ਆਖਰ ਬੰਦਿਆ ਮਿੱਟੀ ਹੋ ਕੇ ਮਿੱਟੀ ਵਿੱਚ ਮਿਲ ਜਾਣਾ ਏ

ਆਖਰ ਬੰਦਿਆ ਮਿੱਟੀ ਹੋ ਕੇ ਮਿੱਟੀ ਵਿੱਚ ਮਿਲ ਜਾਣਾ ਏ
ਮੁੱਕ ਜਾਉ ਜਦੋਂ ਦਾਨਾ ਪਾਣੀ ਮੋਤ ਬਹਾਨਾ ਲਾਣਾ ਏ

ਛੋਟੇ ਵੱਢੇ ਦੇ ਵਿੱਚ ਯਾਰੋ ਮੋਤ ਫਰਕ ਨਾ ਰੱਖਦੀ ਏ
ਇੱਕੋ ਅੱਖ ਨਾਲ ਤੱਕੇ ਸਭ ਨੂੰ ਆਵੇ ਤਾਂ ਫਿਰ ਭੱਖਦੀ ਏ
ਰੰਕ ਅਤੇ ਰਾਜੇ ਲਈ ਇੱਕ ਦਿੰਨ ਵਰਤਣਾ ਇਹੋ ਭਾਣਾ ਏ
ਮੁੱਕ ਜਾਉ ਜਦੋਂ ਦਾਨਾ ਪਾਣੀ ਮੋਤ ਬਹਾਨਾ ਲਾਣਾ ਏ

ਜਿਉਣਾ ਝੂਠ ਤੇ ਮਰਨਾ ਸੱਚ ਇਹੋ ਸੱਚ ਹੀ ਰਹਿਣਾ ਏ
ਮਿੱਟੀ ਤੇਰੀ ਜਿੰਦਗੀ ਬੰਦਿਆ ਮਿੱਟੀ ਮੋਤ ਦਾ ਗਹਿਣਾ ਏ
ਮਿੱਟੀ ਦੇ ਨਾਲ ਮਿੱਟੀ ਹੋ ਕੇ ਮਿੱਟੀ ਹੀ ਬਣ ਜਾਣਾ ਏ
ਮੁੱਕ ਜਾਉ ਜਦੋਂ ਦਾਨਾ ਪਾਣੀ ਮੋਤ ਬਹਾਨਾ ਲਾਣਾ ਏ

ਖੁਸ਼ੀਆਂ ਤੇ ਚਾਵਾਂ ਦੇ ਨਾਲ ਹਰ ਪੱਲ ਅਸੀਂ ਬਿਤਾ ਲਈਏ
ਮੋਤ ਨੂੰ ਰਖ ਕੇ ਯਾਦ ਹਮੇਸ਼ਾਂ ਆਪਣੇ ਫਰਜ਼ ਨਿਭਾ ਲਈਏ
ਵਿਅਰਥ ਲੰਘਾ ਕੇ ਜੀਵਨ ਫਿਰ ਆਖਰੀ ਪੱਲ ਪਛਤਾਨਾ ਏ
ਮੁੱਕ ਜਾਉ ਜਦੋਂ ਦਾਨਾ ਪਾਣੀ ਮੋਤ ਬਹਾਨਾ ਲਾਣਾ ਏ

ਬਚਨ ਲਈ ਸਭ ਇੱਸ ਤੋਂ ਯਾਰੋ ਹਰ ਉਪਰਾਲਾ ਕਰਦਾ ਏ
ਪਤਝੜ ਆਉਣ ਤੇ ਭੁਲਣਾ ਨਾ ਕਿ ਹਰ ਕੋਈ ਪੱਤਾ ਝੜਦਾ ਏ
ਅਕਲ “ਸੋਹਲ” ਸਭ ਭੁੱਲ ਜਾਂਦੇ ਜਦੋਂ ਸਮਾਂ ਆਖਰੀ ਆਉਣਾ ਏ
ਮੁੱਕ ਜਾਉ ਜਦੋਂ ਦਾਨਾ ਪਾਣੀ ਮੋਤ ਬਹਾਨਾ ਲਾਣਾ ਏ

ਆਰ.ਬੀ.ਸੋਹਲ
progress.gif
 
Top