ਆਖਿਰ ਆਸਟ੍ਰੇਲੀਆਈ ਦੌਰੇ 'ਤੇ ਜਿੱਤਿਆ ਇੰਗਲੈਂਡ

[JUGRAJ SINGH]

Prime VIP
Staff member
ਪਰਥ. ਏਜੰਸੀ
24 ਜਨਵਰੀ p ਕਰੀਬ 3 ਮਹੀਨਿਆਂ ਦੇ ਬਾਅਦ ਆਖਿਰ ਇੰਗਲੈਂਡ ਨੇ ਆਸਟ੍ਰੇਲੀਆਈ ਦੌਰੇ 'ਤੇ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਜਿੱਤ ਹਾਸਿਲ ਕਰ ਹੀ ਲਈ | ਟੈਸਟ ਤੇ ਇਕ ਦਿਨਾ ਵਿਚ ਲਗਾਤਾਰ 8 ਹਾਰਾਂ ਤੋਂ ਬਾਅਦ ਇੰਗਲੈਂਡ ਨੇ ਪਰਥ 'ਚ ਖੇਡੇ ਗਏ ਚੌਥੇ ਇਕ ਦਿਨਾ ਮੈਚ 'ਚ ਮੇਜ਼ਬਾਨ ਟੀਮ ਨੂੰ 57 ਦੌੜਾਂ ਨਾਲ ਹਰਾ ਦਿੱਤਾ | ਦੱਸਣਯੋਗ ਹੈ ਕਿ ਆਸਟ੍ਰੇਲੀਆ ਪਹਿਲਾਂ ਹੀ ਲੜੀ 'ਚ ਅਜੇਤੂ ਬੜ੍ਹਤ ਬਣਾ ਚੁੱਕੀ ਹੈ | ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ ਨਿਰਧਾਰਿਤ ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 316 ਦੌੜਾਂ ਬਣਾਈਆਂ | ਜਿਸ ਦੇ ਜਵਾਬ 'ਚ ਆਸਟ੍ਰੇਲੀਆ ਦੀ ਟੀਮ 47.4 ਓਵਰਾਂ 'ਚ 259 ਦੌੜਾਂ 'ਤੇ ਹੀ ਸਿਮਟ ਗਈ | ਇੰਗਲੈਂਡ ਵਲੋਂ ਬੇਨ ਸਟੌਕ ਨੇ ਹਰਫਨਮੌਲਾ ਪ੍ਰਦਰਸ਼ਨ ਕਰਦਿਆਂ ਪਹਿਲਾਂ ਤਾਂ ਬੱਲੇਬਾਜ਼ੀ ਕਰਦਿਆਂ 70 ਦੌੜਾਂ ਦੀ ਅਹਿਮ ਪਾਰੀ ਖੇਡੀ ਇਸ ਤੋਂ ਬਾਅਦ ਗੇਂਦਬਾਜ਼ੀ 'ਚ 39 ਦੌੜਾਂ ਦੇ ਕੇ 4 ਵਿਕਟਾਂ ਵੀ ਹਾਸਿਲ ਕੀਤੀਆਂ | ਇਸ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਜੌਾਸ ਬਟਲਰ ਨੇ 71 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਅਤੇ ਵਿਕਟ ਪਿੱਛੇ 5 ਕੈਚ ਵੀ ਫੜੇ | ਹਾਲਾਂਕਿ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਐਰਨ ਫਿੰਚ ਦਾ ਸੈਂਕੜਾ ਵੀ ਟੀਮ ਨੂੰ ਹਾਰ ਤੋਂ ਬਚਾ ਨਹੀਂ ਸਕਿਆ |
ਇੰਗਲੈਂਡ ਨੇ ਭਾਰਤ ਨੂੰ ਫਿਰ ਬਣਾਇਆ ਨੰਬਰ ਇਕ ਟੀਮ
ਇਸ ਮੈਚ 'ਚ ਇੰਗਲਿਸ਼ ਟੀਮ ਨੇ ਜਿੱਤ ਦੇ ਨਾਲ ਭਾਰਤ ਨੂੰ ਮੁੜ ਤੋਂ ਇਕ ਦਿਨਾ ਦਰਜਾਬੰਦੀ 'ਚ ਨੰਬਰ ਇਕ ਟੀਮ ਬਣਾ ਦਿੱਤਾ ਹੈ | ਭਾਰਤੀ ਟੀਮ ਨਿਊਜ਼ੀਲੈਂਡਸ ਦੌਰੇ 'ਤੇ ਲਗਾਤਾਰ ਦੋ ਹਾਰਾਂ ਨਾਲ ਆਪਣਾ ਨੰਬਰ ਇਕ ਤਾਜ ਗਵਾ ਚੁੱਕੀ ਸੀ, ਪ੍ਰੰਤੂ ਆਸਟ੍ਰੇਲੀਆ ਦੀ ਇਸ ਮੈਚ 'ਚ ਹਾਰ ਦੇ ਨਾਲ ਹੀ ਭਾਰਤੀ ਟੀਮ ਦੋ ਦਿਨਾਂ ਦੇ ਵਕਫੇ ਤੋਂ ਬਾਅਦ ਹੀ ਮੁੜ ਤੋਂ ਨੰਬਰ ਇਕ 'ਤੇ ਪੁੁੱਜ ਗਈ |
 
Top