ਭਾਰਤ ਨੂੰ ਹਰਾ ਕੇ ਨਿਊਜ਼ੀਲੈਂਡ ਨੇ ਕੀਤਾ ਲੜੀ 'ਤੇ ਕਬ&#

[JUGRAJ SINGH]

Prime VIP
Staff member
ਹੈਮਿਲਟਨ, 28 ਜਨਵਰੀ (ਏਜੰਸੀ)-ਰਾਸ ਟੇਲਰ ਦੀ ਨਾਬਾਦ 112 ਦੌੜਾਂ ਤੇ ਆਖਰੀ ਓਪਰਾਂ 'ਚ ਕਪਤਾਨ ਬ੍ਰੈਂਡਨ ਮੈਕੂਲਮ ਦੀ 49 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਮਹੱਤਵਪੂਰਨ ਮੁਕਾਬਲੇ 'ਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ। ਕੀਵੀ ਟੀਮ ਦੀ ਇਸ ਜਿੱਤ ਨਾਲ ਹੀ ਭਾਰਤ ਦਾ ਨੰਬਰ ਇਕ ਰੈਂਕਿੰਗ 'ਚ ਵਾਪਸੀ ਦਾ ਸੁਪਨਾ ਵੀ ਟੁੱਟ ਗਿਆ। ਮੈਚ 'ਚ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਕਈ ਅਹਿਮ ਬੱਲੇਬਾਜ਼ਾਂ ਦੀ ਅਸਫ਼ਲਾ ਤੋਂ ਬਾਅਦ ਆਪਣੇ ਅਰਧ ਸੈਂਕੜੇ ਨਾਲ ਭਾਰਤ ਦੇ ਸਕੋਰ ਨੂੰ 5 ਵਿਕਟਾਂ 'ਤੇ 278 ਦੌੜਾਂ 'ਤੇ ਪਹੁੰਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ 11 ਗੇਂਦਾਂ ਬਾਕੀ ਰਹਿੰਦੇ ਹੋਏ 48.1 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 280 ਦੌੜਾਂ ਬਣਾ ਕੇ ਮੈਚ ਤੇ ਲੜੀ ਦੋਵੇਂ ਆਪਣੇ ਨਾਂਅ ਕਰ ਲਏ। ਨਿਊਜ਼ੀਲੈਂਡ ਵਲੋਂ ਟੇਲਰ ਤੇ ਮੈਕੂਲਲਮ ਨੇ ਚੌਥੀ ਵਿਕਟ ਲਈ 92 ਦੌੜਾਂ ਦੀ ਸਾਂਝੇਦਾਰੀ ਨਿਭਾਈ। ਟੇਲਰ ਨੇ ਆਪਣੀ ਪਾਰੀ 'ਚ 127 ਗੇਂਦਾਂ 'ਚ 15 ਚੌਕੇ ਲਾਏ, ਜਦੋਂ ਕਿ ਕਪਤਾਨ ਮੈਕੂਲਮ ਨੇ ਆਪਣੀ ਪਾਰੀ ਦੌਰਾਨ 36 ਗੇਂਦਾਂ 'ਚ 4 ਚੌਕੇ ਤੇ ਤਿੰਨ ਛੱਕੇ ਲਾਏ। ਪਿਛਲੇ ਕਾਫ਼ੀ ਸਮੇਂ ਤੋਂ ਬੱਲੇਬਾਜ਼ਾਂ ਦੇ ਨਾਲ-ਨਾਲ ਗੇਂਦਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਨਾਲ ਜੂਝ ਰਹੀ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਇਸ ਵਾਰ ਵੀ ਨਿਰਾਸ਼ ਕੀਤਾ। ਭੁਵਨੇਸ਼ਵਰ ਕੁਮਾਰ 62 ਦੌੜਾਂ ਦੇ ਕੇ ਕੋਈ ਵੀ ਵਿਕਟ ਨਹੀਂ ਲੈ ਸਕੇ, ਜਦੋਂ ਕਿ ਮੁਹੰਮਦ ਸ਼ੰਮੀ ਨੇ 61 ਦੇ ਕੇ ਸਿਰਫ਼ ਇਕ ਵਿਕਟ ਲਈ। ਵਰੁਣ ਆਰੋਨ ਨੇ 51 ਦੌੜਾਂ ਦੇ ਕੇ ਇਕ ਵਿਕਟ ਲਈ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ 79 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਰਵਿੰਦਰ ਜਡੇਜਾ ਨੇ ਵੀ 62 ਦੌੜਾਂ ਬਣਾਈਆਂ।


ਧੋਨੀ ਨੇ ਹਾਰ ਲਈ ਤੇਜ਼ ਗੇਂਦਬਾਜ਼ਾਂ ਨੂੰ ਠਹਿਰਾਇਆ ਜ਼ਿੰਮੇਵਾਰ
ਹੈਮਿਲਟਨ-ਨਿਰਾਸ਼ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਨਿਊਜ਼ੀਲੈਂਡ ਖ਼ਿਲਾਫ਼ ਇਕ ਦਿਨਾ ਕ੍ਰਿਕਟ ਲੜੀ ਹਾਰਨ ਤੇ ਪੰਜ ਮੈਚਾਂ ਦੀ ਲੜੀ 'ਚ 0-3 ਨਾਲ ਪਿਛੜਨ ਲਈ ਆਪਣੇ ਤੇਜ਼ ਗੇਂਦਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਹਿਲੇ ਤਿੰਨ ਮੈਚਾਂ ਤੋਂ ਬਾਅਦ 0-2 ਨਾਲ ਪਿਛੜ ਰਹੀ ਭਾਰਤੀ ਟੀਮ ਨੂੰ ਚੌਥੇ ਮੈਚ 'ਚ ਨਿਊਜ਼ੀਲੈਂਡ ਹੱਥੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਧੋਨੀ ਨੇ ਮੈਚ ਤੋਂ ਬਾਅਦ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਸਾਡੀ ਗੇਂਦਬਾਜ਼ੀ ਕਾਫ਼ੀ ਨਿਰਾਸ਼ ਕਰਨ ਵਾਲੀ ਸੀ। ਉਨ੍ਹਾਂ ਕਿਹਾ ਕਿ ਤੇਜ਼ ਗੇਂਦਬਾਜ਼ਾਂ ਨੇ ਕਾਫ਼ੀ ਦੌੜਾਂ ਖ਼ਰਚ ਕੀਤੀਆਂ
 
Top