ਬਲਾਕ ਜ਼ਖ਼ਮੀ, ਵਿਸ਼ਵ ਕੱਪ 'ਚ ਨਹੀਂ ਖੇਡੇਗਾ

chief

Prime VIP
ਬਲਾਕ ਜ਼ਖ਼ਮੀ, ਵਿਸ਼ਵ ਕੱਪ 'ਚ ਨਹੀਂ ਖੇਡੇਗਾ

ਬਰਲਿਨ , ਮੰਗਲਵਾਰ, 18 ਮਈ 2010( 11:41 ist )


ਜਰਮਨੀ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਕਪਤਾਨ ਕਪਤਾਨ ਮਾਈਕਲ ਬਲਾਕ ਅਗਲੇ ਮਹੀਨੇ ਤੋਂ ਦੱਖਣੀ ਅਫਰੀਕਾ 'ਚ ਸ਼ੁਰੂ ਹੋ ਰਹੇ ਵਿਸ਼ਵ ਕੱਪ 'ਚ ਹਿੱਸਾ ਨਹੀਂ ਲੈ ਸਕਣਗੇ।

ਬਲਾਕ ਦੇ ਗਿੱਟੇ 'ਤੇ ਗੰਭੀਰ ਸੱਟ ਲੱਗੀ ਹੈ। ਜਰਮਨ ਫੁੱਟਬਾਲ ਐਸੋਸੀਏਸ਼ਨ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।

ਚੇਲਸੀ ਕਲੱਬ ਲਈ ਫੁੱਟਬਾਲ ਖੇਡਣ ਵਾਲੇ ਬਲਾਕ ਨੂੰ ਬੀਤੇ ਦਿਨ ਪੋਰਟਸਮਾਊਥ ਨਾਲ ਖੇਡੇ ਗਏ ਐਫ ਏ ਕੱਪ ਫਾਈਨਲ ਮੁਕਾਬਲੇ ਦੌਰਾਨ ਸੱਟ ਲੱਗੀ ਸੀ। ਸੋਮਵਾਰ ਉਸ ਦੇ ਪੈਰ ਦੀ ਸਕੈਨਿੰਗ ਕੀਤੀ ਗਈ, ਜਿਸ ਵਿਚ ਡਾਕਟਰਾਂ ਨੇ ਦੇਖਿਆ ਕਿ ਸੱਟ ਗੰਭੀਰ ਹੈ।

ਇਸ ਤੋਂ ਬਾਅਦ 33 ਵਰ੍ਹਿਆਂ ਦੇ ਬਲਾਕ ਨੂੰ ਵਿਸ਼ਵ ਕੱਪ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ। ਡਾਕਟਰਾਂ ਮੁਤਾਬਿਕ ਇਸ ਸੱਟ ਨੂੰ ਠੀਕ ਹੋਣ 'ਚ ਘੱਟੋ-ਘੱਟ ਅੱਠ ਹਫ਼ਤਿਆਂ ਦਾ ਸਮਾਂ ਲੱਗੇਗਾ। ਵਿਸ਼ਵ ਕੱਪ 11 ਜੂਨ ਤੋਂ ਸ਼ੁਰੂ ਹੋਣਾ ਹੈ, ਅਜਿਹੇ 'ਚ ਬਲਾਕ ਦਾ ਉਸ ਵਿਚ ਖੇਡਣਾ ਸੰਭਵ ਨਹੀਂ ਹੈ।

ਬਲਾਕ ਨੇ ਜਰਮਨੀ ਲਈ 98 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ ਆਖ਼ਰੀ ਵਾਰ ਵਿਸ਼ਵ ਕੱਪ 'ਚ ਖੇਡਣ ਦੀ ਤਿਆਰੀ 'ਚ ਸੀ ਪਰੰਤੂ ਸੱਟ ਨੇ ਉਸ ਨੂੰ ਚੌਥੀ ਵਾਰ ਵਿਸ਼ਵ ਕੱਪ 'ਚ ਹਿੱਸਾ ਲੈ ਕੇ 100 ਮੈਚਾਂ ਦਾ ਅੰਕੜਾ ਛੂਹਣ ਤੋਂ ਵਾਂਝਾ ਕਰ ਦਿੱਤਾ।
 
Top