ਵਿਸ਼ਵ ਕੱਪ ਤੋਂ ਪਹਿਲਾਂ ਕੰਮ ਆਵੇਗਾ ਨਿਊਜ਼ੀਲੈਂਡ ਦ&#263

[JUGRAJ SINGH]

Prime VIP
Staff member
ਨੇਪੀਅਰ- ਆਗਾਮੀ ਇਕ ਦਿਨਾ ਲੜੀ ਲਈ ਸੋਮਵਾਰ ਨੂੰ ਇੱਥੇ ਪਹੁੰਚੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਹੈ ਕਿ ਵਿਸ਼ਵ ਕੱਪ 2015 ਤੋਂ ਪਹਿਲਾਂ ਨਿਊਜ਼ੀਲੈਂਡ ਦਾ ਦੌਰਾ ਕੌਮੀ ਟੀਮ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ। ਮੌਜੂਦਾ ਟੀਮ ਇੰਡੀਆ ਦੇ ਜ਼ਿਆਦਾਤਰ ਖਿਡਾਰੀ ਪਹਿਲੀ ਵਾਰ ਨਿਊਜ਼ੀਲੈਂਡ ਦਾ ਦੌਰਾ ਕਰ ਰਹੇ ਹਨ, ਅਜਿਹੇ 'ਚ ਧੋਨੀ ਦਾ ਮੰਨਣਾ ਹੈ ਕਿ ਖਿਡਾਰੀਆਂ ਲਈ ਸਿੱਖਣ ਦੇ ਲਿਹਾਜ਼ ਨਾਲ ਇਹ ਚੰਗਾ ਤਜ਼ਰਬਾ ਹੋਵੇਗਾ। ਧੋਨੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਡੀ ਟੀਮ ਦੇ ਕਈ ਖਿਡਾਰੀਆਂ ਲਈ ਇਹ ਦੌਰਾ ਅਹਿਮ ਸਾਬਤ ਹੋਵੇਗਾ। ਇੱਥੋਂ ਦੇ ਮੈਦਾਨ ਕਾਫੀ ਵੱਖਰੇ ਹਨ ਅਤੇ ਫਿਲਹਾਲ ਉਨ੍ਹਾਂ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇੱਥੇ ਆਪਣੇ ਫੀਲਡਰਾਂ ਨੂੰ ਉਤਾਰਨਾ ਮੁਸ਼ਕਲ ਹੋਵੇਗਾ। ਕੁੱਲ ਮਿਲਾ ਕੇ ਸਾਡੇ ਲਈ ਇਹ ਦੌਰਾ ਹਰੇਕ ਪੱਖੋਂ ਅਹਿਮ ਹੋਵੇਗਾ। ਦੱਖਣੀ ਅਫਰੀਕਾ ਵਿਖੇ ਹਾਲ ਹੀ 'ਚ ਖਤਮ ਹੋਈ ਲੜੀ 'ਚ ਮਿਲੀ ਹਾਰ ਤੋਂ ਬਾਅਦ ਆਪਣੀ ਨੌਜਵਾਨ ਟੀਮ ਦੀ ਹਮਾਇਤ ਕਰਦੇ ਹੋਏ ਕਪਤਾਨ ਨੇ ਕਿਹਾ ਕਿ ਸਾਡੇ ਖਿਡਾਰੀ ਅਤੇ ਖਾਸ ਤੌਰ 'ਤੇ ਗੇਂਦਬਾਜ਼ ਨਿਊਜ਼ੀਲੈਂਡ 'ਚ ਵਧੀਆ ਪ੍ਰਦਰਸ਼ਨ ਕਰਨ ਦੀ ਸਮਰੱਥਾ ਰੱਖਦੇ ਹਨ। ਧੋਨੀ ਨੇ ਕਿਹਾ ਕਿ ਉਹ ਆਪਣੇ ਗੇਂਦਬਾਜ਼ਾਂ ਦੇ ਹਾਲ ਹੀ ਦੇ ਪ੍ਰਦਰਸ਼ਨ ਤੋਂ ਸੰਟੁਸ਼ਟ ਹਨ ਪਰ ਇੱਥੇ ਵੀ ਹਾਲਾਤਾਂ 'ਤੇ ਹੀ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਸਕਣਗੇ। ਇੱਥੋਂ ਤੱਕ ਕਿ ਪਿੱਚਾਂ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਸਾਬਤ ਹੋਈਆਂ ਤਾਂ ਸਾਡੇ ਕੋਲ ਅਜਿਹੇ ਖਿਡਾਰੀ ਹਨ ਜੋ ਵਿਕਟਾਂ ਕੱਢ ਸਕਦੇ ਹਨ। ਵਿਰੋਧੀ ਟੀਮ ਨਿਊਜ਼ੀਲੈਂਡ ਬਾਰੇ ਧੋਨੀ ਨੇ ਕਿਹਾ ਕਿ ਅਸੀਂ ਨਿਊਜ਼ੀਲੈਂਡ ਨੂੰ ਹਲਕੇ 'ਚ ਨਹੀਂ ਲੈ ਰਹੇ। ਘਰੇਲੂ ਮੈਦਾਨ ਦਾ ਉਨ੍ਹਾਂ ਨੂੰ ਫਾਇਦਾ ਮਿਲੇਗਾ। ਉਸ ਦੇ ਨਵੇਂ ਖਿਡਾਰੀ ਵੀ ਖ਼ਤਰਨਾਕ ਹਨ।
 
Top