ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਖਿਲਾਫ &#261

[JUGRAJ SINGH]

Prime VIP
Staff member
ਵਿਸ਼ਾਖਾਪਟਨਮ. ਏਜੰਸੀ
23 ਜਨਵਰੀ p ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਵੀਰਵਾਰ ਨੂੰ ਖੇਡੇ ਗਏ ਤੀਸਰੇ ਇਕ ਦਿਨਾ ਮੈਚ 'ਚ ਸ੍ਰੀਲੰਕਾ ਨੂੰ 95 ਦੌੜਾਂ ਨਾਲ ਹਰਾ ਦਿੱਤਾ | ਇਸ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤ ਕੇ ਕਲੀਨ ਸਵੀਪ ਕੀਤਾ | ਭਾਰਤੀ ਟੀਮ ਨੇ ਰਾਜਸ਼ੇਖਰ ਰੇਡੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ ਕਪਤਾਨ ਮਿਥਾਲੀ ਰਾਜ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 229 ਦੌੜਾਂ ਬਣਾਈਆਂ | ਮਿਥਾਲੀ ਨੇ 109 ਗੇਂਦਾਂ 'ਚ 8 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 104 ਦੌੜਾਂ ਦੀ ਪਾਰੀ ਖੇਡੀ | ਜਵਾਬ 'ਚ ਖੇਡਣ ਉੱਤਰੀ ਸ੍ਰੀਲੰਕਾਈ ਟੀਮ 44 ਓਵਰਾਂ 'ਚ ਕੇਵਲ 134 ਦੌੜਾਂ ਤੇ ਹੀ ਸਿਮਟ ਗਈ | ਭਾਰਤ ਵਲੋਂ ਪੂਨਮ ਯਾਦਵ ਨੇ 13 ਦੌੜਾਂ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ ਜਦਕਿ ਰਾਜੇਸ਼ਵਰੀ ਨੇ 2 ਖਿਡਾਰਨਾਂ ਨੂੰ ਆਊਟ ਕੀਤਾ |
ਵਿਸ਼ਾਖਾਪਟਨਮ- ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਖੇਡੇ ਗਏ ਤੀਜੇ ਇਕ ਦਿਨਾ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ 95 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਭਾਰਤੀ ਮਹਿਲਾਵਾਂ ਨੇ ਤਿੰਨ ਮੈਚਾਂ ਦੀ ਲੜੀ 3-0 ਨਾਲ ਆਪਣੇ ਨਾਂ ਕਰ ਲਈ। ਭਾਰਤੀ ਟੀਮ ਨੇ ਇੱਥੇ ਖੇਡੇ ਗਏ ਤੀਜੇ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਮਿਤਾਲੀ ਰਾਜ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 50 ਓਵਰਾਂ ਵਿਚ 5 ਵਿਕਟਾਂ 'ਤੇ 229 ਦੌੜਾਂ ਬਣਾਈਆਂ। ਮਿਤਾਲੀ ਨੇ 109 ਗੇਂਦਾਂ 'ਤੇ 8 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 104 ਦੌੜਾਂ ਬਣਾਈਆਂ। ਜਵਾਬ ਵਿਚ ਖੇਡਣ ਉਤਰੀ ਸ਼੍ਰੀਲੰਕਾ ਦੀ ਟੀਮ 44 ਓਵਰਾਂ ਵਿਚ ਸਾਰੀਆਂ ਵਿਕਟਾਂ ਗੁਆ ਕੇ 134 ਦੌੜਾਂ ਹੀ ਬਣਾ ਸਕੀ। ਭਾਰਤ ਵਲੋਂ ਪੂਨਮ ਯਾਦਵ ਨੇ 13 ਦੌੜਾਂ 'ਤੇ ਚਾਰ ਵਿਕਟਾਂ ਜਦਕਿ ਰਾਜੇਸ਼ਵਰੀ ਨੇ 16 ਦੌੜਾਂ 'ਤੇ 2 ਵਿਕਟਾਂ ਲਈਆਂ।
 
Top