ਹਾਕੀ ਵਿਸ਼ਵ ਕੱਪ : ਅਰਜਨਟੀਨਾ ਤੇ ਨਿਊਜ਼ੀਲੈਂਡ ਵੱਲੋ&#25

[JUGRAJ SINGH]

Prime VIP
Staff member
ਨੀਦਰਲੈਂਡ ਵਿਚ ਜਾਰੀ ਹਾਕੀ ਵਿਸ਼ਵ ਕੱਪ ਵਿਚ ਅੱਜ ਅਰਜਨਟੀਨਾ ਅਤੇ ਨਿਊਜ਼ੀਲੈਂਡ ਦੀਆਂ ਪੁਰਸ਼ ਟੀਮਾਂ ਨੇ ਆਪਣੇ-ਆਪਣੇ ਮੈਚ ਜਿੱਤ ਲਏ। ਅਰਜਨਟੀਨਾ ਨੇ ਉਲੰਪਿਕ ਚੈਂਪੀਅਨ ਜਰਮਨੀ ਨੂੰ 1-0 ਨਾਲ ਹਰਾਇਆ। ਮੈਚ ਦਾ ਇਕ ਮਾਤਰ ਗੋਲ ਅਰਜਨਟੀਨਾ ਵਲੋਂ 31ਵੇਂ ਮਿੰਟ ਵਿਚ ਮੈਨੂਅਲ ਬ੍ਰੰਟ ਨੇ ਕੀਤਾ। ਪੁਰਸ਼ ਵਰਗ ਦੇ ਇਕ ਹੋਰ ਮੈਚ ਵਿਚ ਨਿਊਜ਼ੀਲੈਂਡ ਦੀ ਟੀਮ ਨੇ ਦੱਖਣੀ ਅਫਰੀਕਾ ਨੂੰ ਆਸਾਨੀ ਨਾਲ 5-0 ਨਾਲ ਹਰਾ ਦਿੱਤਾ। ਕੀਵੀ ਟੀਮ ਵਲੋਂ ਐਂਡੀ ਹੈਵਰਡ ਨੇ 3 ਗੋਲ ਕੀਤੇ। ਨਿਊਜ਼ੀਲੈਂਡ ਦੇ ਹੁਣ 2 ਮੈਚਾਂ ਵਿਚ ਜਿੱਤ ਨਾਲ 6 ਅੰਕ ਹਨ। ਲੜਕੀਆਂ ਦੇ ਵਰਗ ਦੇ ਵਿਚ ਚੀਨ ਨੇ ਇੰਗਲੈਂਡ ਨੂੰ 3-0 ਨਾਲ ਜਦਕਿ ਜਰਮਨੀ ਦੀ ਟੀਮ ਨੇ ਦੱਖਣੀ ਅਫਰੀਕਾ ਨੂੰ 3-1 ਨਾਲ ਹਰਾਇਆ।
 
Top