ਭਾਰਤੀ ਬੱਲੇਬਾਜ਼ਾਂ ਨੂੰ ਜ਼ਿਆਦਾ ਰਾਸ ਨਹੀਂ ਆਉਂਦੀ&#2566

[JUGRAJ SINGH]

Prime VIP
Staff member
ਨਵੀਂ ਦਿੱਲੀ - ਪਿਛਲੇ ਸਾਲ ਅਕਤੂਬਰ-ਨਵੰਬਰ 'ਚ ਆਸਟ੍ਰੇਲੀਆ ਵਿਰੁੱਧ ਘਰੇਲੂ ਇਕ ਦਿਨਾ ਲੜੀ 'ਚ ਲਗਾਤਾਰ 300 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਖੜ੍ਹਾ ਕਰਨ ਵਾਲੀ ਭਾਰਤੀ ਕ੍ਰਿਕਟ ਟੀਮ ਲਈ ਨਿਊਜ਼ੀਲੈਂਡ ਦੀ ਜ਼ਮੀਨ 'ਤੇ ਦੌੜਾਂ ਦਾ ਅੰਬਾਰ ਲਗਾਉਣਾ ਮੁਸ਼ਕਿਲ ਹੋਵੇਗਾ ਕਿਉਂਕਿ ਹੁਣ ਤਕ ਭਾਰਤੀ ਬੱਲੇਬਾਜ਼ ਉਥੋਂ ਦੀਆਂ ਪਿੱਚਾਂ 'ਤੇ ਵੱਡਾ ਸਕੋਰ ਖੜ੍ਹਾ ਕਰਨ 'ਚ ਨਾਕਾਮ ਰਹੇ ਹਨ।
ਅਸਲ 'ਚ ਕ੍ਰਿਕਟ ਖੇਡਣ ਵਾਲੇ ਚੋਟੀ ਦੇ 9 ਦੇਸ਼ਾਂ 'ਚ ਨਿਊਜ਼ੀਲੈਂਡ ਹੀ ਇਕੋ-ਇਕ ਅਜਿਹੀ ਜਗ੍ਹਾ ਹੈ, ਜਿਥੇ ਭਾਰਤੀ ਟੀਮ ਇਕ ਦਿਨਾ ਮੈਚਾਂ ਵਿਚ ਸਿਰਫ ਇਕ ਵਾਰ 300 ਦੌੜਾਂ ਦੇ ਪਾਰ ਪਹੁੰਚ ਸਕੀ ਹੈ। ਭਾਰਤ ਨੇ 8 ਮਾਰਚ 2009 ਨੂੰ ਕ੍ਰਾਈਸਟ ਚਰਚ ਵਿਚ ਚਾਰ ਵਿਕਟਾਂ 'ਤੇ 392 ਦੌੜਾਂ ਬਣਾਈਆਂ ਸਨ, ਜਿਹੜਾ ਕਿ ਕੀਵੀਆਂ ਦੀ ਧਰਤੀ 'ਤੇ ਉਸ ਦਾ ਸਭ ਤੋਂ ਵੱਡਾ ਸੋਕਰ ਹੈ। ਇਹ ਉਹੀ ਮੈਚ ਸੀ, ਜਿਸ 'ਚ ਸਚਿਨ ਤੇਂਦੁਲਕਰ ਨੇ 163 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
ਭਾਰਤੀ ਟੀਮ ਨਿਊਜ਼ੀਲੈਂਡ 'ਚ ਸਿਰਫ ਚਾਰ ਮੌਕਿਆਂ 'ਤੇ 250 ਦੌੜਾਂ ਦੀ ਗਿਣਤੀ ਪਾਰ ਕਰ ਸਕੀ ਹੈ, ਜਦਕਿ ਉਸ ਨੇ ਉਥੇ 35 ਮੈਚ ਖੇਡੇ ਹਨ। ਭਾਰਤ ਆਪਣੀ ਜ਼ਮੀਨ 'ਤੇ 37 ਵਾਰ, ਜਦਕਿ ਇੰਗਲੈਂਡ 'ਚ 9, ਬੰਗਲਾਦੇਸ਼ ਵਿਚ 8, ਪਾਕਿਸਤਾਨ 'ਚ 3, ਸ਼੍ਰੀਲੰਕਾ 'ਚ 6, ਵੈਸਟਇੰਡੀਜ਼ 'ਚ 3 ਤੇ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਚ 2-2 ਵਾਰ 300 ਤੋਂ ਜ਼ਿਆਦਾ ਸਕੋਰ ਬਣਾ ਚੁੱਕਾ ਹੈ। ਪਿਛਲੇ ਦੋ ਦੌਰਿਆਂ 'ਚ ਭਾਰਤੀ ਟੀਮ ਪੰਜ ਮੈਚਾਂ 'ਚ 150 ਦੌੜਾਂ ਦਾ ਅੰਕੜਾ ਵੀ ਨਹੀਂ ਛੂਹ ਸਕੀ ਸੀ।
ਭਾਰਤ ਨੇ ਨਿਊਜ਼ੀਲੈਂਡ 'ਚ ਹੁਣ ਤਕ ਜਿਹੜੇ 35 ਵਨ ਡੇ ਖੇਡੇ ਹਨ, ਉਨ੍ਹਾਂ ਵਿਚ ਉਸ ਦਾ ਰਿਕਾਰਡ ਵੀ ਨਾਕਾਰਾਤਮਕ ਹੈ ਅਤੇ ਅੱਜ ਨੇਪੀਅਰ ਪਹੁੰਚਣ ਵਾਲੀ ਮਹਿੰਦਰ ਸਿੰਘ ਧੋਨੀ ਦੀ ਟੀਮ 19 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਪੰਜ ਇਕ ਦਿਨਾ ਮੈਚਾਂ ਦੀ ਲੜੀ ਵਿਚ ਇਸ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ।
 
Top