ਭਾਰਤ ਨੇ ਜਿੱਤੀ ਟਾਸ, ਨਿਊਜ਼ੀਲੈਂਡ ਕਰੇਗਾ ਪਹਿਲਾਂ &#26

[JUGRAJ SINGH]

Prime VIP
Staff member
ਨੇਪੀਅਰ- ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਨੇਪੀਅਰ ਦੇ ਮੈਦਾਨ 'ਚ ਖੇਡੇ ਜਾ ਰਹੇ ਪੰਜ ਮੈਚਾਂ ਦੀ ਇਕ ਰੋਜ਼ਾ ਸੀਰੀਜ਼ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ।
ਨਿਊਜ਼ੀਲੈਂਡ ਦੇ ਓਪਨਰ ਬੱਲੇਬਾਜ਼ ਜੇਸੀ (18) ਮੁਹੰਮਦ ਸ਼ਮੀ ਦੇ ਪਹਿਲੇ ਸ਼ਿਕਾਰ ਹੋਏ ਅਤੇ ਛੇਤੀ ਹੀ ਪਵੇਲੀਅਨ ਪਰਤ ਗਏ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਐਮ. ਜੇ. ਗੁਪਟਿਲ ਦੇ ਰੂਪ 'ਚ ਲੱਗਾ, ਜਿਨ੍ਹਾਂ ਨੇ 23 ਗੇਂਦਾਂ 'ਚ 8 ਦੌੜਾਂ ਬਣਾਈਆਂ। ਗੁਪਟਿਲ ਵੀ ਮੁਹੰਮਦ ਸ਼ਮੀ ਦੀ ਗੇਂਦ 'ਤੇ ਸਲਿਪ 'ਤੇ ਅਸ਼ਵਿਨ ਹਥੋਂ ਕੈਚ ਆਊਟ ਹੋ ਗਏ। ਮੁਹੰਮਦ ਸ਼ਮੀ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਅਤੇ ਭਾਰਤ ਦੀ ਝੋਲੀ 'ਚ ਨਿਊਜ਼ੀਲੈਂਡ ਦੀਆਂ 2 ਅਹਿਮ ਵਿਕਟਾਂ ਪਾਈਆਂ।
ਭਾਰਤੀ ਟੀਮ ਦਾ ਇਰਾਦਾ ਅਗਲੇ ਸਾਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਤਜ਼ਰਬਾ ਅਤੇ ਆਤਮਵਿਸ਼ਵਾਸ ਹਾਸਲ ਕਰਨ ਦਾ ਹੋਵੇਗਾ। ਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਟੀਮ ਦਾ ਟੀਚਾ ਰੈਂਕਿੰਗ 'ਚ ਆਪਣਾ ਨੰਬਰ ਇਕ ਬਰਕਰਾਰ ਰੱਖਣਾ ਹੋਵੇਗਾ। ਭਾਰਤ ਲਈ ਇਹ ਦੌਰ ਕਾਫੀ ਮਹੱਤਵਪੂਰਨ ਹੈ, ਦੱਖਣੀ ਅਫਰੀਕਾ ਖਿਲਾਫ ਟੀਮ ਮੈਨੇਜਮੈਂਟ ਨੇ ਤਿੰਨ ਮੈਚਾਂ ਦੀ ਲੜੀ ਨੂੰ ਟੈਸਟ ਲੜੀ ਦੀ ਤਿਆਰੀ ਦੇ ਨਜ਼ਰੀਏ ਨਾਲ ਖੇਡਿਆ। ਦੱਖਣੀ ਅਫਰੀਕਾ ਵਰਗੇ ਮਜਬੂਤ ਵਿਰੋਧੀ ਖਿਲਾਫ ਭਾਰਤ ਦੀ ਨੌਜਵਾਨ ਟੈਸਟ ਟੀਮ ਆਖਰੀ ਦਿਨ ਲੜੀ 'ਚੋਂ ਹਾਰ ਗਈ।
 
Top