ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਨਹੀਂ ਹਾਂ : ਸ਼੍ਰੀਸੰਥ

ਕੋਚੀ, 5 ਅਪ੍ਰੈਲ (ਭਾਸ਼ਾ)—ਸ਼੍ਰੀਲੰਕਾ ਵਿਰੁੱਧ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ‘ਚ 8 ਓਵਰਾਂ ‘ਚ 52 ਦੌੜਾਂ ਦੇਣ ਵਾਲੇ ਗਰਮ ਮਿਜਾਜ਼ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਨੇ ਕਿਹਾ ਕਿ ਉਹ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਨਹੀਂ ਹੈ। ਮੁੰਬਈ ਤੋਂ ਇਥੇ ਪਹੁੰਚਣ ‘ਤੇ ਸ਼੍ਰੀਸੰਥ ਨੇ ਹਵਾਈ ਅੱਡੇ ‘ਤੇ ਕਿਹਾ ਕਿ ਹਾਲਾਂਕਿ ਉਹ ਬਹੁਤ ਖੁਸ਼ ਹੈ ਕਿ ਉਹ ਖਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਿਆ ਤੇ ਫਾਈਨਲ ‘ਚ ਖੇਡਣ ਦੀ ਵੀ ਉਸ ਨੂੰ ਖੁਸ਼ੀ ਹੈ। ਸ਼੍ਰੀਸੰਥ ਨੂੰ ਫਾਈਨਲ ‘ਚ ਜ਼ਖਮੀ ਆਸ਼ੀਸ਼ ਨਹਿਰਾ ਦੀ ਜਗ੍ਹਾ ਚੁਣਿਆ ਗਿਆ ਸੀ। ਹਵਾਈ ਅੱਡੇ ‘ਤੇ ਉਸ ਨੂੰ ਲੈਣ ਲਈ ਉਸ ਦੇ ਪਿਤਾ ਸੰਤਕੁਮਾਰਨ ਨਾਇਰ ਤੇ ਮਾਤਾ ਸਾਵਿਤਰੀ ਦੇਵੀ ਤੋਂ ਇਲਾਵਾ ਕੇਰਲ ਕ੍ਰਿਕਟ ਸੰਘ ਤੇ ਕੋਚੀ ਟਸਕਰਸ ਕੇਰਲ ਦੇ ਅਧਿਕਾਰੀ ਪਹੁੰਚੇ ਸਨ।
 
Top