ਆਖਿਰਕਾਰ ਇੰਗਲੈਂਡ ਨੇ ਆਸਟ੍ਰੇਲੀਆ 'ਚ ਚਖਿਆ ਜਿੱਤ &#25

[JUGRAJ SINGH]

Prime VIP
Staff member
ਕੈਨਬਰਾ - ਏਸ਼ੇਜ਼ ਦੇ ਸਾਰੇ ਪੰਜ ਟੈਸਟ ਮੈਚਾਂ ਤੇ ਉਸ ਤੋਂ ਬਾਅਦ ਪਹਿਲੇ ਇਕ ਦਿਨਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਹਾਰ ਤੋਂ ਦੁਖੀ ਇੰਗਲੈਂਡ ਦੀ ਟੀਮ ਨੇ ਸ਼ੁੱਕਰਵਾਰ ਹੋਣ ਵਾਲੇ ਦੂਜੇ ਵਨ ਡੇ ਤੋਂ ਪਹਿਲਾਂ ਅੱਜ ਇਥੇ ਆਸਟ੍ਰੇਲੀਆਈ ਪ੍ਰੈਜ਼ੀਡੈਂਟ ਇਲੈਵਨ 'ਤੇ 172 ਦੌੜਾਂ ਦੀ ਮਨੋਬਲ ਵਧਾਉਣ ਵਾਲੀ ਜਿੱਤ ਦਰਜ ਕੀਤੀ।
ਇੰਗਲੈਂਡ ਦੀ ਟੀਮ ਨੇ ਮਨੁਕਾ ਓਵਲ 'ਚ ਖੇਡੇ ਗਏ ਇਸ ਅਭਿਆਸ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ 'ਚ ਅੱਠ ਵਿਕਟਾਂ 'ਤੇ 264 ਦੌੜਾਂ ਬਣਾਈਆਂ।
ਬ੍ਰੈਟ ਲੀ ਦੀ ਅਗਵਾਈ 'ਚ ਖੇਡ ਰਹੀ ਆਸਟ੍ਰੇਲੀਆ ਪ੍ਰੈਜ਼ੀਡੈਂਟ ਇਲੈਵਨ ਇਸ ਦੇ ਜਵਾਬ 'ਚ 26 ਓਵਰਾਂ ਵਿਚ ਹੀ 92 ਦੌੜਾਂ 'ਤੇ ਢੇਰ ਹੋ ਗਈ।
 
Top