ਹਾਕੀ ਜੂਨੀਅਰ ਵਿਸ਼ਵ ਕੱਪ-ਪਾਕਿਸਤਾਨ ਤੋਂ ਹਾਰ ਕੇ ਭ&#26

[JUGRAJ SINGH]

Prime VIP
Staff member

ਨਵੀਂ ਦਿੱਲੀ. ਪੀ.ਟੀ.ਆਈ.
14 ਦਸੰਬਰ ૿ ਭਾਰਤੀ ਜੂਨੀਅਰ ਹਾਕੀ ਟੀਮ ਨੇ ਵਿਸ਼ਵ ਕੱਪ 'ਚ ਆਪਣੇ ਲੱਚਰ ਪ੍ਰਦਰਸ਼ਨ ਨੂੰ ਫਿਰ ਦੁਹਰਾਉਂਦਿਆਂ ਅੱਜ ਇਥੇ ਨੌਵੇਂ ਅਤੇ ਦਸਵੇਂ ਸਥਾਨ ਲਈ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਖੇਡੇ ਗਏ ਮੈਚ ਵਿਚ ਹਾਰ ਕੇ ਟੂਰਨਾਮੈਂਟ 'ਚ ਦਸਵਾਂ ਸਥਾਨ ਪ੍ਰਾਪਤ ਕੀਤਾ। ਪੈਨਲਟੀ ਸ਼ੂਟ ਆਊਟ ਤੱਕ ਚੱਲੇ ਇਸ ਮੁਕਾਬਲੇ ਵਿਚ ਪਾਕਿਸਤਾਨ ਨੇ ਭਾਰਤੀ ਟੀਮ ਨੂੰ 4-2 ਨਾਲ ਹਰਾ ਦਿੱਤਾ ਅਤੇ ਨੌਵੇਂ ਸਥਾਨ 'ਤੇ ਕਬਜ਼ਾ ਕੀਤਾ। ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ ਵਿਚਾਲੇ ਮੈਚ 1-1 ਦੀ ਬਰਾਬਰੀ 'ਤੇ ਰਿਹਾ। ਮੈਚ ਦਾ ਪਹਿਲਾਂ ਗੋਲ ਸੱਤਵੇਂ ਮਿੰਟ 'ਚ ਰਿਜ਼ਵਾਨ ਅਲੀ ਨੇ ਕੀਤਾ। ਭਾਰਤ ਲਈ ਬਰਾਬਰੀ ਵਾਲਾ ਗੋਲ ਮੈਚ ਖਤਮ ਹੋਣ ਤੋਂ 4 ਮਿੰਟ ਪਹਿਲਾਂ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਜ਼ਰੀਏ ਕੀਤਾ। ਪੈਨਲਟੀ ਸ਼ੂਟਆਊਟ 'ਚ ਪਾਕਿਸਤਾਨ ਵਲੋਂ ਪਹਿਲਾਂ ਗੋਲ ਮੁਹੰਮਦ ਇਰਫਾਨ ਨੇ ਕੀਤਾ, ਇਸ ਤੋਂ ਬਾਅਦ ਭਾਰਤ ਵਲੋਂ ਗੁਰਜਿੰਦਰ ਸਿੰਘ ਨੇ ਗੋਲ ਕਰਕੇ ਟੀਮ ਨੂੰ ਬਰਾਬਰੀ 'ਤੇ ਲੈ ਆਂਦਾ। ਪਾਕਿਸਤਾਨ ਦੇ ਮੁਹੰਮਦ ਤਸ਼ੀਕ ਨੇ ਗੋਲ ਕਰਕੇ ਸਕੋਰ 2-1 ਕਰ ਦਿੱਤਾ, ਭਾਰਤ ਲਈ ਤਲਵਿੰਦਰ ਸਿੰਘ ਨੇ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਦੀ ਤੀਜੀ ਪੈਨਲਟੀ ਬੇਕਾਰ ਗਈ।
ਚੌਥੀ ਪੈਨਲਟੀ 'ਚ ਪਾਕਿ ਦੇ ਕਪਤਾਨ ਓਮਰ ਭੁੱਟਾ ਨੇ ਗੋਲ ਕਰਕੇ ਸਕੋਰ 3-2 ਕਰ ਦਿੱਤਾ, ਭਾਰਤ ਵਲੋਂ ਚੌਥਾ ਮੌਕਾ ਸਤਬੀਰ ਨੇ ਬੇਕਾਰ ਗਵਾ ਦਿੱਤਾ। ਪਾਕਿਸਤਾਨ ਨੇ ਆਖਰੀ ਪੈਨਲਟੀ 'ਤੇ ਵੀ ਗੋਲ ਕਰ ਦਿੱਤਾ ਅਤੇ ਉਨ੍ਹਾਂ ਨੇ ਇਹ ਮੈਚ ਜਿੱਤ ਲਿਆ।
 
Top