ਹਿੱਸੇ ਵਿਚ ਇਹ ਖਬਰਾਂ ਛਪੀਆਂ ਸਨ ਕਿ 2 ਮਈ ਨੂੰ ਓਸਾਮਾ ਉਪਰ ਹਮਲੇ ਤੋਂ ਬਾਅਦ ਜਨਰਲ ਕਿਆਨੀ ਨੂੰ ਫੋਨ ਕਰ ਕੇ ਕਿਹਾ ਸੀ ਕਿ ਇਹ ਆਪਰੇਸ਼ਨ ਉਨ੍ਹਾਂ ਦੀ ਮਨਜ਼ੂਰੀ ਨਾਲ ਕੀਤਾ ਗਿਆ। ਫੌਜ ਦੇ ਇਕ ਬੁਲਾਰੇ ਨੇ ਅਲੱਗ ਬਿਆਨ ਵਿਚ ਕਿਹਾ ਕਿ 1 ਅਤੇ 2 ਮਈ ਦੀ ਦਰਮਿਆਨੀ ਰਾਤ ਤੋਂ ਰਾਸ਼ਟਰਪਤੀ ਅਤੇ ਜਨਰਲ ਕਿਆਨੀ ਵਿਚਕਾਰ ਟੈਲੀਫੋਨ 'ਤੇ ਕੋਈ ਗੱਲਬਾਤ ਨਹੀਂ ਹੋਈ। ਫੌਜੀ ਲੀਡਰਸ਼ਿਪ ਨੇ ਪਾਕਿਸਤਾਨ ਪਾਰਲੀਮੈਂਟ ਦੇ ਸਾਂਝੇ ਇਜਲਾਸ ਵਿਚ ਐਬਟਾਬਾਦ ਐਕਸ਼ਨ ਬਾਰੇ ਪੂਰੀ ਜਾਣਕਾਰੀ ਦਿਤੀ ਸੀ।
 
Top