ਨਿਊਜ਼ੀਲੈਂਡ ਦੇ ਖਿਲਾਫ ਇਕ ਦਿਨਾ ਲੜੀ ਜਿੱਤਣ ਲਈ ਉ&#25

[JUGRAJ SINGH]

Prime VIP
Staff member
ਨੇਪੀਅਰ, 18 ਜਨਵਰੀ (ਏਜੰਸੀ)-ਭਾਰਤੀ ਟੀਮ ਨਿਊਜ਼ੀਲੈਂਡ ਦੇ ਖਿਲਾਫ ਕੱਲ੍ਹ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਇਕ ਦਿਨਾ ਲੜੀ 'ਚ ਕੱਲ੍ਹ ਜਦੋਂ ਮੈਦਾਨ 'ਤੇ ਉਤਰੇਗੀ ਤਾਂ ਉਸਦਾ ਇਰਾਦਾ ਅਗਲੇ ਸਾਲ ਇਥੇ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਅਨੁਭਵ ਅਤੇ ਆਤਮਵਿਸ਼ਵਾਸ ਹਾਸਲ ਕਰਨ ਦਾ ਹੋਵੇਗਾ | ਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਟੀਮ ਦਾ ਟੀਚਾ ਆਪਣੀ ਨੰਬਰ ਇਕ ਦਰਜਾਬੰਦੀ ਵੀ ਬਰਕਰਾਰ ਰੱਖਣ ਦਾ ਹੋਵੇਗਾ | ਭਾਰਤ ਦੇ ਲਈ ਇਹ ਦੌਰਾ ਕਾਫੀ ਅਹਿਮ ਹੈ | ਦੱਖਣੀ ਅਫਰੀਕਾ ਦੇ ਖਿਲਾਫ ਟੀਮ ਪ੍ਰਬੰਧਨ ਨੇ 3 ਮੈਚਾਂ ਦੀ ਲੜੀ ਨੂੰ ਟੈਸਟ ਲੜੀ ਦੀ ਤਿਆਰੀ ਦੀ ਦਿ੍ਸ਼ਟੀ ਤੋਂ ਖੇਡਿਆ ਸੀ | ਭਾਰਤੀ ਟੀਮ 2014-15 ਸੀਜ਼ਨ ਦੇ ਅਖੀਰ 'ਚ ਆਸਟ੍ਰੇਲੀਆ ਵੀ ਜਾਵੇਗੀ ਜੋ ਵਿਸ਼ਵ ਕੱਪ ਦੀ ਆਖਰੀ ਡਰੈੱਸ ਰਿਹਸਲ ਹੋਵੇਗੀ | ਇਥੇ ਪੁੱਜੀ ਭਾਰਤੀ ਟੀਮ 2013 'ਚ ਸਿਰਫ ਪਾਕਿਸਤਾਨ ਅਤੇ ਦੱਖਣੀ ਤੋਂ ਹੀ ਹਾਰੀ ਹੈ | ਉਸ ਨੇ ਇਸ ਵਿਚਾਲੇ ਲਗਾਤਾਰ 6 ਇਕ ਦਿਨਾ ਮੈਚਾਂ ਦੀਆਂ ਲੜੀਆਂ ਜਿੱਤੀਆਂ ਹਨ | ਭਾਰਤ ਦੇ ਸਾਹਮਣੇ ਕਈ ਚੁਣੌਤੀਆਂ ਹਨ ਕਿਉਂਕਿ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਦੀ ਜੋੜੀ ਦੱਖਣੀ ਅਫਰੀਕਾ 'ਚ ਕੋਈ ਕਮਾਲ ਨਹੀ ਕਰ ਸਕੀ |
 
Top