ਮਹਿਲਾ ਹਾਕੀ ਵਿਸ਼ਵ ਕੱਪ 'ਚ ਭਾਰਤ ਔਖੇ ਪੂਲ ਵਿਚ

chief

Prime VIP


ਅਰਜਨਟੀਨਾ ਵਿਖੇ ਇਸ ਸਾਲ ਹੋਣ ਵਾਲੇ ਮਹਿਲਾ ਹਾਕੀ ਵਿਸ਼ਵ ਕੱਪ ਦੇ ਵਿਚ ਭਾਰਤੀ ਟੀਮ ਵਿਸ਼ਵ ਤੇ ਉਲੰਪਿਕ ਚੈਂਪੀਅਨ ਹਾਲੈਂਡ ਜਰਮਨੀ ਤੇ ਆਸਟ੍ਰੇਲੀਆ ਵਰਗੀਆਂ ਮਜ਼ਬੂਤ ਟੀਮਾਂ ਨਾਲ ਇਕ ਗਰੁੱਪ ਦੇ ਵਿਚ ਰੱਖਿਆ ਗਿਆ ਹੈ।

ਇਸ ਤੋਂ ਇਲਾਵਾ ਜਾਪਾਨ ਤੇ ਨਿਊਜ਼ੀਲੈਂਡ ਵੀ ਪੂਲ-ਏ ਦੇ ਵਿਚ ਹਨ।ਭਾਰਤੀ ਮਹਿਲਾਵਾਂ ਆਪਣਾ ਪਹਿਲਾ ਮੈਚ 30 ਅਗਸਤ ਨੂੰ ਹਾਲੈਂਡ ਦੇ ਖਿਲਾਫ ਖੇਡਣਗੀਆਂ।

ਇਸ ਤੋਂ ਬਾਅਦ ਉਹ ਆਸਟ੍ਰੇਲੀਆ ਨਾਲ 1 ਸਤੰਬਰ ਨੂੰ, ਜਰਮਨੀ ਨਾਲ 3 ਸਤੰਬਰ ਨੂੰ, ਜਾਪਾਨ ਨਾਲ 5 ਸਤੰਬਰ ਨੂੰ ਤੇ ਨਿਊਜ਼ੀਲੈਂਡ ਨਾਲ 7 ਸਤੰਬਰ ਨੂੰ ਭਿੜਣਗੀਆਂ ਪੂਲ ਬੀ ਦੇ ਵਿਚ ਮੇਜ਼ਬਾਨ ਅਰਜਨਟੀਨਾ, ਚੀਨ, ਸਪੇਨ, ਇੰਗਲੈਂਡ, ਕੋਰੀਆ ਤੇ ਦੱਖਣੀ ਅਫਰੀਕਾ ਨੂੰ ਰੱਖਿਆ ਗਿਆ ਹੈ।

ਅਰਜਨਟੀਨਾ ਵਿਚ 29 ਅਗਸਤ ਤੋਂ 11 ਸਤੰਬਰ ਤੱਕ ਹੋਣ ਵਾਲੀ ਇਸ ਪ੍ਰਤੀਯੋਗਤਾ ਦਾ ਉਦਘਾਟਨੀ ਮੈਚ ਚੀਨ ਤੇ ਕੋਰੀਆ ਦਰਮਿਆਨ ਖੇਡਿਆ ਜਾਵੇਗਾ।ਇਸ ਤੋਂ ਬਾਅਦ ਦੱਖਣੀ ਅਫਰੀਕਾ ਤੇ ਅਰਜਨਟੀਨਾ, ਸਪੇਨ ਤੇ ਇੰਗਲੈਂਡ ਭਿੜਣਗੇ।

ਹਰ ਪੂਲ ਦੇ ਵਿਚੋਂ ਚੋਟੀ 'ਤੇ ਰਹਿਣ ਵਾਲੀਆਂ 2 ਟੀਮਾਂ ਨੂੰ ਸੈਮੀਫਾਈਨਲ 'ਚ ਥਾਂ ਦਿੱਤੀ ਜਾਵੇਗੀ ਜੋ 9 ਸਤੰਬਰ ਨੂੰ ਖੇਡਿਆ ਜਾਵੇਗਾ ਤੇ ਇਸ ਦਾ ਫਾਈਨਲ ਮੈਚ 11 ਸਤੰਬਰ ਨੂੰ ਖੇਡਿਆ ਜਾਵੇਗਾ।
 
Top