'ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ-ਰੀਰੀ-ਰਾਰਾ'

[JUGRAJ SINGH]

Prime VIP
Staff member

ਸ਼ਿਕਾਗੋ—ਔਰਤ ਦੀ ਖੂਬਸੂਰਤੀ ਦਾ ਅੰਦਾਜ਼ਾ ਉਸ ਦੇ ਪਤਲੇ ਲੱਕ ਅਤੇ ਸਰੀਰਕ ਬਣਤਰ ਤੋਂ ਲਗਾਇਆ ਜਾਂਦਾ ਹੈ ਪਰ ਸ਼ਿਕਾਗੋ ਦੀ ਰਹਿਣ ਵਾਲੀ 33 ਸਾਲਾ ਸਾਰਾਹ ਮੇਸੇ ਨੂੰ ਆਪਣੇ 2.1 ਮੀਟਰ ਚੌੜੇ ਲੱਕ 'ਤੇ ਮਾਣ ਹੈ। ਮੇਸੇ ਦਾ ਕਹਿਣਾ ਹੈ ਕਿ ਆਪਣੀਆਂ ਫੋਟੋਆਂ ਆਨਲਾਈਨ ਪੋਸਟ ਕਰਨ ਤੋਂ ਬਾਅਦ ਉਸ ਨੂੰ ਕਾਫੀ ਹਾਂਪੱਖੀ ਪ੍ਰਤੀਕਿਰਿਆ ਮਿਲੀ, ਜਿਸ ਨੇ ਉਸ ਵਿਚ ਇਕ ਨਵਾਂ ਉਤਸ਼ਾਹ ਭਰ ਦਿੱਤਾ। ਉਸ ਦਾ ਮੰਨਣਾ ਹੈ ਕਿ ਉਸ ਦਾ ਲੱਕ ਦੁਨੀਆ ਵਿਚ ਸਭ ਤੋਂ ਚੌੜਾ ਹੈ ਪਰ ਇਹ ਗੱਲ ਕਿਸੇ ਰਿਕਾਰਡ ਵਿਚ ਸ਼ਾਮਲ ਨਹੀਂ ਹੈ।
ਦੋ ਬੱਚਿਆਂ ਦੀ ਮਾਂ ਮੇਸੇ ਘਰ ਦੇ ਦਰਵਾਜ਼ਿਆਂ ਤੋਂ ਅਸਾਨੀ ਨਾਲ ਨਹੀਂ ਨਿਕਲ ਸਕਦੀ ਅਤੇ ਆਪਣੇ ਸਾਈਜ਼ ਦੇ ਕੱਪੜਿਆਂ ਦੀ ਖਰੀਦਦਾਰੀ ਕਰਨਾ ਉਸ ਲਈ ਸਭ ਤੋਂ ਮੁਸ਼ਕਿਲ ਕੰਮ ਸਾਬਤ ਹੁੰਦਾ ਹੈ। ਮੇਸੇ ਦਾ ਕਹਿਣਾ ਹੈ ਕਿ ਹੁਣ ਤੱਕ ਉਸ ਦੇ ਭਾਰ ਨਾਲ ਕਈ ਕੁਰਸੀਆਂ ਟੁੱਟ ਚੁੱਕੀਆਂ ਹਨ ਅਤੇ ਇਕ ਵਾਰ ਤਾਂ ਉਸ ਦੇ ਬੈਠਣ ਨਾਲ ਟਾਇਲਟ ਸੀਟ ਹੀ ਟੁੱਟ ਗਈ ਸੀ।
ਮੇਸੇ ਨੇ ਦੱਸਿਆ ਕਿ ਸਕੂਲ ਦੇ ਦਿਨਾਂ ਵਿਚ ਉਸ ਦੇ ਸਾਥੀ ਉਸ ਨੂੰ ਟਰੱਕ ਕਹਿ ਕੇ ਬੁਲਾਉਂਦੇ ਸਨ। ਉਹ ਸ਼ਬਦ ਦਿਲ ਤੋੜਨ ਵਾਲੇ ਹੁੰਦੇ ਸਨ ਪਰ ਉਹ ਉਸ ਬਾਰੇ ਕੁਝ ਨਹੀਂ ਕਰ ਸਕਦੀ ਸੀ, ਇਸ ਲਈ ਉਸ ਨੇ ਇਨ੍ਹਾਂ ਗੱਲਾਂ ਬਾਰੇ ਜ਼ਿਆਦਾ ਸੋਚਣਾ ਛੱਡ ਦਿੱਤਾ। ਉਸ ਦਾ ਕਹਿਣਾ ਹੈ ਕਿ ਭਾਰਾ ਸਰੀਰ ਉਸ ਨੂੰ ਵਿਰਾਸਤ ਵਿਚ ਮਿਲਿਆ ਹੈ, ਇਸ ਲਈ ਖੁਦ 'ਤੇ ਕੱਸੇ ਜਾਣ ਵਾਲੇ ਵਿਅੰਗਾਂ ਨੂੰ ਸਹੀ ਸੋਚ ਨਾਲ ਲੈਂਦੀ ਹੈ। ਮੇਸੇ ਕੋਲ ਇਕ ਸੀਮਤ ਗਤੀਸ਼ੀਲਤਾ ਹੈ, ਇਸ ਲਈ ਉਸ ਨੂੰ ਸਰਕਾਰ ਵੱਲੋਂ ਡਿਸਏਬਲਿਟੀ ਪੈਨਸ਼ਨ ਮਿਲਦੀ ਹੈ।

Top