ਨਿਊਜ਼ੀਲੈਂਡ ਖਿਲਾਫ ਕਰੋ ਜਾ ਮਰੋ ਮੁਕਾਬਲੇ 'ਚ ਅੱਜ &#2

[JUGRAJ SINGH]

Prime VIP
Staff member

ਆਕਲੈਂਡ. ਏਜੰਸੀ
24 ਜਨਵਰੀ p ਲਗਾਤਾਰ ਦੋ ਹਾਰਾਂ ਦੇ ਬਾਅਦ ਭਾਰਤੀ ਕ੍ਰਿਕਟ ਟੀਮ ਨੂੰ ਨਿਊਜ਼ੀਲੈਂਡ ਦੇ ਖਿਲਾਫ ਲੜੀ 'ਚ ਬਣੇ ਰਹਿਣ ਦੇ ਲਈ ਕੱਲ੍ਹ ਹੋਣ ਵਾਲੇ ਤੀਸਰੇ ਇਕ ਦਿਨਾ ਮੈਚ 'ਚ ਹਰ ਹਾਲਤ ਵਿੱਚ ਜਿੱਤਣਾ ਹੋਵੇਗਾ ਅਤੇ ਉਸ ਦੇ ਲਈ ਸਹੀਂ ਟੀਮ ਮੈਦਾਨ 'ਤੇ ਉਤਾਰਨਾ ਜ਼ਰੂਰੀ ਹੋਵੇਗਾ | ਪਹਿਲੇ ਦੋ ਮੈਚ ਹਾਰ ਕੇ ਨੰਬਰ ਇਕ ਦਾ ਤਾਜ ਗਵਾ ਚੁੱਕੀ ਭਾਰਤੀ ਟੀਮ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਉਤਰਨਾ ਚਾਹੇਗੀ, ਕਿਉਂਕਿ ਪੰਜ ਮੈਚਾਂ ਦੀ ਲੜੀ 'ਚ ਬਣੇ ਰਹਿਣ ਦਾ ਇਹ ਉਨ੍ਹਾਂ ਦੇ ਕੋਲ ਆਖਰੀ ਮੌਕਾ ਹੈ | ਜੇਕਰ ਭਾਰਤ ਕੱਲ੍ਹ ਜਿੱਤ ਨਹੀਂ ਸਕਿਆ ਤਾਂ ਉਪਮਹਾਦੀਪ ਦੇ ਬਾਹਰ ਦੱਖਣੀ ਅਫਰੀਕਾ ਦੇ ਹੱਥੋ ਮਿਲੀ ਹਾਰ ਦੇ ਬਾਅਦ ਇਹ ਉਸਦੀ ਲਗਾਤਾਰ ਦੂਸਰੀ ਹਾਰ ਹੋਵੇਗੀ | ਭਾਰਤ ਨੂੰ ਨੇਪੀਅਰ 'ਚ 24 ਜਦਕਿ ਹੈਮਿਲਟਨ 'ਚ ਹੋਏ ਦੂਸਰੇ ਇਕ ਦਿਨਾ ਮੈਚ 'ਚ 15 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ | ਭਾਰਤ ਦੀ ਗੇਂਦਬਾਜ਼ੀ ਇਸ ਲੜੀ 'ਚ ਕਾਫੀ ਖਰਾਬ ਰਹੀ ਹੈ ਖਾਸ ਕਰਕੇ ਅਸ਼ਵਿਨ ਨੇ ਕਾਫੀ ਨਿਰਾਸ਼ ਕੀਤਾ ਹੈ ਪ੍ਰੰਤੂ ਦੋਸ਼ ਉਸਦਾ ਵੀ ਨਹੀਂ ਹੈ ਕਿਉਂਕਿ ਕਪਤਾਨ ਧੋਨੀ ਉਸ ਨੂੰ ਛੋਟੇ ਛੋਟੇ ਸਪਿੱਲ ਦੇ ਕੇ ਗੇਂਦਬਾਜ਼ੀ ਕਰਵਾ ਰਹੇ ਹਨ | ਦੂਸਰੇ ਪਾਸੇ ਇਸ਼ਾਂਤ ਸ਼ਰਮਾ ਦਾ ਮੈਚ ਦਰ ਮੈਚ ਖਰਾਬ ਪ੍ਰਦਰਸ਼ ਟੀਮ ਲਈ ਨੁਕਸਾਨਦਾਇਕ ਹੈ, ਪ੍ਰੰਤੂ ਫਿਰ ਵੀ ਧੋਨੀ ਲਗਾਤਾਰ ਇਸ਼ਾਂਤ ਨੂੰ ਟੀਮ 'ਚ ਜਗਾ ਦੇ ਰਹੇ ਹਨ | ਬੱਲੇਬਾਜ਼ੀ 'ਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਘਰ ਵਿਚ ਤਾਂ ਦੌੜਾਂ ਦੇ ਅੰਬਾਰ ਲਗਾ ਰਹੇ ਹਨ ਪ੍ਰੰਤੂ ਵਿਦੇਸ਼ੀ ਜ਼ਮੀਨ 'ਤੇ ਅਜੇ ਤੱਕ ਦੋਹਾਂ ਖਿਡਾਰੀਆਂ ਦਾ ਪ੍ਰਦਰਸ਼ਨ ਫਿੱਕਾ ਹੀ ਰਿਹਾ ਹੈ | ਹੁਣ ਜੇਕਰ ਧੋਨੀ ਨੂੰ ਇਸ ਮੈਚ 'ਚ ਆਪਣੀ ਟੀਮ ਨੂੰ ਜਿਤਵਾਉਣਾ ਹੈ ਤਾਂ ਉਸ ਨੂੰ ਟੀਮ ਦੀ ਸਹੀਂ ਚੋਣ ਕਰਨੀ ਚਾਹੀਦੀ ਹੈ |
ਸੁਰੇਸ਼ ਰੈਣਾ ਦਾ ਖੇਡਣਾ ਸ਼ੱਕੀ
ਭਾਰਤੀ ਬੱਲੇਬਾਜ਼ ਸੁਰੇਸ਼ ਰੈਣਾ ਦਾ ਸ਼ਨਿਚਰਵਾਰ ਨੂੰ ਨਿਊਜ਼ੀਲੈਂਡ ਦੇ ਖਿਲਾਫ ਤੀਸਰੇ ਇਕ ਦਿਨਾ ਮੈਚ 'ਚ ਖੇਡਣਾ ਸ਼ੱਕੀ ਹੈ, ਜਿਨ੍ਹਾਂ ਦੇ ਅਭਿਆਸ ਸੈਸ਼ਨ ਦੌਰਾਨ ਕੋਹਣੀ 'ਤੇ ਸੱਟ ਲੱਗ ਗਈ | ਭਾਰਤੀ ਟੀਮ ਦੇ ਮੈਨੇਜਰ ਡਾਕਟਰ ਆਰ. ਐਨ. ਬਾਵਾ ਨੇ ਕਿਹਾ ਕਿ ਰੈਣਾ ਨੂੰ ਨੈੱਟ 'ਤੇ ਬੱਲੇਬਾਜ਼ੀ ਦੇ ਦੌਰਾਨ ਖੱਬੀ ਕੋਹਣੀ 'ਤੇ ਸੱਟ ਲੱਗੀ, ਹਾਲਾਂਕਿ ਉਸ ਦਾ ਐਕਸਰਾ ਕਰਵਾਇਆ ਹੈ, ਤੇ ਉਹ ਹੁਣ ਠੀਕ ਹਨ |
 
Top