ਨਿਊਜ਼ੀਲੈਂਡ ਦੀ ਜਿੱਤ 'ਚ ਚਮਕੇ ਮੈਕੂਲਮ ਭਰਾ

[JUGRAJ SINGH]

Prime VIP
Staff member

ਨਿਊਜ਼ੀਲੈਂਡ ਅਤੇ ਵੈਸਟ ਇੰਡੀਜ਼ ਵਿਚਾਲੇ ਅੱਜ ਇਥੇ ਖੇਡੇ ਗਏ ਪਹਿਲੇ ਟੀ-20 ਮੈਚ 'ਚ ਕੀਵੀ ਟੀਮ ਦੀ ਜਿੱਤ 'ਚ ਮੈਕੂਲਮ ਭਰਾਵਾਂ ਨੇ ਆਪਣੀ ਚਮਕ ਬਿਖੇਰੀ | ਜਿੱਥੇ ਬੱਲੇਬਾਜ਼ੀ 'ਚ ਬ੍ਰੈਂਡਨ ਮੈਕੂਲਮ ਨੇ 60 ਦੌੜਾਂ ਦੀ ਪਾਰੀ ਖੇਡੀ ਉਥੇ ਗੇਂਦਬਾਜ਼ੀ 'ਚ ਨੈਥਨ ਮੈਕੂਲਮ ਨੇ 24 ਦੌੜਾਂ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ, ਅਤੇ ਆਪਣੀ ਟੀਮ ਨੂੰ ਪਹਿਲੇ ਮੈਚ 'ਚ 81 ਦੌੜਾਂ ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ |
ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 189 ਦੌੜਾਂ ਬਣਾਈਆਂ | ਇਸ ਦੌਰਾਨ ਬ੍ਰੈਂਡਨ ਮੈਕੂਲਮ ਅਤੇ ਲਿਊਕ ਰੌਾਚੀ ਨੇ ਚੌਥੀ ਵਿਕਟ ਲਈ ਅਜੇਤੂ 85 ਦੌੜਾਂ ਦੀ ਸਾਂਝੇਦਾਰੀ ਨਿਭਾਈ | ਮੈਕੂਲਮ ਨੇ 45 ਗੇਂਦਾਂ ਦਾ ਸਾਹਮਣਾ ਕਰਦਿਆਂ ਹੋਇਆ 2 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 60 ਦੌੜਾਂ ਬਣਾਈਆਂ | ਜਵਾਬ 'ਚ ਬੱਲਬਾਜ਼ੀ ਕਰਨ ਉੱਤਰੀ ਵੈਸਟ ਇੰਡੀਜ਼ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ, ਕੀਵੀ ਟੀਮ ਦੇ 21 ਸਾਲਾ ਤੇਜ਼ ਗੇਂਦਬਾਜ਼ ਐਡਮ ਮਿਲਨ ਨੇ 150 ਮੀਲ ਰਫਤਾਰ ਨਾਲ ਕਰਵਾਈ ਆਪਣੀ ਚੌਥੀ ਗੇਂਦ 'ਤੇ ਹੀ ਲਿੰਡਨ ਸੀਮਨਜ਼ ਨੂੰ ਆਊਟ ਕਰ ਦਿੱਤਾ | ਇਸ ਤੋਂ ਬਾਅਦ ਨੈਥਨ ਮੈਕੂਲਮ ਨੇ ਕੀਰਨ ਪਾਵੇਲ, ਆਂਦ੍ਰੇ ਫਲੇਚਰ, ਆਂਦ੍ਰੇ ਰਸਲ ਨੂੰ ਆਊਟ ਕਰਕੇ ਵੈਸਟ ਇੰਡੀਜ਼ ਦਾ ਸਕੋਰ 5 ਵਿਕਟਾਂ 'ਤੇ 64 ਕਰ ਦਿੱਤੇ | ਦੋਹਾਂ ਟੀਮਾਂ ਵਿਚਾਲੇ ਦੂਸਰਾ ਟੀ-20 ਵੇਲਿੰਗਟਨ ਵਿਚ ਬੁੱਧਵਾਰ ਨੂੰ ਖੇਡਿਆ ਜਾਵੇਗਾ |
 
Top