ਇਕ ਦਿਨਾ ਲੜੀ ਲਈ ਨਿਊਜ਼ੀਲੈਂਡ ਪੁੱਜੀ ਭਾਰਤੀ ਟੀਮ

[JUGRAJ SINGH]

Prime VIP
Staff member
ਨੇਪਿਅਰ, 13 ਜਨਵਰੀ (ਏਜੰਸੀ)-ਭਾਰਤੀ ਕਿ੍ਕਟ ਟੀਮ ਨਿਊਜ਼ੀਲੈਂਡ ਦੇ ਿਖ਼ਲਾਫ਼ 19 ਜਨਵਰੀ ਤੋਂ ਸ਼ੁਰੂ ਹੋਣ ਵਾਲੀ 5 ਇਕ ਦਿਨਾ ਮੈਚਾਂ ਦੀ ਲੜੀ ਦੇ ਲਈ ਸੋਮਵਾਰ ਇਥੇ ਪੁੱਜੀ | ਵਿਰਾਟ ਕੋਹਲੀ ਨੇ ਨੇਪਿਅਰ ਪਹੁੰਚਣ ਤੋਂ ਬਾਅਦ ਇਥੇ ਇਕ ਤਸਵੀਰ ਦੇ ਨਾਲ ਟਵੀਟ ਕੀਤਾ ਕਿ ਨੇਪਿਅਰ ਨੇ ਖੁਸ਼ਨੁਮਾ ਵਾਤਾਵਰਣ ਅਤੇ ਸੁੰਦਰ ਦਿ੍ਸ਼ਾਂ ਨਾਲ ਸਾਡਾ ਸਵਾਗਤ ਕੀਤਾ | ਮੈਦਾਨ 'ਤੇ ਉਤਰਨ ਲਈ ਜ਼ਿਆਦਾ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ | ਭਾਰਤੀ ਟੀਮ ਨੇ ਮੁੰਬਈ ਤੋਂ ਆਕਲੈਂਡ ਪਹੁੰਚਣ ਤੋਂ ਬਾਅਦ ਨੇਪਿਅਰ ਦੇ ਲਈ ਦੂਸਰੀ ਉਡਾਣ ਲਈ | ਇਕ ਦਿਨਾ ਲੜੀ ਐਤਵਾਰ ਨੂੰ ਸ਼ੁਰੂ ਹੋਵੇਗੀ ਜੋ 31 ਜਨਵਰੀ ਤੱਕ ਚੱਲੇਗੀ | ਪਹਿਲਾ ਇਕ ਦਿਨਾ ਨੇਪਿਅਰ 'ਚ ਹੋਵੇਗਾ | ਇਸ ਤੋਂ ਬਾਅਦ ਦੂਸਰਾ ਮੈਚ 22 ਜਨਵਰੀ ਨੂੰ ਹੈਮਿਲਟਨ, ਤੀਸਰਾ ਮੈਚ 25 ਜਨਵਰੀ ਨੂੰ ਆਕਲੈਂਡ, ਚੌਥਾ ਮੈਚ 28 ਜਨਵਰੀ ਨੂੰ ਹੈਮਿਲਟਨ ਅਤੇ ਪੰਜਵਾਂ ਅਤੇ ਅੰਤਿਮ ਮੈਚ 31 ਜਨਵਰੀ ਨੂੰ ਵੈਲਿੰਗਟਨ 'ਚ ਖੇਡਿਆ ਜਾਵੇਗਾ | ਇਸ ਤੋਂ ਬਾਅਦ 2 ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ | ਇਸ ਦਾ ਪਹਿਲਾ ਮੈਚ 6 ਤੋਂ 10 ਫਰਵਰੀ ਦਰਮਿਆਨ ਆਕਲੈਂਡ 'ਚ ਜਦੋਂ ਕਿ ਦੂਸਰਾ ਮੈਚ 14 ਤੋਂ 18 ਫਰਵਰੀ ਦਰਮਿਆਨ ਵੈਲਿੰਗਟਨ 'ਚ ਖੇਡਿਆ ਜਾਵੇਗਾ | ਭਾਰਤੀ ਟੀਮ ਟੈਸਟ ਮੈਚਾਂ ਤੋਂ ਪਹਿਲਾਂ 2 ਅਤੇ 3 ਫਰਵਰੀ ਨੂੰ ਵਾਂਗਰੇਈ 'ਚ 2 ਦਿਨਾ ਅਭਿਆਸ ਮੈਚ ਵੀ ਖੇਡੇਗੀ | ਟੈਸਟ ਮਾਹਿਰ ਚਤੇਸ਼ਵਰ ਪੁਜਾਰਾ, ਜ਼ਹੀਰ ਖਾਨ, ਮੁਰਲੀ ਵਿਜੇ ਅਤੇ ਉਮੇਸ਼ ਯਾਦਵ ਬਾਅਦ 'ਚ ਟੀਮ ਨਾਲ ਜੁੜਨਗੇ | ਭਾਰਤ ਦਾ ਨਿਊਜ਼ੀਲੈਂਡ ਦਾ ਇਹ ਨੌਵਾਂ ਦੌਰਾ ਹੈ | ਇਸ ਤੋਂ ਪਹਿਲਾਂ ਉਸ ਨੇ 2008-09 'ਚ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ ਅਤੇ ਉਸ ਨੇ 1-0 ਨਾਲ ਜਿੱਤ ਦਰਜ ਕੀਤੀ ਸੀ |
 
Top